ਪ੍ਰਧਾਨ ਮੰਤਰੀ ਦਫਤਰ

ਉੱਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਲੋਕ ਸਪਾ ਦੇ ਸਪੀਕਰ ਵੱਲੋਂ ਸੰਸਦ ਟੀਵੀ ਸਾਂਝੇ ਤੌਰ ’ਤੇ ਲਾਂਚ


ਭਾਰਤ ’ਚ ਲੋਕਤੰਤਰ ਮਹਿਜ਼ ਸੰਵਿਧਾਨ ਦੀਆਂ ਧਾਰਾਵਾਂ ਦਾ ਸੰਗ੍ਰਹਿ ਹੀ ਨਹੀਂ ਹੈ, ਸਗੋਂ ਇਹ ਤਾਂ ਸਾਡੀ ਜੀਵ–ਧਾਰਾ ਹੈ: ਪ੍ਰਧਾਨ ਮੰਤਰੀ

ਸੰਸਦ ਟੀਵੀ ਰਾਸ਼ਟਰ ਦੇ ਲੋਕਤੰਤਰ ਦੀ ਇੱਕ ਨਵੀਂ ਆਵਾਜ਼ ਬਣੇਗੀ: ਪ੍ਰਧਾਨ ਮੰਤਰੀ

‘ਕੰਟੈਂਟ ਹੀ ਕਨੈਕਟ ਹੈ', ਸੰਸਦੀ ਪ੍ਰਣਾਲੀ ’ਤੇ ਵੀ ਸਮਾਨ ਰੂਪ ’ਚ ਲਾਗੂ ਹੁੰਦਾ ਹੈ: ਪ੍ਰਧਾਨ ਮੰਤਰੀ

Posted On: 15 SEP 2021 7:10PM by PIB Chandigarh

ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮੌਕੇ ਸੰਯੁਕਤ ਤੌਰ ’ਤੇ ਸੰਸਦ ਟੀਵੀ ਦੀ ਸ਼ੁਰੂਆਤ ਕੀਤੀ।

ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਤੇਜ਼ੀ ਨਾਲ ਬਦਲਦੇ ਦੌਰ ’ਚ ਸੰਸਦ ਨਾਲ ਜੁੜੇ ਚੈਨਲ ਵਿੱਚ ਤਬਦੀਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਤਦ ਹੋਰ ਵੀ ਅਹਿਮ ਹੋ ਜਾਂਦਾ ਹੈ, ਜਦੋਂ 21ਵੀਂ ਸਦੀ ਸੰਵਾਦ ਤੇ ਸੰਚਾਰ ਦੇ ਮਾਧਿਅਮ ਰਾਹੀਂ ਕ੍ਰਾਂਤੀ ਲਿਆ ਰਹੀ ਹੈ। ਪ੍ਰਧਾਨ ਮੰਤਰੀ ਨੇ ਸੰਸਦ ਟੀਵੀ ਦੇ ਸ਼ੁਭ–ਆਰੰਭ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਦੀ ਕਹਾਣੀ ’ਚ ਇੱਕ ਨਵਾਂ ਅਧਿਆਇ ਦੱਸਿਆ, ਕਿਉਂਕਿ ਸੰਸਦ ਟੀਵੀ ਦੇ ਰੂਪ ਵਿੱਚ ਦੇਸ਼ ਨੂੰ ਸੰਚਾਰ ਤੇ ਸੰਵਾਦ ਦਾ ਇੱਕ ਮਾਧਿਅਮ ਮਿਲਣ ਜਾ ਰਿਹਾ ਹੈ, ਜੋ ਰਾਸ਼ਟਰ ਦੇ ਲੋਕਤੰਤਰ ਤੇ ਲੋਕਾਂ ਦੇ ਪ੍ਰਤੀਨਿਧ ਦੀ ਇੱਕ ਨਵੀਂ ਆਵਾਜ਼ ਬਣ ਜਾਵੇਗਾ। ਪ੍ਰਧਾਨ ਮੰਤਰੀ ਨੇ ਦੂਰਦਰਸ਼ਨ ਨੂੰ ਆਪਣੀ ਸਥਾਪਨਾ ਦੇ 62 ਸਾਲ ਮੁਕੰਮਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇੰਜੀਨੀਅਰ ਦਿਵਸ ਮੌਕੇ ਸਾਰੇ ਇੰਜੀਨੀਅਰਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਅੱਜ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਲੋਕਤੰਤਰ ਦੀ ਗੱਲ ਆਉਂਦੀ ਹੈ, ਤਾਂ ਭਾਰਤ ਦੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ, ਕਿਉਂਕਿ ਭਾਰਤ ਲੋਕਤੰਤਰ ਦੀ ਜਣਨੀ ਹੈ। ਭਾਰਤ ਲਈ ਲੋਕਤੰਤਰ ਸਿਰਫ ਇੱਕ ਵਿਵਸਥਾ ਨਹੀਂ ਹੈ, ਇਹ ਇੱਕ ਵਿਚਾਰ ਹੈ ਭਾਰਤ ਵਿੱਚ ਲੋਕਤੰਤਰ ਸਿਰਫ ਇੱਕ ਸੰਵਿਧਾਨਕ ਢਾਂਚਾ ਹੀ ਨਹੀਂ, ਸਗੋਂ ਇੱਕ ਆਤਮਾ ਹੈ ਭਾਰਤ ਵਿੱਚ ਲੋਕਤੰਤਰ ਸਿਰਫ ਸੰਵਿਧਾਨ ਦੀਆਂ ਧਾਰਾਵਾਂ ਦਾ ਸੰਗ੍ਰਹਿ ਹੀ ਨਹੀਂ ਹੈ, ਇਹ ਸਾਡੀ ਜੀਵਨ ਧਾਰਾ ਹੈ

