ਰੱਖਿਆ ਮੰਤਰਾਲਾ
ਭਾਰਤ-ਨੇਪਾਲ ਸਾਂਝਾ ਸੈਨਿਕ ਅਭਿਆਸ ਸੂਰਿਆ ਕਿਰਨ ਪਿਥੌਰਾਗੜ੍ਹ (ਯੂਕੇ) ਵਿਖੇ ਸ਼ੁਰੂ ਹੋ ਗਿਆ ਹੈ
Posted On:
20 SEP 2021 3:18PM by PIB Chandigarh
15 ਵਾਂ ਭਾਰਤ-ਨੇਪਾਲ ਸੰਯੁਕਤ ਬਟਾਲੀਅਨ ਪੱਧਰ ਦਾ ਸੈਨਿਕ ਸਿਖਲਾਈ ਅਭਿਆਸ 'ਸੂਰਿਆ ਕਿਰਨ' ਅੱਜ ਪਿਥੌਰਾਗੜ੍ਹ (ਯੂਕੇ) ਵਿਖੇ ਸ਼ੁਰੂ ਹੋ ਗਿਆ ਹੈ ਅਤੇ 03 ਅਕਤੂਬਰ 2021 ਤੱਕ ਜਾਰੀ ਰਹੇਗਾ । ਅਭਿਆਸ ਦੌਰਾਨ, ਭਾਰਤੀ ਸੈਨਾ ਅਤੇ ਨੇਪਾਲੀ ਸੈਨਾ ਦੀ ਇੱਕ-ਇੱਕ ਪੈਦਲ ਬਟਾਲੀਅਨ ਮਿਲ ਕੇ ਅੰਤਰ-ਕਾਰਜਸ਼ੀਲਤਾ ਵਿਕਸਤ ਕਰਨ ਦੀ ਸਿਖਲਾਈ ਦੇਵੇਗੀ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਅਤੇ ਆਫ਼ਤ ਰਾਹਤ ਕਾਰਜਾਂ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਨਗੀਆਂ।
ਅਭਿਆਸ ਨੂੰ ਸ਼ੁਰੂ ਕਰਨ ਲਈ ਇੱਕ ਰਵਾਇਤੀ ਉਦਘਾਟਨੀ ਸਮਾਰੋਹ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਦੋਵਾਂ ਦਸਤਿਆਂ ਨੇ ਭਾਰਤੀ ਅਤੇ ਨੇਪਾਲੀ ਸੈਨਿਕ ਧੁਨਾਂ ਅਨੁਸਾਰ ਮਾਰਚ ਕੀਤਾ ਸੀ। ਲੈਫਟੀਨੈਂਟ ਜਨਰਲ ਐਸਐਸ ਮਾਹਲ, ਜੀਓਸੀ ਉੱਤਰ ਭਾਰਤ ਖੇਤਰ ਨੇ ਇਕੱਠ ਨੂੰ ਸੰਬੋਧਿਤ ਕੀਤਾ ਅਤੇ ਦਸਤਿਆਂ ਨੂੰ ਆਪਸੀ ਵਿਸ਼ਵਾਸ, ਅੰਤਰ-ਕਾਰਜਸ਼ੀਲਤਾ ਅਤੇ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਲਈ ਸਿਖਲਾਈ ਅਤੇ ਮਜ਼ਬੂਤ ਕਰਨਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ, ਨੇਪਾਲੀ ਸੈਨਾ ਦਾ ਦਸਤਾ ਪਿਥੌਰਾਗੜ੍ਹ ਪਹੁੰਚਿਆ ਅਤੇ ਉਸ ਦਾ ਰਵਾਇਤੀ ਸੈਨਿਕ ਸਵਾਗਤ ਕੀਤਾ ਗਿਆ। ਦੋਵਾਂ ਸੈਨਾਵਾਂ ਦੇ ਲਗਭਗ 650 ਰੱਖਿਆ ਕਰਮਚਾਰੀ ਇਸ ਸਮਾਗਮ ਵਿੱਚ ਹਿੱਸਾ ਲੈ ਰਹੇ ਹਨ।
******
ਐੱਸ ਸੀ/ਬੀ ਐੱਸ ਸੀ /ਵੀ ਬੀ ਬਾਈ/
(Release ID: 1756450)
Visitor Counter : 245