ਪ੍ਰਧਾਨ ਮੰਤਰੀ ਦਫਤਰ
13ਵੇਂ ਬ੍ਰਿਕਸ ਸਿਖਰ ਸੰਮੇਲਨ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ
Posted On:
09 SEP 2021 8:04PM by PIB Chandigarh
Your Excellencies, ਰਾਸ਼ਟਰਪਤੀ ਪੁਤਿਨ, ਰਾਸ਼ਟਰਪਤੀ ਸ਼ੀ, ਰਾਸ਼ਟਰਪਤੀ ਰਾਮਾਫੋਸਾ, ਰਾਸ਼ਟਰਪਤੀ ਬੋਲਸੋਨਾਰੋ,
ਨਮਸਕਾਰ!
ਬ੍ਰਿਕਸ ਸਿਖਰ ਵਾਰਤਾ ’ਚ ਤੁਹਾਡਾ ਸਭ ਦਾ ਬਹੁਤ ਸੁਆਗਤ ਹੈ। ਬ੍ਰਿਕਸ ਦੀ 15ਵੀਂ ਵਰ੍ਹੇਗੰਢ ’ਤੇ ਇਸ Summit ਦੀ ਪ੍ਰਧਾਨਗੀ ਕਰਨਾ ਮੇਰੇ ਲਈ ਅਤੇ ਭਾਰਤ ਲਈ ਖ਼ੁਸ਼ੀ ਦੀ ਗੱਲ ਹੈ। ਅੱਜ ਦੀ ਇਸ ਬੈਠਕ ਲਈ ਸਾਡੇ ਕੋਲ ਵਿਸਤ੍ਰਿਤ ਏਜੰਡਾ ਹੈ। ਬੈਠਕ ਦਾ ਏਜੰਡਾ ਤੁਹਾਡੇ ਸਾਰਿਆਂ ਕੋਲ ਹੈ। ਜੇ ਤੁਹਾਡੀ ਸਭ ਦੀ ਸਹਿਮਤੀ ਹੋਵੇ, ਤਾਂ ਅਸੀਂ ਇਹ ਏਜੰਡਾ ਅਪਣਾ ਸਕਦੇ ਹਾਂ। ਏਜੰਡੇ ਨੂੰ ਪ੍ਰਵਾਨ ਕੀਤਾ ਜਾਂਦਾ ਹੈ।
Excellencies,
ਏਜੰਡਾ ਪਾਸ ਹੋਣ ਤੋਂ ਬਾਅਦ, ਅਸੀਂ ਸਾਰੇ ਸੰਖੇਪ ’ਚ ਆਪਣੇ Opening Remarks ਦੇ ਸਕਦੇ ਹਾਂ। ਪਹਿਲਾਂ ਮੈਂ ਆਪਣੇ Opening Remarks ਦੇਵਾਂਗਾ ਤੇ ਫਿਰ ਵਾਰੀ–ਵਾਰੀ ਤੁਹਾਨੂੰ ਸਭ ਨੂੰ ਸੱਦਾਂਗਾ।
Excellencies,
ਭਾਰਤੀ ਦੀ ਪ੍ਰਧਾਨਗੀ ਦੌਰਾਨ ਸਾਨੂੰ ਸਾਰੇ ਬ੍ਰਿਕਸ partners ਤੋਂ ਭਰਪੂਰ ਸਹਿਯੋਗ ਮਿਲਿਆ ਹੈ। ਇਸ ਲਈ ਮੈਂ ਆਪ ਸਭ ਦਾ ਸ਼ੁਕਰਗੁਜ਼ਾਰ ਹਾਂ। ਪਿਛਲੇ ਡੇਢ ਦਹਾਕੇ ’ਚ ਬ੍ਰਿਕਸ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਅੱਜ ਅਸੀਂ ਵਿਸ਼ਵ ਦੀਆਂ ਉੱਭਰਦੀਆਂ ਅਰਥਵਿਵਸਥਾਵਾਂ ਲਈ ਇੱਕ ਪ੍ਰਭਾਵਕਾਰੀ ਆਵਾਜ਼ ਹਾਂ। ਵਿਕਾਸਸ਼ੀਲ ਦੇਸ਼ਾਂ ਦੀਆਂ ਤਰਜੀਹਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਲਈ ਵੀ ਇਹ ਮੰਚ ਉਪਯੋਗੀ ਰਿਹਾ ਹੈ।
