PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 10 SEP 2021 5:33PM by PIB Chandigarh

 

https://static.pib.gov.in/WriteReadData/userfiles/image/image0020FX3.pnghttps://static.pib.gov.in/WriteReadData/userfiles/image/image001BPSF.jpg

 

• ਰਾਸ਼ਟਰੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 72.37 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

• ਪਿਛਲੇ 24 ਘੰਟਿਆਂ ਵਿੱਚ 34,973 ਨਵੇਂ ਮਾਮਲੇ ਸਾਹਮਣੇ ਆਏ

• ਐਕਟਿਵ ਮਾਮਲੇ ਕੁੱਲ ਮਾਮਲਿਆਂ ਦਾ 1.18% ਹਨ

• ਭਾਰਤ ਵਿੱਚ ਐਕਟਿਵ ਕੇਸਲੋਡ 3,90,646 ‘ਤੇ ਹੈ

• ਵਰਤਮਾਨ ਵਿੱਚ ਰਿਕਵਰੀ ਦਰ 97.49%

• ਪਿਛਲੇ 24 ਘੰਟਿਆਂ ਦੌਰਾਨ 37,681 ਰਿਕਵਰੀ ਹੋਈ, ਕੁੱਲ ਰਿਕਵਰੀਆਂ 3,23,42,299 ਹਨ

• ਹਫ਼ਤਾਵਾਰੀ ਸਕਾਰਾਤਮਕਤਾ ਦਰ ਇਸ ਵੇਲੇ 2.31 % ਹੈ; ਪਿਛਲੇ 77 ਦਿਨਾਂ ਲਈ 3% ਤੋਂ ਹੇਠਾਂ, 

• 1.96% ਦੀ ਰੋਜ਼ਾਨਾ ਸਕਾਰਾਤਮਕਤਾ ਦਰ; ਪਿਛਲੇ 11 ਦਿਨਾਂ ਲਈ 3% ਤੋਂ ਹੇਠਾਂ

• ਟੈਸਟਿੰਗ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਇਆ 53.86 ਕਰੋੜ ਟੈਸਟ ਕੀਤੇ ਗਏ (ਕੁੱਲ)

 

#Unite2FightCorona

#IndiaFightsCorona 

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

 

Image

 

Image

 

 

Image

 

ਕੋਵਿਡ-19 ਅੱਪਡੇਟ

 

ਭਾਰਤ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਨੇ ਪਿਛਲੇ 24 ਘੰਟੇ ਵਿੱਚ 72.37 ਕਰੋੜ ਨੂੰ ਪਾਰ ਕਰ ਲਿਆ ਹੈ

 

ਰਿਕਵਰੀ ਦਰ ਇਸ ਸਮੇਂ 97.49 ਫੀਸਦੀ ਹੈ

 

ਪਿਛਲੇ 24 ਘੰਟਿਆਂ ਦੌਰਾਨ 34,973 ਨਵੇਂ ਕੇਸ ਸਾਹਮਣੇ ਆਏ

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,90,646 ਹੋਈ; ਕੁੱਲ ਮਾਮਲਿਆਂ ਦਾ 1.18 ਫੀਸਦੀ

 

ਹਫ਼ਤਾਵਰੀ ਪਾਜ਼ਿਟਿਵਿਟੀ ਦਰ 2.31 ਫੀਸਦੀ ਹੋਈ; ਪਿਛਲੇ 77 ਦਿਨਾਂ ਤੋਂ 3 ਫੀਸਦੀ ਤੋਂ ਘੱਟ

 

 

ਪਿਛਲੇ 24 ਘੰਟਿਆਂ ਵਿੱਚ 67,58,491ਵੈਕਸੀਨ ਖੁਰਾਕਾਂ ਦੇ ਪ੍ਰਬੰਧ ਦੇ ਨਾਲ, ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 72.37 ਕਰੋੜ (72,37,84,586) ਦੇ ਕੁੱਲ ਅੰਕੜੇ ਨੂੰ ਪਾਰ ਕਰ ਲਿਆ ਹੈ। ਇਹ 74,18,183 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ।

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ ਹੇਠਾਂ ਦਿੱਤੇ ਗਏ ਹਨ:

 

 ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,03,62,796

ਦੂਜੀ ਖੁਰਾਕ

85,55,939

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,35,063

ਦੂਜੀ ਖੁਰਾਕ

1,38,66,099

 18 ਤੋਂ 44 ਉਮਰ ਵਰਗ 

ਪਹਿਲੀ ਖੁਰਾਕ

29,00,15,880

ਦੂਜੀ ਖੁਰਾਕ

3,99,36,894

 

