ਇਸਪਾਤ ਮੰਤਰਾਲਾ
ਕੇਂਦਰੀ ਇਸਪਾਤ ਮੰਤਰੀ ਨੇ ਲੋਕ ਉਪਕ੍ਰਮਾਂ ਵਿੱਚ ਇਸਪਾਤ ਦੀ ਉਤਪਾਦਨ ਲਾਗਤ ਵਿੱਚ ਕਮੀ ਦੀ ਸਥਿਤੀ ਦੀ ਸਮੀਖਿਆ ਕੀਤੀ
ਕੇਂਦਰੀ ਇਸਪਾਤ ਮੰਤਰੀ ਨੇ ਮਾਨਕਾਂ ਵਿੱਚ ਸੁਧਾਰ ਦੇ ਰਾਹੀਂ ਲਾਗਤ ਵਿੱਚ ਕਮੀ ਦੇ ਨਿਰਦੇਸ਼ ਦਿੱਤੇ
Posted On:
21 SEP 2021 9:38AM by PIB Chandigarh
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮਚੰਦਰ ਪ੍ਰਸਾਦ ਸਿੰਘ ਦੀ ਅਗਵਾਈ ਹੇਠ ਕੱਲ੍ਹ ਸ਼ਾਮ ਲੋਕ ਉਪਕ੍ਰਮਾਂ (ਪੀਐੱਸਯੂ) ਦੇ ਉਤਪਾਦਨ ਵਿੱਚ ਲਾਗਤ ਵਿੱਚ ਕਮੀ ਦੀ ਸਥਿਤੀ ਅਤੇ ਭਵਿੱਖ ਲਈ ਕਾਰਜ ਯੋਜਨਾ ਦੀ ਸਮੀਖਿਆ ਲਈ ਇਸਪਾਤ ਖੇਤਰ ਦੇ ਲੋਕ ਉੱਦਮ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਆਯੋਜਿਤ ਹੋਈ।

ਮੰਤਰੀ ਮਹੋਦਯ ਨੇ ਉਤਪਾਦਨ ਦੀ ਲਾਗਤ ਨੂੰ ਪ੍ਰਭਾਵਿਤ ਕਰਨ ਵਾਲੇ ਮਾਪਦੰਡਾਂ ਦਾ ਵਿਆਪਕ ਅਤੇ ਸੂਖਮ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਪ੍ਰਤਿਕੁਲ ਪਰਿਸਥਿਤੀਆਂ ਨੂੰ ਅਵਸਰਾਂ ਵਿੱਚ ਬਦਲਣ ਵਿੱਚ ਕਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ ਹੈ। ਸ਼੍ਰੀ ਸਿੰਘ ਨੇ ਨਿਰਦੇਸ਼ ਦਿੱਤਾ ਕਿ ਮੋਹਰੀ 6 ਮਹੀਨੇ ਵਿੱਚ ਉਪਰੋਕਤ ਮਾਪਦੰਡਾਂ ਵਿੱਚ ਸੁਧਾਰ ਕਰ ਲਾਗਤ ਵਿੱਚ ਕਮੀ ਦੀ ਕਾਰਜ ਯੋਜਨਾ ਤਿਆਰ ਕਰਕੇ ਜ਼ਰੂਰੀ ਕਾਰਵਾਈ ਕੀਤੀ ਜਾਏ। ਮੀਟਿੰਗ ਵਿੱਚ ਇਹ ਦੱਸਿਆ ਗਿਆ ਕਿ ਕੁਕਿੰਗ ਕੋਲ, ਜਿਸ ਦਾ ਜ਼ਿਆਦਾਤਰ ਆਯਾਤ ਕੀਤਾ ਜਾਂਦਾ ਹੈ,
ਹੀ ਸਭ ਤੋਂ ਵੱਡਾ ਲਾਗਤ ਤੱਤ ਹੈ। ਮੰਤਰੀ ਮਹੋਦਯ ਨੇ (ਲੋਕ ਜਨਤਕ) ਉਪਕ੍ਰਮਾਂ ਨੂੰ ਕੋਕ ਦਰ ਵਿੱਚ ਕਮੀ, ਚੁਰਣੀਕ੍ਰਿਤ ਕੋਲਾ ਅੰਤ ਸੁੱਟਣਾ (ਪਲਵੇਰਾਇਜਡ ਕੋਲ ਇੰਜੇਕਸ਼ਨ–ਪੀਸੀਆਈ ) ਵਿੱਚ ਵਾਧਾ ਅਤੇ ਕੋਕਿੰਗ ਕੋਲੇ ਦੀ ਖਪਤ ਨੂੰ ਘੱਟ ਕਰਨ ਅਤੇ ਉਤਪਾਦਨ ਦੀ ਲਾਗਤ ਨੂੰ ਘੱਟ ਕਰਨ ਲਈ ਪੈਲੇਟਾਂ ਦੇ ਉਪਯੋਗ ਵਿੱਚ ਵਾਧਾ ਜਿਵੇਂ ਮਹੱਤਵਪੂਰਣ ਲਾਗਤ ਕਟੌਤੀ ਉਪਰਾਲਿਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਤਾਕੀਦ ਕੀਤੀ। ਇਹ ਵੀ ਨਿਰਦੇਸ਼ ਦਿੱਤਾ ਗਿਆ ਕਿ ਇਨ੍ਹਾਂ ਟੈਕਨੋਲੋਜੀ ਆਰਥਿਕ- ਮਾਪਦੰਡਾਂ ਦੀ ਮਾਸਿਕ ਅਧਾਰ ‘ਤੇ ਇਸਪਾਤ ਡੈਸ਼ਬੋਰਡ ਦੇ ਜ਼ਰੀਏ ਨਿਗਰਾਨੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਇਸਪਾਤ ਪਲਾਂਟ ਦੀ ਕੁਸ਼ਲਤਾ ਅਤੇ ਉਤਪਾਦਕਤਾ ਨੂੰ ਪ੍ਰਭਾਵਿਤ ਕਰਨ ਵਾਲੇ ਵੱਖ-ਵੱਖ ਮਾਨਦੰਡਾਂ ਅਰਥਾਤ ਬਲਾਸਟ ਫਰਨੇਸ (ਬੀਐੱਫ) ਉਤਪਾਦਕਤਾ, ਬਲਾਸਟ ਫਰਨੇਸ (ਬੀਐੱਫ) ਕੋਕ ਦਰ, ਬਲਾਸਟ ਫਰਨੇਸ ਚੁਰਣੀਕ੍ਰਿਤ ਕੋਲਾ ਅੰਤ ਸੁੱਟਣਾ (ਪਲਵੇਰਾਇਜਡ ਕੋਲ ਇੰਜੇਕਸ਼ਨ–ਪੀਸੀਆਈ)/ਕੋਲ ਡਸਟ ਇੰਜੇਕਸ਼ਨ (ਸੀਡੀਆਈ) ਦਰ ਕਿਰਤ ਉਤਪਾਦਕਤਾ ਵਿਸ਼ੇਸ਼ ਊਰਜਾ ਖਪਤ, ਕਾਰਬਨ ਡਾਈ ਆਕਸਾਇਡ (ਸੀਓ2) ਨਿਕਾਸ ਦੀ ਤੀਵਰਤਾ, ਪਾਣੀ ਦੀ ਖਪਤ ਆਦਿ ਦੀ ਸਮੀਖਿਆ ਕੀਤੀ ਗਈ ਤਾਂਕਿ ਉਤਪਾਦਨ ਦੀ ਲਾਗਤ ਵਿੱਚ ਕਮੀ ਲਿਆਉਣ ਦੇ ਨਾਲ ਹੀ ਊਰਜਾ ਦੀ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਸਕੇ , ਨਾਲ ਹੀ ਗ੍ਰੀਨ ਹਾਊਸ ਨਿਕਾਸ ਨੂੰ ਵੀ ਘੱਟ ਕੀਤਾ ਜਾ ਸਕੇ ਅਤੇ ਪਾਣੀ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ।
ਭਾਰਤੀ ਅਤੇ ਸੰਸਾਰਿਕ ਮਾਨਕਾਂ ਦੇ ਅਨੁਸਾਰ ਕੁਸ਼ਲਤਾ ਅਤੇ ਉਤਪਾਦਕਤਾ ਵਧਾਉਣ ਅਤੇ ਇਸਪਾਤ ਪਲਾਂਟਾ ਅਤੇ ਖਾਨਾਂ ਦੇ ਉਤਪਾਦਨ ਦੀ ਲਾਗਤ ਨੂੰ ਘੱਟ ਕਰਨ ਲਈ ਕੀਤੇ ਜਾ ਰਹੇ ਉਪਾਆਂ ਅਤੇ ਉਨ੍ਹਾਂ ਨੇ ਪ੍ਰਾਪਤ ਕਰਨ ਲਈ ਕਾਰਜ ਯੋਜਨਾਵਾਂ ‘ਤੇ ਵੀ ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ।

*******
ਐੱਮਵੀ/ਐੱਸਕੇਐੱਸ
(Release ID: 1756745)
Visitor Counter : 102