ਪ੍ਰਧਾਨ ਮੰਤਰੀ ਦਫਤਰ

‘ਸੰਸਦ ਟੀਵੀ’ ਦੇ ਸੰਯੁਕਤ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

Posted On: 15 SEP 2021 8:42PM by PIB Chandigarh


 

ਨਮਸਕਾਰ!

ਪ੍ਰੋਗਰਾਮ ਵਿੱਚ ਸਾਡੇ ਨਾਲ ਮੌਜੂਦ ਰਾਜ ਸਭਾ ਦੇ ਮਾਣਯੋਗ ਚੇਅਰਮੈਨ ਅਤੇ ਦੇਸ਼ ਦੇ ਉਪ-ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਜੀ, ਲੋਕ ਸਭਾ ਦੇ ਮਾਣਯੋਗ ਸਪੀਕਰ ਸ਼੍ਰੀਮਾਨ ਓਮ ਬਿਰਲਾ ਜੀ, ਰਾਜ ਸਭਾ ਦੇ ਮਾਣਯੋਗ ਵਾਈਸ-ਚੇਅਰਮੈਨ ਸ਼੍ਰੀ ਹਰਿਵੰਸ਼ ਜੀ, ਲੋਕ ਸਭਾ ਅਤੇ ਰਾਜ ਸਭਾ ਵਿੱਚ ਵਿਰੋਧੀ ਦਲ ਦੇ ਨੇਤਾਗਣ, ਇੱਥੇ ਮੌਜੂਦ ਹੋਰ ਮਾਹਨੁਭਾਵ, ਦੇਵੀਓ ਅਤੇ ਸੱਜਣੋ!

ਅੱਜ ਦਾ ਦਿਨ ਸਾਡੀ ਸੰਸਦੀ ਵਿਵਸਥਾ ਵਿੱਚ ਇੱਕ ਹੋਰ ਮਹੱਤਵਪੂਰਨ ਅਧਿਆਇ ਜੋੜ ਰਿਹਾ ਹੈ।

ਅੱਜ ਦੇਸ਼ ਨੂੰ ਸੰਸਦ ਟੀਵੀ ਦੇ ਰੂਪ ਵਿੱਚ ਸੰਚਾਰ ਅਤੇ ਸੰਵਾਦ ਦਾ ਇੱਕ ਅਜਿਹਾ ਮਾਧਿਅਮ ਮਿਲ ਰਿਹਾ ਹੈ, ਜੋ ਦੇਸ਼ ਦੇ ਲੋਕਤੰਤਰ ਅਤੇ ਜਨਪ੍ਰਤਿਨਿਧੀਆਂ ਦੀ ਨਵੀਂ ਆਵਾਜ਼ ਦੇ ਰੂਪ ਵਿੱਚ ਕੰਮ ਕਰੇਗਾ।

ਮੈਂ ਤੁਹਾਨੂੰ ਸਭ ਨੂੰ, ਇਸ ਵਿਚਾਰ ਨੂੰ ਸਾਕਾਰ ਕਰਨ ਵਾਲੀ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਜਿਵੇਂ ਵੀ ਸਾਡੇ ਸਪੀਕਰ ਸਾਹਬ ਨੇ ਦੱਸਿਆ, ਅੱਜ ਦੂਰਦਰਸ਼ਨ ਦੀ ਸਥਾਪਨਾ ਦੇ ਵੀ 62 ਵਰ੍ਹੇ ਪੂਰੇ ਹੋਏ ਹਨ। ਇਹ ਬਹੁਤ ਲੰਬੀ ਯਾਤਰਾ ਹੈ। ਇਸ ਯਾਤਰਾ ਨੂੰ ਸਫਲ ਬਣਾਉਣ ਵਿੱਚ ਕਈ ਲੋਕਾਂ ਦਾ ਯੋਗਦਾਨ ਰਿਹਾ ਹੈ। ਮੈਂ ਦੂਰਦਰਸ਼ਨ ਦੇ ਸੰਚਾਲਨ ਨਾਲ ਜੁੜੇ ਸਾਰੇ ਲੋਕਾਂ ਨੂੰ ਵੀ ਵਧਾਈ ਦਿੰਦਾ ਹਾਂ।

ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਮੀਡੀਆ ਅਤੇ ਟੀਵੀ channels ਦੀ ਭੂਮਿਕਾ ਵੀ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। 21ਵੀਂ ਸਦੀ ਤਾਂ ਵਿਸ਼ੇਸ਼ ਰੂਪ ਨਾਲ ਸੰਚਾਰ ਅਤੇ ਸੰਵਾਦ ਦੇ ਜ਼ਰੀਏ revolution ਲਿਆ ਰਹੀ ਹੈ। ਅਜਿਹੇ ਵਿੱਚ ਇਹ ਸੁਭਾਵਿਕ ਹੋ ਜਾਂਦਾ ਹੈ ਕਿ ਸਾਡੇ ਸੰਸਦ ਨਾਲ ਜੁੜੇ ਚੈਨਲ ਵੀ ਇਨ੍ਹਾਂ ਆਧੁਨਿਕ ਵਿਵਸਥਾਵਾਂ ਦੇ ਹਿਸਾਬ ਨਾਲ ਖੁਦ ਨੂੰ transform ਕਰਨ।

ਮੈਨੂੰ ਖੁਸ਼ੀ ਹੈ ਕਿ ਸੰਸਦ ਟੀਵੀ ਦੇ ਤੌਰ ‘ਤੇ ਅੱਜ ਇੱਕ ਨਵੀਂ ਸ਼ੁਰੂਆਤ ਹੋ ਰਹੀ ਹੈ। ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਆਪਣੇ ਨਵੇਂ ਅਵਤਾਰ ਵਿੱਚ ਸੰਸਦ ਟੀਵੀ ਸੋਸ਼ਲ ਮੀਡੀਆ ਅਤੇ OTT platforms ‘ਤੇ ਵੀ ਰਹੇਗਾ, ਅਤੇ ਇਸ ਦਾ ਆਪਣਾ app ਵੀ ਹੋਵੇਗਾ। ਇਸ ਨਾਲ ਸਾਡਾ ਸੰਸਦੀ ਸੰਵਾਦ ਨਾ ਸਿਰਫ ਆਧੁਨਿਕ ਟੈਕਨੋਲੋਜੀ ਨਾਲ ਜੁੜੇਗਾ, ਬਲਕਿ ਆਮਜਨ ਤੱਕ ਉਸ ਦੀ ਪਹੁੰਚ ਵੀ ਵਧੇਗੀ।

 

ਅੱਜ ਇਹ ਸੁਖਦ ਸੰਯੋਗ ਵੀ ਹੈ ਕਿ 15 ਸਤੰਬਰ ਨੂੰ International Day of Democracy ਮਨਾਇਆ ਜਾਂਦਾ ਹੈ। ਅਤੇ, ਗੱਲ ਜਦੋਂ ਲੋਕਤੰਤਰ ਦੀ ਹੁੰਦੀ ਹੈ ਤਾਂ ਭਾਰਤ ਦੀ ਜ਼ਿੰਮੇਦਾਰੀ ਕਿਤੇ ਜ਼ਿਆਦਾ ਵਧ ਜਾਂਦੀ ਹੈ। ਭਾਰਤ ਲੋਕਤੰਤਰ ਦੀ ਜਨਨੀ ਹੈ। India is the mother of democracry, ਭਾਰਤ ਦੇ ਲਈ ਲੋਕਤੰਤਰ ਸਿਰਫ ਇੱਕ ਵਿਵਸਥਾ ਨਹੀਂ ਹੈ, ਇੱਕ ਵਿਚਾਰ ਹੈ। ਭਾਰਤ ਵਿੱਚ ਲੋਕਤੰਤਰ, ਸਿਰਫ ਸੰਵਧਾਨਿਕ ਸਟ੍ਰਕਚਰ ਹੀ ਨਹੀਂ ਹੈ, ਬਲਕਿ ਉਹ ਇੱਕ spirit ਹੈ। ਭਾਰਤ ਵਿੱਚ ਲੋਕਤੰਤਰ, ਸਿਰਫ ਸੰਵਿਧਾਵਾਂ ਦੀਆਂ ਧਾਰਾਵਾਂ ਦਾ ਸੰਗ੍ਰਹਿ ਹੀ ਨਹੀਂ ਹੈ, ਇਹ ਤਾਂ ਸਾਡੀ ਜੀਵਨ ਧਾਰਾ ਹੈ। ਇਸ ਲਈ International Day of Democracry ਦੇ ਦਿਨ ਸੰਸਦ ਟੀਵੀ ਦਾ ਲਾਂਚ ਹੋਣਾ, ਆਪਣੇ ਆਪ ਵਿੱਚ ਬਹੁਤ ਪ੍ਰਾਸੰਗਿਕ ਹੋ ਜਾਂਦਾ ਹੈ।

