ਪ੍ਰਧਾਨ ਮੰਤਰੀ ਦਫਤਰ
ਗਲੋਬਲ ਕੋਵਿਡ–19 ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ: ਮਹਾਮਾਰੀ ਦਾ ਅੰਤ ਅਤੇ ਅਗਲੀ ਦੀ ਤਿਆਰੀ ਲਈ ਬਿਹਤਰ ਸਿਹਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ
Posted On:
22 SEP 2021 10:49PM by PIB Chandigarh
ਮਹਾਮਹਿਮਜਨ,
ਕੋਵਿਡ–19 ਮਹਾਮਾਰੀ ਨੇ ਬਹੁਤ ਜ਼ਿਆਦਾ ਵਿਘਨ ਪਾਇਆ ਹੈ। ਅਤੇ ਇਹ ਹਾਲੇ ਵੀ ਖ਼ਤਮ ਨਹੀਂ ਹੋਈ ਹੈ। ਹਾਲੇ ਵੀ ਵਿਸ਼ਵ ਦੇ ਬਹੁਤ ਵੱਡੇ ਹਿੱਸੇ ਦੇ ਵੈਕਸੀਨ ਲੱਗਣੀ ਹੈ। ਇਹੋ ਕਾਰਣ ਹੈ ਕਿ ਰਾਸ਼ਟਰਪਤੀ ਬਾਇਡੇਨ ਵੱਲੋਂ ਇਹ ਪਹਿਲ ਸਮੇਂ–ਸਿਰ ਕੀਤੀ ਗਈ ਹੈ ਤੇ ਇਸ ਦਾ ਸੁਆਗਤ ਹੈ।
ਮਹਾਮਹਿਮਜਨ,
ਭਾਰਤ ਨੇ ਮਨੁੱਖਤਾ ਨੂੰ ਸਦਾ ਇੱਕ ਪਰਿਵਾਰ ਵਜੋਂ ਵੇਖਿਆ ਹੈ। ਭਾਰਤ ਦੇ ਫਾਰਮਾਸਿਊਟੀਕਲ ਉਦਯੋਗ ਨੇ ਕਿਫ਼ਾਇਤੀ ਡਾਇਓਗਨੌਸਟਿਕ ਕਿਟਸ, ਦਵਾਈਆਂ, ਮੈਡੀਕਲ ਉਪਕਰਣ ਤੇ ਪੀਪੀਈ ਕਿਟਸ ਦਾ ਉਤਪਾਦਨ ਕੀਤਾ ਹੈ। ਇਹ ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਨੂੰ ਕਿਫ਼ਾਹਿਤੀ ਵਿਕਲਪ ਮੁਹੱਈਆ ਕਰਵਾ ਰਹੇ ਹਨ। ਅਤੇ ਅਸੀਂ 150 ਤੋਂ ਵੱਧ ਦੇਸ਼ਾਂ ਨਾਲ ਦਵਾਈਆਂ ਤੇ ਮੈਡੀਕਲ ਸਪਲਾਈਜ਼ ਸਾਂਝੀਆਂ ਕੀਤੀਆਂ ਹਨ। ਵਿਸ਼ਵ ਦੀ ਪਹਿਲੀ ਡੀਐੱਨਏ–ਅਧਾਰਿਤ ਵੈਕਸੀਨ ਸਮੇਤ ਭਾਰਤ ’ਚ ਹੀ ਵਿਕਸਿਤ ਕੀਤੀਆਂ ਵੈਕਸੀਨਾਂ ਦੀ ਦੇਸ਼ ਵਿੱਚ ‘ਐਮਰਜੈਂਸੀ ਵਰਤੋਂ ਦਾ ਅਧਿਕਾਰ’ ਮਿਲਿਆ ਹੈ।
ਕਈ ਭਾਰਤੀ ਕੰਪਨੀਆਂ ਵੀ ਵਿਭਿੰਨ ਵੈਕਸੀਨਾਂ ਦਾ ਲਾਇਸੈਂਸ–ਪ੍ਰਾਪਤ ਉਤਪਾਦਨ ਕਰ ਰਹੀਆਂ ਹਨ।
