ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਅਤੇ ਇੰਗਲੈਂਡ ਦਾ ਉਦੇਸ਼ 1 ਨਵੰਬਰ 2021 ਤੱਕ ਐਫਟੀਏ 'ਤੇ ਗੱਲਬਾਤ ਸ਼ੁਰੂ ਕਰਨ ਦਾ ਹੈ
ਦੋਵੇਂ ਧਿਰਾਂ 22 ਮਾਰਚ ਤੱਕ ਅੰਤਰਿਮ ਸਮਝੌਤਾ ਅਤੇ ਬਾਅਦ ਵਿੱਚ ਇੱਕ ਵਿਆਪਕ ਸਮਝੌਤਾ ਕਰਨ ਦੀਆਂ ਇੱਛੁਕ ਹਨ
ਭਾਰਤ ਅਤੇ ਇੰਗਲੈਂਡ ਵਿਚਾਲੇ ਪ੍ਰਸਤਾਵਤ ਐੱਫਟੀਏ ਵਿਸ਼ੇਸ਼ ਕਾਰੋਬਾਰੀ ਮੌਕਿਆਂ ਨੂੰ ਖੋਲ੍ਹਣ ਅਤੇ ਨੌਕਰੀਆਂ ਪੈਦਾ ਕਰਨ ਲਈ ਹੈ- ਸ਼੍ਰੀ ਪੀਯੂਸ਼ ਗੋਇਲ
ਅੰਤਰਿਮ ਸਮਝੌਤੇ ਵਿੱਚ ਉੱਚ-ਤਰਜੀਹ ਵਾਲੇ ਕੁਝ ਮੁੱਖ ਉਤਪਾਦਾਂ ਅਤੇ ਸੇਵਾਵਾਂ ਦੇ ਟੈਰਿਫ ਜਾਂ ਮਾਰਕੀਟ ਪਹੁੰਚ ਲਈ ਫੌਰੀ ਤੌਰ ਤੇ ਰਿਆਇਤਾਂ ਦੇਣਾ ਸ਼ਾਮਲ ਹੈ
ਸ਼੍ਰੀ ਪੀਯੂਸ਼ ਗੋਇਲ ਨੇ ਇੰਗਲੈਂਡ ਦੀ ਆਪਣੀ ਹਮਰੁਤਬਾ ਵਣਜ ਮੰਤਰੀ ਮਿਸ ਐਲਿਜ਼ਾਬੇਥ ਟਰੱਸ ਨਾਲ ਐਫਟੀਏ ਮਾਮਲਿਆਂ ਤੇ ਚਰਚਾ ਕੀਤੀ
ਭਾਰਤ ਇੱਕ ਉਤਸ਼ਾਹੀ, ਵਿਆਪਕ ਅਤੇ ਆਪਸੀ ਲਾਭ ਲਈ ਭਾਰਤ-ਇੰਗਲੈਂਡ ਐਫਟੀਏ ਨਾਲ ਤੇਜ ਸਮੇਂ ਸੀਮਾ ਅੰਦਰ ਇੱਕ ਸ਼ੁਰੂਆਤੀ ਲਾਭ ਲਈ ਜਲਦੀ ਸਮਝੌਤੇ ਲਈ ਵਚਨਬੱਧ ਹੈ - ਸ਼੍ਰੀ ਗੋਇਲ
ਦੋਵਾਂ ਦੇਸ਼ਾਂ ਨੂੰ ਕੁਝ ਚੋਣਵੀਆਂ ਵਸਤਾਂ ਅਤੇ ਸੇਵਾਵਾਂ ਵਿੱਚ ਛੇਤੀ ਲਾਭ ਪ੍ਰਾਪਤ ਕਰਨ ਦੀ ਇਜਾਜ਼ਤ ਦੇਣ ਲਈ ਅੰਤਰਿਮ ਸਮਝੌਤਾ
Posted On:
14 SEP 2021 3:37PM by PIB Chandigarh
ਭਾਰਤ ਅਤੇ ਇੰਗਲੈਂਡ ਦਾ ਨਵੰਬਰ 2021 ਤੱਕ ਐਫਟੀਏ 'ਤੇ ਗੱਲਬਾਤ ਸ਼ੁਰੂ ਕਰਨ ਦਾ ਵਿਚਾਰ ਹੈ। ਦੋਵੇਂ ਧਿਰਾਂ ਤਰਜ਼ੀਹ ਵੱਜੋਂ ਇੱਕ ਅੰਤਰਿਮ ਸਮਝੌਤਾ ਕਰਨ ਅਤੇ ਬਾਅਦ ਵਿੱਚ ਇੱਕ ਵਿਆਪਕ ਸੰਧੀ ਕਰਨ ਦੀਆਂ ਇੱਛੁਕ ਹਨ। ਇਹ ਮਾਮਲਾ ਸ਼੍ਰੀ ਪੀਯੂਸ਼ ਗੋਇਲ ਅਤੇ ਇੰਗਲੈਂਡ ਦੀ ਉਨ੍ਹਾਂ ਦੀ ਹਮਰੁਤਬਾ ਵਣਜ ਮੰਤਰੀ ਮਿਸ ਐਲਿਜ਼ਾਬੇਥ ਟਰੱਸ ਦਰਮਿਆਨ ਐਫਟੀਏ ਅਤੇ ਹੋਰ ਵਪਾਰਕ ਮਾਮਲਿਆਂ 'ਤੇ ਹੋਈ ਵਿਚਾਰ -ਚਰਚਾ ਦੌਰਾਨ ਸਾਹਮਣੇ ਆਇਆ।