45 ਤੋਂ 59 ਸਾਲ ਤਕ ਉਮਰ ਵਰਗ 

ਪਹਿਲੀ ਖੁਰਾਕ

14,12,24,670

ਦੂਜੀ ਖੁਰਾਕ

6,11,18,659

 60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

9,19,04,711

ਦੂਜੀ ਖੁਰਾਕ

4,84,63,875

ਕੁੱਲ

72,37,84,586

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,23,42,299 ਵਿਅਕਤੀ ਪਹਿਲਾਂ ਹੀ ਕੋਵਿਡ-19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 37,681 ਮਰੀਜ਼ ਠੀਕ ਹੋਏ ਹਨ।

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.49 ਫੀਸਦੀ ਹੈ ਗਈ ਹੈ।

 

https://static.pib.gov.in/WriteReadData/userfiles/image/image002PRRO.jpg

 

ਦੇਸ਼ ਵਿੱਚ ਪਿਛਲੇ 75 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 34,973 ਨਵੇਂ ਕੇਸ ਸਾਹਮਣੇ ਆਏ ਹਨ।

 

https://static.pib.gov.in/WriteReadData/userfiles/image/image003C3CF.jpg

ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 3,90,646ਹੈI ਮੌਜੂਦਾ ਐਕਟਿਵ ਦੇਸ਼ ਦੇ ਕੁੱਲ ਪਾਜ਼ਿਟਿਵ ਮਾਮਲਿਆਂ ਦੇ 1.18 ਫੀਸਦੀ ਬਣਦੇ ਹਨI

 

https://static.pib.gov.in/WriteReadData/userfiles/image/image004C1D2.jpg

ਦੇਸ਼ ਭਰ ਵਿੱਚ ਵੱਡੇ ਪੱਧਰ ਉੱਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 17,87,611 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ 53.86 ਕਰੋੜ ਤੋਂ ਵੱਧ  (53,86,04,854) ਟੈਸਟ ਕੀਤੇ ਗਏ ਹਨ।

ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਪਿਛਲੇ 77 ਦਿਨਾਂ ਤੋਂ ਲਗਾਤਾਰ 3 ਫੀਸਦੀ ਤੋਂ ਘੱਟ ਰਹਿ ਰਹੀ ਹੈਇਸ ਸਮੇਂ 2.31 ਫੀਸਦੀ 'ਤੇ ਖੜੀ ਹੈ, ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 1.96 ਫੀਸਦੀ ‘ਤੇ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਹੁਣ  ਪਿਛਲੇ 95 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleseDetail.aspx?PRID=1753745

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਟੀਕੇ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 71.94ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

5.72 ਕਰੋੜ ਤੋਂ ਵੱਧ ਖੁਰਾਕਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਅਜੇ ਵੀ ਪ੍ਰਬੰਧਨ ਲਈ ਉਪਲਬਧ ਹਨ; 7ਲੱਖ ਤੋਂ ਵੱਧ ਖੁਰਾਕਾਂ ਪਾਈਪਲਾਈਨ ਵਿੱਚ ਹਨ 

 

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂਨੂੰ ਕੋਵਿਡ ਟੀਕੇ ਮੁਫ਼ਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫ਼ਤ ਮੁਹੱਈਆ ਕਰਵਾਏਗੀ।

 

 ਟੀਕਿਆਂ ਦੀਆਂ ਖੁਰਾਕਾਂ

  (10 ਸਤੰਬਰ 2021 ਤੱਕ)

 ਸਪਲਾਈ ਕੀਤੀਆਂ ਗਈਆਂ ਖੁਰਾਕਾਂ

 71,94,73,325

 ਖੁਰਾਕਾਂ ਪਾਈਪ ਲਾਈਨ ਵਿੱਚ

 7,00,000

 ਬੈਲੰਸ ਉਪਲਬਧ

 5,72,74,025

 

