ਬਿਜਲੀ ਮੰਤਰਾਲਾ

ਸਿੱਕਮ ਵਿੱਚ ਐੱਨਐੱਚਪੀਸੀ ਦੇ 510 ਮੈਗਾਵਾਟ ਉਤਪਾਦਨ ਸਮਰੱਥਾ ਵਾਲੇ ਤੀਸਤਾ- V ਪਾਵਰ ਸਟੇਸ਼ਨ ਨੂੰ ਅੰਤਰਰਾਸ਼ਟਰੀ ਹਾਈਡ੍ਰੋਪਾਵਰ ਐਸੋਸੀਏਸ਼ਨ (ਆਈਐੱਚਏ) ਦੁਆਰਾ ‘ਬਲੂ ਪਲੈਨੇਟ ਪੁਰਸਕਾਰ’ ਨਾਲ ਸਨਮਨਿਤ ਕੀਤਾ ਗਿਆ

Posted On: 24 SEP 2021 9:28AM by PIB Chandigarh

ਹਿਮਾਲਿਆ ਰਾਜ ਸਿੱਕਮ ਵਿੱਚ ਸਥਿਤ ਐੱਨਐੱਚਪੀਸੀ ਦੇ 510 ਮੈਗਾਵਾਟ ਉਤਪਾਦਨ ਸਮਰੱਥਾ ਵਾਲੇ ਤੀਸਤਾ-V (ਪੰਜ) ਪਾਵਰ ਸਟੇਸ਼ਨ ਨੂੰ ਅੰਤਰਰਾਸ਼ਟਰੀ ਹਾਈਡ੍ਰੋਪਾਵਰ ਐਸੋਸੀਏਸ਼ਨ (ਆਈਐੱਚਏ)  ਦੁਆਰਾ ਪ੍ਰਤਿਸ਼ਠਿਤ ਬਲੂ ਪਲੈਨੇਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਆਈਐੱਚਏ ਲੰਦਨ ਸਥਿਤ ਅਤੇ 120 ਦੇਸ਼ਾਂ ਵਿੱਚ ਕਾਰਜਕਰਤਾ ਗੈਰ - ਲਾਭਕਾਰੀ ਮੈਂਬਰੀ ਸੰਘ ਹੈ। ਤੀਸਤਾ-V ਪਾਵਰ ਸਟੇਸ਼ਨ ਦਾ ਨਿਰਮਾਣ ਮਾਲਕੀ ਅਤੇ ਸੰਚਾਲਨ ਐੱਨਐੱਚਪੀਸੀ ਦੁਆਰਾ ਕੀਤਾ ਜਾ ਰਿਹਾ ਹੈ।  ਤੀਸਤਾ-V ਪਾਵਰ ਸਟੇਸ਼ਨ ਲਈ। ਇਸ ਪੁਰਸਕਾਰ ਦੀ ਘੋਸ਼ਣਾ ਕੱਲ੍ਹ ਵਰਲਡ ਹਾਈਡ੍ਰੋਪਾਵਰ ਕਾਂਗਰਸ - 2021 ਦੇ ਦੌਰਾਨ ਕੀਤੀ ਗਈ। ਆਈਐੱਚਏ ਦੇ ਹਾਈਡ੍ਰੋਪਾਵਰ ਸਸਟੇਨੇਬਿਲਿਟੀ ਅਸੇਸਮੈਂਟ ਪ੍ਰੋਟੋਕਾਲ (ਐੱਚਐੱਸਏਪੀ) ਦੇ ਆਪਰੇਸ਼ਨ ਸਟੇਜ ਟੂਲ ਦਾ ਉਪਯੋਗ ਕਰਕੇ 2019 ਵਿੱਚ ਆਈਐੱਚਏ ਦੇ ਮਾਨਤਾ ਪ੍ਰਾਪਤ ਪ੍ਰਮੁੱਖ ਮੁਲਾਂਕਣ ਕਰਤਾਵਾਂ ਦੀ ਇੱਕ ਟੀਮ ਦੁਆਰਾ ਕੀਤੇ ਗਏ ਸਥਿਰਤਾ ਮੁਲਾਂਕਨ ਦੇ ਅਧਾਰ ‘ਤੇ ਤੀਸਤਾ-V ਪਾਵਰ ਸਟੇਸ਼ਨ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।

