ਭਾਰਤ ਚੋਣ ਕਮਿਸ਼ਨ
ਈ ਸੀ ਆਈ ਨੇ ਪਹੁੰਚ ਯੋਗ ਚੋਣਾਂ ਬਾਰੇ ਰਾਸ਼ਟਰੀ ਸੰਮੇਲਨ ਆਯੋਜਿਤ ਕੀਤਾ
ਨੀਤੀ ਫਰੇਮ ਵਰਕ ਨੂੰ ਹੋਰ ਸੁਯੋਗ ਬਣਾਉਣ ਲਈ ਅਗਲੇ ਰਸਤੇ ਬਾਰੇ ਵਿਚਾਰ ਵਟਾਂਦਰਾ
Posted On:
21 SEP 2021 5:43PM by PIB Chandigarh
ਭਾਰਤੀ ਚੋਣ ਕਮਿਸ਼ਨ ਨੇ ਵਰਤਮਾਨ ਪਹੁੰਚ ਯੋਗ ਨੀਤੀਆਂ ਦਾ ਜਾਇਜ਼ਾ ਲੈਣ ਅਤੇ ਦਿਵਯਾਂਗ ਵੋਟਰਾਂ ਲਈ ਚੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਵਧਾਉਣ ਲਈ ਰੋਕਾਂ ਨਾਲ ਨਜਿੱਠਣ ਲਈ ਰਣਨੀਤੀਆਂ ਬਾਰੇ ਵਿਚਾਰ ਵਟਾਂਦਰੇ ਲਈ ਪਹੁੰਚ ਯੋਗ ਚੋਣਾਂ 2021 ਬਾਰੇ ਇੱਕ ਵਰਚੁਅਲ ਕੌਮੀ ਸੰਮੇਲਨ ਅੱਜ ਆਯੋਜਿਤ ਕੀਤਾ । ਵਰਚੁਅਲ ਕਾਨਫਰੰਸ ਵਿੱਚ ਮੁੱਖ ਚੋਣ ਅਧਿਕਾਰੀਆਂ , ਸਰਕਾਰੀ ਮੰਤਰਾਲਿਆਂ ਅਤੇ ਸੰਸਥਾਵਾਂ ਦੇ ਪ੍ਰਤੀਨਿਧਾਂ ਅਤੇ ਵੱਖ ਵੱਖ ਦਿਵਯਾਂਗਾਂ ਦੀਆਂ ਪ੍ਰਤੀਨਿੱਧ ਸਿਵਲ ਸੁਸਾਇਟੀ ਜੱਥੇਬੰਦੀਆਂ ਨੇ ਸਿ਼ਰਕਤ ਕੀਤੀ ।
ਚੋਣਾਂ ਨੂੰ ਪੀ ਡਬਲਯੁ ਡੀਜ਼ ਲਈ ਵੋਟਰ ਦੋਸਤਾਨਾ ਅਤੇ ਪਹੁੰਚ ਯੋਗ ਤੇ ਵਧੇਰੇ ਸਮੂਹਿਕ ਬਣਾਉਣ ਲਈ ਚੋਣ ਕਮਿਸ਼ਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਕਮਿਸ਼ਨ ਪ੍ਰਾਇਮਰੀ ਭਾਗੀਦਾਰਾਂ — ਦਿਵਯਾਂਗ ਵਿਅਕਤੀਆਂ ਸਮੇਤ ਵੋਟਰਾਂ, ਜੋ ਚੋਣ ਪ੍ਰਕਿਰਿਆ ਵਿੱਚ ਇੱਕ ਮੁੱਖ ਭੂਮਿਕਾ ਨਿਭਾ ਸਕਦੇ ਹਨ ਤੇ ਨਿਭਾਉਣਾ ਚਾਹੁੰਦੇ ਹਨ — ਦੀ ਫੈਸਲਾ ਲੈਣ ਬਾਰੇ ਨਿਭਾਈ ਜਾਂਦੀ ਭੂਮਿਕਾ ਦੀ ਕਦਰ ਕਰਦਾ ਹੈ । ਸੀ ਈ ਸੀ ਨੇ ਅੱਗੇ ਕਿਹਾ ਕਿ ਦਿਵਯਾਂਗਾਂ ਅਤੇ ਉਹਨਾਂ ਦੀਆਂ ਪ੍ਰਤੀਨਿੱਧ ਸੰਸਥਾਵਾਂ ਦੁਆਰਾ ਦਿੱਤੀਆਂ ਗਈਆਂ ਸਾਰੀਆਂ ਅਰਥ ਭਰਪੂਰ ਇਨਪੁਟਸ ਅਤੇ ਸਿਫਾਰਸ਼ਾਂ ਨੂੰ ਚੋਣ ਪ੍ਰਕਿਰਿਆ ਲਈ ਹਰੇਕ ਕਦਮ ਤੇ ਪਹੁੰਚ ਯੋਗ ਅਤੇ ਸਮੂਹਿਕਤਾ ਵਧਾਉਣ ਲਈ ਦਿਸ਼ਾ ਨਿਰਦੇਸ਼ ਬਣਾਉਣ ਲੱਗਿਆਂ ਧਿਆਨ ਵਿੱਚ ਰੱਖਿਆ ਜਾਂਦਾ ਹੈ । ਸ਼੍ਰੀ ਚੰਦਰਾ ਨੇ ਚੋਣ ਪ੍ਰਕਿਰਿਆ ਵਿੱਚ ਦਿਵਯਾਂਗ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ ਜ਼ੋਰ ਦੇਣ ਵਾਲੇ ਆਦੇਸ਼ਾਂ ਅਤੇ ਵੱਖ ਵੱਖ ਅੰਤਰਰਾਸ਼ਟਰੀ ਮਤਿਆਂ ਲਈ ਭਾਰਤੀ ਚੋਣ ਕਮਿਸ਼ਨ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ । ਉਹਨਾਂ ਨੇ ਪੀ ਡਬਲਯੁ ਡੀਜ਼ ਲਈ ਖੁਸ਼ਗਵਾਰ ਅਤੇ ਸਨਮਾਨਜਨਕ ਪੋਲਿੰਗ ਤਜ਼ਰਬੇ ਦੀ ਜਰੂਰਤ ਤੇ ਜ਼ੋਰ ਦਿੱਤਾ । ਉਹਨਾਂ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨ ਰੈਂਪ ਅਤੇ ਵਹੀਲ ਚੇਅਰਜ਼ ਨਾਲ ਲੈਸ ਗਰਾਉਂਡ ਫਲੋਰ ਤੇ ਹਨ । ਨਿਰਵਿਘਨ ਅਤੇ ਬਿਨਾ ਮੁਸ਼ਕਲ ਦੇ ਚੋਣ ਤਜ਼ਰਬੇ ਲਈ ਪੋਲਿੰਗ ਸਟੇਸ਼ਨਾਂ ਉੱਪਰ ਕਾਫ਼ੀ ਵਲੰਟੀਅਰਜ਼ ਰੱਖੇ ਜਾਂਦੇ ਹਨ ।
ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਪੀ ਡਬਲਯੁ ਡੀ ਐਕਟ 2016 ਦੇ ਅਧਿਕਾਰ ਦਿਵਯਾਂਗਾਂ ਲਈ ਸਾਰੇ ਪੋਲਿੰਗ ਸਟੇਸ਼ਨਾਂ ਨੂੰ ਪਹੁੰਚ ਯੋਗ ਬਣਾਉਣ ਨੂੰ ਯਕੀਨੀ ਬਣਾਉਣ ਲਈ ਇੱਕ ਕਾਨੂੰਨੀ ਆਦੇਸ਼ ਅਤੇ ਚੋਣ ਪ੍ਰਕਿਰਿਆ ਨਾਲ ਸੰਬੰਧਿਤ ਸਾਰੀ ਸਮੱਗਰੀ ਉਹਨਾਂ ਦੇ ਵਰਤਣ ਯੋਗ ਅਤੇ ਆਸਾਨੀ ਨਾਲ ਸਮਝਣ ਯੋਗ ਮੁਹੱਈਆ ਕਰਦੇ ਹਨ । ਉਹਨਾਂ ਅੱਗੇ ਕਿਹਾ ਕਿ ਵੱਖ ਵੱਖ ਵਸੋਂ ਗਰੁੱਪ ਲਈ ਮਾਣਯੋਗ , ਸੁਰੱਖਿਆ ਅਤੇ ਪਹੁੰਚਯੋਗ ਚੋਣ ਪ੍ਰਕਿਰਿਆ ਉਸਾਰਨ ਤੋਂ ਇਲਾਵਾ ਦੇਸ਼ ਭਰ ਵਿੱਚ ਵੋਟ ਦੇਣ ਵਾਲੇ ਵੱਡੀ ਗਿਣਤੀ ਵਿੱਚ ਦਿਵਯਾਂਗਾਂ ਤੱਕ ਪਹੁੰਚਣ ਲਈ ਚੋਣ ਅਧਿਕਾਰੀਆਂ ਅਤੇ ਸੀ ਐੱਸ ਓ ਭਾਗੀਦਾਰਾਂ ਦੇ ਸਾਂਝੇ ਯਤਨਾਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ ।
ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਨੇ ਸੀਨੀਅਰ ਨਾਗਰਿਕਾਂ ਅਤੇ ਦਿਵਯਾਂਗ ਵਿਅਕਤੀਆਂ ਵਰਗੇ ਵਿਸ਼ੇਸ਼ ਨਾਗਰਿਕ ਗਰੁੱਪਾਂ ਲਈ ਇੱਕਸੁਰਤਾਪੂਰਵਕ ਇਕੋ ਪ੍ਰਣਾਲੀ ਬਣਾਉਣ ਅਤੇ ਭਾਈਚਾਰਾ ਹਵਾਲਾ ਬਿੰਦੂਆਂ ਦੀ ਪਛਾਣ , ਐਡਵਾਂਸਡ ਡਾਟਾ ਪ੍ਰੋਸੈਸਿੰਗ ਦੁਆਰਾ ਮਜ਼ਬੂਤ ਕਰਕੇ ਭਾਈਚਾਰਾ ਸਮਰਥਨ ਪ੍ਰਣਾਲੀਆਂ ਦੀ ਜਰੂਰਤ ਤੇ ਜ਼ੋਰ ਦਿੱਤਾ । ਸ਼੍ਰੀ ਪਾਂਡੇ ਨੇ ਅੱਗੇ ਕਿਹਾ ਕਿ ਪਹੁੰਚਯੋਗ ਚੋਣਾਂ ਹਮੇਸ਼ਾਂ ਕਮਿਸ਼ਨ ਦਾ ਜ਼ੋਰ ਦੇਣ ਵਾਲਾ ਖੇਤਰ ਰਿਹਾ ਹੈ , ਜਿਸ ਵਿੱਚ ਈ ਸੀ ਆਈ ਵਿਸ਼ੇਸ਼ ਕਰਕੇ ਸਾਰੇ ਉਦੇਸਿ਼ਤ ਗਰੁੱਪਾਂ ਸਮੇਤ ਵਿਸ਼ੇਸ਼ ਕੇਂਦਰਿਤ ਹੈ ਅਤੇ ਯਕੀਨੀ ਬਣਾ ਰਿਹਾ ਹੈ ਕਿ ਹਰੇਕ ਨੂੰ ਪੂਰੀ ਚੋਣ ਪ੍ਰਕਿਰਿਆ ਰਾਹੀਂ ਬਰਾਬਰ ਪਹੁੰਚ ਮਿਲੇ ।
