ਵਿੱਤ ਮੰਤਰਾਲਾ

ਸੀਬੀਡੀਟੀ ਨੇ ਇਨਕਮ ਟੈਕਸ ਰਿਟਰਨ ਭਰਨ ਅਤੇ ਅਸੈਸਮੈਂਟ ਸਾਲ 2021-22 ਲਈ ਆਡਿਟ ਦੀਆਂ ਵੱਖ-ਵੱਖ ਰਿਪੋਰਟਾਂ ਲਈ ਨਿਰਧਾਰਤ ਤਾਰੀਖਾਂ ਵਧਾਈਆਂ

Posted On: 09 SEP 2021 7:24PM by PIB Chandigarh

ਇਨਕਮ ਟੈਕਸ ਰਿਟਰਨ ਭਰਨ ਵਿੱਚ ਟੈਕਸਦਾਤਾਵਾਂ ਅਤੇ ਹੋਰ ਹਿੱਸੇਦਾਰਾਂ ਵੱਲੋਂ ਦਰਸਾਈਆਂ ਮੁਸ਼ਕਲਾਂ ਅਤੇ ਆਮਦਨ ਟੈਕਸ ਐਕਟ, 1961 ("ਐਕਟ")ਕੇਂਦਰੀ ਪ੍ਰਤੱਖ ਟੈਕਸ ਬੋਰਡ ਦੇ ਅਧੀਨ ਅਸੈਸਮੈਂਟ ਸਾਲ 2021-22 ਦੇ ਆਡਿਟ ਦੀਆਂ ਵੱਖੋ ਵੱਖਰੀਆਂ ਰਿਪੋਰਟਾਂ ਦੇ ਮੱਦੇਨਜ਼ਰ (ਸੀਬੀਡੀਟੀ) ਨੇ ਇਨਕਮ ਟੈਕਸ ਰਿਟਰਨ ਭਰਨ ਅਤੇ ਅਸੈਸਮੈਂਟ ਸਾਲ 2021-22 ਦੇ ਆਡਿਟ ਦੀਆਂ ਵੱਖੋ ਵੱਖਰੀਆਂ ਰਿਪੋਰਟਾਂ ਦੀਆਂ  ਨਿਰਧਾਰਤ ਤਰੀਕਾਂ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।  ਵੇਰਵੇ ਹੇਠ ਲਿਖੇ ਅਨੁਸਾਰ ਹਨ:

1.    ਅਸੈਸਮੈਂਟ ਸਾਲ 2021-22 ਲਈ ਆਮਦਨ ਟੈਕਸ ਦੀ ਰਿਟਰਨ ਦਾਖਲ ਕਰਨ ਦੀ ਨਿਰਧਾਰਤ ਮਿਤੀਜੋ ਕਿ ਐਕਟ ਦੀ ਧਾਰਾ 139 ਦੀ ਉਪ-ਧਾਰਾ (1) ਦੇ ਅਧੀਨ 31 ਜੁਲਾਈ, 2021 ਸੀਸਰਕੂਲਰ ਨੰ .9/ 2021 ਮਿਤੀ 20.05.2021 ਅਨੁਸਾਰ , ਇਸ ਨੂੰ ਅੱਗੇ ਵਧਾ ਕੇ 31 ਦਸੰਬਰ, 2021 ਕੀਤਾ ਗਿਆ ਹੈ;           2.   ਪਿਛਲੇ ਸਾਲ 2020-21 ਦੇ ਐਕਟ ਦੇ ਕਿਸੇ ਵੀ ਪ੍ਰਾਵਧਾਨ ਦੇ ਅਧੀਨ ਆਡਿਟ ਦੀ ਰਿਪੋਰਟ ਪੇਸ਼ ਕਰਨ ਦੀ ਨਿਰਧਾਰਤ ਮਿਤੀਜੋ ਕਿ 30 ਸਤੰਬਰ, 2021 ਹੈਸਰਕੂਲਰ ਨੰਬਰ 9/2021 ਮਿਤੀ 20.05.2021  ਅਨੁਸਾਰ 31 ਅਕਤੂਬਰ, 2021 ਤੱਕ ਵਧਾਈ ਗਈ ਹੈ, ਨੂੰ ਹੋਰ ਅੱਗੇ ਵਧਾ ਕੇ 15 ਜਨਵਰੀ, 2022 ਕੀਤਾ ਗਿਆ ਹੈ ;

