ਆਯੂਸ਼
azadi ka amrit mahotsav

ਸੁਰੱਖਿਅਤ ਅਤੇ ਗੁਣਾਵੱਤਾ ਵਾਲੀਆਂ ਏਐਸਯੂ ਐਂਡ ਐਚ ਦਵਾਈਆਂ ਬਾਰੇ ਵਿਸ਼ਵਵਿਆਪੀ ਭਾਈਚਾਰੇ ਦੇ ਵਿਸ਼ਵਾਸ ਨੂੰ ਵਿਕਸਤ ਕਰਨ ਲਈ ਇੱਕ ਸਹਿਯੋਗ


ਇੱਕ ਮਹੱਤਵਪੂਰਨ ਕਦਮ ਵਿੱਚ, ਭਾਰਤ ਦੇ ਪੀਸੀਆਈਐਮ ਐਂਡ ਐਚ ਨੇ ਅਮਰੀਕੀ ਹਰਬਲ ਫਾਰਮਾਕੋਪੀਆ ਨਾਲ ਹੱਥ ਮਿਲਾਇਆ, ਇੱਕ ਸਮਝੌਤੇ 'ਤੇ ਹਸਤਾਖਰ ਕੀਤੇ

Posted On: 15 SEP 2021 10:38AM by PIB Chandigarh

ਇੱਕ ਮਹੱਤਵਪੂਰਨ ਕਦਮ ਅੱਗੇ ਵਧਾਉਂਦਿਆਂਆਯੁਸ਼ ਮੰਤਰਾਲਾ ਨੇ ਵਿਸ਼ਵ ਪੱਧਰ 'ਤੇ ਆਯੁਰਵੇਦਿਕ ਅਤੇ ਹੋਰ ਭਾਰਤੀ ਪਰੰਪਰਾਗਤ ਦਵਾਈ ਉਤਪਾਦਾਂ ਦੀ ਗੁਣਵੱਤਾ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਬਰਾਮਦ ਸਮਰੱਥਾਖਾਸ ਕਰਕੇ ਯੂਐਸਏ ਮਾਰਕੀਟ ਨੂੰ ਵਧਾਉਣ ਦਾ ਰਾਹ ਪੱਧਰਾ ਕੀਤਾ ਹੈ। ਇਹ 13 ਸਤੰਬਰ, 2021 ਨੂੰ ਫਾਰਮਾਕੋਪੀਆ ਕਮਿਸ਼ਨ ਫਾਰ ਇੰਡੀਅਨ ਮੈਡੀਸਨ ਐਂਡ ਹੋਮਿਓਪੈਥੀ (ਪੀਸੀਆਈਐਮ ਐਂਡ ਐਚ) ਅਤੇ ਅਮੈਰੀਕਨ ਹਰਬਲ ਫਾਰਮਾਕੋਪੀਆਯੂਐਸਏ ਦੇ ਵਿਚਕਾਰ ਇੱਕ ਸਮਝੌਤੇ (ਐਮਓਯੂ) ਤੇ ਹਸਤਾਖਰ ਕਰਕੇ ਪ੍ਰਾਪਤ ਕੀਤਾ ਗਿਆ ਹੈ I

ਸਮਝੌਤੇ 'ਤੇ ਵਰਚੁਅਲ ਤੌਰ ਤੇ ਹਸਤਾਖਰ ਕੀਤੇ ਗਏ ਸਨ ਅਤੇ ਆਯੁਸ਼  ਮੰਤਰਾਲਾ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਬਰਾਬਰੀ ਅਤੇ ਆਪਸੀ ਲਾਭ ਦੇ ਆਧਾਰਤੇ ਆਯੁਰਵੇਦ ਅਤੇ ਹੋਰ ਭਾਰਤੀ ਪਰੰਪਰਾਗਤ ਦਵਾਈ ਪ੍ਰਣਾਲੀਆਂ ਦੇ ਖੇਤਰਾਂ ਵਿੱਚ ਮਿਆਰਾਂ ਨੂੰ ਮਜ਼ਬੂਤਉਤਸ਼ਾਹਤ ਅਤੇ ਵਿਕਸਤ ਕਰਨ ਦੇ ਵਿਸ਼ੇਸ਼ ਉਦੇਸ਼ ਨਾਲ ਇਹ ਸਮਝੌਤਾ ਕੀਤਾ ਹੈ। 