ਸਕੱਤਰ ਜਨਰਲ ਸ਼੍ਰੀ ਉਮੇਸ਼ ਸਿਨਹਾ ਨੇ ਕਿਹਾ ਕਿ ਈ ਸੀ ਆਈ ਨੇ ਸਮੇਂ ਸਿਰ ਇਸ ਸੰਮੇਲਨ ਨੂੰ ਆਯੋਜਿਤ ਕੀਤਾ ਹੈ ਜਦ ਕਮਿਸ਼ਨ ਆਉਂਦੀਆਂ ਸੂਬਾ ਵਿਧਾਨਸਭਾ ਚੋਣਾਂ ਦੀਆਂ ਤਿਆਰੀਆਂ ਕਰ ਰਿਹਾ ਹੈ । ਵੱਖ ਵੱਖ ਸੀ ਈ ਓਜ਼ , ਸੀ ਐੱਸ ਓਜ਼ ਅਤੇ ਈ ਸੀ ਆਈ ਆਈਕੋਨਜ਼ ਤੋਂ ਪ੍ਰਾਪਤ ਜਾਣਕਾਰੀ ਚੋਣਾਂ ਦੀਆਂ ਤਿਆਰੀਆਂ ਅਤੇ ਯੋਜਨਾਬੰਦੀ ਵਿੱਚ ਸ਼ਾਮਲ ਕੀਤੀ ਜਾਵੇਗੀ ਤਾਂ ਜੋ ਚੋਣਾਂ ਨੂੰ ਸੀਨੀਅਰ ਨਾਗਰਿਕਾਂ ਅਤੇ ਦਿਵਯਾਂਗਾਂ ਲਈ ਵੋਟਰ ਦੋਸਤਾਨਾ ਅਤੇ ਸਮੂਹਿਕ ਤੇ ਵਧੇਰੇ ਪਹੁੰਚ ਯੋਗ ਬਣਾਇਆ ਜਾ ਸਕੇ ।
ਇਹ ਵੀ ਦੱਸਿਆ ਗਿਆ ਕਿ ਅੱਜ ਦੀ ਤਰੀਕ ਵਿੱਚ 77.4 ਲੱਖ ਪੀ ਡਬਲਯੁ ਡੀ ਪੰਜੀਕ੍ਰਿਤ ਵੋਟਰ ਹਨ । ਇੱਕ ਮਜ਼ਬੂਤ ਅਤੇ ਜੀਵੰਤ ਲੋਕਤੰਤਰ ਸਮੂਹਿਕ ਅਤੇ ਹਿੱਸੇਦਾਰੀ ਤੇ ਅਧਾਰਿਤ ਹੈ , ਨੂੰ ਮਾਣਤਾ ਦਿੰਦਿਆਂ ਅੱਜ ਦੇ ਵਿਚਾਰ ਵਟਾਂਦਰੇ ਵਿੱਚ ਪੀ ਡਬਲਯੁ ਡੀ ਦੀ ਮੈਪਿੰਗ / ਸ਼ਨਾਖ਼ਤ , ਪਹੁੰਚਯੋਗ ਪੰਜੀਕਰਨ , ਪੋਲਿੰਗ ਸਟੇਸ਼ਨਾਂ ਤੇ ਸਹੂਲਤਾਂ , ਪਹੁੰਚ ਯੋਗ ਤਕਨਾਲੋਜੀ ਦੀ ਕੁਸ਼ਲ ਵਰਤੋਂ , ਪਹੁੰਚਯੋਗ ਵੋਟਰ ਸਿੱਖਿਆ ਅਤੇ ਭਾਈਵਾਲੀ ਤੇ ਸਾਂਝ ਅਤੇ ਮੀਡੀਆ ਆਊਟਰੀਚ ਵਰਗੇ ਵਿਸਿ਼ਆਂ ਤੇ ਧਿਆਨ ਕੇਂਦਰਿਤ ਕੀਤਾ ਗਿਆ । ਵੱਖ ਵੱਖ ਸੀ ਐੱਸ ਓਜ਼ ਵਿੱਚੋਂ ਮਹੱਤਵਪੂਰਨ ਬੁਲਾਰਿਆਂ ਵਿੱਚ ਡਾਇਰੈਕਟਰ ਏ ਏ ਡੀ ਆਈ , ਐਗਜੈਗਟਿਵ ਡਾਇਰੈਕਟਰ , ਰਾਸ਼ਟਰੀ ਐਸੋਸੀਏਸ਼ਨ ਆਫ ਡੈੱਫ , ਡਾਇਰੈਕਟਰ , ਐੱਸ ਪੀ ਏ ਆਰ ਸੀ — ਇੰਡੀਆ , ਐਗਜੈ਼ਕਟਿਵ ਡਾਇਰੈਕਟਰ , ਐੱਨ ਸੀ ਪੀ ਈ ਡੀ ਪੀ , ਐਗਜ਼ੈਕਟਿਵ ਡਾਇਰੈਕਟਰ ਪੀ ਪੀ ਏ , ਆਈ ਐੱਸ ਐੱਲ ਆਰ ਟੀ ਸੀ ਤੇ ਪੀ ਡੀ ਯੂ ਐੱਨ ਆਈ ਪੀ ਪੀ ਡੀ ਦੇ ਪ੍ਰਤੀਨਿਧ ਵੀ ਸ਼ਾਮਲ ਸਨ । ਇਸ ਤੋਂ ਇਲਾਵਾ ਈ ਸੀ ਆਈ ਦੇ ਰਾਸ਼ਟਰੀ ਆਈਕੋਨ ਡਾਕਟਰ ਨੀਰੂ ਕੁਮਾਰ ਨੇ ਵੀ ਚੋਣਾਂ ਨੂੰ ਪਹੁੰਚਯੋਗ ਅਤੇ ਸਮੂਹਿਕ ਬਣਾਉਣ ਲਈ ਕੀਮਤੀ ਜਾਣਕਾਰੀ ਸਾਂਝਾ ਕੀਤੀ ।
