ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 08 SEP 2021 9:22AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 70.75 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ 

ਪਿਛਲੇ 24 ਘੰਟਿਆਂ  ਦੌਰਾਨ 37,875 ਨਵੇਂ ਕੇਸ ਸਾਹਮਣੇ ਆਏ 

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.18 ਫੀਸਦ  ਬਣਦੇ ਹਨ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,91,256 ਹੋਈ 

ਰਿਕਵਰੀ ਦਰ ਵਧ ਕੇ 97.48 ਫੀਸਦ ਹੋਈ 

ਬੀਤੇ 24 ਘੰਟਿਆਂ ਦੌਰਾਨ 39,114 ਵਿਅਕਤੀ ਸਿਹਤਯਾਬ ਹੋਏ; ਹੁਣ ਤੱਕ 3,22,64,051 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 2.49 ਫੀਸਦ ਹੈ ‘ਤੇ ਪਿਛਲੇ 75 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ 

ਰੋਜ਼ਾਨਾ ਪੌਜ਼ੀਟਿਵਿਟੀ ਦਰ 2.16 ਫੀਸਦ ਹੋਈ; ‘ਤੇ ਪਿਛਲੇ 9 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ 

ਹੁਣ ਤੱਕ ਕੁੱਲ 53.49 ਕਰੋੜ ਟੈਸਟ ਕਰਵਾਏ ਗਏ 

****

ਐੱਮ ਵੀ



(Release ID: 1753218) Visitor Counter : 139