C:\Users\Punjabi\Desktop\Gurpreet Kaur\2021\September 2021\23-09-2021\photo7P7T.jpg

ਆਈਐੱਚਏ ਮੈਂਬਰਾਂ ਵਿੱਚ ਪ੍ਰਮੁੱਖ ਰੂਪ ਤੋਂ ਹਾਈਡ੍ਰੋਪਾਵਰ ਨਿਯੰਤਰਕ ਅਤੇ ਸੰਚਾਲਕ ,  ਡੇਵਲਪਰਸ,  ਡਿਜ਼ਾਇਨਰ ,  ਸਪਲਾਈਕਰਤਾ ਅਤੇ ਸਲਾਹਕਾਰ ਸ਼ਾਮਿਲ ਹੁੰਦੇ ਹਨ।  ਆਈਐੱਚਏ ਬਲੂ ਪਲੈਨੇਟ ਪੁਰਸਕਾਰ ਉਨ੍ਹਾਂ ਹਾਈਡ੍ਰੋਪਾਵਰ ਪ੍ਰੋਜੈਕਟਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ,  ਜੋ ਹਮੇਸ਼ਾ ਵਿਕਾਸ ਦੀ ਦਿਸ਼ਾ ਵਿੱਚ ਉਤਕ੍ਰਿਸ਼ਟਤਾ ਨੂੰ ਪ੍ਰਦਰਸ਼ਿਤ ਕਰਦੇ ਹਨ। ਹਾਈਡ੍ਰੋਪਾਵਰ ਸਸਟੇਨੇਬਿਲਿਟੀ ਅਸੈਸਮੈਂਟ ਪ੍ਰੋਟੋਕਾਲ  (ਐੱਚਐੱਸਏਪੀ) ਅਜਿਹੇ ਹੀ ਪ੍ਰੋਜੈਕਟਾਂ ਦੀ ਸਥਿਰਤਾ ਨੂੰ ਮਾਪਨ ਲਈ ਮੋਹਰੀ ਅੰਤਰਰਾਸ਼ਟਰੀ ਸਮੱਗਰੀ ਹੈ।  ਇਹ ਵਾਤਾਵਰਣ ,  ਸਮਾਜਿਕ ,  ਤਕਨੀਕੀ ਅਤੇ ਸ਼ਾਸਕ ਮਾਨਦੰਡਾਂ ਦੀ ਇੱਕ ਵਿਸਤ੍ਰਿਤ ਲੜੀ ਦੇ ਸਾਹਮਣੇ ਪਣ ਬਿਜਲੀ ਪ੍ਰੋਜੈਕਟ ਦੇ ਪ੍ਰਦਰਸ਼ਨ ਨੂੰ ਬੈਂਚਮਾਰਕ ਕਰਨ ਦਾ ਇੱਕ ਤਰੀਕਾ ਉਪਲੱਬਧ ਕਰਾਉਂਦਾ ਹੈ।  ਮੁਲਾਂਕਨ ਵਸਤੂਨਿਸ਼ਠ ਗਵਾਹੀ ‘ਤੇ ਅਧਾਰਿਤ ਹੁੰਦੇ ਹਨ ਅਤੇ ਨਤੀਜੇ ਇੱਕ ਮਾਨਕੀਕ੍ਰਿਤ ਰਿਪੋਰਟ ਵਿੱਚ ਪੇਸ਼ ਕੀਤੇ ਜਾਂਦੇ ਹਨ।

******


ਐੱਮਵੀ/ਆਈਜੀ



(Release ID: 1757725) Visitor Counter : 157