ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਉੱਤਰ-ਪੂਰਬ ਖੇਤਰ ਪ੍ਰਸਾਰ ਭਾਰਤੀ ਦੇ ਡਿਜੀਟਲ ਵਿਕਾਸ ਨੂੰ ਤੇਜ਼ੀ ਨਾਲ ਵਿਸਤਾਰ ਦੇ ਰਿਹਾ ਹੈ

Posted On: 21 SEP 2021 5:14PM by PIB Chandigarh

ਭਾਰਤੀ ਡਿਜੀਟਲ ਮੀਡੀਆ ਉਦਯੋਗ ਵਿੱਚ ਪ੍ਰਸਾਰ ਭਾਰਤੀ ਦੇ ਡਿਜੀਟਲ ਨੈੱਟਵਰਕ ਨੇ ਸਿਰਫ਼ ਮਾਲੀਆ ਅਧਾਰਿਤ ਵਿਕਾਸ ਹੀ ਨਹੀਂ ਕੀਤਾ ਹੈ, ਬਲਕਿ ਸਮਾਵੇਸ਼ੀ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਇੱਕ ਵਿਸ਼ੇਸ਼ ਜਗ੍ਹਾ ਬਣਾਈ ਹੈ। ਡਿਜੀਟਲ ਦੁਨੀਆ ਵਿੱਚ ਵੀ ਜਨਤਕ ਪ੍ਰਸਾਰਕ ਵਜੋਂ ਜਨਤਾ ਦੀ ਸੇਵਾ ਕਰਦੇ ਹੋਏ ਪ੍ਰਸਾਰ ਭਾਰਤੀ ਦੇ ਉੱਤਰ-ਪੂਰਬ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡਿਜੀਟਲ ਪਲੈਟਫਾਰਮ ਨੇ ਯੂ-ਟਿਊਬ ’ਤੇ 220 ਮਿਲੀਅਨ ਤੋਂ ਜ਼ਿਆਦਾ ਵਾਰ ਦੇਖੇ ਜਾਣ ਅਤੇ 1 ਮਿਲੀਅਨ ਤੋਂ ਜ਼ਿਆਦਾ ਸਬਸਕਰਾਈਬਰਸ ਇਕੱਠੇ ਜੋੜ ਕੇ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ।

 

ਹਾਲ ਹੀ ਵਿੱਚ ਅਜਿਹੀ ਹੀ ਇੱਕ ਉਪਲਬਧੀ ਤਹਿਤ ਦੂਰਦਰਸ਼ਨ ਆਈਜ਼ੋਲ ਦੇ ਯੂ-ਟਿਊਬ ਚੈਨਲ ਨੇ 1 ਲੱਖ ਸਬਸਕਰਾਈਬਰਸ ਦੀ ਸੰਖਿਆ ਨੂੰ ਪਾਰ ਕਰ ਲਿਆ ਹੈ। ਵਿਊਜ਼ ਅਤੇ ਸਬਸਕਰਾਈਬਰਸ ਅਧਾਰ ਵਿੱਚ ਇਹ ਵਾਧਾ ਟੈਲੀਵਿਜ਼ਨ ਨਾਟਕ, ਟੈਲੀਫਿਲਮਸ ਅਤੇ ਫਿਲਮਾਂ ਦੀਆਂ ਸ਼ੈਲੀਆਂ ਵਿੱਚ ਉੱਚ ਗੁਣਵੱਤਾ ਵਾਲੀ ਸਮੱਗਰੀ ਦੇ ਕਾਰਨ ਹੋਇਆ ਹੈ।

 

ਉੱਤਰ-ਪੂਰਬ ਖੇਤਰ ਵਿੱਚ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਕਈ ਟਵਿੱਟਰ ਹੈਂਡਲ ਦੇ ਹਜ਼ਾਰਾਂ ਦੀ ਸੰਖਿਆ ਵਿੱਚ ਫਾਲੋਅਰਸ ਹਨ। ਕਈ ਫਾਲੋਅਰਸ ਨੂੰ ਟਵਿੱਟਰ ਤੋਂ ਬਲੂ ਟਿਕ ਵੈਰੀਫਿਕੇਸ਼ਨ ਪ੍ਰਾਪਤ ਹੈ।

 

ਡੀਡੀ ਮਿਜ਼ੋਰਮ, ਡੀਡੀ ਗੁਵਾਹਾਟੀ, ਡੀਡੀ ਸ਼ਿਲੌਂਗ ਅਤੇ ਅਕਾਸ਼ਵਾਣੀ ਉੱਤਰ-ਪੂਰਬ ਸੇਵਾ ਦੇ ਯੂ-ਟਿਊਬ ਨਿਊਜ਼ ਚੈਨਲਾਂ ਦੇ ਸਬਸਕਰਾਈਬਰਸ ਦਾ ਅਧਾਰ ਕਾਫ਼ੀ ਵੱਡਾ ਹੈ ਜਿਸ ਵਿੱਚ ਡੀਡੀ ਨਿਊਜ਼ ਮਿਜ਼ੋਰਮ ਸਭ ਤੋਂ ਅੱਗੇ ਹੈ।

 

 

ਪ੍ਰਸਾਰ ਭਾਰਤੀ ਦੇ ਇਨ੍ਹਾਂ ਉੱਤਰ-ਪੂਰਬੀ ਚੈਨਲਾਂ ਵਿੱਚੋਂ ਜ਼ਿਆਦਾਤਰ ਦੇ ਡਿਜੀਟਲ ਮਾਧਿਅਮ ’ਤੇ ਲੱਖਾਂ ਵਿੱਚ ਵਿਊਜ਼ ਹਨ ਅਤੇ ਦੇਖੇ ਗਏ ਪ੍ਰੋਗਰਾਮ ਦਾ ਸਮਾਂ ਲੱਖਾਂ ਘੰਟਿਆਂ ਵਿੱਚ ਹੈ ਜਿਸ ਵਿੱਚ ਮਣੀਪੁਰ ਦਾ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਚੈਨਲ ਚਾਰਟ ਵਿੱਚ ਸਿਖਰਲੇ ਸਥਾਨ ’ਤੇ ਹੈ।

 

****

 

ਸੌਰਭ ਸਿੰਘ



(Release ID: 1756863) Visitor Counter : 156