3. ਪਿਛਲੇ ਸਾਲ 2020-21 ਲਈ ਐਕਟ ਦੀ ਧਾਰਾ 92 ਈ ਅਧੀਨ ਅੰਤਰਰਾਸ਼ਟਰੀ ਲੈਣ-ਦੇਣ ਜਾਂ ਨਿਰਧਾਰਤ ਘਰੇਲੂ ਲੈਣ-ਦੇਣ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਵੱਲੋਂ ਲੇਖਾਕਾਰ ਤੋਂ ਰਿਪੋਰਟ ਪੇਸ਼ ਕਰਨ ਦੀ ਨਿਰਧਾਰਤ ਮਿਤੀਜੋ ਸਰਕੂਲਰ ਨੰ .9/2021 ਮਿਤੀ 20.05.2021 ਅਨੁਸਾਰ 31 ਅਕਤੂਬਰ, 2021 ਹੈ,  30 ਨਵੰਬਰ, 2021 ਤੱਕ ਵਧਾ ਦਿੱਤੀ ਗਈ ਹੈ, ਇਸਨੂੰ  ਸਰਕੂਲਰ ਨੰ .9/2021 ਮਿਤੀ 20.05.2021 ਅਨੁਸਾਰ ਹੋਰ ਅੱਗੇ ਵਧਾ ਕੇ 31 ਜਨਵਰੀ, 2022 ਕੀਤਾ ਗਿਆ ਹੈ ;

4. ਅਸੈਸਮੈਂਟ ਸਾਲ 2021-22 ਲਈ ਆਮਦਨ ਦੀ ਰਿਟਰਨ ਪੇਸ਼ ਕਰਨ ਦੀ ਨਿਰਧਾਰਤ ਮਿਤੀਜੋ ਕਿ ਐਕਟ ਦੀ ਧਾਰਾ 139 ਦੀ ਉਪ-ਧਾਰਾ (1) ਦੇ ਅਧੀਨ 31 ਅਕਤੂਬਰ, 2021 ਹੈਸਰਕੂਲਰ ਨੰਬਰ 9/ 2021 ਮਿਤੀ 20.05.2021, ਅਨੁਸਾਰ ਇਸ ਨੂੰ ਹੋਰ ਅੱਗੇ 15 ਫਰਵਰੀ, 2022 ਤਕ ਵਧਾ  ਦਿਤਾ ਗਿਆ ਹੈ 

5. ਅਸੈਸਮੈਂਟ ਸਾਲ 2021-22 ਲਈ ਆਮਦਨ ਦੀ ਰਿਟਰਨ ਦਾਖਲ ਕਰਨ ਦੀ ਨਿਰਧਾਰਤ ਮਿਤੀਜੋ ਕਿ ਐਕਟ ਦੀ ਧਾਰਾ 139 ਦੀ ਉਪ-ਧਾਰਾ (1) ਦੇ ਅਧੀਨ 30 ਨਵੰਬਰ, 2021 ਹੈਸਰਕੂਲਰ ਨੰ .9/ 2021 ਮਿਤੀ 20.05.2021 ਅਨੁਸਾਰ ਹੋਰ ਅੱਗੇ ਵਧਾ ਕੇ 28 ਫਰਵਰੀ, 2022 ਕਰ ਦਿੱਤੀ ਗਈ ਹੈ ;

