ਰੱਖਿਆ ਮੰਤਰਾਲਾ

ਐੱਮ ਓ ਡੀ ਨੇ ਐੱਨ ਸੀ ਸੀ ਦੀ ਵਿਆਪਕ ਸਮੀਖਿਆ ਲਈ ਉੱਚ ਪੱਧਰੀ ਮਾਹਿਰ ਕਮੇਟੀ ਦਾ ਗਠਨ ਕੀਤਾ

Posted On: 16 SEP 2021 3:14PM by PIB Chandigarh

ਮੁੱਖ ਝਲਕੀਆਂ :—
*
ਕਮੇਟੀ ਰਾਸ਼ਟਰ ਨਿਰਮਾਣ ਵਿੱਚ ਵਧੇਰੇ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਲਈ ਐੱਨ ਸੀ ਸੀ ਕੈਡਿਟਾਂ ਨੂੰ ਸ਼ਕਤੀ ਦੇਣ ਦੇ ਉਪਾਅ ਸੁਝਾਏਗੀ
* ਸੰਸਥਾ ਦੀ ਬੇਹਤਰੀ ਲਈ ਐੱਨ ਸੀ ਸੀ ਲੂਮਨੀ ਦੀ ਲਾਭਦਾਇਕ ਸ਼ਮੂਲੀਅਤ ਦੇ ਤਰੀਕਿਆਂ ਲਈ ਪ੍ਰਸਤਾਵ ਦੇਵੇਗੀ
* ਐੱਨ ਸੀ ਸੀ ਪਾਠਕ੍ਰਮ ਵਿੱਚ ਇਹੋ ਜਿਹੀਆਂ ਰਾਸ਼ਟਰੀ ਯੁਵਾ ਸੰਸਥਾਵਾਂ ਨੂੰ ਸ਼ਾਮਲ ਕਰਨ ਲਈ ਸਰਵੋਤਮ ਅਭਿਆਸਾਂ ਦੀ ਸਿਫਾਰਸ਼ ਕਰੇਗੀ
* ਸਾਬਕਾ ਸੰਸਦ ਮੈਂਬਰ ਸ਼੍ਰੀ ਬੈਜਯੰਤ ਪਾਂਡਾ ਕਮੇਟੀ ਦੇ ਚੇਅਰਪਰਸਨ ਹੋਣਗੇ , ਕ੍ਰਿਕਟਰ ਐੱਮ ਐੱਸ ਧੋਨੀ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਮੈਂਬਰਾਂ ਵਿੱਚ ਸ਼ਾਮਲ ਹਨ

ਰੱਖਿਆ ਮੰਤਰਾਲੇ ਨੇ ਰਾਸ਼ਟਰੀ ਕੈਡਿਟ ਕੋਰ (ਐੱਨ ਸੀ ਸੀ) ਦੀ ਵਿਆਪਕ ਸਮੀਖਿਆ ਲਈ ਸਾਬਕਾ ਸੰਸਦ ਮੈਂਬਰ ਸ਼੍ਰੀ ਬੈਜਯੰਤ ਪਾਂਡਾ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ ਜੋ ਬਦਲਦੇ ਸਮਿਆਂ ਵਿੱਚ ਇਸ ਨੂੰ ਹੋਰ ਢੁੱਕਵਾਂ ਬਣਾਉਣ ਲਈ ਰਾਸ਼ਟਰੀ ਕੈਡਿਟ ਕੋਰ ਦੀ ਵਿਆਪਕ ਸਮੀਖਿਆ ਕਰੇਗੀ ਕਮੇਟੀ ਦੀਆਂ ਹਵਾਲਾ ਸ਼ਰਤਾਂ ਵਿੱਚ ਰਾਸ਼ਟਰੀ ਨਿਰਮਾਣ ਵਿੱਚ ਵਧੇਰੇ ਪ੍ਰਭਾਵਸ਼ਾਲੀ ਯੋਗਦਾਨ ਪਾਉਣ ਲਈ ਐੱਨ ਸੀ ਸੀ ਕੈਡਿਟਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੁਝਾਅ ਮੁਹੱਈਆ ਕਰਨਾ ਅਤੇ ਵੱਖ ਵੱਖ ਖੇਤਰਾਂ ਵਿੱਚ ਰਾਸ਼ਟਰੀ ਵਿਕਾਸ ਯਤਨਾਂ ਲਈ ਵੀ ਉਪਾਅ ਸੁਝਾਉਣਾ ਹੈ I ਕਮੇਟੀ ਸਮੁੱਚੇ ਤੌਰ ਤੇ ਸੰਸਥਾ ਦੀ ਬੇਹਤਰੀ ਲਈ ਲਾਹੇਵੰਦ ਰੁਝਾਨਾਂ ਲਈ ਉਪਾਵਾਂ ਦਾ ਪ੍ਰਸਤਾਵ ਪੇਸ਼ ਕਰੇਗੀ ਅਤੇ ਐੱਨ ਸੀ ਸੀ ਪਾਠਕ੍ਰਮ ਵਿੱਚ ਅਜਿਹੀਆਂ ਅੰਤਰਰਾਸ਼ਟਰੀ ਯੂਥ ਸੰਸਥਾਵਾਂ ਨੂੰ ਸ਼ਾਮਲ ਕਰਨ ਲਈ ਵਧੀਆ ਅਭਿਆਸਾਂ ਦਾ ਅਧਿਅਨ / ਸਿਫਾਰਸ਼ ਕਰੇਗੀ
ਇਸ ਕਮੇਟੀ ਦੇ ਮੈਂਬਰ ਹੇਠ ਲਿਖੇ ਹਨ

