ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਮਾਈਗੋਵ ਨੇ ਭਾਰਤੀ ਸਟਾਰਟ-ਅਪਸ ਅਤੇ ਤਕਨੀਕੀ ਉੱਦਮੀਆਂ ਲਈ ਪਲੈਨੇਟੇਰੀਅਮ ਇਨੋਵੇਸ਼ਨ ਚੈਲੇਂਜ ਲਾਂਚ ਕੀਤਾ


ਰਜਿਸਟ੍ਰੇਸ਼ਨ 10 ਅਕਤੂਬਰ, 2021 ਤੱਕ ਖੁੱਲ੍ਹੀ ਹੈ


ਪਹਿਲੇ ਅਤੇ ਦੂਜੇ ਜੇਤੂਆਂ ਨੂੰ ਕ੍ਰਮਵਾਰ 5 ਲੱਖ ਅਤੇ 3 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ

Posted On: 17 SEP 2021 1:54PM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਮੀਟੀਵਾਈ) ਦੇ ਅਧੀਨ ਮਾਈਗੋਵ ਇੰਡੀਆ ਨੇ ਪਿਛਲੇ ਹਫਤੇ ਇੰਡੀਅਨ ਸਟਾਰਟ-ਅਪਸ ਅਤੇ ਟੈਕ ਉੱਦਮੀਆਂ ਲਈ ਪਲੈਨੇਟੇਰੀਅਮ ਇਨੋਵੇਸ਼ਨ ਚੈਲੇਂਜ ਲਾਂਚ ਕੀਤਾ ਹੈ। ਨਵੀਨਤਮ ਟੈਕਨੋਲੋਜੀਆਂ ਦੀ ਵਰਤੋਂ ਕਰਦਿਆਂ ਸਵਦੇਸ਼ੀ  ਪਲੈਨੇਟੇਰੀਅਮ  ਪ੍ਰਣਾਲੀ ਸੌਫਟਵੇਅਰ ਬਣਾਉਣ ਦੀ ਸਮਰੱਥਾ ਦੇ ਨਾਲ ਜਿਸ ਵਿੱਚ ਆਗਮੈਂਟੇਡ ਯਥਾਰਥ (ਏਆਰ),  ਵਰਚੁਅਲ ਯਥਾਰਥ (ਵੀਆਰ) ਅਤੇ ਮਰਜਡ ਯਥਾਰਥ (ਐਮਆਰ) ਸ਼ਾਮਲ ਹਨ। 

ਚੰਦਰਯਾਨ ਦੇ ਲਾਂਚ ਤੋਂ ਪ੍ਰੇਰਿਤ ਹੋ ਕੇਭਾਰਤੀ ਪੁਲਾੜ ਖੋਜ ਸੰਗਠਨ ਨੇ ਮਾਈਗੋਵ ਦੇ ਸਹਿਯੋਗ ਨਾਲ ਇਸਰੋ ਕਵਿਜ਼ ਮੁਕਾਬਲਾ 2019 ਦਾ ਆਯੋਜਨ ਕੀਤਾ ਜਿੱਥੇ ਕਈ ਸਕੂਲਾਂਮਾਪਿਆਂ ਅਤੇ ਉਤਸ਼ਾਹੀ ਮੈਂਟਰਾਂ ਨੇ ਆਪਣੀ ਸਰਗਰਮ ਭਾਗੀਦਾਰੀ ਰਾਹੀਂ ਇਸ ਨੂੰ ਯਾਦਗਾਰੀ ਬਣਾਇਆ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇਸ਼ ਭਰ ਦੇ  ਕਵਿਜ਼ ਜੇਤੂਆਂ ਨਾਲ ਇਸਰੋ ਦੇ ਕੰਟਰੋਲ ਰੂਮ ਤੋਂ ਚੰਦਰਯਾਨ ਦੀ ਲਿਊਨਰ ਲੈਂਡਿੰਗ ਨੂੰ ਲਾਈਵ ਦੇਖਣ ਲਈ ਉਨ੍ਹਾਂ ਦੇ ਨਾਲ ਸਨ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਪੁਲਾੜ ਪ੍ਰੇਮੀਆਂ ਨੂੰ ਪ੍ਰੇਰਿਤ ਕਰਦਿਆਂ ਇਸਰੋ ਦੇ ਵਿਗਿਆਨੀਆਂ ਨੂੰ ਕਿਹਾ, 'ਅਸੀਂ ਸਫਲ ਹੋਵਾਂਗੇਭਾਰਤ ਨੂੰ ਕੋਈ ਨਹੀਂ ਰੋਕ ਸਕਦਾ।