6. ਅਸੈਸਮੈਂਟ ਸਾਲ 2021-22,ਲਈ ਆਮਦਨ ਦੀ ਰਿਟਰਨ ਦਾਖਲ ਕਰਨ ਦੀ ਤਾਰੀਖ  ਜੋ  ਐਕਟ ਦੀ ਧਾਰਾ 139 ਦੀ ਉਪ-ਧਾਰਾ (4)/ਉਪ-ਧਾਰਾ (5) ਦੇ ਅਧੀਨ 31 ਦਸੰਬਰ, 2021 ਹੈਦੇ ਲਈ ਦੇਰੀ/ਸੋਧੀ ਹੋਈ ਆਮਦਨ ਦੀ ਰਿਟਰਨ ਪੇਸ਼ ਕਰਨ ਦੀ ਨਿਰਧਾਰਤ ਮਿਤੀ 31 ਜਨਵਰੀ, 2022, ਸਰਕੂਲਰ ਨੰ .9/2021 ਮਿਤੀ 20.05.2021 ਦੇ ਅਨੁਸਾਰ ਅੱਗੇ ਵਧਾ ਕੇ 31 ਮਾਰਚ, 2022 ਕੀਤੀ ਗਈ ਹੈ;

ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮਿਤੀ 20.05.2021 ਦੇ ਸਰਕੂਲਰ ਨੰ .9/2021 ਦੀਆਂ ਧਾਰਾਵਾਂ (9), (12) ਅਤੇ (13) ਅਤੇ ਧਾਰਾਵਾਂ (1), (4) ਅਤੇ (5) ਵਿੱਚ ਦਰਸਾਈਆਂ ਗਈਆਂ ਤਰੀਕਾਂ ਵਿੱਚ ਵਾਧਾ ਉਪਰੋਕਤ ਐਕਟ ਦੇ ਸੈਕਸ਼ਨ 234 ਏ ਦੇ ਸਪਸ਼ਟੀਕਰਨ ਤੇ ਲਾਗੂ ਨਹੀਂ ਹੋਣਗੇਉਹਨਾਂ ਮਾਮਲਿਆਂ ਵਿੱਚ ਜਿੱਥੇ ਕੁੱਲ ਆਮਦਨੀ 'ਤੇ ਟੈਕਸ ਦੀ ਰਕਮ ਉਪ-ਧਾਰਾ (1) ਦੇ ਕਲਾਜ਼ (i) ਤੋਂ (vi) ਵਿੱਚ ਨਿਰਧਾਰਤ ਕੀਤੀ ਗਈ ਰਕਮ ਰਾਹੀਂ ਘਟਾ ਦਿੱਤੀ ਗਈ ਹੈ, ਇਹ ਸੈਕਸ਼ਨ ਇੱਕ ਲੱਖ ਰੁਪਏ ਤੋਂ ਵੱਧ ਹੈ। ਇਸ ਤੋਂ ਇਲਾਵਾਐਕਟ ਦੀ ਧਾਰਾ 207 ਦੀ ਉਪ-ਧਾਰਾ (2) ਵਿੱਚ ਜ਼ਿਕਰ ਕੀਤੇ ਗਏ ਭਾਰਤ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਦੇ ਮਾਮਲੇ ਵਿੱਚਉਸ ਵੱਲੋਂ ਨਿਰਧਾਰਤ ਮਿਤੀ ਦੇ ਅੰਦਰ ਐਕਟ ਦੀ ਧਾਰਾ 140 ਏ ਦੇ ਅਧੀਨ ਭੁਗਤਾਨ ਕੀਤਾ ਟੈਕਸ (ਸਰਕੂਲਰ ਨੰਬਰ 9/ 2021 ਮਿਤੀ 20.05.2021 ਅਤੇ ਉਪਰੋਕਤ ਦੇ ਰੂਪ ਵਿੱਚ) ਉਸ ਐਕਟ ਵਿੱਚ ਪ੍ਰਦਾਨ ਕੀਤਾ ਗਿਆਅਗਾਊਂ ਟੈਕਸ ਮੰਨਿਆ ਜਾਵੇਗਾ। 

 ਸੀਬੀਡੀਟੀ ਸਰਕੂਲਰ ਨੰ .17/2021 ਐਫ. ਨੰ 225/49/2021/ਆਈਟੀਏ-II ਮਿਤੀ 09.09.2021 ਵਿੱਚ ਜਾਰੀ ਕੀਤਾ ਗਿਆ ਹੈ। ਉਪਰੋਕਤ ਸਰਕੂਲਰ www.incometaxindia.gov.in 'ਤੇ ਉਪਲਬਧ ਹੈ I

----------------------------

ਆਰਐਮ/ਕੇਐਮਐਨ



(Release ID: 1753740) Visitor Counter : 269