ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਨਿਮਾਸ (ਐੱਨ ਆਈ ਐੱਮ ਏ ਐੱਸ) ਟੀਮ ਦੁਆਰਾ ਮਾਊਂਟ ਕੁਨ ਲਈ ਮੁਹਿੰਮ ਨੂੰ ਫਲੈਗ ਇਨ ਕੀਤਾ


16 ਮੈਂਬਰੀ ਟੀਮ ਨੇ ਕਾਰਗਿਲ ਨੇੜੇ ਜ਼ਾਂਸਕਰ ਰੇਂਜੇਸ ਵਿੱਚ 7,077 ਮੀਟਰ ਉੱਚੇ ਪਹਾੜਾਂ ਤੱਕ ਪਹੁੰਚੀ

Posted On: 20 SEP 2021 3:21PM by PIB Chandigarh

ਮੁੱਖ ਝਲਕੀਆਂ :—
*   
ਰਿਕਾਰਡ 16 ਮਾਊਂਟੇਨੀਅਰਸ — 9 ਫੌਜੀ ਕਰਮਚਾਰੀ ਤੇ ਅਰੁਣਾਚਲ ਪ੍ਰਦੇਸ਼ ਦੇ 7 ਸਥਾਨਕ ਨੌਜਵਾਨਾਂ ਨੇ ਪਹਾੜ ਨੂੰ ਸਰ ਕੀਤਾ
*   ਸ਼ੇਰ ਪਾਸ ਤੇ ਮਾਊਂਟੇਨ ਗਾਰਡਸ ਦੀ ਮਦਦ ਤੋਂ ਬਿਨਾਂ ਮੁਹਿੰਮ ਮੁਕੰਮਲ
*   ਅਜਿਹੀਆਂ ਮੁਹਿੰਮਾ ਨੌਜਵਾਨਾਂ ਵਿੱਚ ਸਾਹਸ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀਆਂ ਹਨ , ਕਿਹਾ ਰਕਸ਼ਾ ਮੰਤਰੀ
*   ਜ਼ੋਰ ਦੇ ਕੇ ਕਿਹਾ ਕਿ ਉਹ ਰੱਖਿਆ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 20 ਸਤੰਬਰ 2021 ਨੂੰ ਨਵੀਂ ਦਿੱਲੀ ਵਿੱਚ ਅਰੁਣਾਚਲ ਪ੍ਰਦੇਸ਼ ਦੇ ਨੈਸ਼ਨਲ ਇੰਸਟੀਚਿਊਟ ਆਫ ਮਾਊਂਟੇਨਰਿੰਗ ਐਂਡ ਇਲਾਈਟ ਸਪੋਰਟਸ (ਐੱਨ ਆਈ ਐੱਮ  ਐੱਸਦੀਰਾਂਗ , ਜਿਸ ਨੇ ਮਾਊਂਟ ਕੁਨ (7,077 ਮੀਟਰਦੀ ਮਾਊਂਟੇਨਰਿੰਗ ਮੁਹਿੰਮ ਮੁਕੰਮਲ ਕੀਤੀ ਹੈ , ਨੂੰ ਫਲੈਗ ਇਨ ਕੀਤਾ  ਇਸ ਟੀਮ ਦੀ ਅਗਵਾਈ ਇੰਸਟੀਚਿਊਟ ਡਾਇਰੈਕਟਰ ਕਰਨਲ ਸਰਫਰਾਜ਼ ਸਿੰਘ ਕਰ ਰਹੇ ਸਨ  ਟੀਮ ਨੇ ਨੁਨਕੁਨ ਮਾਊਂਟੇਨ ਮੈਸਿਫ ਦੀ ਮੁਹਿੰਮ ਦਾ ਸੰਚਾਲਨ ਕੀਤਾ ਸੀ , ਜੋ ਕਾਰਗਿਲ ਵਿੱਚ ਸਥਿਤ ਸਭ ਤੋਂ ਉੱਚੀ ਵਿਸ਼ੇਸ਼ਤਾ ਵਾਲੀ ਜੰਸਕਰ ਰੇਂਜੇਜ਼ ਤੇ ਸਥਿਤ ਹੈ 
