ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦਾ "2+2" ਭਾਰਤ ਤੇ ਆਸਟ੍ਰੇਲੀਆ ਵਿਚਾਲੇ ਮੰਤਰਾਲਾ ਸੰਵਾਦ ਤੋਂ ਬਾਅਦ ਪ੍ਰੈੱਸ ਬਿਆਨ

Posted On: 11 SEP 2021 3:54PM by PIB Chandigarh

ਮੁੱਖ ਝਲਕੀਆਂ :—
1.   
ਦੁਵੱਲੇ ਅਤੇ ਖੇਤਰੀ ਮੁੱਦਿਆਂ ਤੇ ਡੂੰਘਾ ਵਿਚਾਰ ਵਟਾਂਦਰਾ 
2.   ਅਫਗਾਨਿਸਤਾਨ , ਹਿੰਦ ਮਹਾਸਾਗਰ ਵਿੱਚ ਸਮੁੰਦਰੀ ਸੁਰੱਖਿਆ , ਬਹੁਪੱਖੀ ਫਾਰਮੇਟਸ ਵਿੱਚ ਸਹਿਯੋਗ ਅਤੇ ਹੋਰ ਸੰਬੰਧਿਤ ਵਿਸ਼ੇ ਵਿਚਾਰੇ ਗਏ 
3.   ਵਪਾਰ ਦੇ ਮੁੱਖ ਪ੍ਰਵਾਹ , ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਅਤੇ ਪੂਰੇ ਖੇਤਰ ਵਿੱਚ ਟਿਕਾਉਣਯੋਗ ਆਰਥਿਕ ਗਤੀ ਨੂੰ ਯਕੀਨੀ ਬਣਾਉਣ ਤੇ ਜ਼ੋਰ 
4.   ਆਸਟ੍ਰੇਲੀਆ ਨੂੰ ਭਾਰਤੀ ਦੀ ਉੱਨਤੀ ਕਰ ਰਹੇ ਸੁਰੱਖਿਆ ਉਦਯੋਗ ਵਿੱਚ ਰੁਝਾਨ ਦਾ ਸੱਦਾ 

