ਰੱਖਿਆ ਮੰਤਰਾਲਾ

ਭਾਰਤੀ ਸੈਨਾ 26 ਤੋਂ 29 ਸਤੰਬਰ 2021 ਤੱਕ ਕੋਲਕਾਤਾ ਵਿਖੇ ''ਬਿਜੋਏ ਸਾਂਸਕ੍ਰਿਤਿਕ ਮਹੋਤਸਵ'' ਦਾ ਆਯੋਜਨ ਕਰੇਗੀ

Posted On: 23 SEP 2021 3:20PM by PIB Chandigarh

16 ਦਸੰਬਰ 2021 ਦਾ ਦਿਨ, ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਅਤੇ 1971 ਦੇ ਭਾਰਤ-ਪਾਕਿ ਯੁੱਧ ਵਿੱਚ ਪਾਕਿਸਤਾਨ ਉੱਤੇ ਭਾਰਤ ਦੀ ਜਿੱਤ ਦੇ ਸਮਾਰੋਹ ਨੂੰ ਮਨਾਏਗਾ। ਭਾਰਤ ਦੇ ਇਤਿਹਾਸ ਵਿੱਚ ਇਸ ਮਹੱਤਵਪੂਰਣ ਘਟਨਾ ਦੀ ਯਾਦ ਦਿਵਾਉਣ ਲਈਪੂਰੇ ਦੇਸ਼ ਵਿੱਚ ਸਵਰਨਮ ਵਿਜੇ ਵਰਸ਼ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। 26 ਤੋਂ 29 ਸਤੰਬਰ 2021 ਤੱਕ ਕੋਲਕਾਤਾ ਵਿਖੇ ਭਾਰਤੀ ਸੈਨਾ ਦੀ ਪੂਰਬੀ ਕਮਾਂਡ ਵੱਲੋਂ ਯੁੱਧ ਦੌਰਾਨ ਭਾਰਤ ਅਤੇ ਬੰਗਲਾ ਦੇਸ਼ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਪ੍ਰਦਰਸ਼ਿਤ ਕਰਨ ਦੇ ਉਦੇਸ਼ ਨਾਲ "ਬਿਜੋਏ ਸਾਂਸਕ੍ਰਿਤਿਕ ਮਹੋਤਸਵ" ਸਿਰਲੇਖ ਵਾਲਾ ਇੱਕ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਕੋਲਕਾਤਾ ਦੇ ਰਬਿੰਦਰਾ ਸਦਨ ਅਤੇ  ਨੰਦਨ ਕਨਵੈਨਸ਼ਨ ਸੈਂਟਰ ਵਿਖੇ ਪੰਜ ਦਿਨਾਂ ਦੌਰਾਨ ਨਾਟਕਾਂਸੰਗੀਤਕ ਸਮਾਰੋਹਾਂ ਅਤੇ ਬੈਂਡ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ। 'ਬਿਜੋਏ ਸਾਂਸਕ੍ਰਿਤਿਕ ਮਹੋਤਸਵ' ਦੇ ਸਮਾਰੋਹਾਂ ਵਿੱਚ ਭਾਰਤ ਦੇ ਸੈਨਿਕ ਜਵਾਨਾਂ ਅਤੇ ਮੁਕਤੀ ਯੋਧਿਆਂ ਦੀਆਂ ਬਹਾਦੁਰੀ ਦੀਆਂ ਗਾਥਾਵਾਂ ਸਾਹਮਣੇ ਆਉਣਗੀਆਂ ਜੋ ਇਨ੍ਹਾਂ ਬਹਾਦੁਰਾਂ ਵੱਲੋਂ 1971 ਦੀ ਆਜ਼ਾਦੀ ਦੀ ਲੜਾਈ ਦੌਰਾਨ ਵੱਲੋਂ ਵੱਖ ਵੱਖ ਇਤਿਹਾਸਕ ਲੜਾਈਆਂ ਵਿੱਚ ਵਿਖਾਈ ਗਈ ਸੀ।  

ਲੈਫਟੀਨੈਂਟ ਜਨਰਲ ਮਨੋਜ ਪਾਂਡੇਆਰਮੀ ਕਮਾਂਡਰਪੂਰਬੀ ਕਮਾਂਡ 26 ਸਤੰਬਰ 2021 ਨੂੰ ਕੋਲਕਾਤਾ ਦੇ ਰਬਿੰਦਰਾ ਸਦਨ ਵਿਖੇ ਵੀਰ ਨਾਰੀਆਂਯੋਧਿਆਂ ਅਤੇ ਉੱਘੇ ਪੱਤਰਕਾਰਾਂਮਨੋਰੰਜਨ ਹਸਤੀਆਂ ਅਤੇ ਕੋਲਕਾਤਾ ਦੇ ਲੋਕਾਂ ਦੀ ਮੌਜੂਦਗੀ ਵਿੱਚ ਸਮਾਗਮ ਦਾ ਉਦਘਾਟਨ ਕਰਨਗੇ। ਸਮਾਗਮ ਦੇ ਮੁੱਖ ਪ੍ਰੋਗਰਾਮਾਂ ਵਿੱਚ ਫਿਉਜ਼ਨ ਬੈਂਡ ਡਿਸਪਲੇ (ਆਰਮੀ ਪਾਈਪਬ੍ਰਾਸ ਅਤੇ ਜੈਜ਼ ਬੈਂਡ ਦਾ ਸੁਮੇਲ)ਮਸ਼ਹੂਰ ਬੰਗਾਲੀ ਪਲੇ ਬੈਕ ਗਾਇਕਾਂ ਵੱਲੋਂ ਪੇਸ਼ਕਾਰੀ ਅਤੇ ਆਰਐਸਆਰ ਗਰੁੱਪ ਵੱਲੋਂ 1971 ਦੀ ਭਾਰਤ-ਪਾਕਿ ਜੰਗ 'ਤੇ ਇੱਕ ਥੀਏਟਰ ਪਲੇਅ ਸ਼ਾਮਲ ਹਨ। ਹਾਜ਼ਰੀਨ ਨੂੰ ਪੂਰਬੀ ਕਮਾਂਡ ਦੇ ਵਿੰਟੇਜ ਵਾਹਨਾਂ ਅਤੇ ਉਪਕਰਣਾਂ ਦੀ ਪ੍ਰਦਰਸ਼ਨੀਅਤੇ ਫੋਰਟ ਵਿਲੀਅਮ ਮਿਲਟਰੀ ਸਟੇਸ਼ਨ ਦੇ ਗਾਈਡਡ ਟੂਅਰ ਵੇਖਣ ਦਾ ਮੌਕਾ ਵੀ ਮਿਲੇਗਾ I

------------------------------ 

ਐਸਸੀਬੀਐਸਸੀਵੀਬੀਵਾਈ



(Release ID: 1757322) Visitor Counter : 109