ਵੱਖ ਵੱਖ ਭਾਗੀਦਾਰਾਂ ਤੋਂ ਪ੍ਰਾਪਤ ਸੁਝਾਵਾਂ ਤੇ ਅਧਾਰਿਤ , ਭਵਿੱਖਤ ਚੋਣਾਂ ਲਈ ਪਹੁੰਚਯੋਗ ਚੋਣਾਂ ਬਾਰੇ ਨੀਤੀ ਢਾਂਚੇ ਨੂੰ ਹੋਰ ਸੁਚਾਰੂ ਬਣਾ ਕੇ ਅਗਲਾ ਰਸਤਾ ਬਣਾਉਣ ਲਈ ਇੱਕ ਮਤਾ ਅਪਨਾਇਆ ਗਿਆ । ਵਿਆਪਕ ਨਿਗਰਾਨੀ ਦੇ ਢੰਗ ਤਰੀਕੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਪਹੁੰਚਯੋਗ ਜਾਇਜ਼ਾ , ਪੀ ਡਬਲਯੁ ਡੀ ਲਈ ਪ੍ਰੋਗਰਾਮਾਂ ਅਤੇ ਸਾਰੀਆਂ ਮੁੱਖ ਨੀਤੀਆਂ ਦਾ ਏਕੀਕਰਨ , ਚੋਣ ਕਰਮਚਾਰੀਆਂ ਨੂੰ ਸਿਖਲਾਈ ਅਤੇ ਸੰਵੇਦਨਸ਼ੀਲਤਾ , ਦਿਵਯਾਂਗਾਂ ਨੂੰ ਸਮਝਣ ਵਿੱਚ ਸੁਧਾਰ ਲਈ ਵਧੇਰੇ ਜਾਗਰੂਕਤਾ ਡਾਟਾ ਇਕੱਤਰ ਕਰਨ ਲਈ ਤਰੀਕੇ , ਪੀ ਡਬਲਯੁ ਡੀਜ਼ ਲਈ ਪੋਸਟਲ ਬੈਲੇਟ ਸਹੂਲਤ ਬਾਰੇ ਜਾਗਰੂਕਤਾ , ਮਜ਼ਬੂਤ ਆਈ ਵੀ ਆਰ ਐੱਸ ਹੈਲਪਲਾਈਨਜ਼ ਅਤੇ ਆਨਲਾਈਨ ਸਿ਼ਕਾਇਤ ਢੰਗ ਤਰੀਕੇ ਅਤੇ ਪਹੁੰਚਯੋਗ ਅਬਜ਼ਰਵਰਾਂ ਦੀ ਤਾਇਨਾਤੀ ਅਤੇ ਮਾਈਕ੍ਰੋ ਅਬਜ਼ਰਵਰਾਂ ਨੂੰ ਚੋਣ ਪ੍ਰਕਿਰਿਆ ਦੇ ਸਾਰੇ ਪੱਧਰਾਂ ਤੇ ਪਹੁੰਚ ਯੋਗਤਾ ਨੂੰ ਯਕੀਨੀ ਬਣਾਉਣਾ — ਕੁਝ ਵਿਚਾਰ ਸਨ , ਜਿਹਨਾਂ ਬਾਰੇ ਵਰਚੁਅਲ ਕਾਨਫਰੰਸ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ।
