ਪੇਂਡੂ ਵਿਕਾਸ ਮੰਤਰਾਲਾ
ਦੀਨਦਿਆਲ ਅੰਤਯੋਦਯ ਯੋਜਨਾ (ਡੀਏਵਾਈ) – ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐਨਆਰਐੱਲਐੱਮ) ਨੇ ਚੌਥਾ ਰਾਸ਼ਟਰੀ ਪੋਸ਼ਣ ਮਾਹ , 2021 ਮਨਾਇਆ
ਡੀਏਵਾਈ–ਐਨਆਰਐੱਲਐੱਮ ਨੇ ਭੋਜਨ, ਪੋਸ਼ਣ , ਸਿਹਤ ਅਤੇ ਵਾਸ਼ (ਐੱਫਐੱਨਐੱਚਡਬਲਯੂ) ਨਾਲ ਸੰਬੰਧਿਤ ਦਖਲਅੰਦਾਜ਼ੀਆਂ ਦੇ ਲਾਗੂਕਰਨ ਦੀ ਪਹਿਲ ਕੀਤੀ
ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ ਪੋਸ਼ਣ ਰੈਲੀਆਂ , ਪੋਸ਼ਣ ਸੰਕਲਪਾਂ , ਪੋਸ਼ਣ ਰੰਗੋਲੀਆਂ, ਯੋਗਾ ਸੈਸ਼ਨਾਂ, ਜਾਗਰੂਕਤਾ ਮੀਟਿੰਗਾਂ , ਪੋਸ਼ਣ - ਬਾਗਾਂ ਨੂੰ ਹੁਲਾਰਾ ਦੇਣ ਦੇ ਮਾਧਿਅਮ ਰਾਹੀਂ ਪੋਸ਼ਣ ਮਾਹ ਮਨਾ ਰਹੇ ਹਨ
Posted On:
18 SEP 2021 11:35AM by PIB Chandigarh
ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਅਨੁਸ਼ੰਸਿਤ ਪ੍ਰਥਾਵਾਂ ਨੂੰ ਅਪਣਾਉਣ ਲਈ ਵਿਵਹਾਰਗਤ ਬਲਦਾਅ ਨੂੰ ਪ੍ਰੋਤਸਾਹਿਤ ਕਰਨ ਲਈ ਚੁਣੇ ਹੋਏ ਸਥਾਨਾਂ ‘ਤੇ ਭੋਜਨ, ਪੋਸ਼ਣ, ਸਿਹਤ ਅਤੇ ਵਾਸ਼ (ਐੱਫਐੱਨਐੱਚਡਬਲਯੂ ) ਨਾਲ ਸੰਬੰਧਿਤ ਦਖਲਅੰਦਾਜ਼ੀਆਂ ਦੇ ਲਾਗੂਕਰਨ ਦੀ ਪਹਿਲ ਕੀਤੀ ਹੈ। ਮੰਤਰਾਲਾ ਪੋਸ਼ਣ ਅਭਿਯਾਨ ਦੇ ਤਹਿਤ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਨਾਲ ਸਾਂਝੇਦਾਰੀ ਵੀ ਕਰ ਰਿਹਾ ਹੈ ।

ਐੱਚਪੀਐੱਸਆਰਐੱਲਐੱਮ ਦੇ ਮੈਂਬਰ ਚੌਥਾ ਰਾਸ਼ਟਰੀ ਪੋਸ਼ਣ ਮਾਹ ਮਨਾ ਰਹੇ ਹਨ। ਪ੍ਰੋਗਰਾਮ ਦੇ ਦੌਰਾਨ ਐੱਸਐੱਚਜੀ ਦੇ ਮੈਂਬਰਾਂ ਨੇ ਆਹਾਰ ਵਿਵਿਧਤਾ ਦੇ ਮਹੱਤਤਾ ‘ਤੇ ਚਰਚਾ ਕੀਤੀ ਅਤੇ ਸਥਾਨਿਕ ਰੂਪ ਨਾਲ ਉਗਾਏ ਗਏ ਫਲਾਂ ਅਤੇ ਸਬਜੀਆਂ ਦੇ ਉਪਭੋਗ ‘ਤੇ ਜ਼ੋਰ ਦਿੱਤਾ ।
ਸਮੁੱਚਾ ਪੋਸ਼ਣ ਅਭਿਯਾਨ ਲਈ ਪ੍ਰਧਾਨ ਮੰਤਰੀ ਦੀ ਅਤਿ ਮਹੱਤਵਪੂਰਣ ਸਕੀਮ ਦੇ ਤਹਿਤ ਹਰੇਕ ਸਾਲ ਸਤੰਬਰ ਮਾਹ ਦਾ ਨਿਰਧਾਰਣ ਕਿਸ਼ੋਰਾਂ , ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਅਤੇ ਬੱਚਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਦੇ ਸਮਾਧਾਨ ਲਈ ਤਾਲਮੇਲ ਅਤੇ ਵਿਵਹਾਰਗਤ ਬਲਦਾਅ ਨੂੰ ਸੁਦ੍ਰਿੜ੍ਹ ਬਣਾਉਣ ਲਈ ਰਾਸ਼ਟਰੀ ਪੋਸ਼ਣ ਮਾਹ ਦੇ ਰੂਪ ਵਿੱਚ ਕੀਤਾ ਗਿਆ ਹੈ ।
