ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਇੰਡੀਆ ਰੈੰਕਿੰਗਸ 2021 ਜਾਰੀ ਕੀਤੀ


ਇੰਡੀਆ ਰੈੰਕਿੰਗ ਢਾਂਚਾ ਵਿਸ਼ਵੀ ਸਿੱਖਿਆ ਦ੍ਰਿਸ਼ ਵਿੱਚ ਯੋਗਦਾਨ ਪਾਏਗਾ — ਸ਼੍ਰੀ ਧਰਮੇਂਦਰ ਪ੍ਰਧਾਨ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਖੇਤਰੀ ਰੈੰਕਿੰਗ ਢਾਂਚੇ ਲਈ ਅਪੀਲ ਕੀਤੀ

Posted On: 09 SEP 2021 4:13PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਇੱਥੇ ਨੈਸ਼ਨਲ ਇੰਸਟੀਚਿਊਸ਼ਨਲ ਰੈੰਕਿੰਗ ਫਰੇਮਵਰਕ ਦੁਆਰਾ ਸ਼ੁਰੂ ਕੀਤੀ ਇੰਡੀਆ ਰੈੰਕਿੰਗਸ 2021 ਜਾਰੀ ਕੀਤੀ  ਸ਼੍ਰੀਮਤੀ ਅਨਪੂਰਣਾ ਦੇਵੀ , ਰਾਜ ਮੰਤਰੀ , ਡਾਕਟਰ ਸੁਭਾਸ਼ ਸਰਕਾਰ , ਐੱਮ   ਲਈ ਰਾਜ ਮੰਤਰੀ , ਡਾਕਟਰ ਰਾਜਕੁਮਾਰ ਰੰਜਨ ਸਿੰਘ , ਰਾਜ ਮੰਤਰੀ , ਸ਼੍ਰੀ ਅਮਿਤ ਖਰੇ , ਸਕੱਤਰ (ਐੱਚ ) , ਪ੍ਰੋਫੈਸਰ ਡੀ ਪੀ ਸਿੰਘ , ਚੇਅਰਮੈਨ , ਯੂ ਜੀ ਸੀ , ਪ੍ਰੋਫੈਸਰ ਅਨਿਲ ਸਹਿਸਰਾਬੁਧੇ , ਚੇਅਰਮੈਨ  ਆਈ ਸੀ ਟੀ  , ਪ੍ਰੋਫੈਸਰ ਕੇ ਕੇ ਅਗਰਵਾਲ  ਚੇਅਰਮੈਨ , ਐੱਨ ਬੀ  ਅਤੇ ਡਾਕਟਰ ਅਨਿਲ ਕੁਮਾਰ ਨਾਸਾ , ਮੈਂਬਰ ਸਕੱਤਰ ਐੱਨ ਬੀ  ਨੇ ਵੀ ਈਵੈਂਟ ਵਿੱਚ ਸਿ਼ਰਕਤ ਕੀਤੀ 