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਦੇ ਪ੍ਰੈੱਸ ਬਿਆਨ ਦਾ ਪੂਰਾ ਵੇਰਵਾ :—
"
ਮਾਣਯੋਗ ਐੱਮਐੱਸ ਮੈਰਾਈਜ਼ ਪਾਇਨੇ ਅਤੇ ਮਾਣਯੋਗ ਸ਼੍ਰੀ ਪੀਟਰ ਡੁਟੋਨ , ਡਾਕਟਰ ਜੈਸ਼ੰਕਰ , ਲੇਡੀਜ਼ ਐਂਡ ਜੈਂਟਲਮੈੱਨ , 2+2 ਭਾਰਤਆਸਟ੍ਰੇਲੀਆ ਮੰਤਰਾਲਾ ਸੰਵਾਦ ਲਈ ਆਸਟ੍ਰੇਲੀਆ ਦੇ ਦੋਨੋਂ ਮੰਤਰੀਆਂ ਦਾ ਇੱਥੇ ਪੁੱਜਣ ਤੇ ਸਵਾਗਤ ਕਰਦਿਆਂ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ  2+2 ਸੰਵਾਦ ਭਾਰਤਆਸਟ੍ਰੇਲੀਆ ਸਮੁੱਚੀ ਰਣਨੀਤਕ ਭਾਈਵਾਲੀ ਦੇ ਮਹੱਤਵ ਨੂੰ ਦਰਸਾਉਂਦਾ ਹੈ  ਭਾਰਤ ਅਤੇ ਆਸਟ੍ਰੇਲੀਆ ਦੀ ਇੱਕ ਮਹੱਤਵਪੂਰਨ ਭਾਈਵਾਲੀ ਦੀ ਸਾਂਝ ਹੈ , ਜੋ ਮੁਫ਼ਤ , ਖੁੱਲ੍ਹਾ , ਸਮੁੱਚਾ ਅਤੇ ਖੁਸ਼ਹਾਲ ਹਿੰਦ ਮਹਾਸਾਗਰ ਖੇਤਰ ਵਿੱਚ ਸਾਂਝੀ ਦ੍ਰਿਸ਼ਟੀ ਤੇ ਅਧਾਰਿਤ ਹੈ  ਕਿਉਂਕਿ ਦੋਨਾਂ ਲੋਕਤੰਤਰ ਦੇਸ਼ਾਂ ਵਿੱਚ ਸਾਡੇ ਪੂਰੇ ਖੇਤਰ ਵਿੱਚ ਅਮਨ ਅਤੇ ਖੁਸ਼ਹਾਲੀ ਵਿੱਚ ਸਾਂਝੇ ਹਿੱਤ ਹਨ 
ਅੱਜ ਅਸੀਂ ਮੰਤਰੀ ਪਾਇਨੇ ਅਤੇ ਮੰਤਰੀ ਡੁਟੋਨ ਨਾਲ ਖੇਤਰੀ ਅਤੇ ਦੁਵੱਲੇ ਮਾਮਲਿਆਂ ਦੀ ਵੱਡੀ ਰੇਂਜ ਅਤੇ ਡੂੰਘਾ ਵਿਚਾਰ ਵਟਾਂਦਰਾ ਕੀਤਾ ਹੈ  ਅਸੀਂ ਕਈ ਤਰ੍ਹਾਂ ਦੀਆਂ ਸਾਂਝਾ ਲਈ ਵੱਖ ਵੱਖ ਸੰਸਥਾਗਤ ਢਾਂਚਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ , ਜਿਸ ਵਿੱਚ ਰੱਖਿਆ ਸਹਿਯੋਗ ਅਤੇ ਵਿਸ਼ਵੀ ਮਹਾਮਾਰੀ ਖਿਲਾਫ਼ ਲੜਾਈ ਸ਼ਾਮਲ ਹੈ  ਅਸੀਂ ਅਫਗਾਨਿਸਤਾਨ , ਹਿੰਦ ਮਹਾਸਾਗਰ ਵਿੱਚ ਸਮੁੰਦਰੀ ਸੁਰੱਖਿਆ , ਬਹੁਪੱਖੀ ਫਾਰਮੇਟਸ ਵਿੱਚ ਸਹਿਯੋਗ ਅਤੇ ਹੋਰ ਸੰਬੰਧਿਤ ਵਿਸਿ਼ਆਂ ਤੇ ਵਿਚਾਰਾਂ ਦਾ ਅਦਾਨਪ੍ਰਦਾਨ ਕੀਤਾ ਹੈ 
ਵਿਚਾਰ ਵਟਾਂਦਰੇ ਦੌਰਾਨ ਦੋਨੋਂ ਧਿਰਾਂ ਨੇ ਵਪਾਰ ਦੇ ਮੁਫ਼ਤ ਪ੍ਰਵਾਹ , ਅੰਤਰਰਾਸ਼ਟਰੀ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਅਤੇ ਪੂਰੇ ਖੇਤਰ ਵਿੱਚ ਟਿਕਾਉਣਯੋਗ ਆਰਥਿਕ ਗਤੀ ਨੂੰ ਯਕੀਨੀ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ 
ਦੁਵੱਲੇ ਰੱਖਿਆ ਸਹਿਯੋਗ ਬਾਰੇ ਅਸੀਂ ਸੇਵਾਵਾਂ , ਵੱਡੀ ਸੁਰੱਖਿਆ ਜਾਣਕਾਰੀ ਸਾਂਝੇ ਕਰਨ ਦੀ ਸਹੂਲਤ ਅਤੇ ਆਪਸੀ ਲੋਜਿਸਟਿਕ ਸਹਾਇਤਾ ਲਈ ਨੇੜਿਓਂ ਕੰਮ ਕਰਨ ਸਮੇਤ ਮਿਲਟ੍ਰੀ ਰੁਝਾਨਾਂ ਨੂੰ ਵਧਾਉਣ ਦਾ ਵੀ ਫੈਸਲਾ ਕੀਤਾ ਹੈ 
ਰੱਖਿਆ ਸਹਿਯੋਗ ਦੇ ਸੰਦਰਭ ਵਿੱਚ ਦੋਨਾਂ ਧਿਰਾਂ ਆਸਟ੍ਰੇਲੀਆ ਵਿੱਚ ਮਾਲਾਬਾਰ ਅਭਿਆਸਾਂ ਵਿੱਚ ਲਗਾਤਾਰ ਸ਼ਮੂਲੀਅਤ ਨੂੰ ਨੋਟ ਕਰਕੇ ਖੁਸ਼ ਸਨ  ਅਸੀਂ ਆਸਟ੍ਰੇਲੀਆ ਨੂੰ ਭਾਰਤ ਦੇ ਵੱਧ ਰਹੇ ਰੱਖਿਆ ਉਦਯੋਗ ਵਿੱਚ ਰੁਝਾਨ ਲਈ ਸੱਦਾ ਦਿੱਤਾ ਹੈ ਅਤੇ ਰੱਖਿਆ ਉਪਕਰਣਾਂ ਦੇ ਸਾਂਝੇ ਵਿਕਾਸ ਅਤੇ ਸਾਂਝੇ ਉਤਪਾਦਨ ਵਿੱਚ ਭਾਈਵਾਲੀ ਲਈ ਸੱਦਾ ਦਿੱਤਾ ਹੈ 
ਡਾਕਟਰ ਜੈਸ਼ੰਕਰ ਅਤੇ ਮੈਂ ਦੋਨੋਂ ਆਸਟ੍ਰੇਲੀਆ ਮੰਤਰੀਆਂ ਦਾ ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਦੇ ਦੌਰੇ ਲਈ ਧੰਨਵਾਦ ਕਰਦੇ ਹਾਂ  ਦੋਵੇਂ ਧਿਰ ਮਜ਼ਬੂਤ ਅਤੇ ਹੋਰ ਮਜ਼ਬੂਤ ਭਾਈਵਾਲੀ ਉਸਾਰਨ ਲਈ ਉੱਚ ਪੱਧਰੀ ਰੁਝਾਨਾਂ ਨੂੰ ਜਾਰੀ ਰੱਖਣ ਲਈ ਸਹਿਮਤ ਹਨ 
ਤੁਹਾਡਾ ਬਹੁਤ ਧੰਨਵਾਦ

 

******************

 

 ਬੀ ਬੀ / ਐੱਨ  ਐੱਮ ਪੀ ਆਈ / ਡੀ ਕੇ / ਆਰ ਪੀ / ਐੱਸ  ਵੀ ਵੀ ਵਾਈ /  ਡੀ 


(Release ID: 1754220) Visitor Counter : 199