ਇਸਪਾਤ ਮੰਤਰਾਲਾ
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਅਤੇ ਇੰਜੀਨੀਅਰਸ ਦਿਵਸ ਮਨਾਉਣ ਲਈ ਟੈਕ ਕੁਐਸਟ ਕੁਵਿਜ਼ ਦਾ ਆਯੋਜਨ ਕੀਤਾ ਗਿਆ
Posted On:
17 SEP 2021 12:08PM by PIB Chandigarh
‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਅਤੇ ਡਾ. ਐੱਮ. ਵਿਸ਼ਵੇਸ਼ਵਰੈਯਾ ਦਾ 162ਵਾਂ ਜਨਮ ਦਿਨ ਮਨਾਉਣ ਦੇ ਕ੍ਰਮ ਵਿੱਚ, ਸੇਲ-ਭਿਲਾਈ ਸਟੀਲ ਪਲਾਂਟ ਦੇ ਮਾਨਵ ਸੰਸਾਧਨ ਵਿਭਾਗ ਦੁਆਰਾ ਐੱਚਆਰਡੀਸੀ ਵਿੱਚ ‘ਟੈਕ ਕੁਐਸਟ 1.0’ ਨਾਮ ‘ਤੇ ਇੱਕ ਵਿਸ਼ੇਸ਼ ਕੁਵਿਜ਼ ਦਾ ਆਯੋਜਨ ਕੀਤਾ ਗਿਆ ਸੀ । ਟੈਕਨੋਲੋਜੀ ਅਤੇ ਇੰਜੀਨੀਅਰਿੰਗ ਨੂੰ ਸਮਰਪਿਤ ਇਸ ਆਡੀਓ-ਵਿਜ਼ੂਅਲ ਕੁਵਿਜ਼ ਦੀ ਲਿਖਿਤ ਯੋਗਤਾ ਦੇ ਪੜਾਅ ਵਿੱਚ 30 ਦੋ ਮੈਂਬਰੀ ਟੀਮ ਭਾਗ ਲੈ ਰਹੀਆਂ ਸਨ , ਜਿਨ੍ਹਾਂ ਵਿਚੋਂ ਛੇ ਟੀਮ ਫਾਈਨਲ ਤੱਕ ਪਹੁੰਚੀਆਂ ।
ਇਹ ਕੁਵਿਜ਼ ਈਡੀ (ਪੀਐਂਡਏ) ਸ਼੍ਰੀ ਐੱਸਕੇ ਦੁਬੇ ਦੇ ਦਿਲਚਸਪ ਤਰੀਕੇ ਨਾਲ ਟੈਕਨੋਲੋਜੀ ਅਤੇ ਇੰਜੀਨੀਅਰਿੰਗ ‘ਤੇ ਗਿਆਨ ਸਾਂਝਾ ਕਰਨ ਦੇ ਉਦੇਸ਼ ਨਾਲ ਅਜਿਹੇ ਪ੍ਰੋਗਰਾਮ ਦੇ ਆਯੋਜਨ ਲਈ ਵਿਚਾਰ ਵਿਅਕਤ ਕੀਤੇ ਗਏ ।
*****
ਐੱਮਵੀ/ਐੱਸਕੇ
(Release ID: 1755824)
Visitor Counter : 223