ਉਂਝ ਭਾਰਤ ਵਿੱਚ ਅਸੀਂ ਸਾਰੇ ਅੱਜ ਇੰਜਿਨੀਅਰਸ ਦਿਵਸ ਵੀ ਮਨਾ ਰਹੇ ਹਾਂ। ਐੱਮ ਵਿਸ਼ਵੇਸ਼ਵਰੈਯਾ ਜੀ ਦੀ ਜਨਮ ਜਯੰਤੀ ‘ਤੇ ਇਹ ਪਾਵਨ ਦਿਨ, ਭਾਰਤ ਦੇ ਮਿਹਨਤੀ ਅਤੇ ਕੁਸ਼ਲ ਇੰਜਿਨੀਅਰਸ ਨੂੰ ਸਮਰਪਿਤ ਹੈ। ਟੀਵੀ ਦੀ ਦੁਨੀਆ ਵਿੱਚ ਤਾਂ OB ਇੰਜਿਨੀਅਰ, ਸਾਊਂਡ ਇੰਜਿਨੀਅਰ, ਗ੍ਰਾਫਿਕਸ ਇੰਜਿਨੀਅਰਿੰਗ ਨਾਲ ਜੁੜੇ ਲੋਕ, ਪੈਨਲ ਸੰਭਾਲਣ ਵਾਲੇ ਲੋਕ, ਸਟੂਡੀਓ ਡਾਇਰੈਕਟਰਸ, ਕੈਮਰਾਮੈਨ, ਵੀਡੀਓ ਐਡੀਟਰਸ, ਕਿੰਨੇ ਹੀ ਪ੍ਰੋਫੈਸ਼ਨਲਸ, ਬ੍ਰੌਡਕਾਸਟ ਨੂੰ ਸੰਭਵ ਬਣਾਉਂਦੇ ਹਨ। ਅੱਜ ਮੈਂ ਸੰਸਦ ਟੀਵੀ ਦੇ ਨਾਲ ਹੀ ਦੇਸ਼ ਦੇ ਸਾਰੇ ਟੀਵੀ ਚੈਨਲਾਂ ਵਿੱਚ ਕੰਮ ਕਰਨ ਵਾਲੇ ਇੰਜਿਨੀਅਰਸ ਨੂੰ ਵੀ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਤਾਂ ਸਾਡੇ ਸਾਹਮਣੇ ਅਤੀਤ ਦਾ ਮਾਣ ਵੀ ਹੈ ਅਤੇ ਭਵਿੱਖ ਦੇ ਸੰਕਲਪ ਵੀ ਹਨ। ਇਨ੍ਹਾਂ ਦੋਵਾਂ ਹੀ ਖੇਤਰਾਂ ਵਿੱਚ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੈਮੀਡੀਆ ਜਦੋਂ ਕਿਸੇ ਵਿਸ਼ੇ ਨੂੰ ਉਠਾਉਂਦਾ ਹੈ, ਜਿਵੇਂ ਸਵੱਛ ਭਾਰਤ ਅਭਿਯਾਨ, ਤਾਂ ਉਹ ਹੋਰ ਤੇਜ਼ੀ ਨਾਲ ਜਨ-ਜਨ ਤੱਕ ਪਹੁੰਚਾਉਂਦਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਦੇਸ਼ਵਸੀਆਂ ਦੇ ਪ੍ਰਯਤਨਾਂ ਨੂੰ ਪ੍ਰਚਾਰਿਤ-ਪ੍ਰਸਾਰਿਤ ਕਰਨ ਦਾ ਕਾਰਜ ਮੀਡੀਆ ਬਖੂਬੀ ਕਰ ਸਕਦਾ ਹੈ। ਉਦਾਹਰਣ ਦੇ ਤੌਰ ‘ਤੇ, ਟੀਵੀ ਚੈਨਲਸ ਸੁਤੰਤਰਤਾ ਸੰਗ੍ਰਾਮ ਨਾਲ ਜੜੇ 75 ਐਪੀਸੋਡਸ ਪਲੈਨ ਕਰ ਸਕਦੇ ਹਨ, documentaries ਬਣਾ ਸਕਦੇ ਹਨ। ਅਖ਼ਬਾਰ ਅੰਮ੍ਰਿਤ ਮਹੋਤਸਵ ਨਾਲ ਜੁੜੀਆਂ ਮੈਗਜ਼ੀਨਾਂ ਪ੍ਰਕਾਸ਼ਿਤ ਕਰ ਸਕਦੇ ਹਨ। ਡਿਜੀਟਲ ਮੀਡੀਆ quiz, competition ਜਿਹੇ ideas ਦੇ ਜ਼ਰੀਏ ਨੌਜਵਾਨਾਂ ਨੂੰ ਸਿੱਧੇ ਜੋੜ ਸਕਦੇ ਹਨ।