ਸਾਰੇ ਸਰੋਤਾਂ ਵੱਲੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 71.94 ਕਰੋੜ ਤੋਂ ਵੀ ਜ਼ਿਆਦਾ (71,94,73,325) ਟੀਕਿਆਂ ਦੀਆਂ ਖੁਰਾਕਾਂ ਭਾਰਤ ਸਰਕਾਰ (ਮੁਫ਼ਤ ਚੈਨਲ) ਅਤੇ ਸਿੱਧੀ ਰਾਜ ਖਰੀਦ ਸ਼੍ਰੇਣੀ ਦੁਆਰਾ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ, 7 ਲੱਖ ਤੋਂ ਵੱਧ ਖੁਰਾਕਾਂ (7,00,000) ਪਾਈਪਲਾਈਨ ਵਿੱਚ ਹਨ।

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 5.72ਕਰੋੜ (5,72,74,025) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।  

https://pib.gov.in/PressReleseDetail.aspx?PRID=1753734

 

 

ਕੋਵਿਨ ‘ਤੇ ਅੱਪਡੇਟ

ਕੋਵਿਨ ਨੇ ਨਵਾਂ ਏਪੀਆਈ ਲਾਂਚ ਕੀਤਾ: ਕੇਵਾਈਸੀ-ਵੀਐੱਸ: ਆਪਣੇ ਗਾਹਕ/ਮੁਵੱਕਲ ਦੀ ਟੀਕਾਕਰਣ ਸਥਿਤੀ ਨੂੰ ਜਾਣੋ

ਕੇਵਾਈਸੀ-ਵੀਐੱਸ ਸੰਸਥਾਵਾਂ ਨੂੰ ਕੋਵਿਨ ਰਾਹੀਂ ਕਿਸੇ ਵਿਅਕਤੀ ਦੀ ਟੀਕਾਕਰਣ ਦੀ ਸਥਿਤੀ ਦੀ ਜਾਂਚ ਕਰਨ ਦੇ ਯੋਗ ਬਣਾਏਗੀ

ਕੇਵਾਈਸੀ-ਵੀਐੱਸ ਸਹਿਮਤੀ-ਅਧਾਰਤ, ਨਿੱਜਤਾ ਦੀ ਸੁਰੱਖਿਆ ਹੈ ਅਤੇ ਕਿਸੇ ਵੀ ਪ੍ਰਣਾਲੀ ਨਾਲ ਸਹਿਜੇ ਹੀ ਜੋੜੀ ਜਾ ਸਕਦੀ ਹੈ

 

ਜਿਵੇਂ ਕਿ ਹਰ ਕਿਸੇ ਦੀ ਸੁਰੱਖਿਆ ਨੂੰ ਕਾਇਮ ਰੱਖਦੇ ਹੋਏ ਸਮਾਜਿਕ-ਆਰਥਿਕ ਗਤੀਵਿਧੀਆਂ ਨੂੰ ਹੋਲੀ ਹੋਲੀ ਮੁੜ ਤੋਂ ਸੁਰਜੀਤ ਕੀਤਾ ਜਾ ਰਿਹਾ ਹੈ, ਵਿਅਕਤੀਗਤ ਟੀਕਾਕਰਣ ਦੀ ਸਥਿਤੀ ਨੂੰ ਉਨ੍ਹਾਂ ਸੰਸਥਾਵਾਂ ਨੂੰ ਡਿਜੀਟਲ ਰੂਪ ਵਿੱਚ ਦੱਸਣ ਦੇ ਢੰਗ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਉਹ ਕਰਮਚਾਰੀਆਂ, ਯਾਤਰੀਆਂ, ਵਸਨੀਕਾਂ ਆਦਿ ਦੇ ਰੂਪ ਵਿੱਚ ਕਿਸੇ ਵੀ ਜਾਂ ਫਿਰ ਸਾਰੇ ਹੀ ਕਾਰਨਾਂ ਕਰਕੇ ਜੁੜੇ ਹੋ ਸਕਦੇ ਹਨ।

