ਖੇਤੀਬਾੜੀ ਮੰਤਰਾਲਾ
azadi ka amrit mahotsav g20-india-2023

ਸਾਉਣੀ ਦੀਆਂ ਮੁੱਖ ਫਸਲਾਂ ਦੇ ਉਤਪਾਦਨ ਦੇ ਪਹਿਲੇ ਅਗਾਊਂ ਅਨੁਮਾਨ ਜਾਰੀ


ਸਾਉਣੀ ਸੀਜ਼ਨ ਵਿੱਚ 150.50 ਮਿਲੀਅਨ ਟਨ ਦੇ ਰਿਕਾਰਡ ਅਨਾਜ ਉਤਪਾਦਨ ਦਾ ਅਨੁਮਾਨ

ਕਿਸਾਨਾਂ ਦੀ ਸਖਤ ਮਿਹਨਤ-ਵਿਗਿਆਨੀਆਂ ਅਤੇ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਸਦਕਾ ਬੰਪਰ ਉਤਪਾਦਨ - ਸ਼੍ਰੀ ਤੋਮਰ

Posted On: 21 SEP 2021 5:36PM by PIB Chandigarh

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਵੱਲੋਂ 2021-22 ਲਈ ਮੁੱਖ ਸਾਉਣੀ ਫਸਲਾਂ ਦੇ ਉਤਪਾਦਨ ਦੇ ਪਹਿਲੇ ਅਗਾਊਂ ਅਨੁਮਾਨ ਜਾਰੀ ਕੀਤੇ ਗਏ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਾਉਣੀ ਸੀਜ਼ਨ ਵਿੱਚ 150.50 ਮਿਲੀਅਨ ਟਨ ਦੇ ਰਿਕਾਰਡ ਅਨਾਜ ਉਤਪਾਦਨ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਖਤ ਮਿਹਨਤਵਿਗਿਆਨੀਆਂ ਦੀ ਨਿਪੁੰਨਤਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੀਆਂ ਕਿਸਾਨ ਹਿਤੈਸ਼ੀ ਨੀਤੀਆਂ ਕਾਰਨ ਬੰਪਰ ਉਤਪਾਦਨ ਹੋਇਆ ਹੈ।

ਪਹਿਲੇ ਅਗਾਊਂ ਅਨੁਮਾਨਾਂ ਅਨੁਸਾਰ, 2021-22 ਲਈ ਸਾਉਣੀ ਦੀਆਂ ਮੁੱਖ ਫਸਲਾਂ ਦਾ ਅਨੁਮਾਨਤ ਉਤਪਾਦਨ ਹੇਠ ਲਿਖੇ ਅਨੁਸਾਰ ਹੈ:

 

ਅਨਾਜ - 150.50 ਮਿਲੀਅਨ ਟਨ (ਰਿਕਾਰਡ)

ਚਾਵਲ - 107.04 ਮਿਲੀਅਨ ਟਨ (ਰਿਕਾਰਡ)

ਪੌਸ਼ਟਿਕ / ਮੋਟੇ ਅਨਾਜ - 34.00 ਮਿਲੀਅਨ ਟਨ

ਮੱਕੀ - 21.24 ਮਿਲੀਅਨ ਟਨ

ਦਾਲਾਂ - 9.45 ਮਿਲੀਅਨ ਟਨ

ਤੂਰ - 4.43 ਮਿਲੀਅਨ ਟਨ

ਤੇਲ ਬੀਜ - 23.39 ਮਿਲੀਅਨ ਟਨ

ਮੂੰਗਫਲੀ - 8.25 ਮਿਲੀਅਨ ਟਨ

ਸੋਇਆਬੀਨ - 12.72 ਮਿਲੀਅਨ ਟਨ

ਕਪਾਹ - 36.22 ਮਿਲੀਅਨ ਗੰਢਾਂ (ਹਰੇਕ 170 ਕਿਲੋਗ੍ਰਾਮ) (ਰਿਕਾਰਡ)

ਜੂਟ ਅਤੇ ਮੇਸਟਾ -9.61 ਮਿਲੀਅਨ ਗੰਢਾਂ (ਹਰੇਕ 180 ਕਿਲੋ ਦੀ)

ਗੰਨਾ - 419.25 ਮਿਲੀਅਨ ਟਨ (ਰਿਕਾਰਡ)

 

2021-22 (ਸਿਰਫ ਸਾਉਣੀ) ਦੇ ਪਹਿਲੇ ਅਗਾਊਂ ਅਨੁਮਾਨਾਂ ਅਨੁਸਾਰਦੇਸ਼ ਵਿੱਚ ਕੁੱਲ ਅਨਾਜ ਉਤਪਾਦਨ ਰਿਕਾਰਡ 150.50 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਪੰਜ ਸਾਲਾਂ (2015-16 ਤੋਂ 2019-20) ਦੇ ਔਸਤ ਅਨਾਜ ਉਤਪਾਦਨ ਨਾਲੋਂ 12.71 ਮਿਲੀਅਨ ਟਨ ਵੱਧ ਹੈ। 

