ਵਿੱਤ ਮੰਤਰਾਲਾ

ਮਾਲੀ ਸਾਲ 2021—22 ਲਈ ਕੁੱਲ ਸਿੱਧਾ ਟੈਕਸ ਸੰਗ੍ਰਹਿ ਨੇ 47% ਦਾ ਵਾਧਾ ਦਰਜ ਕੀਤਾ


ਮਾਲੀ ਸਾਲ 2021—22 ਲਈ ਨੈੱਟ ਸਿੱਧਾ ਟੈਕਸ ਸੰਗ੍ਰਹਿ 74% ਤੋਂ ਜਿ਼ਆਦਾ ਵਧਿਆ


ਮਾਲੀ ਸਾਲ 2021—22 ਲਈ ਐਡਵਾਂਸ ਟੈਕਸ ਸੰਗ੍ਰਹਿ 22—09—2021 ਤੱਕ 2,53,353 ਕਰੋੜ ਤੇ ਖੜ੍ਹਾ ਹੈ , ਜੋ ਤਕਰੀਬਨ 56% ਦਾ ਵਾਧਾ ਦਰਸਾਉਂਦਾ ਹੈ


ਮੌਜੂਦਾ ਵਿੱਤੀ ਸਾਲ ਵਿੱਚ 75,111 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ

Posted On: 24 SEP 2021 4:24PM by PIB Chandigarh

ਮਾਲੀ ਸਾਲ 2021—22 ਲਈ ਸਿੱਧੇ ਟੈਕਸ ਸੰਗ੍ਰਹਿ ਦੇ ਅੰਕੜੇ 22—09—2021 ਨੂੰ ਦਰਸਾਉਂਦੇ ਹਨ ਕਿ ਮਾਲੀ ਸਾਲ 2020—21 ਦੇ ਇਸੇ ਸਮੇਂ ਵਿੱਚ ਇਕੱਠੇ ਹੋਏ 3,27,374 ਕਰੋੜ ਰੁਪਏ ਦੇ ਮੁਕਾਬਲੇ 5,70,568 ਕਰੋੜ ਰੁਪਏ ਦਾ ਨੈੱਟ ਸੰਗ੍ਰਹਿ ਹੋਇਆ ਹੈ। ਇਵੇਂ ਇਸ ਵਿੱਚ 74.4% ਦਾ ਵਾਧਾ ਹੋਇਆ ਹੈ  ਮਾਲੀ ਸਾਲ 2021—22 (22—09—2021 ਤੱਕਦਾ ਨੈੱਟ ਸੰਗ੍ਰਹਿ ਮਾਲੀ ਸਾਲ 2019—20 ਦੇ ਮੁਕਾਬਲੇ 27% ਦਾ ਵਾਧਾ ਦਰਜ ਕਰਦਾ ਹੈ  ਕਿਉਂਕਿ ਮਾਲੀ ਸਾਲ 2019—20 ਵਿੱਚ ਨੈੱਟ ਸੰਗ੍ਰਹਿ 4,48,976 ਕਰੋੜ ਰੁਪਏ ਸੀ 
ਨੈੱਟ ਸਿੱਧਾ ਟੈਕਸ ਸੰਗ੍ਰਹਿ 5,70,568 ਕਰੋੜ ਰੁਪਏ (20—09—2021) ਵਿੱਚ ਕਾਰਪੋਰੇਸ਼ਨ ਟੈਕਸ 3,02,975 ਕਰੋੜ ਰੁਪਏ (ਨੈੱਟ ਆਫ ਰਿਫੰਡਸ਼ਾਮਲ ਹੈ ਅਤੇ ਵਿਅਕਤੀਗਤ ਆਮਦਨ ਕਰ (ਪੀ ਆਈ ਟੀਜਿਸ ਵਿੱਚ 2,67,593 ਕਰੋੜ ਰੁਪਏ (ਨੈੱਟ ਆਫ ਰਿਫੰਡਸਿਕਿਓਰਿਟੀ ਟਰਾਂਜ਼ੈਕਸ਼ਨ ਟੈਕਸ (ਐੱਸ ਟੀ ਟੀਸ਼ਾਮਲ ਹੈ 
ਸਿੱਧੇ ਟੈਕਸਾਂ ਦਾ ਕੁੱਲ ਸੰਗ੍ਰਹਿ (ਰਿਫੰਡਜ਼ਨੂੰ ਐਡਜਸਟ ਕਰਨ ਤੋਂ ਪਹਿਲਾ ਮਾਲੀ ਸਾਲ 2021—22 ਲਈ ਪਿਛਲੇ ਮਾਲੀ ਸਾਲ ਇਸੇ ਸਮੇਂ ਵਿੱਚ 4,39,242 ਕਰੋੜ ਰੁਪਏ ਦੇ ਮੁਕਾਬਲੇ 645,679 ਕਰੋੜ ਰੁਪਏ ਤੇ ਖੜਾ ਹੈ  ਇੰਜ ਮਾਲੀ ਸਾਲ 2020—21 ਤੇ ਸੰਗ੍ਰਹਿ ਉੱਪਰ 87% ਦਾ ਵਾਧਾ ਦਰਜ ਕੀਤਾ ਹੈ  ਕੁੱਲ ਸੰਗ੍ਰਹਿ ਨੇ (22—09—2021 ਤੱਕਮਾਲੀ ਸਾਲ 2021—22 ਵਿੱਚ ਮਾਲੀ ਸਾਲ 2019—20 ਤੇ 16.75% ਦਾ ਵਾਧਾ ਦਰਜ ਕੀਤਾ ਹੈ ਕਿਉਂਕਿ 2019—20 ਵਿੱਚ ਕੁੱਲ ਸੰਗ੍ਰਹਿ 5,53,063 ਕਰੋੜ ਰੁਪਏ ਸੀ 
ਕੁੱਲ ਸੰਗ੍ਰਹਿ 6,45,679 ਕਰੋੜ ਰੁਪਏ ਵਿੱਚ 3,58,806 ਕਰੋੜ ਰੁਪਏ ਕਾਰਪੋਰੇਸ਼ਨ ਟੈਕਸ ਅਤੇ 2,86,873 ਕਰੋੜ ਰੁਪਏ ਦੇ ਸਿਕਿਓਰਿਟੀ ਟਰਾਂਜ਼ੈਕਸ਼ਨ ਸਮੇਤ ਵਿਅਕਤੀਗਤ ਆਮਦਨ ਟੈਕਸ ਸ਼ਾਮਲ ਹੈ  ਮਾਈਨਰ ਹੈੱਡ ਅਨੁਸਾਰ ਸੰਗ੍ਰਹਿ ਅਗਾਂਊਂ ਟੈਕਸ 2,53,353 ਕਰੋੜ l ਸਰੋਤ ਤੇ ਕੱਟਿਆ ਟੈਕਸ 3,19,239 ਕਰੋੜ l ਸਵੈ ਸਮੀਖਿਆ ਟੈਕਸ 41,739 ਕਰੋੜ : ਰੈਗੂਲਰ ਸਮੀਖਿਆ ਟੈਕਸ 25,558 ਕਰੋੜ : ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ 4,406 ਕਰੋੜ ਅਤੇ ਹੋਰ ਮਾਈਨਰ ਹੈੱਡ ਤਹਿਤ 1,383 ਕਰੋੜ ਰੁਪਏ ਟੈਕਸ ਸ਼ਾਮਲ ਹੈ 