ਮੈਨੂੰ ਦੱਸਿਆ ਗਿਆ ਹੈ ਕਿ ਸੰਸਦ ਟੀਵੀ ਦੀ ਟੀਮ ਨੇ ਇਸ ਦਿਸ਼ਾ ਵਿੱਚ ਕਈ ਪ੍ਰੋਗਰਾਮ ਪਲੈਨ ਵੀ ਕੀਤੇ ਹਨ। ਇਹ ਪ੍ਰੋਗਰਾਮ ਅੰਮ੍ਰਿਤ ਮਹੋਤਸਵ ਦੀ ਭਾਵਨਾ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਕਾਫੀ ਮਦਦ ਕਰਨਗੇ।

ਸਾਥੀਓ,

ਤੁਸੀਂ ਸਾਰੇ ਕਮਿਊਨੀਕੇਸ਼ਨ ਫੀਲਡ ਦੇ ਕ੍ਰਿਏਟਿਵ ਲੋਕ ਹੋ। ਤੁਸੀਂ ਲੋਕ ਅਕਸਰ ਕਹਿੰਦ ਹੋ ਕਿ –ਕੰਟੈਂਟ ਇਜ਼ ਕਿੰਗਮੈਂ ਤੁਸੀਂ ਲੋਕਾਂ ਨਾਲ ਆਪਣੇ ਅਨੁਭਵ ਦੀ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਹਾਂ। ਮੇਰਾ ਅਨੁਭਵ ਹੈ ਕਿ- ਕੰਟੈਂਟ ਇਜ਼ ਕਨੈਕਟਯਾਨੀ, ਜਦੋਂ ਤੁਹਾਡੇ ਕੋਲ ਬਿਹਤਰ ਕੰਟੈਂਟ ਹੋਵੇਗਾ ਤਾਂ ਲੋਕ ਖੁਦ ਹੀ ਤੁਹਾਡੇ ਨਾਲ ਜੁੜਦੇ ਜਾਂਦੇ ਹਨ। ਇਹ ਗੱਲੀ ਜਿੰਨੀ ਮੀਡੀਆ ‘ਤੇ ਲਾਗੂ ਹੁੰਦੀ ਹੈ, ਓਨੀ ਹੀ ਸਾਡੀ ਸੰਸਦੀ ਵਿਵਸਥਾ ‘ਤੇ ਵੀ ਲਾਗੂ ਹੁੰਦੀ ਹੈ। ਕਿਉਂਕਿ ਸੰਸਦ ਵਿੱਚ ਸਿਰਫ ਪੌਲਿਟਿਕਸ ਨਹੀਂ ਹੈ, ਪੌਲਿਸੀ ਵੀ ਹੈ।