ਯਤਨਾਂ ਦਾ ਇਹ ਸਹਿਯੋਗ ਏਐਸਯੂ ਐਂਡ ਐਚ (ਆਯੁਰਵੇਦਸਿੱਧਯੂਨਾਨੀ ਅਤੇ ਹੋਮਿਓਪੈਥੀ) ਦਵਾਈਆਂ ਦੀ ਨਿਰਯਾਤ ਸਮਰੱਥਾ ਨੂੰ ਵਧਾਉਣ ਵਿੱਚ ਬਹੁਤ ਲੰਬੇ ਸਮੇਂ ਲਈ ਅੱਗੇ ਵਧੇਗਾ। ਇਸ ਸਮਝੌਤੇ ਦੇ ਤਹਿਤਰਵਾਇਤੀ ਦਵਾਈ ਦੇ ਖੇਤਰ ਵਿੱਚ ਸਹਿਯੋਗ ਲਈ ਮੋਨੋਗ੍ਰਾਫ ਅਤੇ ਹੋਰ ਗਤੀਵਿਧੀਆਂ ਦੇ ਵਿਕਾਸ ਲਈ ਸਮਾਂ -ਸੀਮਾ ਦੇ ਨਾਲ ਕਾਰਜ ਯੋਜਨਾ ਵਿਕਸਤ ਕਰਨ ਲਈ ਇੱਕ ਸੰਯੁਕਤ ਕਮੇਟੀ ਦਾ ਗਠਨ ਹੋਵੇਗਾ।  

ਮੰਤਰਾਲੇ ਦਾ ਮੰਨਣਾ ਹੈ ਕਿ ਇਹ ਸਮਝੌਤਾ ਏਐਸਯੂ ਐਂਡ ਐਚ ਦਵਾਈਆਂ ਦੀ ਸੁਰੱਖਿਆ ਬਾਰੇ ਵਿਸ਼ਵ ਭਾਈਚਾਰੇ ਦੇ ਵਿਸ਼ਵਾਸ ਨੂੰ ਵਿਕਸਤ ਕਰੇਗਾ। ਇਸ ਸਾਂਝੇਦਾਰੀ ਦੇ ਪ੍ਰਮੁੱਖ ਨਤੀਜਿਆਂ ਵਿੱਚੋਂ ਇੱਕ ਇਹ ਹੋਵੇਗਾ ਕਿ ਪੀਸੀਆਈਐਮ ਐਂਡ ਐਚ ਅਤੇ ਏਐਚਪੀਯੂਐਸਏਅਮਰੀਕਾ ਵਿੱਚ ਆਯੁਰਵੇਦ ਉਤਪਾਦਾਂ/ਦਵਾਈਆਂ ਦੇ ਹਰਬਲ ਬਾਜ਼ਾਰ ਦੇ ਸਾਹਮਣੇ ਆਉਣ ਵਾਲੀਆਂ ਵੱਖੋ ਵੱਖਰੀਆਂ ਚੁਣੌਤੀਆਂ ਦੀ ਸ਼ਿਨਾਖਤ ਲਈ ਕੰਮ ਕਰਨਗੇ। ਇਸ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਹਰਬਲ ਦਵਾਈਆਂ ਦੇ ਨਿਰਮਾਤਾਵਾਂ ਵੱਲੋਂ ਇਸ ਸਹਿਯੋਗ ਨਾਲ ਵਿਕਸਤ ਆਯੁਰਵੇਦ ਦੇ ਮਾਪਦੰਡ ਅਪਣਾਏ ਜਾਣਗੇ। ਇਸ ਨੂੰ ਇੱਕ ਵੱਡੀ ਮੁਹਿੰਮ ਕਿਹਾ ਜਾ ਸਕਦਾ ਹੈ ਅਤੇ ਅੰਤ ਵਿੱਚ ਇਹ ਅਮਰੀਕਾ ਵਿੱਚ ਏਐਸਯੂ ਅਤੇ ਐਚ ਉਤਪਾਦਾਂ/ਦਵਾਈਆਂ ਦੇ ਮਾਰਕੀਟ ਅਧਿਕਾਰਤਾ ਲਈ ਇਸ ਸਹਿਯੋਗ ਤੋਂ ਵਿਕਸਤ ਆਯੁਰਵੇਦ ਮਾਪਦੰਡਾਂ ਨੂੰ ਅਪਣਾਉਣ ਲਈ ਉਤਸ਼ਾਹਤ ਕਰੇਗੀ।     