ਮਾਲੀ ਸਾਲ 2021—22 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਬੇਹੱਦ ਚੁਣੌਤੀਆਂ ਦੇ ਬਾਵਜੂਦ ਐਡਵਾਂਸ ਟੈਕਸ ਸੰਗ੍ਰਹਿ ਦੂਜੀ ਤਿਮਾਹੀ (01 ਜੁਲਾਈ 2021 ਤੋਂ 22 ਸਤੰਬਰ 2021) ਮਾਲੀ ਸਾਲ 2021—22 ਵਿੱਚ 1,72,071 ਕਰੋੜ ਰੁਪਏ ਹੈ , ਜੋ ਮਾਲੀ ਸਾਲ 2020—21 ਦੇ ਇਸੇ ਸਮੇਂ ਤੇ 51.50% ਦਾ ਵਾਧਾ ਦਰਸਾਉਂਦਾ ਹੈ  ਕਿਉਂਕਿ 2020—21 ਵਿੱਚ ਐਡਵਾਂਸ ਟੈਕਸ ਸੰਗ੍ਰਹਿ 1,13,571 ਕਰੋੜ ਰੁਪਏ ਸੀ 
ਸੰਚਿਤ ਐਡਵਾਂਸ ਟੈਕਸ ਸੰਗ੍ਰਹਿ ਮਾਲੀ ਸਾਲ 2021—22 ਦੇ ਪਹਿਲੀ ਤੇ ਦੂਜੀ ਤਿਮਾਹੀ ਵਿੱਚ 22—09—2021 ਨੂੰ 2,53,353 ਕਰੋੜ ਰੁਪਏ ਤੇ ਖੜ੍ਹਾ ਹੈ ਜਦਕਿ ਵਿੱਤੀ ਸਾਲ 2020—21 ਵਿੱਚ ਇਸੇ ਸਮੇਂ ਦੌਰਾਨ ਐਡਵਾਂਸ ਟੈਕਸ ਕੋਲੈਕਸ਼ਨ 1,61,037 ਕਰੋੜ ਰੁਪਏ ਸੀ  ਇੰਝ ਮਾਲੀ ਸਾਲ 2021—22 ਦੇ ਸੰਚਿਤ ਐਡਵਾਂਸ ਟੈਕਸ ਸੰਗ੍ਰਹਿ ਕਰੀਬ 56% ਦਾ ਵਾਧਾ ਦਰਸਾਉਂਦਾ ਹੈ  ਇਸ ਤੋਂ ਅੱਗੇ ਮਾਲੀ ਸਾਲ 2021—22 (22—09—2021) ਨੂੰ 2,53,353 ਕਰੋੜ ਰੁਪਏ ਦਾ ਐਡਵਾਂਸ ਟੈਕਸ ਸੰਗ੍ਰਹਿ 2019—20 ਦੇ ਵਿੱਤੀ ਸਾਲ ਵਿੱਚ ਇਸੇ ਸਮੇਂ ਉੱਪਰ 14.62% ਦਾ ਵਾਧਾ ਦਰਸਾਉਂਦਾ ਹੈ ਕਿਉਂਕਿ 2019—20 ਵਿੱਚ ਐਡਵਾਂਸ ਟੈਕਸ ਸੰਗ੍ਰਹਿ (ਸੰਚਿਤ) 2,21,036 ਕਰੋੜ ਰੁਪਏ ਸੀ  22—09—2021 ਤੱਕ 2,53,353 ਕਰੋੜ ਰੁਪਏ ਐਡਵਾਂਸ ਟੈਕਸ ਸੰਗ੍ਰਹਿ ਹੈ , ਜਿਸ ਵਿੱਚ 1,96,964 ਕਰੋੜ ਰੁਪਏ ਕਾਰਪੋਰੇਟ ਟੈਕਸ ਅਤੇ ਵਿਅਕਤੀਗਤ ਇਨਕਮ ਟੈਕਸ 56,389 ਕਰੋੜ ਰੁਪਏ ਸ਼ਾਮਲ ਹੈ  ਇਹ ਰਾਸ਼ੀ ਅਜੇ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਬੈਂਕਾਂ ਤੋਂ ਹੋਰ ਜਾਣਕਾਰੀ ਦਾ ਇੰਤਜ਼ਾਰ ਹੈ 
75,111 ਕਰੋੜ ਰੁਪਏ ਰਾਸ਼ੀ ਦੇ ਰਿਫੰਡ ਮਾਲੀ ਸਾਲ 2021—22 ਵਿੱਚ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹਨ 

 

*****************

 

ਆਰ ਐੱਮ / ਕੇ ਐੱਮ ਐੱਨ



(Release ID: 1757801) Visitor Counter : 197