ਸਾਡੀ ਸੰਸਦ ਵਿੱਚ ਜਦੋਂ ਸੈਸ਼ਨ ਹੁੰਦਾ ਹੈ, ਅਲੱਗ-ਅਲੱਗ ਵਿਸ਼ਿਆਂ ‘ਤੇ ਬਹਿਸ ਹੁੰਦੀ ਹੈ ਤਾਂ ਨੌਜਵਾਨਾਂ ਦੇ ਲਈ ਕਿੰਨਾ ਕੁਝ ਜਾਨਣ ਸਿੱਖਣ ਦੇ ਲਈ ਹੁੰਦਾ ਹੈ। ਸਾਡੇ ਮਾਣਯੋਗ ਮੈਂਬਰਾਂ ਨੂੰ ਵੀ ਜਦੋਂ ਪਤਾ ਹੁੰਦਾ ਹੈ ਕਿ ਦੇਸ਼ ਸਾਨੂੰ ਦੇਖ ਰਿਹਾ ਹੈ ਤਾਂ ਉਨ੍ਹਾਂ ਨੂੰ ਵੀ ਸੰਸਦ ਦੇ ਅੰਦਰ ਬਿਹਤਰ ਆਚਰਣ ਦੀ, ਬਿਹਤਰ ਬਹਿਸ ਦੀ ਪ੍ਰੇਰਣਾ ਮਿਲਦੀ ਹੈ। ਇਸ ਨਾਲ ਪਾਰਲੀਆਮੈਂਟ ਦੀ productivity ਵੀ ਵਧਦੀ ਹੈ, ਅਤੇ ਜਨਹਿਤ ਦੇ ਕੰਮਾਂ ਨੂੰ popularity ਵੀ ਮਿਲਦੀ ਹੈ।

ਇਸ ਲਈ, ਇਹ ਬਹੁਤ ਜ਼ਰੂਰੀ ਹੈ ਕਿ ਸਦਨ ਦੀ ਕਾਰਵਾਈ ਨਾਲ ਆਮਜਨ ਕਨੈਕਟ ਕਰੀਏ, ਭਲੇ ਹੀ ਉਹ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਸਦਨ ਦੀ ਗਤੀਵਿਧੀਆਂ ਦਾ ਹਿੱਸਾ ਬਣੇ। ਅਜਿਹੇ ਵਿੱਚ ਸੰਸਦ ਟੀਵੀ ਨੂੰ ਵੀ ਆਪਣੇ ਪ੍ਰੋਗਰਾਮਾਂ ਦਾ ਚੁਣਾਵ, ਲੋਕਾਂ ਦੀ, ਖ਼ਾਸ ਕਰਕੇ ਨੌਜਵਾਨਾਂ ਦੀਆਂ ਰੁਚੀਆਂ ਦੇ ਅਧਾਰ ‘ਤੇ ਕਰਨਾ ਹੋਵੇਗਾ। ਇਸ ਦੇ ਲਈ ਭਾਸ਼ਾ ‘ਤੇ ਧਿਆਨ ਦੇਣਾ ਹੋਵੇਗਾ, ਇੰਟ੍ਰਸਟਿੰਗ ਅਤੇ ਇੰਗੇਜਿੰਗ ਪੈਕੇਜ, ਇਹ ਪ੍ਰੋਗਰਾਮ ਲਾਜ਼ਮੀ ਹੋ ਜਾਣਗੇ।

ਜਿਵੇਂ ਕਿ ਸੰਸਦ ਵਿੱਚ ਹੋਏ ਇਤਿਹਾਸਿਕ ਭਾਸ਼ਣ ਲਏ ਜਾ ਸਕਦੇ ਹਨ। ਸਾਰਥਕ ਅਤੇ ਤਾਰਕਿਕ ਬਹਿਸ ਦੇ ਨਾਲ-ਨਾਲ ਕਦੇ-ਕਦੇ ਕੁਝ ਮਜ਼ਾਕੀਆ ਪਲਾਂ ਨੂੰ ਵੀ ਦਿਖਾਇਆ ਜਾ ਸਕਦਾ ਹੈ। ਅਲੱਗ-ਅਲੱਗ ਸਾਂਸਦਾਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ, ਤਾਂਕਿ ਜਨਤਾ ਉਨ੍ਹਾਂ ਦੇ ਕੰਮਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕਰ ਸਕੇ। ਕਈ ਸਾਂਸਦਗਣ ਅਲੱਗ-ਅਲੱਗ ਖੇਤਰਾਂ ਵਿੱਚ ਕਈ ਸ਼ਲਾਘਾਯੋਗ ਕੰਮ ਵੀ ਕਰ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਪ੍ਰਯਤਨਾਂ ਨੂੰ ਤੁਸੀਂ ਦੇਸ਼ ਦੇ ਸਾਹਮਣੇ ਰੱਖੋਗੇ, ਉਨ੍ਹਾਂ ਦਾ ਵੀ ਉਤਸਾਹ ਵਧੇਗਾ ਅਤੇ ਦੂਸਰੇ ਜਨਪ੍ਰਤਿਨਿਧੀਆਂ ਨੂੰ ਵੀ ਸਕਾਰਾਤਮਕ ਰਾਜਨੀਤੀ ਦੀ ਪ੍ਰੇਰਣਾ ਮਿਲੇਗੀ।