ਪ੍ਰਧਾਨ ਮੰਤਰੀ ਨੇ ਆਜ਼ਾਦੀ ਦੇ 75 ਸਾਲਾਂ ਦੇ ਸੰਦਰਭ ਵਿੱਚ ਮੀਡੀਆ ਦੀ ਭੂਮਿਕਾ ਨੂੰ ਉਜਾਗਰ ਕੀਤਾ, ਜਦੋਂ ਅਤੀਤ ਦਾ ਗੌਰਵ ਅਤੇ ਭਵਿੱਖ ਪ੍ਰਤੀ ਭਰੋਸਾ ਦੋਵੇਂ ਸਾਡੇ ਸਾਹਮਣੇ ਹਨ ਉਨ੍ਹਾਂ ਕਿਹਾ ਕਿ ਜਦੋਂ ਮੀਡੀਆ ਸਵੱਛ ਭਾਰਤ ਅਭਿਆਨ ਵਰਗੇ ਮੁੱਦੇ ਉਠਾਉਂਦਾ ਹੈ, ਤਾਂ ਇਹ ਤੇਜ਼ੀ ਨਾਲ ਲੋਕਾਂ ਤੱਕ ਪਹੁੰਚਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਆਜ਼ਾਦੀ ਸੰਗਰਾਮ ਦੇ 75 ਐਪੀਸੋਡ ਦੀ ਯੋਜਨਾ ਬਣਾ ਕੇ ਜਾਂ ਇਸ ਮੌਕੇ 'ਤੇ ਵਿਸ਼ੇਸ਼ ਸਪਲੀਮੈਂਟ ਲਿਆ ਕੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੌਰਾਨ ਮੀਡੀਆ ਲੋਕਾਂ ਦੇ ਯਤਨਾਂ ਨੂੰ ਫੈਲਾਉਣ ਵਿੱਚ ਭੂਮਿਕਾ ਨਿਭਾ ਸਕਦਾ ਹੈ।

