ਇਸਪਾਤ ਮੰਤਰਾਲਾ
ਸੇਲ-ਬੀਆਈਐੱਸਐੱਲ ਵਿੱਚ ਭਾਸ਼ਣ ਮੁਕਾਬਲੇ ਦੇ ਆਯੋਜਨ ਦੇ ਨਾਲ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਇਆ ਗਿਆ
प्रविष्टि तिथि:
19 SEP 2021 9:26AM by PIB Chandigarh
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਮੌਕੇ ਵਿੱਚ ਇਸਪਾਤ ਮੰਤਰਾਲੇ ਦੇ ਅਧੀਨ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟੇਡ ਦੀ ਇੱਕ ਇਕਾਈ ਵਿਸ਼ਵੇਸ਼ਵਰੈਯਾ ਆਇਰਨ ਐਂਡ ਸਟੀਲ ਪਲਾਂਟ ਨੇ ਭਦ੍ਰਾਵਤੀ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਲਈ “ਭਾਰਤ ਦੀ ਆਜ਼ਾਦੀ ਦੇ 75 ਸਾਲ-ਮੇਰੇ ਲਈ ਆਜ਼ਾਦੀ ਦੇ ਕੀ ਮਾਇਨੇ ਹਨ” ਵਿਸ਼ੇ ‘ਤੇ ਅੰਗ੍ਰੇਜ਼ੀ ਵਿੱਚ ਇੱਕ ਭਾਸ਼ਣ ਮੁਕਾਬਲੇ ਆਯੋਜਨ ਕੀਤਾ। ਇਸ ਮੁਕਾਬਲੇ ਵਿੱਚ 15 ਸਕੂਲਾਂ ਦੇ 27 ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਪ੍ਰੋਗਰਾਮ ਦਾ ਸ਼ੁਭਾਰੰਭ ਚੀਫ ਜਨਰਲ ਮੈਨੇਜਰ (ਸੰਚਾਲਨ) ਸ਼੍ਰੀ ਕੇ. ਐੱਸ. ਸੁਰੇਸ਼, ਜਨਰਲ ਮੈਨੇਜਰ ਆਈ/ਸੀ (ਕਰਮਚਾਰੀ ਅਤੇ ਪ੍ਰਸ਼ਾਸਨ) ਸ਼੍ਰੀ ਪੀ. ਪੀ ਚਕਰਵਰਤੀ, ਐੱਸਏਵੀ ਇੰਗਲਿਸ਼ ਹਾਈ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਬੀ.ਐੱਨ. ਗਿਰੀਸ਼ ਨੇ ਕੀਤਾ। ਇਸ ਦੌਰਾਨ ਪ੍ਰਤੀਭਾਗੀਆਂ ਦੇ ਇੱਕ ਪ੍ਰਤੀਨਿਧੀ ਅਤੇ ਵਿਦਿਆਰਥੀਆਂ ਦੇ ਇੱਕ ਪ੍ਰਤੀਨਿਧੀ ਵੀ ਉਪਸਥਿਤ ਸਨ। ਸਮਾਪਨ ‘ਤੇ ਸੁਸ਼੍ਰੀ ਇੰਚਾਰਾ ਅਤੇ ਉਨ੍ਹਾਂ ਦੀ ਟੀਮ ਨੇ ਮਧੁਰ ਸੰਗੀਤਮਈ ਪ੍ਰਸਤੁਤੀ ਕੀਤੀ।
ਇਸ ਪ੍ਰੋਗਰਾਮ ਨੂੰ ਸੰਯੁਕਤ ਰੂਪ ਨਾਲ ਵੀਆਈਐੱਸਐੱਲ ਜਾਂ ਐੱਸਏਵੀ ਗਰੁੱਪ ਆਵ੍ ਸੰਸਥਾਵਾਂ ਦੁਆਰਾ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਨੂੰ ਵੀਆਈਐੱਸਐੱਲ ਦੇ ਜਨ ਸੰਪਰਕ ਵਿਭਾਗ ਦੁਆਰਾ ਸੰਚਾਲਿਤ ਕੀਤਾ ਗਿਆ ਸੀ।
*******
ਐੱਮਵੀ/ਐੱਸਕੇਐੱਸ
(रिलीज़ आईडी: 1756445)
आगंतुक पटल : 256