ਸ਼੍ਰੀ ਬੈਜਯੰਤ ਪਾਂਡਾ, ਸਾਬਕਾ ਸੰਸਦ ਮੈਂਬਰ ੑ ਚੇਅਰਪਰਸਨ

ਕਰਨਲ (ਰਿਟਾ) ਰਾਜਯਵਰਧਨ ਸਿੰਘ ਰਾਠੌਰ, ਸੰਸਦ ਮੈਂਬਰ- ਮੈਂਬਰ

ਸ਼੍ਰੀ ਵਿਨੇ ਸਹਸ੍ਰਬੁੱਧੇ, ਸੰਸਦ ਮੈਂਬਰ- ਮੈਂਬਰ

ਸ਼੍ਰੀ ਆਨੰਦ ਮਹਿੰਦਰਾ, ਚੇਅਰਮੈਨ, ਮਹਿੰਦਰਾ ਗਰੁੱਪਮੈਂਬਰ

ਸ਼੍ਰੀ ਮਹਿੰਦਰ ਸਿੰਘ ਧੋਨੀ, ਕ੍ਰਿਕਟ ਖਿਡਾਰੀਮੈਂਬਰ

ਸ਼੍ਰੀ ਸੰਜੀਵ ਸਾਨਿਆਲ, ਪ੍ਰਮੁੱਖ ਆਰਥਿਕ ਸਲਾਹਕਾਰ, ਵਿੱਤ ਮੰਤਰਾਲੇ - ਮੈਂਬਰ

ਪ੍ਰੋ. ਨਜ਼ਮਾ ਅਖਤਰ, ਵਾਈਸ ਚਾਂਸਲਰ, ਜਾਮੀਆ ਮਿਲੀਆ ਇਸਲਾਮੀਆ - ਮੈਂਬਰ

ਪ੍ਰੋ ਵਸੁਧਾ ਕਾਮਤ, ਸਾਬਕਾ ਵੀਸੀ, ਐੱਸ ਐੱਨ ਡੀ ਟੀ ਮਹਿਲਾ ਯੂਨੀਵਰਸਿਟੀ -ਮੈਂਬਰ

ਸ਼੍ਰੀ ਮੁਕੁਲ ਕਾਨਿਤਕਰ, ਰਾਸ਼ਟਰੀ ਸੰਗਠਨ ਸਕੱਤਰ, ਭਾਰਤੀ ਸਿੱਖਿਆ ਮੰਡਲ - ਮੈਂਬਰ

ਮੇਜਰ ਜਨਰਲ ਅਲੋਕ ਰਾਜ (ਰਿਟਾ) — ਮੈਂਬਰ

ਸ਼੍ਰੀ ਮਿਲਿੰਦ ਕਾਂਬਲੇ, ਚੇਅਰਮੈਨ, ਡੀ ਆਈ ਸੀ ਸੀ ਆਈ - ਮੈਂਬਰ

ਸ਼੍ਰੀ ਰਿਤੂਰਾਜ ਸਿਨਹਾ, ਐੱਮ ਡੀ, ਐੱਸ ਆਈ ਐੱਸ ਇੰਡੀਆ ਲਿਮਟਿਡ- ਮੈਂਬਰ

ਸ਼੍ਰੀਮਤੀ ਵੇਦਿਕਾ ਭੰਡਾਰਕਰ, ਚੀਫ ਆਪਰੇਟਿੰਗ ਅਫਸਰ, ਵਾਟਰ ਔਰਗਮੈਂਬਰ

ਸ਼੍ਰੀ ਆਨੰਦ ਸ਼ਾਹ, ਸੀ , ਡਾਟਾਬੁੱਕ -ਮੈਂਬਰ

ਸ਼੍ਰੀ ਮਯੰਕ ਤਿਵਾੜੀ, ਜੇ ਐੱਸ (ਸਿਖਲਾਈ) , ਡੀ ਡੀਮੈਂਬਰ ਸਕੱਤਰ

ਐੱਨ ਸੀ ਸੀ ਸਭ ਤੋਂ ਵੱਡੀ ਵਰਦੀਧਾਰੀ ਸੰਸਥਾ ਹੈ , ਜਿਸ ਦਾ ਮਕਸਦ ਨੌਜਵਾਨ ਨਾਗਰਿਕਾਂ ਵਿੱਚ ਨਿਸ਼ਕਾਮ ਸੇਵਾ ਦੇ ਆਦਰਸ਼ , ਇੱਕ ਧਰਮ ਨਿਰਪੱਖ ਨਜ਼ਰੀਆ , ਅਨੁਸ਼ਾਸਨ ਅਤੇ ਚਰਿੱਤਰ ਵਿਕਸਿਤ ਕਰਨਾ ਹੈ ਇਸ ਦਾ ਮਕਸਦ ਜਿ਼ੰਦਗੀ ਦੇ ਹਰ ਖੇਤਰ ਵਿੱਚ ਲੀਡਰਸਿ਼ਪ ਗੁਣਾ ਵਾਲੇ ਸੰਗਠਿਤ , ਸਿਖਲਾਈ ਪ੍ਰਾਪਤ ਅਤੇ ਪ੍ਰੇਰਿਤ ਨੌਜਵਾਨਾਂ ਦਾ ਇੱਕ ਪੂਲ ਤਿਆਰ ਕਰਨਾ ਹੈ

 

**********


ਬੀ ਬੀ / ਐੱਨ ਐੱਮ ਪੀ ਆਈ / ਡੀ ਕੇ / ਆਰ ਪੀ / ਐੱਸ ਵੀ ਵੀ ਵਾਈ / ਡੀ



(Release ID: 1755550) Visitor Counter : 176