ਇਸਰੋ ਕਵਿਜ਼ ਨੂੰ ਦੁਹਰਾਉਣ ਦੀ ਉਡੀਕ ਵਿੱਚਪਲੇਨੇਟੇਰੀਅਮ ਇਨੋਵੇਸ਼ਨ ਚੈਲੇਂਜ MyGov Indiaon ਰਾਹੀਂ 11 ਸਤੰਬਰ 2021 ਨੂੰ ਲਾਂਚ ਕੀਤਾ ਗਿਆ ਸੀ। ਰਜਿਸਟਰੇਸ਼ਨ 10 ਅਕਤੂਬਰ 2021 ਤੱਕ ਖੁੱਲ੍ਹੀ ਹੈ।

ਇਹ ਚੁਣੌਤੀ ਸਟਾਰਟ-ਅਪਸ ਅਤੇ ਤਕਨੀਕੀ ਉੱਦਮੀਆਂ ਤੋਂ ਸਾਡੇ ਪਲੈਨੈਟਰੀਅਮਜ਼ ਲਈ ਅਤਿ-ਆਧੁਨਿਕ ਟੈਕਨੋਲੋਜੀ ਵਿਕਸਤ ਕਰਨ ਲਈ ਅਰਜ਼ੀਆਂ ਦਾ ਸੱਦਾ ਦਿੰਦੀ ਹੈ। ਭਾਰਤ ਵਿੱਚ ਪਲੈਨੈਟਰੀਅਮਜ਼ ਲਈ ਨਵੀਂਆਂ ਟੈਕਨੋਲੋਜੀਆਂ (ਆਗਮੈਂਟੇਡ ਯਥਾਰਥ, ਵਰਚੂਅਲ ਯਥਾਰਥ ਅਤੇ ਮਰਜ਼ਡ ਯਥਾਰਥ) ਨੂੰ ਖਾਸ ਕਰਕੇ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਲਈਸਾਰੇ ਮੇਡ ਇਨ ਇੰਡੀਆ ਲਈ ਲਾਗੂ ਕਰਨ ਦਾ ਮੌਕਾ ਹੈ । 

ਇਨੋਵੇਸ਼ਨ ਚੈਲੇਂਜ ਪਲੈਨੇਟੇਰੀਅਮ ਟੈਕਨੋਲਜੀ ਦੇ ਸਾਰੇ ਖੇਤਰਾਂ ਦੇ ਮਾਹਰਾਂ ਲਈ ਖੁੱਲ੍ਹਾ ਹੈ  https://innovateindia.mygov.in/ਬਿਨੈਕਾਰਾਂ ਵਿੱਚ ਸਟਾਰਟ-ਅਪਸਭਾਰਤੀ ਕਾਨੂੰਨੀ ਸੰਸਥਾਵਾਂ ਸ਼ਾਮਲ ਹੋ ਸਕਦੀਆਂ ਹਨਇੱਥੋਂ ਤੱਕ ਕਿ ਵਿਅਕਤੀਗਤ (ਜਾਂ ਟੀਮਾਂ) ਵਿਚਾਰ ਪੇਸ਼ ਕੀਤੇ ਜਾਣ ਵਾਲਿਆਂ ਦਾ ਵੀ ਸਵਾਗਤ ਹੈ।

