ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਸੈਨਿਕ ਦਸਤੇ ਨੇ ਰੂਸ ਦੇ ਓਰੇਨਬਰਗ ਵਿਖੇ ਅਭਿਆਸ ਐਸਸੀਓ ਸ਼ਾਂਤੀ ਮਿਸ਼ਨ 2021 ਦੇ 6 ਵੇਂ ਸੰਸਕਰਣ ਵਿੱਚ ਹਿੱਸਾ ਲਿਆ

Posted On: 15 SEP 2021 2:01PM by PIB Chandigarh

ਸੰਯੁਕਤ ਅੱਤਵਾਦ ਵਿਰੋਧੀ ਅਭਿਆਸ ਸ਼ਾਂਤੀ ਮਿਸ਼ਨ ਇੱਕ ਬਹੁਪੱਖੀ ਅਭਿਆਸ ਹੈਜੋ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਮੈਂਬਰ ਦੇਸ਼ਾਂ ਦਰਮਿਆਨ ਸੈਨਿਕ  ਕੂਟਨੀਤੀ ਦੇ ਹਿੱਸੇ ਵੱਜੋਂ ਦੋ ਸਾਲਾਂ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਅਭਿਆਸ ਸ਼ਾਂਤੀ ਮਿਸ਼ਨ ਦੇ ਵੇਂ ਸੰਸਕਰਣ ਦੀ ਮੇਜ਼ਬਾਨੀ ਰੂਸ ਵੱਲੋਂ ਦੱਖਣ ਪੱਛਮੀ ਰੂਸ ਦੇ ਓਰੇਨਬਰਗ ਖੇਤਰ ਵਿੱਚ 13 ਤੋਂ 25 ਸਤੰਬਰ 2021 ਤੱਕ ਕੀਤੀ ਜਾ ਰਹੀ ਹੈ। ਅਭਿਆਸ ਦਾ ਉਦੇਸ਼ ਐਸਸੀਓ ਮੈਂਬਰ ਦੇਸ਼ਾਂ ਦਰਮਿਆਨ ਨੇੜਲੇ ਸਬੰਧਾਂ ਨੂੰ ਉਤਸ਼ਾਹਤ ਕਰਨਾ ਅਤੇ ਬਹੁਰਾਸ਼ਟਰੀ ਸੈਨਿਕ ਦਸਤਿਆਂ ਦੀ ਕਮਾਂਡ ਲਈ ਸੈਨਿਕ ਆਗੂਆਂ ਦੀ ਯੋਗਤਾਵਾਂ ਨੂੰ ਵਧਾਉਣਾ ਹੈ। 

ਭਾਰਤੀ ਹਵਾਈ ਸੈਨਾ ਤੋਂ 38 ਕਰਮਚਾਰੀਆਂ ਸਮੇਤ ਸਾਂਝੀਆਂ ਸੇਨਾਵਾਂ ਦੇ ਸਾਰੇ ਅੰਗਾਂ ਦੇ 200 ਕਰਮਚਾਰੀਆਂ ਦਾ ਭਾਰਤੀ ਸੈਨਾ ਦਾ ਦਸਤਾ ਅਭਿਆਸ ਸ਼ਾਂਤੀ ਮਿਸ਼ਨ -2021 ਵਿੱਚ ਹਿੱਸਾ ਲੈ ਰਿਹਾ ਹੈ। ਭਾਰਤੀ ਦਸਤੇ ਨੂੰ ਦੋ ਆਈ ਐੱਲ-76 ਹਵਾਈ ਜਹਾਜ਼ਾਂ ਰਾਹੀਂ ਅਭਿਆਸ ਖੇਤਰ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਦੇ ਰਵਾਨਾ ਹੋਣ ਤੋਂ ਪਹਿਲਾਂਦਸਤੇ ਨੇ ਦੱਖਣ ਪੱਛਮੀ ਕਮਾਂਡ ਦੀ ਅਗਵਾਈ ਹੇਠ ਸਿਖਲਾਈ ਲਈ ਅਤੇ ਤਿਆਰੀ ਕੀਤੀ। 

ਇਹ ਅਭਿਆਸ ਐਸਸੀਓ ਦੇਸ਼ਾਂ ਦੀਆਂ ਹਥਿਆਰਬੰਦ ਫ਼ੌਜ਼ਾਂ ਦਰਮਿਆਨ ਸਰਬੋਤਮ ਅਭਿਆਸਾਂ ਨੂੰ ਸਾਂਝਾ ਕਰਨ ਦੇ ਯੋਗ ਬਣਾਏਗਾ। ਇਹ ਅਭਿਆਸ ਐਸਸੀਓ ਰਾਸ਼ਟਰਾਂ ਦੀਆਂ ਹਥਿਆਰਬੰਦ ਫ਼ੌਜ਼ਾਂ ਨੂੰ ਇੱਕ ਬਹੁ-ਰਾਸ਼ਟਰੀ ਅਤੇ ਸਾਂਝੇ ਵਾਤਾਵਰਣ ਵਿੱਚ ਸ਼ਹਿਰੀ ਦ੍ਰਿਸ਼ ਦੇ ਅਨੁਰੂਪ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਸਿਖਲਾਈ ਦੇਣ ਦਾ ਮੌਕਾ ਵੀ ਪ੍ਰਦਾਨ ਕਰੇਗਾ। ਅਭਿਆਸ ਦੇ ਦਾਇਰੇ ਵਿੱਚ ਪੇਸ਼ੇਵਰ ਗੱਲਬਾਤਅਭਿਆਸਾਂ ਅਤੇ ਪ੍ਰਕਿਰਿਆਵਾਂ ਦੀ ਆਪਸੀ ਸਮਝਸੰਯੁਕਤ ਕਮਾਂਡ ਅਤੇ ਕੰਟਰੋਲ ਢਾਂਚਿਆਂ ਦੀ ਸਥਾਪਨਾ ਅਤੇ ਅੱਤਵਾਦੀ ਖਤਰੇ ਦਾ ਖ਼ਾਤਮਾ ਕਰਨਾ ਸ਼ਾਮਲ ਹੈ। 

ਅਭਿਆਸ ਸ਼ਾਂਤੀ ਮਿਸ਼ਨ-2021, ਅੱਤਵਾਦ ਦੇ ਟਾਕਰੇ ਲਈ ਮਿਲਿਟਰੀ ਇੰਟਰੈਕਸ਼ਨ ਅਤੇ ਵਿਸ਼ਵਵਿਆਪੀ ਸਹਿਯੋਗ ਵਿੱਚ ਇੱਕ ਮਹੱਤਵਪੂਰਣ ਘਟਨਾ ਹੈ। 

--------------------- 

ਐਸਸੀ/ਬੀਐਸਸੀ/ਵੀਬੀਵਾਈ


(Release ID: 1755154) Visitor Counter : 245