ਬ੍ਰਿਕਸ ਨੇ New Development Bank, Contingency Reserve Arrangement ਅਤੇ Energy Research Cooperation Platform ਜਿਹੀਆਂ ਮਜ਼ਬੂਤ ਸੰਸਥਾਵਾਂ ਦੀ ਸਿਰਜਣਾ ਕੀਤੀ ਹੈ। ਬੇਸ਼ੱਕ ਮਾਣ ਕਰਨ ਲਈ ਸਾਡੇ ਕੋਲ ਬਹੁਤ ਕੁਝ ਹੈ। ਪਰ ਇਹ ਵੀ ਅਹਿਮ ਹੈ ਕਿ ਅਸੀਂ ਆਤਮ–ਸੰਤੁਸ਼ਟ ਨਾ ਹੋਈਏ। ਅਸੀਂ ਇਹ ਯਕੀਨੀ ਬਣਾਉਣਾ ਹੈ ਕਿ ਬ੍ਰਿਕਸ ਅਗਲੇ 15 ਸਾਲਾਂ ’ਚ ਹੋਰ ਨਤੀਜਾਮੁਖੀ ਹੋਵੇ। ਭਾਰਤ ਨੇ ਆਪਣੀ ਪ੍ਰਧਾਨਗੀ ਲਈ ਜੋ ਥੀਮ ਚੁਣਿਆ ਹੈ, ਉਹ ਇਹੋ ਤਰਜੀਹ ਦਰਸਾਉਂਦਾ ਹੈ – ‘BRICS at 15: Intra-BRICS Cooperation for Continuity, Consolidation and Consensus’ ਇਹ ਚਾਰ C, ਇੱਕ ਤਰ੍ਹਾਂ ਨਾਲ ਸਾਡੀ ਬ੍ਰਿਕਸ ਭਾਈਵਾਲੀ ਦਾ ਮੂਲ ਸਿਧਾਂਤ ਹਨ। ਇਸ ਵਰ੍ਹੇ COVID ਦੀਆਂ ਮਜਬੂਰੀ ਦੇ ਬਾਵਜੂਦ, 150 ਤੋਂ ਵੱਧ ਬ੍ਰਿਕਸ ਬੈਠਕਾਂ ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚੋਂ 20 ਤੋਂ ਵੱਧ ਮੰਤਰੀ ਪੱਧਰ ਦੇ ਸਨ।
ਰਵਾਇਤੀ ਖੇਤਰਾਂ ’ਚ ਸਹਿਯੋਗ ਵਧਾਉਣ ਦੇ ਨਾਲ ਅਸੀਂ ਬ੍ਰਿਕਸ ਏਜੰਡਾ ਦਾ ਵਿਸਤਾਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਸੰਦਰਭ ’ਚ ਇਸ ਵਰ੍ਹੇ ਬ੍ਰਿਕਸ ਨੇ ਕਈ ‘Firsts’ ਹਾਸਲ ਕੀਤੇ। ਭਾਵ ਕਈ ਚੀਜ਼ਾਂ ਪਹਿਲੀ ਵਾਰ ਹੋਈਆਂ। ਪਿੱਛੇ ਜਿਹੇ ਪਹਿਲੇ ‘ਬ੍ਰਿਕਸ ਡਿਜੀਟਲ ਹੈਲਥ ਸੰਮੇਲਨ’ ਦਾ ਆਯੋਜਨ ਹੋਇਆ। Technology ਦੀ ਮਦਦ ਨਾਲ health access ਵਧਾਉਣ ਲਈ ਇਹ ਇੱਕ innovative ਕਦਮ ਹੈ।