ਕੰਟੈਂਟ (ਸਮਗਰੀ) ਦੇ ਮਹੱਤਵ ਬਾਰੇ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਇਹ ਕਿਹਾ ਜਾਂਦਾ ਹੈ ਕਿ 'ਸਮਗਰੀ ਇਜ਼ ਕਿੰਗ', ਤਾਂ ਇਸ ਦਾ ਅਰਥ ਹੈ ਕਿ ਉਨ੍ਹਾਂ ਦੇ ਅਨੁਭਵ ਵਿੱਚ 'ਕੰਟੈਂਟ ਇਜ਼ ਕਨੈਕਟ' ਹੈ ਉਨ੍ਹਾਂ ਵਿਸਥਾਰ ਨਾਲ ਦੱਸਦਿਆਂ ਕਿਹਾ, ਜਦੋਂ ਕਿਸੇ ਕੋਲ ਬਿਹਤਰ ਕੰਟੈਂਟ ਹੁੰਦਾ ਹੈ, ਤਾਂ ਲੋਕ ਆਪਣੇ ਆਪ ਇਸ ਨਾਲ ਜੁੜ ਜਾਂਦੇ ਹਨ ਇਹ ਗੱਲ ਜਿੰਨੀ ਮੀਡੀਆ ’ਤੇ ਲਾਗੂ ਹੁੰਦੀ ਹੈ, ਇਹ ਓਨੀ ਹੀ ਸਾਡੀ ਸੰਸਦੀ ਪ੍ਰਣਾਲੀ ’ਤੇ ਵੀ ਲਾਗੂ ਹੁੰਦੀ ਹੈ ਕਿਉਂਕਿ ਸੰਸਦ ’ਚ ਕੇਵਲ ਰਾਜਨੀਤੀ ਹੀ ਨਹੀਂ ਕੀਤੀ ਜਾਂਦੀ, ਸਗੋਂ ਨੀਤੀ ਵੀ ਬਣਾਈ ਜਾਂਦੀ ਹੈ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਮ ਲੋਕਾਂ ਨੂੰ ਸੰਸਦ ਦੀ ਕਾਰਵਾਈ ਨਾਲ ਜੁੜਿਆ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵਾਂ ਚੈਨਲ ਇਸ ਦਿਸ਼ਾ ਵਿੱਚ ਕੰਮ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਸੰਸਦ ਦਾ ਇਜਲਾਸ ਹੁੰਦਾ ਹੈ, ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਹੁੰਦੀ ਹੈ, ਇਸ ਵਿੱਚ ਨੌਜਵਾਨਾਂ ਲਈ ਬਹੁਤ ਕੁਝ ਸਿੱਖਣ ਨੂੰ ਹੁੰਦਾ ਹੈ। ਜਦੋਂ ਸਾਡੇ ਸਤਿਕਾਰਯੋਗ ਮੈਂਬਰ ਇਹ ਵੀ ਜਾਣਦੇ ਹਨ ਕਿ ਦੇਸ਼ ਉਨ੍ਹਾਂ ਨੂੰ ਦੇਖ ਰਿਹਾ ਹੈ, ਉਨ੍ਹਾਂ ਨੂੰ ਸੰਸਦ ਦੇ ਅੰਦਰ ਬਿਹਤਰ ਆਚਰਣ, ਬਿਹਤਰ ਬਹਿਸ ਲਈ ਪ੍ਰੇਰਨਾ ਵੀ ਮਿਲਦੀ ਹੈ ਉਨ੍ਹਾਂ ਨੇ ਨਾਗਰਿਕਾਂ ਦੇ ਫਰਜ਼ਾਂ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਮੀਡੀਆ ਇਸ ਸਬੰਧ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਤੋਂ, ਸਾਡੇ ਨੌਜਵਾਨਾਂ ਨੂੰ ਸਾਡੀਆਂ ਲੋਕਤੰਤਰੀ ਸੰਸਥਾਵਾਂ, ਉਨ੍ਹਾਂ ਦੇ ਕੰਮਕਾਜ ਦੇ ਨਾਲ–ਨਾਲ ਨਾਗਰਿਕ ਫਰਜ਼ਾਂ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸੇ ਤਰ੍ਹਾਂ, ਕਾਰਜਕਾਰੀ ਕਮੇਟੀਆਂ, ਵਿਧਾਨਕ ਕਾਰਜਾਂ ਦੇ ਮਹੱਤਵ ਅਤੇ ਵਿਧਾਨ ਸਭਾਵਾਂ ਦੇ ਕੰਮਕਾਜ ਬਾਰੇ ਲੋੜੀਂਦੀ ਜਾਣਕਾਰੀ ਹੋਵੇਗੀ, ਜੋ ਭਾਰਤ ਦੇ ਲੋਕਤੰਤਰ ਨੂੰ ਡੂੰਘਾਈ ਨਾਲ ਸਮਝਣ ਵਿੱਚ ਸਹਾਇਤਾ ਕਰੇਗੀ ਉਨ੍ਹਾਂ ਆਸ ਪ੍ਰਗਟਾਈ ਕਿ ਬੁਨਿਆਦੀ ਲੋਕਤੰਤਰ ਦੇ ਰੂਪ ਵਿੱਚ ਪੰਚਾਇਤਾਂ ਦੇ ਕੰਮਕਾਜ ਬਾਰੇ ਪ੍ਰੋਗਰਾਮ ਸੰਸਦ ਟੀਵੀ ਵਿੱਚ ਕੀਤੇ ਜਾਣਗੇ। ਇਹ ਪ੍ਰੋਗਰਾਮ ਭਾਰਤ ਦੇ ਲੋਕਤੰਤਰ ਨੂੰ ਨਵੀਂ ਊਰਜਾ, ਇੱਕ ਨਵੀਂ ਚੇਤਨਾ ਦੇਣਗੇ।

 

***

ਡੀਐੱਸ/ਏਕੇ



(Release ID: 1755272) Visitor Counter : 169