ਬਿਜਲੀ ਮੰਤਰਾਲਾ
azadi ka amrit mahotsav

ਅਮਰੀਕਾ ਨੇ ਭਾਰਤ ਨੂੰ 2030 ਤੱਕ ਅਖੁੱਟ ਊਰਜਾ ਦੀ 450 ਗੀਗਾਵਾਟ ਸਮਰੱਥਾ ਹਾਸਲ ਕਰਨ ਦੀ ਉਸ ਦੀ ਪ੍ਰਤੀਬੱਧਤਾ ਲਈ ਦਿੱਤੀ ਸ਼ੁਭਕਾਮਨਾ


ਬਿਜਲੀ ਮੰਤਰੀ ਵੱਲੋਂ ਅਮਰੀਕੀ ਕੰਪਨੀਆਂ ਨੂੰ ਗ੍ਰੀਨ ਹਾਈਡ੍ਰੋਜਨ ਤੇ ਇਲੈਕਟ੍ਰੋਲਾਈਜ਼ਰਜ਼ ਲਈ ਹੋਣ ਵਾਲੀਆਂ ਬੋਲੀਆਂ ’ਚ ਸ਼ਾਮਲ ਹੋਣ ਦਾ ਸੱਦਾ

ਦੋਵੇਂ ਧਿਰਾਂ ਊਰਜਾ ਤਬਾਦਲੇ ਨੂੰ ਆਰਥਿਕ ਤੌਰ ’ਤੇ ਵਿਵਹਾਰਕ ਬਣਾਉਣ ਹਿਤ ਹੱਲ ਲੱਭਣ ਵਾਸਤੇ ਆਪਸੀ ਤਾਲਮੇਲ ਬਿਠਾਉਣ ਲਈ ਸਹਿਮਤ

ਬਿਜਲੀ ਮੰਤਰੀ ਵੱਲੋਂ ਅਮਰੀਕਾ ਨੂੰ ‘ਇੰਟਰਨੈਸ਼ਨਲ ਸੋਲਰ ਅਲਾਇੰਸ’ ’ਚ ਸ਼ਾਮਲ ਹੋਣ ਦੀ ਅਪੀਲ

ਕੇਂਦਰੀ ਬਿਜਲੀ ਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਵਾਤਾਵਰਣ ਮਾਮਲਿਆਂ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ (ਐੱਸਪੀਈਸੀ) ਸ਼੍ਰੀ ਜੌਨ ਕੈਰੀ ਨਾਲ ਕੀਤੀ ਮੁਲਾਕਾਤ

Posted On: 13 SEP 2021 4:33PM by PIB Chandigarh

ਕੇਂਦਰੀ ਬਿਜਲੀ ਤੇ ਨਵੀਂ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਅੱਜ ਇੱਥੇ ਵਾਤਾਵਰਣ ਮਾਮਲਿਆਂ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਸ਼੍ਰੀ ਜੌਨ ਕੈਰੀ ਦੀ ਅਗਵਾਈ ਹੇਠਲੇ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦਾ ਉਦੇਸ਼ ਵਾਤਾਵਰਣਕ ਤਬਦੀਲੀ ਨਾਲ ਸਬੰਧਤ ਮਾਮਲਿਆਂ ਵਿੱਚ ਤਾਲਮੇਲ ਹੋਰ ਵਧਾਉਣ ਅਤੇ ਦੋਵੇਂ ਦੇਸ਼ਾਂ ਵਿਚਾਲੇ ਵਾਜਬ ਭਾਈਵਾਲੀ ਨਾਲ ਕੰਮ ਕਰਨ ਬਾਰੇ ਵਿਚਾਰ–ਵਟਾਂਦਰਾ ਕਰਨਾ ਸੀ, ਤਾਂ ਜੋ ਊਰਜਾ ਤਬਾਦਲੇ ਬਾਰੇ ਬਾਕੀ ਦੇ ਵਿਸ਼ਵ ਲਈ ਰਾਹ ਪੱਧਰਾ ਹੋ ਸਕੇ। ਇਸ ਮੌਕੇ ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਆਲੋਕ ਕੁਮਾਰ ਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਅਮਰੀਕੀ ਵਫ਼ਦ ਨੇ ਭਾਰਤ ਦੀ ਊਰਜਾ ਪਹੁੰਚ ਮੁਹਿੰਮ ਤੇ ਸਾਲ 2030 ਤੱਕ ਅਖੁੱਟ ਊਰਜਾ ਲਈ 450 ਗੀਗਾਵਾਟ ਸਮਰੱਥਾ ਹਾਸਲ ਕਰਨ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ 18 ਮਹੀਨਿਆਂ ’ਚ 28.02 ਮਿਲੀਅਨ ਘਰਾਂ ਨੂੰ ਬਿਜਲੀ ਕਨੈਕਸ਼ਨ ਦੇਣ ਤੇ ਇੰਨੀ ਵੱਡੀ ਗਿਣਤੀ ’ਚ ਘਰਾਂ ਦੇ ਬਿਜਲੀ ਕਰਣ ਲਈ ਵੀ ਭਾਰਤ ਦੀ ਤਾਰੀਫ਼ ਕੀਤੀ।