ਇਸ ਤੋਂ ਪਹਿਲਾਂ, ਅਸੀਂ ਆਪਣਾ ਵੈਕਸੀਨ ਉਤਪਾਦਨ 95 ਹੋਰ ਦੇਸ਼ਾਂ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ–ਸੈਨਿਕਾਂ ਨਾਲ ਸਾਂਝਾ ਕੀਤਾ ਸੀ। ਅਤੇ ਇੱਕ ਪਰਿਵਾਰ ਵਾਂਗ, ਇਹ ਵਿਸ਼ਵ ਵੀ ਭਾਰਤ ਨਾਲ ਖੜ੍ਹਾ ਸੀ, ਜਦੋਂ ਅਸੀਂ ਦੂਸਰੀ ਲਹਿਰ ’ਚੋਂ ਲੰਘ ਰਹੇ ਸਾਂ।
ਭਾਰਤ ਨਾਲ ਪ੍ਰਗਟਾਈ ਗਈ ਇੱਕਸੁਰਤਾ ਤੇ ਮਿਲੀ ਸਹਾਇਤਾ ਲਈ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
ਮਹਾਮਹਿਮਜਨ,
ਭਾਰਤ ਹੁਣ ਵਿਸ਼ਵ ਦੀ ਸਭ ਤੋਂ ਵਿਸ਼ਾਲ ਟੀਕਾਕਰਣ ਮੁਹਿੰਮ ਚਲਾ ਰਿਹਾ ਹੈ। ਪਿੱਛੇ ਜਿਹੇ, ਅਸੀਂ ਇੱਕੋ ਦਿਨ ’ਚ ਲਗਭਗ ਢਾਈ ਕਰੋੜ ਲੋਕਾਂ ਦਾ ਟੀਕਾਕਰਣ ਕਰਵਾਇਆ ਸੀ। ਸਾਡੀ ਬੁਨਿਆਦੀ ਪੱਧਰ ਦੀ ਸਿਹਤ–ਸੰਭਾਲ ਪ੍ਰਣਾਲੀ ਰਾਹੀਂ ਹੁਣ ਤੱਕ 80 ਕਰੋੜ ਵੈਕਸੀਨ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
20 ਕਰੋੜ ਤੋਂ ਵੱਧ ਭਾਰਤੀਂਆਂ ਦਾ ਟੀਕਾਕਰਣ ਹੁਣ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ। ਇਹ ਕੋ–ਵਿਨ (CO-WIN) ਨਾਮ ਦੇ ਸਾਡੇ ਨਵੀਨਤਮ ਡਿਜੀਟਲ ਪਲੈਟਫ਼ਾਰਮ ਦੀ ਵਰਤੋਂ ਰਾਹੀਂ ਅਜਿਹਾ ਯੋਗ ਹੋਇਆ ਹੈ।
ਭਾਰਤ ਨੇ ਸਾਂਝੇ ਕਰਨ ਦੀ ਭਾਵਨਾ ’ਚ, ਕੋ–ਵਿਨ ਅਤੇ ਹੋਰ ਬਹੁਤ ਸਾਰੇ ਡਿਜੀਟਲ ਸਮਾਧਾਨ ਓਪਨ–ਸੋਰਸ ਸੌਫਟਵੇਅਰ ਵਜੋਂ ਮੁਫ਼ਤ ਮੁਹੱਈਆ ਕਰਵਾਏ ਹਨ।
ਮਹਾਮਹਿਮਜਨ,
ਨਵੀਂਆਂ ਭਾਰਤੀਆਂ ਵੈਕਸੀਨਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਅਸੀਂ ਮੌਜੂਦਾ ਵੈਕਸੀਨਾਂ ਦੀ ਉਤਪਾਦਨ ਸਮਰੱਥਾ ਵੀ ਵਧਾ ਰਹੇ ਹਾਂ।