https://twitter.com/i/broadcasts/1OwxWVXVVyMJQ


ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇੱਕ ਮਜ਼ਬੂਤ ਅਤੇ ਰੋਲਮਾਡਲ ਰੈੰਕਿੰਗ ਫਰੇਮਵਰਕ ਵਿਸ਼ਵੀ ਸਿੱਖਿਆ ਦ੍ਰਿਸ਼ ਵਿੱਚ ਭਾਰਤ ਦੇ ਯੋਗਦਾਨ ਵਜੋਂ ਸੇਵਾ ਕਰੇਗਾ  ਇਸ ਲਈ ਸਾਨੂੰ ਇਹ ਜ਼ਰੂਰੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡਾ ਰੈੰਕਿੰਗ ਫਰੇਮਵਰਕ ਨਾ ਕੇਵਲ ਦੇਸ਼ ਵਿੱਚ ਇੱਕ ਬੈਂਚ ਮਾਰਕ ਵਜੋਂ ਉੱਭਰੇ ਬਲਕਿ ਵਿਸ਼ਵ ਪੱਧਰ ਤੇ ਵਿਸ਼ੇਸ਼ ਕਰਕੇ ਵਿਕਾਸ ਕਰ ਰਹੇ ਅਰਥਚਾਰਿਆਂ ਲਈ ਬੈਂਚ ਮਾਰਕ ਵਜੋਂ ਉੱਭਰੇ  ਉਹਨਾਂ ਨੇ ਖੇਤਰੀ ਰੈੰਕਿੰਗ ਫਰੇਮਵਰਕਸ ਨੂੰ ਵੀ ਵਿਕਸਿਤ ਕਰਨ ਤੇ ਜ਼ੋਰ ਦਿੱਤਾ । 
ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਐੱਨ  ਪੀ ਵੀ ਸਾਡੀ ਸਿੱਖਿਆ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਬਣਾਉਣ ਲਈ ਸਾਨੂੰ ਇੱਕ ਮੌਕਾ ਮੁਹੱਈਆ ਕਰਦੀ ਹੈ  ਸਾਨੂੰ ਲਾਜ਼ਮੀ ਇਕੱਠੇ ਹੋ ਕੇ ਕੰਮ ਕਰਕੇ ਵੱਧ ਤੋਂ ਵੱਧ ਸੰਸਥਾਵਾਂ ਨੂੰ ਆਪਣੇ ਰੈੰਕਿੰਗ ਫਰੇਮਵਰਕ ਤਹਿਤ ਲਿਆਉਣਾ ਚਾਹੀਦਾ ਹੈ ਅਤੇ ਭਾਰਤ ਨੂੰ ਇੱਕ ਤਰਜੀਹੀ ਵਿਸ਼ਵੀ ਅਧਿਅਨ ਮੰਜਿ਼ਲ ਵਜੋਂ ਸਥਾਪਿਤ ਕਰਨਾ ਚਾਹੀਦਾ ਹੈ  ਉਹਨਾਂ ਨੇ ਭਾਰਤ ਭਰ ਦੀਆਂ ਸਾਰੀਆਂ ਪ੍ਰਮੁੱਖ ਸੰਸਥਾਵਾਂ ਨੂੰ ਵਧਾਈ ਦਿੱਤੀ , ਜਿਹਨਾਂ ਨੇ ਆਪੋ ਆਪਣੀਆਂ ਸ਼੍ਰੇਣੀਆਂ — ਕੁੱਲ ਮਿਲਾ ਕੇ ਯੂਨੀਵਰਸਿਟੀਆਂ , ਇੰਜੀਨਿਅਰਿੰਗ , ਮੈਨੇਜਮੈਂਟ , ਕਾਲਜ , ਫਾਰਮੈਸੀ , ਮੈਡੀਕਲ , ਆਰਕੀਟੈਕਚਰ , ਕਾਨੂੰਨ , ਡੈਂਟਲ ਅਤੇ ਖੋਜ ਸੰਸਥਾਵਾਂ ਨੇ ਸਰਵੋਤਮ ਰੈੰਕਿੰਗ ਪ੍ਰਾਪਤ ਕੀਤੀਆਂ ਹਨ 
ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੀ ਇੰਡੀਆ ਰੈੰਕਿੰਗ ਦਾ ਇਹ ਲਗਾਤਾਰ ਛੇਵਾਂ ਸੰਸਕਰਣ ਹੈ  2016 ਵਿੱਚ ਇਸ ਦੇ ਪਹਿਲੇ ਸਾਲ ਦੌਰਾਨ ਰੈੰਕਿੰਗ ਯੂਨੀਵਰਸਿਟੀ ਸ੍ਰੇਣੀ ਦੇ ਨਾਲ ਨਾਲ 3 ਮੁੱਖ ਰੈੰਕਿੰਗਸ — ਇੰਜੀਨਿਅਰਿੰਗ , ਮੈਨੇਜਮੈਂਟ ਅਤੇ ਫਾਰਮੈਸੀ ਸੰਸਥਾਵਾਂ ਲਈ ਐਲਾਨੀ ਗਈ ਸੀ  ਪਿਛਲੇ 6 ਸਾਲਾਂ ਵਿੱਚ 3 ਨਵੀਆਂ ਸ਼੍ਰੇਣੀਆਂ ਅਤੇ 5 ਨਵੇਂ ਸਬਜੈਕਟ ਡੋਮੇਨ ਜੋੜ ਕੇ ਕੁੱਲ ਤਾਲਿਕਾ 4 ਸ਼੍ਰੇਣੀਆਂ ਵਿੱਚ ਕੀਤੀ ਗਈ ਹੈ , ਜੋ ਸਮੁੱਚੀ , ਯੂਨੀਵਰਸਿਟੀ , ਕਾਲਜ ਅਤੇ ਖੋਜ ਸੰਸਥਾਵਾਂ ਅਤੇ 7 ਵਿਸਿ਼ਆਂ — ਇੰਜੀਨਿਅਰਿੰਗ , ਮੈਨੇਜਮੈਂਟ , ਫਾਰਮੈਸੀ , ਆਰਕੀਟੈਕਚਰ , ਮੈਡੀਕਲ , ਕਾਨੂੰਨ ਅਤੇ ਡੈਂਟਲ 2021 ਵਿੱਚ ਖੋਜ ਸੰਸਥਾਵਾਂ ਨੂੰ ਇੰਡੀਆ ਰੈੰਕਿੰਗ 2021 ਵਿੱਚ ਪਹਿਲੀਵਾਰ ਰੈਂਕ ਮਿਲੇ ਹਨ 
ਨੈਸ਼ਨਲ ਇੰਸਟੀਚਿਊਸ਼ਨਲ ਰੈੰਕਿੰਗ ਫਰੇਮਵਰਕ ਨਵੰਬਰ 2015 ਵਿੱਚ ਸਿੱਖਿਆ ਮੰਤਰਾਲੇ ਦੁਆਰਾ ਲਾਂਚ ਕੀਤਾ ਗਿਆ ਸੀ ਅਤੇ ਇਸਦੇ ਇਸ ਸੰਸਕਰਣ ਦੇ ਨਾਲ ਨਾਲ ਪਿਛਲੇ 5 ਸਾਲਾਂ 2016 ਤੋਂ 2021 ਤੱਕ ਲਈ ਪਿਛਲੇ 5 ਸੰਸਕਰਣਾਂ ਦੀ ਇੰਡੀਆ ਰੈੰਕਿੰਗ ਲਈ ਵਰਤੋਂ ਕੀਤੀ ਗਈ ਹੈ । 

Sl.

No.

Parameter

Marks

Weightage

1

Teaching, Learning & Resources

100

0.30

2

Research and Professional Practice

100

0.30

3

Graduation Outcomes

100

0.20

4

Outreach and Inclusivity

100

0.10

5

Perception

100

0.10

 

Click the link to see India Rankings 2021: https://www.nirfindia.org/2021/Ranking.html

 ***************

ਐੱਮ ਜੇ ਪੀ ਐੱਸ /  ਕੇ



(Release ID: 1753691) Visitor Counter : 187