ਇਸ ਸਾਲ ਦੇ ਰਾਸ਼ਟਰੀ ਪੋਸ਼ਣ ਮਾਹ ਲਈ ਚਾਰ ਥੀਮ, ਹਰੇਕ ਹਫਤੇ ਲਈ ਇੱਕ ਥੀਮ ਦੀ ਪਹਿਚਾਣ ਕੀਤੀ ਗਈ ਹੈ ਅਤੇ ਉਹ ਹੈ - (1) ‘ਪੋਸ਼ਣ ਵਾਟਿਕਾ’ ਦੇ ਰੂਪ ਵਿੱਚ ਪੌਦਾ ਲਗਾਉਣ ਗਤੀਵਿਧੀ , (2) ਪੋਸ਼ਣ ਲਈ ਯੋਗਾ ਅਤੇ ਆਯੁਸ਼ , ( 3 ) ਅਧਿਕ ਭਾਰ ਵਾਲੇ ਜ਼ਿਲ੍ਹਿਆਂ ਦੇ ਆਂਗਨਵਾੜੀ ਲਾਭਾਰਥੀਆਂ ਨੂੰ ‘ਖੇਤਰੀ ਪੋਸ਼ਣ ਕਿੱਟ’ ਦੀ ਵੰਡ ਅਤੇ ( 4 ) ਐੱਸਏਐੱਮ ਬੱਚਿਆਂ ਦੀ ਪਹਿਚਾਣ ਅਤੇ ਪੋਸ਼ਕ ਭੋਜਨ ਦੀ ਵੰਡ । ਇਨ੍ਹਾਂ ਥੀਮਾਂ ਦੇ ਨਾਲ -ਨਾਲ , ਮੰਤਰਾਲੇ ਨੇ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ ( ਐੱਸਆਰਐੱਲਐੱਮ ) ਨੂੰ ਅਗਲੇ ਤਿਉਹਾਰੀ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਵਿਡ - 19 ਉਪਯੁਕਤ ਵਰਤਾਵ ਨੂੰ ਦੁਹਰਾਉਣ, ਐੱਸਐੱਚਜੀ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਦੇ ਵਿੱਚ ਕੋਵਿਡ - 19 ਟੀਕਾਕਰਣ ਨੂੰ ਹੁਲਾਰਾ ਦੇਣ , ਸਿਹਤ ਸੰਬੰਧਿਤ ਵਿਵਹਾਰਾਂ ਅਤੇ ਪ੍ਰਤਿਰੱਖਿਆ ਨਿਰਮਾਣ ਉਪਾਵਾਂ ਨੂੰ ਹੁਲਾਰਾ ਦੇਣ , ਮੋਟੇ ਅਨਾਜਾਂ ਸਹਿਤ ਆਹਾਰ ਵਿਵਿਧਤਾ ਅਤੇ ਪਾਰੰਪਰਿਕ ਭੋਜਨ ਪਦਾਰਥਾਂ ਨੂੰ ਹੁਲਾਰਾ ਦੇਣ ਅਤੇ ਮੋਰਿੰਗਾ ਰੁੱਖ ਲਗਾਉਣ ‘ਤੇ ਫੋਕਸ ਦੇ ਨਾਲ ਪੋਸ਼ਣ ਬਾਗਾਂ ਨੂੰ ਹੁਲਾਰਾ ਦੇਣ ਦਾ ਵੀ ਸੁਝਾਅ ਦਿੱਤਾ ਹੈ। ਗ੍ਰਾਮੀਣ ਵਿਕਾਸ ਮੰਤਰਾਲੇ ਦੁਆਰਾ ਇਸ ਸੰਬੰਧ ਵਿੱਚ ਐੱਸਆਰਐੱਲਐੱਮ ਨੂੰ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ।

|

|
ਆਂਧਰਾ ਪ੍ਰਦੇਸ਼ ਐੱਸਆਰਐੱਲਐੱਮ ਦੁਆਰਾ ਬਾਲਗਾਂ ਲਈ ਰੈਲੀ ਅਤੇ ਜਾਗਰੂਕਤਾ ਅਭਿਯਾਨ। ਕਿਸ਼ੋਰ ਸਿਹਤ , ਪੋਸ਼ਣ , ਮਾਹਵਾਰੀ ਅਤੇ ਵਿਅਕਤੀਗਤ ਸਵੱਛਤਾ ਨਾਲ ਸੰਬੰਧਿਤ ਮੁੱਦਿਆਂ ‘ਤੇ ਕਿਸ਼ੋਰੀਆਂ ਨੂੰ ਸਿੱਖਿਅਤ ਕਰਨ ਲਈ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ
ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ ਨੂੰ ਯੋਜਨਾ ਨਿਰਮਾਣ ਅਤੇ ਤਾਲਮੇਲ ਮੀਟਿੰਗਾਂ ਵਿੱਚ ਭਾਗ ਲੈਣ, ਐੱਸਐੱਚਜੀ ਅਤੇ ਉਨ੍ਹਾਂ ਦੇ ਫੈਡਰੇਸ਼ਨਾਂ ਦੀਆਂ ਮੀਟਿੰਗਾਂ ਵਿੱਚ ਚੁਣੇ ਮੁੱਦਿਆਂ ‘ਤੇ ਚਰਚਾ ਕਰਨ , ਮੁਕਾਬਲਾ , ਰੇਸਿਪੀ ਪ੍ਰਦਰਸ਼ਨ , ਸਥਾਨਿਕ ਰੂਪ ਨਾਲ ਉਪਲੱਬਧ ਪੋਸ਼ਕ ਭੋਜਨ ਨੂੰ ਹੁਲਾਰਾ ਦਿੰਦੇ ਹੋਏ ਪਾਰੰਪਰਿਕ ਫੂਡ ਫੈਸਟੀਵਾਲਾਂ , ਰੈਲੀਆਂ, ਪੋਸ਼ਣ ਰੰਗੋਲੀਆਂ , ਪੋਸਟਰਾਂ , ਮੋਰਿੰਗਾ ਰੁੱਖ ਲਗਾਉਣ ‘ਤੇ ਫੋਕਸ ਦੇ ਨਾਲ ਐੱਸਐੱਚਜੀ ਮੈਂਬਰਾਂ ਦੇ ਘਰਾਂ ਵਿੱਚ ਪੋਸ਼ਣ-ਬਾਗਾਂ ਨੂੰ ਹੁਲਾਰਾ ਦੇਣ ਅਤੇ ਪੋਸ਼ਣ ਬਾਗਾਂ , ਮੋਰਿੰਗਾ ਅਤੇ ਆਹਾਰ ਵਿਵਿਧਤਾ ਦੇ ਲਾਭਾਂ ‘ਤੇ ਜਾਗਰੂਕਤਾ ਨਿਰਮਾਣ, ਸਿਹਤ ਵਿਭਾਗ ਦੇ ਤਾਲਮੇਲ ਦੇ ਨਾਲ ਐੱਸਐੱਚਜੀ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਜਨਾਂ ਲਈ ਕੋਵਿਡ -19 ਟੀਕਾਕਰਣ ਅਭਿਯਾਨ ਆਯੋਜਿਤ ਕਰਨ, ਟੈਕਨੋਲੋਜੀ ਪਲੇਟਫਾਰਮਾਂ ਅਰਥਾਤ ਵੈਬੀਨਾਰਾਂ, ਵਹਾਟਸਅਪ ਸਮੂਹਾਂ, ਔਨਲਾਈਨ ਪਰਿਚਰਚਾ ਪਲੇਟਫਾਰਮਾਂ ਆਦਿ ਦਾ ਉਪਯੋਗ ਕਰਦੇ ਹੋਏ ਪ੍ਰਮੁੱਖ ਸੰਦੇਸ਼ ਨੂੰ ਪ੍ਰਸਾਰਿਤ ਕਰਨ ਅਤੇ ਪੋਸ਼ਣ ਮਾਹ ਗਤੀਵਿਧੀ ਕੈਲੰਡਰ ਦੇ ਅਨੁਰੂਪ ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੁਆਰਾ ਆਯੋਜਿਤ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਨਾਲ ਤਾਲਮੇਲ ਕਰਨ ਦਾ ਸੁਝਾਅ ਦਿੱਤਾ ਗਿਆ ਹੈ ।

ਅਸਾਮ ਐੱਸਆਰਐੱਲਐੱਮ ਵਿੱਚ ਬੱਚਿਆਂ ਦੇ ਨਾਲ ਯੋਗਾ ਸੈਸ਼ਨ