ਮੰਤਰੀ ਨੇ ਅਮਰੀਕੀ ਵਫ਼ਦ ਨੂੰ ਭਾਰਤ ਸਰਕਾਰ ਦੀ ਸਵੱਛ ਊਰਜਾ ’ਚ ਤਬਦੀਲ ਹੋਣ ਦੀ ਇੱਛਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ਅਖੁੱਟ ਊਰਜਾ ਲਿਆਉਣ ਲਈ ਸਭ ਤੋਂ ਵੱਡੀ ਚੁਣੌਤੀ ਸੀ ਉਸ ਦਾ ‘ਭੰਡਾਰਣ’, ਜਿਸ ਦਾ ਹੱਲ ਤੁਰੰਤ ਕਰਨ ਦੀ ਜ਼ਰੂਰਤ ਸੀ ਕਿ ਤਾਂ ਜੋ ਆਮ ਲੋਕਾਂ ਦੀ ਪਹੁੰਚ ਬਿਜਲੀ ਤੱਕ ਹੋ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਗ੍ਰੀਨ ਹਾਈਡ੍ਰੋਜਨ ਤੇ ਇਲੈਕਟ੍ਰੋਲਾਈਜ਼ਰਜ਼ ਲਈ ਵੱਡੀਆਂ ਬੋਲੀਆਂ ਹੋਣੀਆਂ ਯੋਜਨਾਬੱਧ ਹਨ। ਸ਼੍ਰੀ ਸਿੰਘ ਨੇ ਅਮਰੀਕੀ ਧਿਰ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਬੋਲੀਆਂ ’ਚ ਸ਼ਾਮਲ ਹੋਣ ਲਈ ਆਪਣੀਆਂ ਕੰਪਨੀਆਂ ਭੇਜਣ। ਉਨ੍ਹਾਂ ਗ੍ਰੀਨ ਹਾਈਡ੍ਰੋਜਨ ਤੇ ਗ੍ਰੀਨ ਐਨਰਜੀ ਕੌਰੀਡੋਰਜ਼ ਨਾਲ ਸਬੰਧਤ ਲੱਦਾਖ ’ਚ ਆ ਰਹੇ ਭਾਰਤ ਦੇ ਪ੍ਰੋਜੈਕਟਾਂ ਨੂੰ ਵੀ ਉਜਾਗਰ ਕੀਤਾ।

SPEC ਨੇ ਪ੍ਰਸਤਾਵ ਰੱਖਿਆ ਕਿ ਅਮਰੀਕਾ ਹੁਣ ਭਾਰਤ ਨਾਲ ਵਾਜਬ ਤਾਲਮੇਲ ਕਰਨ ਦਾ ਚਾਹਵਾਨ ਹੈ, ਤਾਂ ਜੋ ਅਸੀਂ ਸਾਲ 2030 ਤੱਕ ਅਖੁੱਟ ਊਰਜਾ ਨੂੰ 450 ਗੀਗਾਵਾਟ ਦੀ ਸਮਰੱਥਾ ਤੱਕ ਪਹੁੰਚਾਉਣ ਦਾ ਉਦੇਸ਼ਮੁਖੀ ਟੀਚਾ ਹਾਸਲ ਕਰ ਸਕੀਏ, ਜਿਸ ਨਾਲ ਭਾਰਤ ਲਈ ਸਬ 20C ਲੈਵਲ ਹਾਸਲ ਕਰਨ ਦਾ ਰਾਹ ਪੱਧਰਾ ਹੋ ਸਕੇ, ਜੋ ਕਿ ਪੈਰਿਸ ਜਲਵਾਯੂ ਸਮਝੌਤੇ ਅਧੀਨ ਲਏ ਸੰਕਲਪ ਤੋਂ ਕਿਤੇ ਜ਼ਿਆਦਾ ਹੈ।