ਨਵੰਬਰ ’ਚ ਸਾਡੇ ਜਲ ਸੰਸਾਧਨ ਮੰਤਰੀ ਬ੍ਰਿਕਸ ਫਾਰਮੈਟ ’ਚ ਪਹਿਲੀ ਵਾਰ ਮਿਲਣਗੇ। ਇਹ ਵੀ ਪਹਿਲੀ ਵਾਰ ਹੋਇਆ ਕਿ Brics ਨੇ ‘Multilateral Systems ਦੀ ਮਜ਼ਬੂਤੀ ਅਤੇ ਸੁਧਾਰ’ ਉੱਤੇ ਸਾਂਝੀ position ਲਈ। ਅਸੀਂ ਬ੍ਰਿਕਸ ‘counter Terrorism Action Plan’ ਵੀ ਅਡੌਪਟ ਕੀਤਾ। ਸਾਡੀਆਂ ਪੁਲਾੜ ਏਜੰਸੀਆਂ ਵਿਚਾਲੇ ‘Remote Sensing Satellite Constellation’ ਸਮਝੋਤੇ ਨਾਲ ਸਹਿਯੋਗ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ।
ਸਾਡੇ Customs ਵਿਭਾਗਾਂ ਵਿਚਾਲੇ ਸਹਿਯੋਗ ਨਾਲ Intra-BRICS ਵਪਾਰ ਆਸਾਨ ਹੋਵੇਗਾ। ਇੱਕ ਵਰਚੁਅਲ ਨੈੱਟਵਰਕ ਦੇ ਰੂਪ ’ਚ ‘ਬ੍ਰਿਕਸ ਵੈਕਸੀਨ ਖੋਜ ਤੇ ਵਿਕਾਸ ਕੇਂਦਰ’ ਸ਼ੁਰੂ ਕਰਨ ’ਤੇ ਵੀ ਸਹਿਮਤੀ ਬਣੀ ਹੈ। ‘ਬ੍ਰਿਕਸ Alliance on Green Tourism’ ਇੱਕ ਹੋਰ ਨਵੀਂ ਪਹਿਲ ਹੈ।
Excellencies,
ਇਨ੍ਹਾਂ ਸਾਰੀਆਂ ਨਵੀਂਆਂ Initiatives ਨਾਲ ਨਾ ਸਿਰਫ਼ ਸਾਡੇ ਨਾਗਰਿਕਾਂ ਨੂੰ ਲਾਭ ਮਿਲੇਗਾ, ਸਾਡਾ BRICS ਸੰਗਠਨ ਵੀ ਆਉਣ ਵਾਲੇ ਸਾਲਾਂ ’ਚ ਪ੍ਰਸੰਗਿਕ ਰਹੇਗਾ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਬੈਠਕ BRICS ਨੂੰ ਭਵਿੱਖ ’ਚ ਹੋਰ ਉਪਯੋਗੀ ਬਣਾਉਣ ਲਈ ਵਾਜਬ ਦਿਸ਼ਾ ਦੇਵੇਗੀ। ਅਸੀਂ ਅਹਿਮ ਵਿਸ਼ਵ ਅਤੇ ਖੇਤਰੀ ਮੁੱਦਿਆਂ ’ਤੇ ਵੀ ਚਰਚਾ ਕਰਾਂਗੇ। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਉਦਘਾਟਨੀ ਭਾਸ਼ਣਾਂ ਲਈ ਸੱਦਦਾ ਹਾਂ।
***
ਡੀਐੱਸ/ਏਕੇ
(Release ID: 1754031)
Visitor Counter : 154
Read this release in:
Marathi
,
Kannada
,
Gujarati
,
Tamil
,
Assamese
,
Manipuri
,
English
,
Urdu
,
Bengali
,
Odia
,
Telugu
,
Malayalam