ਰੱਖਿਆ ਮੰਤਰਾਲਾ
ਭਾਰਤੀ ਨੌਸੇਨਾ ਵਲੋਂ ਗੁਜਰਾਤ ਵਿੱਚ ਹੜ੍ਹ ਰਾਹਤ ਅਭਿਆਨ
Posted On:
14 SEP 2021 1:00PM by PIB Chandigarh
ਨਾਗਰਿਕ ਪ੍ਰਸ਼ਾਸਨ ਵਲੋਂ ਸਹਾਇਤਾ ਦੀ ਬੇਨਤੀ ਦੇ ਆਧਾਰ ’ਤੇ ਸਪੋਰਟ ਗਿਅਰ ਨਾਲ ਲੈਸ ਨੌਸੇਨਾ ਦੇ ਗੋਤਾਖੋਰਾਂ ਦੀ ਇੱਕ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ ( ਐਚ.ਏ.ਡੀ.ਆਰ.) ਟੀਮ ਨੂੰ 13 ਸਤੰਬਰ, 2021 ਦੀ ਸ਼ਾਮ ਨੂੰ ਛੋਟੀ ਸੂਚਨਾ ’ਤੇ ਜਾਰੀ ਹੜ੍ਹ ਰਾਹਤ ਕੰਮਾਂ ਵਿੱਚ ਸ਼ਾਮਿਲ ਹੋਣ ਲਈ ਆਈ.ਐਨ.ਐਸ. ਸਰਦਾਰ ਪਟੇਲ ਤੋਂ ਰਾਜਕੋਟ ਲਈ ਭੇਜਿਆ ਗਿਆ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਚੱਲ ਰਹੇ ਨਾਗਰਿਕ ਬਚਾਵ ਕੋਸ਼ਿਸ਼ਾਂ ’ਤੇ ਜ਼ੋਰ ਦੇਣ ਲਈ ਛੇ ਹੋਰ ਟੀਮਾਂ ਤਿਆਰ ਹਨ। ਇਸ ਤਰ੍ਹਾਂ, ਜਾਮਨਗਰ ਵਿੱਚ ਆਈ.ਐਨ.ਐਸ. ਵਲਸੁਰਾ ਵਲੋਂ ਕਈ ਬਚਾਵ ਦਲ ਤੈਨਾਤ ਕੀਤੇ ਗਏ ਹਨ ਤਾਂਕਿ ਸ਼ਹਿਰ ਦੇ ਮੀਂਹ ਪ੍ਰਭਾਵਿਤ ਅਤੇ ਜਲਮਗਨ ਖੇਤਰਾਂ ਦੇ ਵੱਖ-ਵੱਖ ਹਿੱਸੀਆਂ ’ਚ ਫਸੇ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ। ਜੇਮਿਨੀ ਕਿਸ਼ਤੀ, ਲਾਈਫ ਵੇਸਟ, ਮੁਢਲੀ ਚਿਕਿਤਸਾ ਕਿੱਟ ਅਤੇ ਹੋਰ ਜ਼ਰੂਰੀ ਗਿਅਰ ਨਾਲ ਲੈਸ ਟੀਮਾਂ ਨੇ ਬਜ਼ੁਰਗਾਂ ਅਤੇ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ’ਤੇ ਪਹੁੰਚਾਇਆ। ਨੌਸੇਨਾ ਦੀਆਂ ਟੀਮਾਂ ਨੇ ਫਸੇ ਹੋਏ ਨਾਗਰਿਕਾਂ ਨੂੰ ਭੋਜਨ ਦੇ ਪੈਕੇਟ ਵੀ ਉਪਲੱਬਧ ਕਰਵਾਏ।
ਹੜ੍ਹ ਰਾਹਤ ਗਤੀਵਿਧੀਆਂ ’ਚ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕਰਣ ਲਈ ਸੀਨੀਅਰ ਨੌਸੇਨਾ ਅਧਿਕਾਰੀ ਨਾਗਰਿਕ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ। ਛੋਟੀ ਸੂਚਨਾ ’ਤੇ ਭੇਜੇ ਜਾਣ ਲਈ ਅਤੇ ਬਚਾਵ ਦਲਾਂ ਨੂੰ ਤਿਆਰ ਰੱਖਿਆ ਗਿਆ ਹੈ।
*************
ਏਬੀਬੀਬੀ/ਵੀਐਮ/ਪੀਐਸ
(Release ID: 1754923)
Visitor Counter : 200