ਕੋਵਿਡ 19 ਦੀਆਂ ਪਾਬੰਦੀਆਂ ਦੇ ਵਿਚਾਲੇ ਮੁਸ਼ਕਲ ਮੌਸਮ ਵਿੱਚ ਸਫਲਤਾਪੂਰਵਕ ਕਾਰਜ ਨੂੰ ਮੁਕੰਮਲ ਕਰਨ ਲਈ ਨਿਮਾਸ ਨੂੰ ਵਧਾਈ ਦਿੰਦਿਆਂ ਰਕਸ਼ਾ ਮੰਤਰੀ ਨੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਨੌਜਵਾਨਾਂ ਵਿੱਚ ਸਾਹਸ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਗੀਆਂ  ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਈਵੈਂਟਸ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ  ਉਹਨਾਂ ਕਿਹਾ ,"ਇਹਨਾਂ ਈਵੈਂਟਸ ਦੁਆਰਾ ਅਸੀਂ ਸਰਹੱਦੀ ਸੁਰੱਖਿਆ ਅਤੇ ਇਸ ਦੀਆਂ ਚੁਣੌਤੀਆਂ ਬਾਰੇ ਹੋਰ ਜਾਣ ਸਕਦੇ ਹਾਂ  ਸਾਡੀ ਫੌਜ ਨੇ ਅਜਿਹੀਆਂ ਗਤੀਵਿਧੀਆਂ ਨੂੰ ਬਹੁਤ ਉਤਸ਼ਾਹ ਦਿੱਤਾ ਹੈ"
ਰਕਸ਼ਾ ਮੰਤਰੀ ਨੇ ਅਜਿਹੀਆਂ ਗਤੀਵਿਧੀਆਂ ਉਤਸ਼ਾਹਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਆਮ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦਾ ਸੁਝਾਅ ਦਿੱਤਾ , ਕਿਉਂਕਿ ਇਹ ਸੈਰ ਸਪਾਟਾ , ਰੋਜ਼ਗਾਰ , ਗਿਆਨ ਇਕੱਠਾ ਕਰਨ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ  ਉਹਨਾਂ ਭਰੋਸਾ ਦਿੱਤਾ ਕਿ ਸਰਕਾਰ ਇਹਨਾਂ ਯਤਨਾਂ ਲਈ ਸਾਰੀ ਸੰਭਵ ਸਹਾਇਤਾ ਕਰੇਗੀ 
ਸ਼੍ਰੀ ਰਾਜਨਾਥ ਸਿੰਘ ਨੇ ਨਿਮਾਸ ਦੇ ਤਿੰਨ ਖੇਤਰਾਂ — ਭੂਮੀ , ਹਵਾ ਅਤੇ ਪਾਣੀ ਵਿੱਚ ਸਾਹਸੀ ਕੋਰਸਾਂ ਵਿੱਚ ਸਿਖਲਾਈ ਮੁਹੱਈਆ ਕਰਨ ਲਈ ਪ੍ਰਸ਼ੰਸਾ ਕੀਤੀ  ਉਹਨਾਂ ਕਿਹਾ ਕਿ ਇਹ ਸੰਸਥਾ ਏਕਤਾ ਅਤੇ ਅਖੰਡਤਾ ਦੀ ਇੱਕ ਚਮਕੀਲੀ ਉਦਾਹਰਣ ਹੈ  ਉਹਨਾਂ ਨੇ ਹਾਲ ਹੀ ਵਿੱਚ ਮਿਆਂਮਾਰ , ਥਾਈਲੈਂਡ , ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਮਾਊਂਟੇਨ ਟੈਰੇਨ , ਬਾਈਕਿੰਗ ਮੁਹਿੰਮ ਚਲਾਉਣ ਲਈ ਨਿਵਾਸ ਦੀ ਪ੍ਰਸ਼ੰਸਾ ਕੀਤੀ  ਉਹਨਾਂ ਨੇ ਕਿਹਾ ਕਿ ਅਜਿਹੀਆਂ ਈਵੇਂਟਸ ਕੇਵਲ ਖੇਡਾਂ ਨੂੰ ਹੀ ਉਤਸ਼ਾਹਿਤ ਨਹੀਂ ਕਰਦੀਆਂ ਬਲਕਿ ਦੋਸਤਾਨਾਂ ਮੁਲਕਾਂ ਨਾਲ ਭਾਰਤ ਦੇ ਸੰਬੰਧਾਂ ਨੂੰ ਵੀ ਮਜ਼ਬੂਤ ਕਰਦੀਆਂ ਹਨ  ਇਸ ਮੌਕੇ ਰਕਸ਼ਾ ਮੰਤਰੀ ਨੇ ਟੀਮ ਦੇ ਮੈਂਬਰਾਂ ਨੂੰ ਹਿੱਸਾ ਲੈਣ ਲਈ ਪ੍ਰਮਾਣ ਪੱਤਰ ਦਿੱਤੇ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ 
ਇਹ ਮੁਹਿੰਮ 15 ਜੁਲਾਈ 2021 ਤੇ 10 ਅਗਸਤ 2021 ਵਿਚਾਲੇ ਕੀਤੀ ਗਈ ਸੀ  ਸਿਖਰ ਤਕਨੀਕੀ ਤੌਰ ਤੇ ਮੁਸ਼ਕਲ ਹੈ ਅਤੇ ਚੁਣੌਤੀਪੂਰਨ ਚੜ੍ਹਾਈ ਸ਼ਾਮਲ ਹੈ  ਟੀਮ ਨੇ ਸ਼ੇਰਪਾਜ਼ ਤੇ ਮਾਊਂਟੇਨ ਗਾਰਡਸ ਦੀ ਸਹਾਇਤਾ ਤੋਂ ਬਿਨਾਂ ਆਪਣੇ ਆਪ ਹੀ ਰਸਤਾ ਖੋਲਿਆ 
ਮੁਹਿੰਮ ਦੌਰਾਨ 16 ਪਰਬੱਤ ਰੋਹੀਆਂ ਦੀ ਰਿਕਾਰਡ ਗਿਣਤੀ — ਫੌਜ ਦੇ 9 ਕਰਮਚਾਰੀ ਅਤੇ ਅਰੁਣਾਚਲ ਪ੍ਰਦੇਸ਼ ਦੇ 7 ਸਥਾਨਕ ਨੌਜਵਾਨਾਂ ਨੇ ਪਹਾੜ ਨੂੰ ਸਰ ਕੀਤਾ  ਇਹ ਚੜ੍ਹਾਈ ਜੋ "ਕਾਰਗਿਲ ਵਿਜੇ ਦਿਵਸ" (26 ਜੁਲਾਈਨਾਲ ਮੇਲ ਖਾਂਦੀ ਹੈ  "ਆਜ਼ਾਦੀ ਕਾ ਅੰਮ੍ਰਿਤ ਮਹੋਤਸਵਜੋ ਦੇਸ਼ ਭਰ ਵਿੱਚ ਆਜ਼ਾਦੀ ਦੇ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ , ਦਾ ਹਿੱਸਾ ਸੀ  ਮੁਹਿੰਮ ਦਾ ਮਕਸਦ ਦੇਸ਼ ਭਗਤੀ ਹਿੰਮਤ ਤੇ ਸਾਹਸ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ "ਫਿੱਟ ਇੰਡੀਆ ਮੂਵਮੈਂਟਨੂੰ ਉਤਸ਼ਾਹਿਤ ਕਰਨਾ ਸੀ 
ਨਿਮਾਸ (ਐੱਨ ਆਈ ਐੱਮ  ਐੱਸਇੱਕ ਪ੍ਰਮੁੱਖ ਮਾਊਂਟੇਨਰਿੰਗ ਸੰਸਥਾ ਹੈ , ਜੋ ਰੱਖਿਆ ਮੰਤਰਾਲੇ ਦੀ ਅਗਵਾਈ ਤਹਿਤ ਚਲਾਇਆ ਜਾ ਰਿਹਾ ਹੈ  ਰਕਸ਼ਾ ਮੰਤਰੀ ਇਸ ਦੇ ਪ੍ਰਧਾਨ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਉੱਪ ਪ੍ਰਧਾਨ ਹਨ 

 

*******************

 

 ਬੀ ਬੀ / ਪੀ ਐੱਸ / ਐੱਸ  ਵੀ ਵੀ ਵਾਈ



(Release ID: 1756590) Visitor Counter : 163