ਵਣਜ ਤੇ ਉਦਯੋਗ ਮੰਤਰਾਲਾ
ਐੱਫ ਡੀ ਆਈ ਪ੍ਰਵਾਹ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ ਮੌਜੂਦਾ ਮਾਲੀ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ 62% ਵੱਧ ਹੈ
ਐੱਫ ਡੀ ਆਈ ਇਕੁਇਟੀ ਪ੍ਰਵਾਹ ਇਸੇ ਸਮੇਂ ਵਿੱਚ + 112% ਹੈ
Posted On:
22 SEP 2021 4:31PM by PIB Chandigarh
ਸਰਕਾਰ ਵੱਲੋਂ ਐੱਫ ਡੀ ਆਈ ਨੀਤੀ ਸੁਧਾਰਾਂ , ਨਿਵੇਸ਼ ਸਹੂਲਤਾਂ ਅਤੇ ਕਾਰੋਬਾਰ ਨੂੰ ਸੁਖਾਲਾ ਬਣਾਉਣ ਦੇ ਫਰੰਟ ਤੇ ਚੁੱਕੇ ਗਏ ਕਦਮਾਂ ਸਦਕਾ ਦੇਸ਼ ਵਿੱਚ ਐੱਫ ਡੀ ਆਈ ਪ੍ਰਵਾਹ ਵਧਿਆ ਹੈ । ਭਾਰਤ ਦੇ ਵਿਦੇਸ਼ੀ ਸਿੱਧਾ ਨਿਵੇਸ਼ ਵਿੱਚ ਹੇਠਾਂ ਦਿੱਤੇ ਰੁਝਾਨ ਇਸ ਸਥਿਤੀ ਦੇ ਸਬੂਤ ਹਨ ਕਿ ਵਿਸ਼ਵ ਦੇ ਨਿਵੇਸ਼ਕਾਂ ਵਿਚਾਲੇ ਭਾਰਤ ਇੱਕ ਤਰਜੀਹੀ ਨਿਵੇਸ਼ ਮੰਜਿ਼ਲ ਹੈ :
1. ਭਾਰਤ ਨੇ ਮਾਲੀ ਸਾਲ 2021—22 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ 27.37 ਬਿਲੀਅਨ ਅਮਰੀਕੀ ਡਾਲਰ ਕੁਲ ਐੱਫ ਡੀ ਆਈ ਪ੍ਰਵਾਹ ਆਕਰਸਿ਼ਤ ਕੀਤਾ ਹੈ , ਜੋ ਮਾਲੀ ਸਾਲ 2020—21 (16.92 ਬਿਲੀਅਨ ਅਮਰੀਕੀ ਡਾਲਰ) ਦੇ ਇਸੇ ਸਮੇਂ ਦੇ ਮੁਕਾਬਲੇ 62% ਵੱਧ ਹੈ ।
2. ਐੱਫ ਡੀ ਆਈ ਇਕੁਇਟੀ ਪ੍ਰਵਾਹ ਮਾਲੀ ਸਾਲ 2021—22 (ਅਮਰੀਕੀ ਡਾਲਰ 20.42 ਬਿਲੀਅਨ) ਦੇ ਪਿਛਲੇ ਚਾਰ ਮਹੀਨਿਆਂ ਵਿੱਚ 112% ਵਧਿਆ ਹੈ । ਇਸ ਦੇ ਮੁਕਾਬਲੇ ਇੱਕ ਸਾਲ ਪਹਿਲਾਂ ਇਸੇ ਸਮੇਂ ਇਹ ਪ੍ਰਵਾਹ (ਅਮਰੀਕੀ ਡਾਲਰ 9.61 ਬਿਲੀਅਨ) ਸੀ ।
3. ਮਾਲੀ ਸਾਲ 2021—22 ਦੇ ਪਹਿਲੇ ਚਾਰ ਮਹੀਨਿਆਂ ਦੌਰਾਨ , ਆਟੋਮੋਬਾਈਲ ਉਦਯੋਗ ਸਰਵੋਤਮ ਖੇਤਰ ਵਜੋਂ ਉੱਭਰਿਆ ਹੈ ਤੇ ਇਸ ਵਿੱਚ ਕੁੱਲ ਐੱਫ ਡੀ ਆਈ ਇਕੁਇਟੀ ਪ੍ਰਵਾਹ ਦਾ ਹਿੱਸਾ 23% ਹੈ । ਇਸ ਤੋਂ ਬਾਅਦ ਕ੍ਰਮਵਾਰ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ (18%) ਅਤੇ ਸੇਵਾਵਾਂ ਸੈਕਟਰ (10%) ਦਾ ਹਿੱਸਾ ਹੈ ।
4. “ਆਟੋਮੋਬਾਈਨ ਉਦਯੋਗ” ਖੇਤਰ ਤਹਿਤ ਐੱਫ ਡੀ ਆਈ ਇਕੁਇਟੀ ਪ੍ਰਵਾਹ (87%) ਮੌਜੂਦਾ ਮਾਲੀ ਸਾਲ (2021—22) ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਕਰਨਾਟਕ ਸੂਬੇ ਵਿੱਚ ਦਰਜ ਕੀਤਾ ਗਿਆ ਸੀ ।
5. ਕਰਨਾਟਕ ਮਾਲੀ ਸਾਲ 2021—22 (ਜੁਲਾਈ 2021) ਤੱਕ ਇਹ ਪ੍ਰਾਪਤੀ ਕਰਨ ਵਾਲਾ ਸਰਵੋਤਮ ਸੂਬਾ ਹੈ ਅਤੇ ਇਸ ਦਾ ਕੁੱਲ ਐੱਫ ਡੀ ਆਈ ਇਕੁਇਟੀ ਪ੍ਰਵਾਹ ਵਿੱਚ 45% ਹਿੱਸਾ ਹੈ । ਇਸ ਤੋਂ ਬਾਅਦ ਮਹਾਰਾਸ਼ਟਰ (23%) ਅਤੇ ਦਿੱਲੀ (12%) ਦੇ ਹਿੱਸੇ ਵਾਲੇ ਸੂਬੇ ਹਨ ।
***********
ਡੀ ਜੇ ਐੱਨ / ਪੀ ਕੇ
(Release ID: 1757047)
Visitor Counter : 233