ਭਾਰਤ ਅਤੇ ਇੰਗਲੈਂਡ ਵਿਚਾਲੇ ਪ੍ਰਸਤਾਵਿਤ ਐਫਟੀਏ ਤੋਂ ਬਹੁਤ ਜਿਆਦਾ ਵਿਸ਼ੇਸ਼ ਵਪਾਰਕ ਮੌਕਿਆਂ ਦੇ ਖੁੱਲਣ ਅਤੇ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਦੋਵਾਂ ਧਿਰਾਂ ਨੇ ਵਪਾਰ ਨੂੰ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਰਿਨਿਊ ਕੀਤਾ ਹੈ ਜਿਸ ਨਾਲ ਸਾਰਿਆਂ ਨੂੰ ਲਾਭ ਹੁੰਦਾ ਹੈ।
ਇਸ ਮੌਕੇ ਬੋਲਦਿਆਂ ਕੇਂਦਰੀ ਵਣਜ ਤੇ ਉਦਯੋਗ, ਕੱਪੜਾ, ਉਪਭੋਕਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਸ ਐਫਟੀਏ ਨੂੰ ਲੈ ਕੇ ਭਾਰਤ ਅਤੇ ਇੰਗਲੈਂਡ ਦੇ ਦੋਹਾਂ ਦੇਸ਼ਾਂ ਦੇ ਕਾਰੋਬਾਰੀ ਭਾਈਚਾਰੇ ਵਿੱਚ ਅਥਾਹ ਦਿਲਚਸਪੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ 4 ਮਈ 2021 ਨੂੰ ਪ੍ਰਧਾਨ ਮੰਤਰੀਆਂ ਵੱਲੋਂ ਵਿਸਥਾਰਤ ਵਪਾਰਕ ਸਾਂਝੇਦਾਰੀ ਬਾਰੇ ਐਲਾਨੇ ਗਏ 'ਐਲਾਨਨਾਮੇ' ਤੋਂ ਬਾਅਦ , ਦੋਵਾਂ ਦੇਸ਼ਾਂ ਨੇ ਭਾਈਵਾਲੀ ਦੇ ਵੱਖ-ਵੱਖ ਪਹਿਲੂਆਂ 'ਤੇ ਵਧੇਰੇ ਤਰੱਕੀ ਕੀਤੀ ਹੈ।
ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਕਾਰੋਬਾਰਾਂ ਨੂੰ ਛੇਤੀ ਅਤੇ ਪਹਿਲਾਂ ਆਰਥਿਕ ਲਾਭ ਦੇਣ ਲਈ ਗੱਲਬਾਤ ਨੂੰ ਜਲਦੀ ਸਮਾਪਤ ਕਰਨ ਦੀ ਇੱਛਾ ਹੈ। ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ ਮਹੱਤਵਪੂਰਨ ਕੰਮ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਤੇ ਉਦਯੋਗ/ਵਪਾਰਕ ਸੰਗਠਨਾਂ, ਬਰਾਮਦ ਪ੍ਰਮੋਸ਼ਨ ਕੌਂਸਲਾਂ, ਖਰੀਦਦਾਰ/ਵਿਕਰੇਤਾ ਐਸੋਸੀਏਸ਼ਨਾਂ, ਰੈਗੂਲੇਟਰੀ ਸੰਸਥਾਵਾਂ, ਮੰਤਰਾਲਿਆਂ/ਵਿਭਾਗਾਂ, ਜਨਤਕ ਖੋਜ ਸੰਸਥਾਵਾਂ, ਆਦਿ ਨੂੰ ਸ਼ਾਮਲ ਕਰਦੇ ਹੋਇਆਂ ਜਿਆਦਾ ਹਿੱਸੇਦਾਰਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਸੀ। ਸਲਾਹਕਾਰ ਪੱਤਰ ਵੀ ਵਿਆਪਕ ਭਾਗੀਦਾਰੀ ਲਈ ਜਨਤਕ ਕੀਤਾ ਗਿਆ ਸੀ।