2021-22 ਦੌਰਾਨ ਸਾਉਣੀ ਦੇ ਚੌਲਾਂ ਦਾ ਕੁੱਲ ਉਤਪਾਦਨ 107.04 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਪਿਛਲੇ ਪੰਜ ਸਾਲਾਂ (2015-16 ਤੋਂ 2019-20) ਦੇ ਔਸਤ ਸਾਉਣੀ ਚੌਲ ਉਤਪਾਦਨ  97.83  ਮਿਲੀਅਨ ਟਨ ਦੇ ਮੁਕਾਬਲੇ 9.21 ਮਿਲੀਅਨ ਟਨ ਜ਼ਿਆਦਾ ਹੈ।

ਸਾਉਣੀ ਪੌਸ਼ਟਿਕ / ਮੋਟੇ ਅਨਾਜ ਦਾ ਉਤਪਾਦਨ 34.00 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ  31.89 ਮਿਲੀਅਨ ਟਨ ਦੇ ਔਸਤ ਉਤਪਾਦਨ ਨਾਲੋਂ 2.11 ਮਿਲੀਅਨ ਟਨ ਵੱਧ ਹੈ।

2021-22 ਦੇ ਦੌਰਾਨ ਕੁੱਲ ਸਾਉਣੀ ਦਾਲਾਂ ਦਾ ਉਤਪਾਦਨ 9.45 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਔਸਤ ਦਾਲਾਂ ਦੇ ਉਤਪਾਦਨ 8.06 ਮਿਲੀਅਨ ਟਨ ਨਾਲੋਂ 1.39 ਮਿਲੀਅਨ ਟਨ ਜ਼ਿਆਦਾ ਹੈ।

2021-22 ਦੌਰਾਨ ਦੇਸ਼ ਵਿੱਚ ਕੁੱਲ ਸਾਉਣੀ ਤੇਲ ਬੀਜਾਂ ਦਾ ਉਤਪਾਦਨ 23.39 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜੋ 20.42 ਮਿਲੀਅਨ ਟਨ ਦੇ ਔਸਤ ਤੇਲ ਬੀਜ ਉਤਪਾਦਨ ਦੇ ਮੁਕਾਬਲੇ 2.96 ਮਿਲੀਅਨ ਟਨ ਜ਼ਿਆਦਾ ਹੈ।

2021-22 ਦੌਰਾਨ ਦੇਸ਼ ਵਿੱਚ ਗੰਨੇ ਦਾ ਕੁੱਲ ਉਤਪਾਦਨ 419.25 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। 2021-22 ਦੇ ਦੌਰਾਨ ਗੰਨੇ ਦਾ ਉਤਪਾਦਨ 362.07 ਮਿਲੀਅਨ ਟਨ ਔਸਤ ਗੰਨਾ ਉਤਪਾਦਨ ਦੇ ਮੁਕਾਬਲੇ 57.18 ਮਿਲੀਅਨ ਟਨ ਜ਼ਿਆਦਾ ਹੈ।

ਕਪਾਹ ਦੇ ਉਤਪਾਦਨ ਦਾ ਅਨੁਮਾਨ 36.22 ਮਿਲੀਅਨ ਗੰਢਾਂ (170 ਕਿਲੋਗ੍ਰਾਮ ਹਰੇਕ ਦਾ) ਅਤੇ ਜੂਟ ਅਤੇ ਮੇਸਟਾ ਦਾ ਉਤਪਾਦਨ 9.61 ਮਿਲੀਅਨ ਗੰਢਾਂ (ਹਰੇਕ 180 ਕਿਲੋਗ੍ਰਾਮ) ਹੋਣ ਦਾ ਅਨੁਮਾਨ ਹੈ। 

2005-06 ਤੋਂ ਬਾਅਦ ਦੇ ਸਾਲਾਂ ਲਈ ਤੁਲਨਾਤਮਕ ਅਨੁਮਾਨਾਂ ਦੇ ਨਾਲ ਨਾਲ 2021-22 ਦੇ ਪਹਿਲੇ ਅਗਾਊਂ ਅਨੁਮਾਨਾਂ ਅਨੁਸਾਰ ਵੱਖ-ਵੱਖ ਫਸਲਾਂ (ਸਿਰਫ ਸਾਉਣੀ) ਦੇ ਅਨੁਮਾਨਤ ਉਤਪਾਦਨ ਨੂੰ ਅਟੈਚ ਕੀਤਾ ਗਿਆ ਹੈ।

2021-22 ਲਈ ਅਨਾਜ ਦੇ ਉਤਪਾਦਨ ਦੇ ਪਹਿਲੇ ਅਗਾਂਊਂ ਅਨੁਮਾਨ-

https://static.pib.gov.in/WriteReadData/specificdocs/documents/2021/sep/doc202192161.pdf

 

----------------------------- 

ਏਪੀਐਸ/ਜੇਕੇ



(Release ID: 1756873) Visitor Counter : 176


Read this release in: English , Urdu , Hindi , Tamil , Telugu