ਪੋਸ਼ਣ ਮਾਹ ਲਈ ਯੋਜਨਾ ਬਣਾਉਣ ਅਤੇ ਤਿਆਰਿਆਂ ‘ਤੇ ਚਰਚਾ ਕਰਨ ਲਈ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਸੰਯੁਕਤ ਸਕੱਤਰ ਦੀ ਪ੍ਰਧਾਨਗੀ ਵਿੱਚ 4 ਸਤੰਬਰ 2021 ਨੂੰ ਸਾਰੇ ਐੱਸਆਰਐੱਲਐੱਮ ਦੇ ਨਾਲ ਇੱਕ ਵੀਡੀਓ ਕਾਨਫਰੰਸ ਦਾ ਆਯੋਜਨ ਕੀਤਾ ਗਿਆ । ਸਾਰੇ ਐੱਸਆਰਐੱਲਐੱਮ ਨੇ ਉਤਸ਼ਾਹਪੂਰਵਕ ਇਸ ਵਿੱਚ ਭਾਗ ਲਿਆ ਅਤੇ ਆਪਣੀਆਂ ਯੋਜਨਾਵਾਂ ਪ੍ਰਸਤੁਤ ਕੀਤੀਆਂ । ਕਾਰਜ ਯੋਜਨਾਵਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਐੱਸਆਰਐੱਲਐੱਮ ਦੁਆਰਾ ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਦਿਸ਼ਾ ਨਿਰਦੇਸ਼ ਉਪਲਬਧ ਕਰਾਏ ਗਏ ਹਨ । ਐੱਸਆਰਐੱਲਐੱਮ ਵਲੋਂ ਮੈਦਾਨ ਵਿੱਚ ਗਤੀਵਿਧੀਆਂ ਦਾ ਆਯੋਜਨ ਕਰਨ ਦੇ ਦੌਰਾਨ ਕੋਵਿਡ - 19 ਪ੍ਰੋਟੋਕਾਲ ਦਾ ਅਨੁਪਾਲਨ ਕਰਨ ਦੀ ਵੀ ਤਾਕੀਦ ਕੀਤੀ ਗਈ ਹੈ ।
ਪ੍ਰਧਾਨ ਮੰਤਰੀ ਨੇ ਪਿਛਲੇ ਮਹੀਨੇ ਐੱਸਐੱਚਜੀ ਮੈਂਬਰਾਂ ਦੇ ਨਾਲ ਪਰਸਪਰ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਿਹਤ , ਪੋਸ਼ਣ ਅਤੇ ਵਾਸ਼ ਸਹਿਤ ਸਮਾਜਿਕ ਵਿਕਾਸ ਮੁੱਦਿਆਂ ‘ਤੇ ਜਾਗਰੂਕਤਾ ਨਿਰਮਾਣ ‘ਤੇ ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ 75 ਘੰਟੇ ਬਤੀਤ ਕਰਨ ਦਾ ਸੁਝਾਅ ਦਿੱਤਾ। ਐੱਸਆਰਐੱਲਐੱਮ ਨੂੰ ਇਸੇ ਦੇ ਅਨੁਰੂਪ ਜਾਰੀ ਪੋਸ਼ਣ ਮਾਹ ਦੇ ਦੌਰਾਨ ਜਾਗਰੂਕਤਾ ਨਿਰਮਾਣ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਯੋਜਨਾ ਬਣਾਉਣ ਅਤੇ ਐੱਸਐੱਚਜੀ ਮੈਂਬਰਾਂ ਦੀ ਸਹਾਇਤਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ ।
ਪੋਸ਼ਣ ਰੰਗੋਲੀ-ਕਰਨਾਟਕ ਪੋਸ਼ਣ ਰੰਗੋਲੀ - ਉੱਤਰ ਪ੍ਰਦੇਸ਼
ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨਾਂ ਨੇ ਪੋਸ਼ਣ ਮਾਹ ਮਨਾਉਣ ਅਤੇ ਪੋਸ਼ਣ ਰੈਲੀਆਂ, ਪੋਸ਼ਣ ਸੰਕਲਪਾਂ, ਪੋਸ਼ਣ ਰੰਗੋਲੀਆਂ , ਯੋਗਾ ਸੈਸ਼ਨਾਂ , ਜਾਗਰੂਕਤਾ ਮੀਟਿੰਗਾਂ , ਪੋਸ਼ਣ-ਬਾਗਾਂ ਨੂੰ ਹੁਲਾਰਾ ਦੇਣ ਆਦਿ ਦੀ ਸ਼ੁਰੂਆਤ ਕਰ ਦਿੱਤੀ ਹੈ ।
*****
ਏਪੀਐੱਸ/ਜੇਕੇ
(Release ID: 1756171)
Visitor Counter : 335