ਸੰਮੇਲਨ ਦੌਰਾਨ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਨੇ ਇਲੈਕਸ਼ਨ ਕਮਿਸ਼ਨਰਾਂ ਸ਼੍ਰੀ ਰਾਜੀਵ ਕੁਮਾਰ ਅਤੇ ਸ਼੍ਰੀ ਅਨੂਪ ਚੰਦਰ ਪਾਂਡੇ ਨਾਲ ਹੇਠ ਲਿਖੇ ਬਿੰਦੂ ਜਾਰੀ ਕੀਤੇ ।
1. ਰੁਕਾਵਟਾਂ ਨੂੰ ਪਾਰ ਕਰਨਾ — ਪਹੁੰਚ ਯੋਗਤਾ ਪਹਿਲਕਦਮੀਆਂ 2021, ਇਹ ਕਿਤਾਬਚਾ ਪੀ ਡਬਲਯੁ ਡੀ ਚੋਣ ਕਰਤਾ ਨੂੰ ਸ਼ਕਤੀਸ਼ਾਲੀ ਤੇ ਪਹੁੰਚਯੋਗ ਪਹਿਲਕਦਮੀ ਸਹੂਲਤਾਂ ਅਤੇ ਨਵਾਚਾਰ ਅਭਿਆਸਾਂ ਦਾ ਸੰਗ੍ਰਹਿ ਹੈ ।
2. ਵੋਟਰ ਗਾਈਡ , ਨਵੇਂ ਵੋਟਰ ਨੂੰ ਪੱਤਰ ਅਤੇ ਵੋਟਰ ਜਾਗਰੂਕਤਾ ਬਾਰੇ 50 ਪ੍ਰੇਰਨਾਦਾਇਕ ਗੀਤਾਂ ਦੀ ਗੀਤ ਪੁਸਤਿਕਾ ਵਰਗੀਆਂ ਹਾਲ ਹੀ ਵਿੱਚ ਲਾਂਚ ਕੀਤੀਆਂ ਪਹਿਲਕਦਮੀਆਂ ਦੇ ਬਰੇਲ ਭਾਸ਼ਾ ਸੰਸਕਰਣ ।
3. ਵੋਟਰ ਹੈਲਪਲਾਈਨ , ਐਪ ਅਤੇ ਈ ਵੀ ਐੱਮ — ਵੀ ਵੀ ਪੈਟ ਦੇ ਦੋ ਜਾਗਰੂਕਤਾ ਵੀਡੀਓਜ਼ ਦੇ ਸੰਕੇਤਿਕ ਭਾਸ਼ਾ ਸੰਸਕਰਣ ।
4. ਕਮਿਸ਼ਨ ਦੁਆਰਾ ਕਰਨਾਟਕ ਵਿੱਚ ਆਮ ਵਿਧਾਨਸਭਾ ਚੋਣਾਂ 2018 ਅਤੇ ਲੋਕਸਭਾ ਚੋਣਾਂ 2019 ਵਿੱਚ ਪੀ ਡਬਲਯੁ ਡੀ ਨੂੰ ਪ੍ਰਦਾਨ ਕੀਤੀਆਂ ਗਈਆਂ ਸਵੀਪ ਗਤੀਵਿਧੀਆਂ ਅਤੇ ਸਹੂਲਤਾਂ ਦੇ ਨਤੀਜਿਆਂ ਦਾ ਮੁਲਾਂਕਣ ਅਧਿਅਨ ਵੀ ਜਾਰੀ ਕੀਤਾ ਗਿਆ ਸੀ ।
ਚੋਣ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਚੋਣਾਂ ਵਾਲੇ ਸੂਬਿਆਂ ਦੇ ਤਜ਼ਰਬਿਆਂ ਅਤੇ ਸਿੱਖਿਆਵਾਂ ਸਮੇਤ ਪਹੁੰਚਯੋਗ ਪਹਿਲਕਦਮੀਆਂ ਦੀ ਇੱਕ ਪੇਸ਼ਕਾਰੀ ਵੀ ਹਿੱਸਾ ਲੈਣ ਵਾਲਿਆਂ ਨਾਲ ਸਾਂਝੀ ਕੀਤੀ ਗਈ ।
********************
ਐੱਸ ਬੀ ਐੱਸ / ਆਰ ਪੀ / ਏ ਸੀ
(Release ID: 1756874)
Visitor Counter : 192