ਮੰਤਰੀ ਨੇ ਕਿਹਾ ਕਿ ਗੱਲਬਾਤ ਦੇ ਦੌਰਾਨ ਤੇਜ਼ੀ ਨਾਲ ਤਰੱਕੀ ਦੀ ਸਹੂਲਤ ਲਈ ਇੱਕ ਦੂਜੇ ਦੀਆਂ ਇੱਛਾਵਾਂ, ਰੁਚੀਆਂ ਅਤੇ ਸੰਵੇਦਨਸ਼ੀਲਤਾ ਨੂੰ ਸਮਝਣ ਲਈ ਵੱਖ-ਵੱਖ ਟ੍ਰੈਕਾਂ ਲਈ ਬੀਡਬਲਯੂਜੀ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਬੀਡਬਲਯੂਜੀ ਦੀਆਂ ਮੀਟਿੰਗਾਂ ਇਸ ਸਮੇਂ ਪ੍ਰਗਤੀ ਵਿੱਚ ਹਨ ਅਤੇ ਸਤੰਬਰ, 2021 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਬੀਡਬਲਯੂਜੀ ਵਿਚਾਰ-ਵਟਾਂਦਰਾ ਦੋਵਾਂ ਧਿਰਾਂ ਨੂੰ ਇੱਕ ਦੂਜੇ ਦੀਆਂ ਨੀਤੀ ਸ਼ਾਸ਼ਨਾਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਅਤੇ ਸਾਨੂੰ ਬਿਹਤਰ ਸਥਿਤੀ ਵਿੱਚ ਲਿਆਏਗਾ, ਜਦੋਂ ਦੋਵੇਂ ਧਿਰਾਂ ਨਵੰਬਰ ਵਿੱਚ ਟੀਓਆਰਜ਼ ਨੂੰ ਅੰਤਿਮ ਰੂਪ ਦੇਣ ਲਈ 1 ਅਕਤੂਬਰ 2021 ਨੂੰ ਆਪਣੀ ਸਾਂਝੀ ਸਕੋਪਿੰਗ ਚਰਚਾ ਸ਼ੁਰੂ ਕਰਨਗੀਆਂ।
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇੱਕ ਅੰਤਰਿਮ ਵਪਾਰ ਸਮਝੌਤਾ, ਇੱਕ ਐਫਟੀਏ ਦੇ ਪਹਿਲੇ ਕਦਮ ਦੇ ਰੂਪ ਵਿੱਚ, ਸਾਨੂੰ ਦੋਵਾਂ ਨੂੰ ਸਾਂਝੇਦਾਰੀ ਦੇ ਸ਼ੁਰੂਆਤੀ ਲਾਭਾਂ ਤੋਂ ਬੇਹੱਦ ਲਾਭ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗਾ।
ਸੇਵਾਵਾਂ ਵਿੱਚ, ਆਪਸੀ ਹਿੱਤ ਦੀਆਂ ਕੁਝ ਸੇਵਾਵਾਂ ਬੇਨਤੀ ਦੀ ਪੇਸ਼ਕਸ਼ ਦੇ ਨਜ਼ਰੀਏ ਰਾਹੀਂ ਅੰਤਰਿਮ ਸਮਝੌਤੇ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਜਿਸ ਵਿੱਚ ਅਸੀਂ ਤਰਜੀਹੀ ਖੇਤਰ ਸ਼ਾਮਲ ਕਰ ਸਕਦੇ ਹਾਂ ਜੋ ਤੁਰੰਤ ਸਪੁਰਦ ਕੀਤੇ ਜਾ ਸਕਦੇ ਹਨ। ਜੇ ਜਰੂਰੀ ਹੋਵੇ, ਅਸੀਂ ਨਰਸਿੰਗ ਅਤੇ ਆਰਕੀਟੈਕਚਰ ਸੇਵਾਵਾਂ ਵਰਗੀਆਂ ਚੋਣਵੀਆਂ ਸੇਵਾਵਾਂ ਵਿੱਚ ਕੁਝ ਆਪਸੀ ਮਾਨਤਾ ਸਮਝੌਤਿਆਂ 'ਤੇ ਦਸਤਖਤ ਕਰਨ ਦੀ ਸੰਭਾਵਨਾ ਵੀ ਤਲਾਸ਼ ਕਰ ਸਕਦੇ ਹਾਂ।
ਸ਼੍ਰੀ ਗੋਇਲ ਨੇ ਵਸਤਾਂ ਅਤੇ ਸੇਵਾਵਾਂ ਵਿੱਚ ਵਚਨਬੱਧਤਾਵਾਂ ਅਤੇ ਰਿਆਇਤਾਂ ਦੇ ਵਿੱਚ ਸੰਤੁਲਨ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾI
------------------------
ਡੀਜੇਐਨ
(Release ID: 1754918)
Visitor Counter : 178