ਸ਼੍ਰੀ ਸਿੰਘ ਨੇ ਪੂਰੀ ਦੁਨੀਆ ਦੇ 80 ਕਰੋੜ ਲੋਕਾਂ ਪ੍ਰਤੀ ਚਿੰਤਾ ਪ੍ਰਗਟਾਈ, ਜਿਨ੍ਹਾਂ ਕੋਲ ਹਾਲੇ ਵੀ ਬਿਜਲੀ ਦੀ ਸੁਵਿਧਾ ਨਹੀਂ ਹੈ। ਉਨ੍ਹਾਂ ਅਮਰੀਕੀ ਵਫ਼ਦ ਨੂੰ ‘ਇੰਟਰਨੈਸ਼ਨਲ ਸੋਲਰ ਅਲਾਇੰਸ’ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ, ਜਿਸ ਨਾਲ ਬਹੁਤ ਸਾਰੇ ਦੇਸ਼ਾਂ ਨੂੰ ਫ਼ਾਇਦਾ ਹੋ ਸਕਦਾ ਹੈ।

ਦੋਵੇਂ ਧਿਰਾਂ ਇਸ ਗੱਲ ਲਈ ਸਹਿਮਤ ਹੋਈਆਂ ਕਿ ਊਰਜਾ ਤਬਾਦਲੇ ਦੀਆਂ ਲਾਗਤਾਂ ਘਟਾਉਣ ਅਤੇ ਉਸ ਨੂੰ ਆਰਥਿਕ ਤੌਰ ’ਤੇ ਵਿਵਹਾਰਕ ਬਣਾਉਣ ਦੇ ਉਦੇਸ਼ ਦੀ ਪੂਰਤੀ ਲਈ ਵੈਕਲਪਿਕ ਕੈਮਿਸਟ੍ਰੀ ਲੱਭਣ ਭਾਰਤੀ ਪ੍ਰਯੋਗਸ਼ਾਲਾਵਾਂ ਅਮਰੀਕੀ ਪ੍ਰਯੋਗਸ਼ਾਲਾਵਾਂ ਨਾਲ ਕੰਮ ਕਰ ਸਕਣਗੀਆਂ। SPEC ਨੇ ਪ੍ਰਮੁੱਖਤਾ ਨਾਲ ਕਿਹਾ ਕਿ ਭਾਰਤ ਤੇ ਅਮਰੀਕਾ ਊਰਜਾ ਤਬਾਦਲੇ ਦੇ ਮੋਰਚੇ ਉੱਤੇ ਭਾਰਤ ਤੇ ਅਮਰੀਕਾ ਵਿਸ਼ਵ ਪੱਧਰ ਦੀ ਲੀਡਰਸ਼ਿਪ ਵਾਲੀ ਭੂਮਿਕਾ ਨਿਭਾ ਸਕਦੇ ਹਨ ਤੇ ਬਾਕੀ ਦੀ ਦੁਨੀਆ ਨੂੰ ਇਹ ਵਿਖਾ ਸਕਦੇ ਹਨ ਕਿ ਉਦੇਸ਼ਮੁਖੀ ਨਵਿਆਉਣਯੋਗ ਊਰਜਾ ਟੀਚੇ ਹਾਸਲ ਕੀਤੇ ਜਾ ਸਕਦੇ ਹਨ।

ਅਮਰੀਕੀ ਧਿਰ ਨੇ ਜਾਣਕਾਰੀ ਦਿੱਤੀ ਕਿ ਭਾਰਤ ਤੇ ਅਮਰੀਕਾ ਦੇ ਨਿਸ਼ਾਨੇ ਇੱਕਸਮਾਨ ਹਨ ਤੇ ਜਲਵਾਯੂ ਤਬਦੀਲੀ ਦੇ ਮੁੱਦਿਆਂ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਇੱਕੋ ਜਿਹਾ ਹੈ ਤੇ ਇਹ ਭਾਈਵਾਲੀ ਬਾਕੀ ਦੁਨੀਆ ਲਈ ਆਪਣੇ ਕੌਮੀ ਪੱਧਰ ਉੱਤੇ ਨਿਰਧਾਰਤ ਨਿਸ਼ਾਨਿਆਂ (NDCs) ਨੂੰ ਸੋਧਣ ਤੇ ਜਲਵਾਯੂ ਤਬਦੀਲੀ ਦੀ ਦਿਸ਼ਾ ਵਿੱਚ ਜੰਗ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗੀ।

*****

ਐੱਮਵੀ/ਆਈਜੀ


(Release ID: 1754817) Visitor Counter : 194