ਇਸ ਲਈ, ਕੋ-ਵਿਨ ਰਾਹੀਂ ਟੀਕਾਕਰਣ ਦੀ ਸਥਿਤੀ ਲਈ ਆਧਾਰ ਵਰਗੀ ਪ੍ਰਮਾਣਿਕਤਾ ਸੇਵਾ ਨੂੰ ਸਮਰੱਥ ਕਰਨ ਦੀ ਜ਼ਰੂਰਤ ਹੈ। ਇਹਨਾਂ ਅਤੇ ਹੋਰ ਮਾਮਲਿਆਂ, ਜੋ ਸਾਹਮਣੇ ਆ ਸਕਦੇ ਹਨ, ਦੀ ਦੇਖਭਾਲ ਕਰਨ ਲਈ, ਕੋ-ਵਿਨ ਨੇ ਇੱਕ ਨਵਾਂ ਏਪੀਆਈ ਵਿਕਸਤ ਕੀਤਾ ਹੈ ਜਿਸਨੂੰ 'ਆਪਣੇ ਗਾਹਕ/ਮੁਵੱਕਲ ਦੀ ਟੀਕਾਕਰਣ ਸਥਿਤੀ ਜਾਣੋ' ਜਾਂ ਕੇਵਾਈਸੀ-ਵੀਐੱਸ ਕਿਹਾ ਜਾਂਦਾ ਹੈ। ਇਸ ਏਪੀਆਈ ਦੀ ਵਰਤੋਂ ਕਰਨ ਲਈ, ਇੱਕ ਵਿਅਕਤੀ ਨੂੰ ਆਪਣਾ ਮੋਬਾਈਲ ਨੰਬਰ ਅਤੇ ਨਾਂਅ ਦਰਜ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ, ਉਨ੍ਹਾਂ ਨੂੰ ਇੱਕ ਓਟੀਪੀ ਪ੍ਰਾਪਤ ਹੋਵੇਗਾ, ਜਿਸ ਵਿੱਚ ਉਨ੍ਹਾਂ ਨੂੰ ਐਂਟਰ ਹੋਣਾ ਪਏਗਾ। ਬਦਲੇ ਵਿੱਚ, ਕੋ-ਵਿਨ ਟੀਕਾਕਰਣ ਦੀ ਵਿਅਕਤੀਗਤ ਸਥਿਤੀ 'ਤੇ ਤਸਦੀਕ ਕਰਨ ਵਾਲੀ ਸੰਸਥਾ ਨੂੰ ਜਵਾਬ ਭੇਜੇਗਾ, ਜੋ ਹੇਠ ਲਿੱਖੇ ਅਨੁਸਾਰ ਹੋਵੇਗਾ:

0 - ਵਿਅਕਤੀ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ 

1 - ਵਿਅਕਤੀ ਨੂੰ ਅੰਸ਼ਕ ਤੌਰ ‘ਤੇ ਟੀਕਾ ਲਗਾਇਆ ਗਿਆ ਹੈ 

2 - ਵਿਅਕਤੀ ਨੂੰ ਪੂਰਨ ਤੌਰ ‘ਤੇ ਟੀਕਾ ਲਗਾਇਆ ਗਿਆ ਹੈ

ਇਹ ਜਵਾਬ ਡਿਜੀਟਲ ਰੂਪ ਵਿੱਚ ਹਸਤਾਖਰ ਕੀਤਾ ਜਾਵੇਗਾ ਅਤੇ ਤਸਦੀਕ ਕਰਨ ਵਾਲੀ ਸੰਸਥਾ ਨਾਲ ਤੁਰੰਤ ਸਾਂਝਾ ਕੀਤਾ ਜਾ ਸਕਦਾ ਹੈ। ਵਾਸਤਵਿਕ ਜ਼ਿੰਦਗੀ ਦੀ ਮਿਸਾਲ ਉਸ ਸਮੇਂ ਸਾਹਮਣੇ ਆ ਸਕਦੀ ਹੈ ਜਦੋਂ ਰੇਲਵੇ ਟਿਕਟ ਦੀ ਬੁਕਿੰਗ ਕਰਨ ਵੇਲੇ, ਇਕ ਵਿਅਕਤੀ ਟਿਕਟ ਖਰੀਦਣ ਲਈ ਲੋੜੀਂਦੇ ਵੇਰਵੇ ਦਰਜ ਕਰੇਗਾ ਅਤੇ ਜੇ ਲੋੜ ਪਵੇ, ਤਾਂ ਸਬੰਧਤ ਸੰਸਥਾ ਨੂੰ ਵੀ ਉਸੇ ਲੈਣ-ਦੇਣ ਵਿੱਚ ਟੀਕਾਕਰਣ ਦੀ ਸਥਿਤੀ ਮਿਲੇਗੀ, ਜਿਸਦੀ ਵਿਅਕਤੀਗਤ ਸਹਿਮਤੀ ਹੋਵੇਗੀ।

https://pib.gov.in/PressReleasePage.aspx?PRID=1753802

 

ਮਹੱਤਵਪੂਰਨ ਟਵੀਟ

 

*********

ਏਐੱਸ



(Release ID: 1754039) Visitor Counter : 137