ਸਾਥੀਓ,

ਇੱਕ ਹੋਰ ਮਹੱਤਵਪੂਰਨ ਵਿਸ਼ਾ ਜੋ ਸਾਨੂੰ ਅੰਮ੍ਰਿਤ ਮਹੋਤਸਵ ਵਿੱਚ ਉਠਾ ਸਕਦੇ ਹਨ, ਉਹ ਹਨ ਸਾਡਾ ਸੰਵਿਧਾਨ ਅਤੇ ਨਾਗਰਿਕ ਕਰਤੱਵ! ਦੇਸ਼ ਦੇ ਨਾਗਰਿਕਾਂ ਦੇ ਕਰਤੱਵ ਕੀ ਹਨ, ਇਸ ਨੂੰ ਲੈ ਕੇ ਨਿਰੰਤਰ ਜਾਗਰੂਕਤਾ ਦੀ ਜ਼ਰੂਰਤ ਹੈ। ਅਤੇ ਮੀਡੀਆ ਇਸ ਜਾਗਰੂਕਤਾ ਦੇ ਲਈ ਇੱਕ ਪ੍ਰਭਾਵੀ ਮਾਧਿਅਮ ਹੈ। ਮੈਨੂੰ ਦੱਸਿਆ ਗਿਆ ਹੈ ਕਿ ਸੰਸਦ ਟੀਵੀ ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਲੈ ਕੇ ਆ ਰਿਹਾ ਹੈ।

ਇਨ੍ਹਾਂ ਪ੍ਰੋਗਰਾਮ ਵਿੱਚ ਸਾਡੇ ਨੌਜਵਾਨਾਂ ਸਾਡੀ ਲੋਕਤਾਂਤਰਿਕ ਸੰਸਥਾਵਾਂ ਬਾਰੇ, ਉਨ੍ਹਾਂ ਦੀ ਕਾਰਜਪ੍ਰਣਾਲੀ ਦੇ ਨਾਲ ਹੀ ਨਾਗਰਿਕ ਕਰਤੱਵਾਂ ਬਾਰੇ ਕਾਫੀ ਕੁਝ ਸਿੱਖਣ ਨੂੰ ਮਿਲੇਗਾ। ਇਸੇ ਤਰ੍ਹਾਂ, ਵਰਕਿੰਗ ਕਮੇਟੀਆਂ, legislative work ਦੇ ਮਹੱਤਵ, ਅਤੇ ਵਿਧਾਨ ਸਭਾਵਾਂ ਦੇ ਕੰਮਕਾਜ ਬਾਰੇ ਅਜਿਹੀ ਬਹੁਤ ਸਾਰੀ ਜਾਣਕਾਰੀ ਮਿਲੇਗੀ ਜੋ ਭਾਰਤ ਦੇ ਲੋਕਤੰਤਰ ਨੂੰ ਗਹਿਰਾਈ ਨਾਲ ਸਮਝਣ ਵਿੱਚ ਮਦਦ ਕਰੇਗੀ।

ਮੈਨੂੰ ਉਮੀਦ ਹੈ, ਸੰਸਦ ਟੀਵੀ ਵਿੱਚ ਜ਼ਮੀਨੀ ਲੋਕਤੰਤਰ ਦੇ ਰੂਪ ਵਿੱਚ ਕੰਮ ਕਰਨ ਵਾਲੀ ਪੰਚਾਇਤਾਂ ‘ਤੇ ਵੀ ਪ੍ਰੋਗਰਾਮ ਬਣਾਏ ਜਾਣਗੇ। ਇਹ ਪ੍ਰੋਗਰਾਮ ਭਾਰਤ ਦੇ ਲੋਕਤੰਤਰ ਨੂੰ ਇੱਕ ਨਵੀਂ ਊਰਜਾ ਦੇਣਗੇ, ਇੱਕ ਨਵੀਂ ਚੇਤਨਾ ਦੇਣਗੇ।