ਅਰਜ਼ੀ ਦਾ ਮੁਲਾਂਕਣ ਵੱਖੋ-ਵੱਖਰੇ ਮਾਪਦੰਡਾਂ 'ਤੇ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਸਮੱਸਿਆ ਹੱਲ ਕਰਨ ਪ੍ਰਤੀ ਪਹੁੰਚਉਤਪਾਦ ਵਿਚਾਰਨਵੀਨਤਾ ਦੀ ਡਿਗਰੀਪਹੁੰਚ ਦੀ ਨਵੀਨਤਾ ਸ਼ਾਮਲ ਹੈ। ਭਾਗੀਦਾਰਾਂ ਦਾ ਮੁਲਾਂਕਣ ਨਵੀਨਤਾਰੈਪਲੀਕੇਬਿਲਿਟੀਸਕੇਲੇਬਿਲਟੀਉਪਯੋਗਤਾਅਤੇ ਤੈਨਾਤੀ/ਰੋਲ-ਆਊਟ ਵਿੱਚ ਅਸਾਨੀ ਅਤੇ ਹੱਲ ਨੂੰ ਲਾਗੂ ਕਰਨ ਵਿੱਚ ਸ਼ਾਮਲ ਸੰਭਾਵਤ ਜੋਖਮਾਂ ਸਮੇਤ ਮਾਪਦੰਡਾਂ ਦੇ ਅਧਾਰ ਤੇ ਇੱਕ ਵਿਸ਼ਾਲ ਜਿਉਰੀ ਰਾਹੀਂ ਕੀਤਾ ਜਾਵੇਗਾ। 

ਮੁਕਾਬਲੇ ਦੇ ਤਹਿਤ ਪਹਿਲੇ, ਦੂਜੇ ਅਤੇ ਤੀਜੇ ਜੇਤੂ ਨੂੰ ਕ੍ਰਮਵਾਰ ਲੱਖ, 3 ਲੱਖ ਅਤੇ ਲੱਖ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜੇਤੂਆਂ ਅਤੇ ਭਾਗੀਦਾਰਾਂ ਨੂੰ ਖੇਤਰ ਦੇ ਸਾਥੀਆਂ ਨੂੰ ਮਿਲਣ ਅਤੇ ਈਕੋਸਿਸਟਮ ਵਿੱਚ ਨਵੀਨਤਮ ਤਰੱਕੀ ਬਾਰੇ ਜਾਣਨ ਦਾ ਮੌਕਾ ਪ੍ਰਾਪਤ ਹੋਵੇਗਾ। ਇੱਕ ਉੱਚ ਦਰਸ਼ਕ ਪਲੇਟਫਾਰਮ ਉਨ੍ਹਾਂ ਨੂੰ ਭਾਰਤੀ ਉਦਯੋਗ ਖੇਤਰਾਂ ਦੇ ਸੰਗਠਨਾਂ ਦੇ ਨੇਤਾਵਾਂ ਤੋਂ  ਆਪਣੀ ਨਵੀਨਤਾ ਪ੍ਰਦਰਸ਼ਿਤ ਕਰਨ/ ਉਤਸ਼ਾਹਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। 

ਪਲੈਨੈਟੇਰੀਅਮ ਚੈਲੇਂਜ ਆਤਮਨਿਰਭਰ ਭਾਰਤ ਦੀ ਵਿਸ਼ਾਲ ਛਤਰੀ ਹੇਠ ਰਾਸ਼ਟਰ ਦੇ ਪ੍ਰਗਤੀਸ਼ੀਲ ਡਿਜੀਟਲ ਪਰਿਵਰਤਨ ਦੇ ਉਦੇਸ਼ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। 

--------------------- 

ਆਰਕੇਜੇ/ਐਮ



(Release ID: 1755819) Visitor Counter : 178