ਆਯੁਰਵੇਦ ਅਤੇ ਹੋਰ ਭਾਰਤੀ ਰਵਾਇਤੀ ਚਿਕਿਤਸਾ ਉਤਪਾਦਾਂ ਅਤੇ ਜੜੀ ਬੂਟੀਆਂ ਦੇ ਉਤਪਾਦਾਂ ਦੇ ਮੋਨੋਗ੍ਰਾਫਾਂ ਦਾ ਵਿਕਾਸਪਾਰਟੀਆਂ ਦਰਮਿਆਨ ਉਚਿਤ ਮਾਨਤਾ ਦੇ ਨਾਲ ਮੋਨੋਗ੍ਰਾਫ ਦੇ ਵਿਕਾਸ ਲਈ ਤਕਨੀਕੀ ਅੰਕੜਿਆਂ ਦਾ ਆਦਾਨ-ਪ੍ਰਦਾਨਸਿਖਲਾਈ ਅਤੇ ਸਮਰੱਥਾ ਨਿਰਮਾਣਹਰਬੇਰੀਅਮ ਨਮੂਨਿਆਂ ਦਾ ਆਦਾਨ-ਪ੍ਰਦਾਨ ਅਤੇ ਬੋਟੈਨੀਕਲ ਸੰਦਰਭ ਦੇ ਨਮੂਨੇ ਅਤੇ ਫਾਈਟੋਕੇਮੀਕਲ ਸੰਦਰਭ ਦੇ ਮਿਆਰ ਵੀ  ਸਮਝੌਤੇ ਦਾ ਹਿੱਸਾ ਹਨ। ਆਯੁਰਵੇਦ ਅਤੇ ਹੋਰ ਭਾਰਤੀ ਪਰੰਪਰਾਗਤ ਦਵਾਈਆਂ ਦੇ ਉਤਪਾਦਾਂ/ਦਵਾਈਆਂ ਅਤੇ ਜੜੀ-ਬੂਟੀਆਂ ਦੇ ਉਤਪਾਦਾਂ ਬਾਰੇ ਇੱਕ ਡਿਜੀਟਲ ਡਾਟਾਬੇਸ ਵਿਕਸਤ ਕਰਨ ਅਤੇ ਆਯੁਰਵੇਦ ਅਤੇ ਹੋਰ ਭਾਰਤੀ ਪਰੰਪਰਾਗਤ ਦਵਾਈਆਂ ਵਿੱਚ ਵਰਤੀਆਂ ਜਾਂਦੀਆਂ ਦਵਾਈਆਂ/ਉਤਪਾਦਾਂ ਦੀ ਗੁਣਵੱਤਾ ਨੂੰ ਉਤਸ਼ਾਹਤ ਕਰਨ ਲਈ ਸਹਿਯੋਗ ਦੇ ਹੋਰ ਖੇਤਰਾਂ ਦੀ ਪਛਾਣ ਕਰਨ ਵਿੱਚ ਸਮਝ ਬਣੀ ਹੈ।  

ਭਾਰਤ ਅਤੇ ਅਮਰੀਕਾ ਦਰਮਿਆਨ ਇਹ ਸਮਝੌਤਾ ਆਯੁਰਵੇਦ ਅਤੇ ਹੋਰ ਭਾਰਤੀ ਪਰੰਪਰਾਗਤ ਦਵਾਈ ਉਤਪਾਦਾਂ ਦੀ ਗੁਣਵੱਤਾ ਨੂੰ ਅੰਦਰੂਨੀ ਅਤੇ ਵਿਸ਼ਵ ਪੱਧਰ 'ਤੇ ਮਜ਼ਬੂਤ  ਕਰਨ  ਲਈ  ਆਯੁਸ਼ ਮੰਤਰਾਲੇ ਦੀਆਂ ਚੱਲ ਰਹੀਆਂ ਪਹਿਲਕਦਮੀਆਂ ਨੂੰ ਹੋਰ ਗਤੀ ਦੇਣ ਲਈ ਸਮੇਂ ਸਿਰ ਚੁੱਕਿਆ ਗਿਆ  ਕਦਮ   ਹੈ। ਜੀਵਨ ਸ਼ੈਲੀ ਦੀਆਂ ਬੇਤਰਤੀਬੀਆਂ, ਜੋ ਮੁੱਖ ਤੌਰ ਤੇ ਘਾਤਕ ਹਨ, ਨਾਲ ਨਜਿੱਠਣ ਵਿੱਚ ਆਯੁਰਵੇਦ ਅਤੇ ਹੋਰ ਆਯੁਸ਼ ਦਵਾਈਆਂ ਦਾ ਬਹੁਤ ਵੱਡਾ ਯੋਗਦਾਨ ਹੈ।  

ਇਸ ਤੋਂ ਇਲਾਵਾਪ੍ਰਚਲਤ ਇਨਫੈਕਸ਼ਨਾਂ ਵਿਰੁੱਧ ਲੜਨ ਲਈ ਸ਼ਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ  ਵਧਾਉਣ ਵਿੱਚ ਏਐਸਯੂ ਅਤੇ ਐਚ ਦਵਾਈਆਂ ਦੀ ਭੂਮਿਕਾ ਸਬੂਤ ਅਧਾਰਤ ਅਤੇ ਪ੍ਰਸ਼ੰਸਾ ਯੋਗ ਹੈ। ਭਾਰਤ ਨੂੰ ਰਵਾਇਤੀ ਸਿਹਤ ਸੰਭਾਲ ਪ੍ਰਣਾਲੀਆਂ ਦਾ ਸਭ ਤੋਂ ਵੱਡਾ ਨੈਟਵਰਕ ਹੋਣ ਦਾ ਮਾਣ ਪ੍ਰਾਪਤ ਹੈ ਜਿਸਦੀ ਵਿਆਪਕ ਪਹੁੰਚਸਮਰੱਥਾਸੁਰੱਖਿਆ ਅਤੇ ਲੋਕਾਂ ਦੇ ਵਿਸ਼ਵਾਸ ਦੇ ਕਾਰਨ ਇਨ੍ਹਾਂ ਪ੍ਰਣਾਲੀਆਂ ਨੂੰ ਵਿਆਪਕ ਤੌਰ ਤੇ ਸਵੀਕਾਰ ਕੀਤਾ ਜਾਂਦਾ ਹੈ। ਆਯੁਸ਼ ਮੰਤਰਾਲਾ ਦਾ ਇਹ ਹੁਕਮ ਹੈ ਕਿ ਉਹ ਇਨ੍ਹਾਂ ਪ੍ਰਣਾਲੀਆਂ ਦੀ ਵਿਸ਼ਵਵਿਆਪੀ ਪ੍ਰਵਾਨਗੀ ਲਈ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕੀਤਾ ਜਾਵੇ। 

ਇਸ ਸਮਝੌਤੇ ਰਾਹੀਂ ਦੋਵੇਂ ਸਹਿਯੋਗੀ ਆਯੁਰਵੇਦ ਅਤੇ ਹੋਰ ਭਾਰਤੀ ਪਰੰਪਰਾਗਤ ਦਵਾਈ ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਮਿਆਰਾਂ ਦੀ ਭੂਮਿਕਾ ਨੂੰ ਪਛਾਣਨ ਦੀ ਕੋਸ਼ਿਸ਼ ਕਰਨਗੇ। ਇਹ ਸਮਝੌਤਾ ਰਵਾਇਤੀ /ਹਰਬਲ ਦਵਾਈਆਂ ਅਤੇ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ਬਾਰੇ ਜਾਗਰੂਕਤਾ ਅਤੇ ਸਮਝ ਵਿੱਚ ਵਾਧੇ ਨੂੰ ਸੁਨਿਸ਼ਚਿਤ ਕਰੇਗਾ। 

------------------- 

 ਐਮਵੀ/ਐਸਕੇ                


(Release ID: 1755150) Visitor Counter : 175