ਸਾਥੀਓ,

ਸਾਡੀ ਸੰਸਦ, ਅਲੱਗ-ਅਲੱਗ ਰਾਜਨੈਤਿਕ ਦਲ, ਸਾਡੀ ਮੀਡੀਆ, ਸਾਡੇ ਸੰਸਥਾਨ, ਸਭ ਦੇ ਆਪਣੇ ਅਲੱਗ-ਅਲੱਗ ਕਾਰਜਖੇਤਰ ਹਨ। ਲੇਕਿਨ ਦੇਸ਼ ਦੇ ਸੰਕਲਪਾਂ ਦੀ ਪੂਰਤੀ ਦੇ ਲਈ ਸਭ ਦੇ ਪ੍ਰਯਤਨ ਦੀ ਜ਼ਰੂਰਤ ਹੈ, ਇਕਜੁੱਟ ਪ੍ਰਯਤਨ ਦੀ ਜ਼ਰੂਰਤ ਹੈ।

ਮੈਨੂੰ ਪੂਰਾ ਭਰੋਸਾ ਹੈ ਕਿ, ਅਸੀਂ ਸਾਰੇ ਆਪਣੀ ਅਲੱਗ-ਅਲੱਗ ਭੂਮਿਕਾਵਾਂ ਵਿੱਚ ਸਾਂਝੇ ਸੰਕਲਪਾਂ ਨੂੰ ਲੈ ਕੇ ਅੱਗੇ ਵਧਾਂਗੇ, ਅਤੇ ਇੱਕ ਨਵੇਂ ਭਾਰਤ ਦਾ ਸੁਪਨਾ ਪੂਰਾ ਕਰਾਂਗੇ।

ਇਸੇ ਵਿਸ਼ਵਾਸ ਦੇ ਨਾਲ ਮੈਂ ਭਾਈ ਰਵੀ ਕਪੂਰ ਨੂੰ ਵੀ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਉਨ੍ਹਾਂ ਦਾ ਕਾਰਜ ਖੇਤਰ ਨਹੀਂ ਹੈ, ਲੇਕਿਨ ਪਿਛਲੇ ਕੁਝ ਸਮੇਂ ਵਿੱਚ ਹੀ ਉਨ੍ਹਾਂ ਨੇ ਜਿਸ ਪ੍ਰਕਾਰ ਨਾਲ ਦੁਨੀਆ ਭਰ ਦੇ ਲੋਕਾਂ ਨਾਲ consult ਕੀਤਾ, ਉਨ੍ਹਾਂ ਤੋਂ ਮਾਰਗ-ਦਰਸ਼ਨ ਲਿਆ, ਆਈਡਿਆਜ਼ ਲਏ, ਅਤੇ ਜਿਸ ਪ੍ਰਕਾਰ ਨਾਲ ਉਨ੍ਹਾਂ ਨੇ ਰਚਨਾ ਕੀਤੀ... ਇੱਕ ਵਾਰ ਮੈਨੂੰ ਜਦੋਂ ਉਹ ਦੱਸਣ ਆਏ ਸਨ ਮੈਂ ਸਚਮੁਚ ਬਹੁਤ ਪ੍ਰਭਾਵਿਤ ਹੋਇਆ ਸੀ। ਮੈਂ ਰਵੀ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਬਹੁਤ ਵਧਾਈ ਦਿੰਦਾ ਹਾਂ। ਤੁਹਾਨੂੰ ਸਭ ਨੂੰ ਵੀ ਬਹੁਤ-ਬਹੁਤ ਵਧਾਈ, ਬਹੁਤ-ਬਹੁਤ ਸ਼ੁਭਕਾਮਨਾਵਾਂ!

ਧੰਨਵਾਦ!

***

ਡੀਐੱਸ/ਵੀਜੇ/ਐੱਨਐੱਸ/ਏਕੇ
 



(Release ID: 1755474) Visitor Counter : 156