ਜਦੋਂ ਸਾਡਾ ਉਤਪਾਦਨ ਵਧੇਗਾ, ਤਾਂ ਅਸੀਂ ਹੋਰਨਾਂ ਨੂੰ ਵੀ ਵੈਕਸੀਨ ਦੀ ਸਪਲਾਈ ਦੋਬਾਰਾ ਸ਼ੁਰੂ ਕਰਨ ਦੇ ਯੋਗ ਹੋਵਾਂਗੇ। ਇਸ ਲਈ, ਕੱਚੇ ਮਾਲ ਦੀਆਂ ਸਪਲਾਈ–ਚੇਨਾਂ ਜ਼ਰੂਰ ਹੀ ਖੁੱਲ੍ਹੀਆਂ ਰੱਖਣੀਆਂ ਹੋਣਗੀਆਂ।
ਸਾਡੇ ਚਾਰ ਭਾਈਵਾਲਾਂ ਨਾਲ, ਅਸੀਂ ਹਿੰਦ–ਪ੍ਰਸ਼ਾਂਤ ਖੇਤਰ ਲਈ ਵੈਕਸੀਨਾਂ ਤਿਆਰ ਕਰਨ ਲਈ ਭਾਰਤ ਦੀਆਂ ਨਿਰਮਾਣ ਸਮਰੱਥਾਵਾਂ ’ਚ ਵਾਧਾ ਕਰ ਰਹੇ ਹਾਂ।
ਭਾਰਤ ਅਤੇ ਦੱਖਣੀ ਅਫ਼ਰੀਕਾ ਨੇ ‘ਵਿਸ਼ਵ ਸਿਹਤ ਸੰਗਠਨ’ (WHO) ’ਚ ਕੋਵਿਡ ਵੈਕਸੀਨਾਂ, ਡਾਇਓਗਨੌਸਟਿਕਸ ਤੇ ਦਵਾਈਆਂ ਲਈ TRIPS ਮੁਆਫ਼ੀ ਦਾ ਪ੍ਰਸਤਾਵ ਰੱਖਿਆ ਹੈ।
ਇਸ ਨਾਲ ਮਹਾਮਾਰੀ ਵਿਰੁੱਧ ਜੰਗ ਵਿੱਚ ਤੇਜ਼ੀ ਲਿਆਉਣ ’ਚ ਮਦਦ ਮਿਲੇਗੀ। ਸਾਨੂੰ ਮਹਾਮਾਰੀ ਦੇ ਆਰਥਿਕ ਪ੍ਰਭਾਵਾਂ ਦਾ ਹੱਲ ਲੱਭਣ ’ਤੇ ਵੀ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ।
ਉਸ ਮਾਮਲੇ ’ਚ ਵੈਕਸੀਨ ਸਰਟੀਫਿਕੇਟਾਂ ਦੀ ਪਰਸਪਰ ਮਾਨਤਾ ਰਾਹੀਂ ਅੰਤਰਰਾਸ਼ਟਰੀ ਯਾਤਰਾ ਆਸਾਨ ਹੋਣੀ ਚਾਹੀਦੀ ਹੈ।
ਮਹਾਮਹਿਮਜਨ,
ਮੈਂ ਇੱਕ ਵਾਰ ਫਿਰ ਇਸ ਸਮਿਟ ਦੇ ਉਦੇਸ਼ਾਂ ਤੇ ਰਾਸ਼ਟਰਪਤੀ ਬਾਇਡੇਨ ਦੀ ਦੂਰ–ਦ੍ਰਿਸ਼ਟੀ ਦੀ ਪ੍ਰੋੜ੍ਹਤਾ ਕਰਦਾ ਹਾਂ।
ਮਹਾਮਾਰੀ ਦਾ ਖ਼ਾਤਮਾ ਕਰਨ ਲਈ ਭਾਰਤ ਵਿਸ਼ਵ ਨਾਲ ਕੰਮ ਕਰਨ ਲਈ ਤਿਆਰ ਹੈ।
ਤੁਹਾਡਾ ਧੰਨਵਾਦ।
ਤੁਹਾਡਾ ਬਹੁਤ ਧੰਨਵਾਦ।
********
ਡੀਐੱਸ/ਏਕੇਜੇ
(Release ID: 1757392)
Visitor Counter : 193
Read this release in:
Manipuri
,
English
,
Urdu
,
Marathi
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam