ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਵਿਸ਼ਵ ਸਿਹਤ ਸੰਗਠਨ ਐਸਈਏਆਰਓ ਵਿਖੇ ਭਾਰਤ


ਡਾ.ਭਾਰਤੀ ਪ੍ਰਵੀਣ ਪਵਾਰ ਨੇ ਵਿਸ਼ਵ ਸਿਹਤ ਸੰਗਠਨ ਦੇ ਐਸਈਏਆਰਓ ਦੀ ਮੰਤਰੀਮੰਡਲੀ ਗੋਲਮੇਜ਼ ਕਾਂਫ੍ਰੇਂਸ ਵਿਖੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀਆਂ ਚੁਣੌਤੀਆਂ ਅਤੇ ਮੌਕਿਆਂ ਦੀ ਚਰਚਾ ਕੀਤੀ


"ਇੱਕ ਵਿਕੇਂਦਰੀਕ੍ਰਿਤ ਪਰ ਸਾਂਝੀ , ਸਮੁੱਚੇ ਸਰਕਾਰੀ ਦ੍ਰਿਸ਼ਟੀਕੋਣ ਨਾਲ, ਅਸੀਂ ਤੇਜ਼ੀ ਨਾਲ ਕੋਵਿਡ ਸਮਰਪਿਤ ਬੁਨਿਆਦੀ ਢਾਂਚਾ ਸਥਾਪਤ ਕਰਨ ਅਤੇ ਆਪਣੇ ਸਿਹਤ ਸੰਭਾਲ ਕਰਮਚਾਰੀਆਂ ਦੀ ਕੁਸ਼ਲਤਾ ਵਧਾਉਣ ਤੇ ਧਿਆਨ ਕੇਂਦਰਤ ਕੀਤਾ"

Posted On: 07 SEP 2021 3:36PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ.ਭਾਰਤੀ ਪ੍ਰਵੀਣ ਪਵਾਰ ਨੇ ਅੱਜ ਇੱਥੇ ਵੀਡੀਓ ਕਾਨਫਰੰਸ ਰਾਹੀਂ ਵਿਸ਼ਵ ਸਿਹਤ ਸੰਗਠਨ- ਦੱਖਣ ਪੂਰਬੀ ਏਸ਼ੀਆ ਖੇਤਰੀ ਦਫਤਰ (ਡਬਲਯੂਐਚਓ- ਐਸਈਏਆਰਓ) ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆ ਲਈ ਵਿਸ਼ਵ ਸਿਹਤ ਸੰਗਠਨ ਦੀ ਖੇਤਰੀ ਕਮੇਟੀ ਦੇ ਚੁਹਤਰਵੇਂ ਸੈਸ਼ਨ ਦੀ ਮੰਤਰੀਮੰਡਲੀ ਗੋਲਮੇਜ਼ ਕਾਂਫ੍ਰੇਂਸ ਵਿੱਚ ਭਾਰਤ ਦੀ ਤਰਫੋਂ ਦਖਲਅੰਦਾਜ਼ੀ ਦੀ ਪੇਸ਼ਕਸ਼ ਕੀਤੀ।

 

 

ਉਨ੍ਹਾਂ ਨੇ ਯੂਨੀਵਰਸਲ ਹੈਲਥ ਕੇਅਰ ਅਤੇ ਸਿਹਤ ਨਾਲ ਸਬੰਧਤ ਸਥਾਈ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਭਵਿੱਖ ਲਈ ਸਿਹਤ ਪ੍ਰਣਾਲੀ ਦੇ ਲਚਕੀਲੇਪਣ ਨੂੰ ਮਜ਼ਬੂਤ ਕਰਨ ਲਈ 'ਵਾਪਸੀ ਨੂੰ ਬੇਹਤਰ ਬਣਾਉਦੀ ਯੋਜਨਾ ਲਈ ਮੁੱਖ ਉਪਾਵਾਂ ਅਤੇ ਰਣਨੀਤੀਆਂ 'ਤੇ ਚਾਨਣਾ ਪਾਇਆ।

ਇਹ ਮੰਨਦੇ ਹੋਇਆਂ ਕਿ ਕੋਵਿਡ -19 ਮਹਾਮਾਰੀ ਨੇ ਜੀਵਨ ਅਤੇ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰਨ ਵਾਲੇ ਜੀਵਨ ਦੇ ਲਗਭਗ ਹਰ ਖੇਤਰ ਨੂੰ ਪ੍ਰਭਾਵਤ ਕੀਤਾ ਅਤੇ ਇਸ ਤੋਂ ਇਲਾਵਾ ਬਹੁਤ ਜ਼ਿਆਦਾ ਜਾਨਾਂ ਦਾ ਨੁਕਸਾਨ ਹੋਇਆ, ਉਨ੍ਹਾਂ ਕਿਹਾ, “ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਗਾਈਡੈਂਸ ਨਾਲ ਦੇਸ਼ ਨੇ ਮਹਾਮਾਰੀ ਦੇ ਪ੍ਰਬੰਧਨ ਲਈ ਸਮੁੱਚੀ ਸਰਕਾਰਸਮੁੱਚਾ ਸਮਾਜ ਅਤੇ ਲੋਕ-ਕੇਂਦ੍ਰਿਤ ਪਹੁੰਚ ਨਾਲ ਇੱਕ ਸਰਗਰਮਪ੍ਰੀ-ਐਂਪਟਿਵ ਪ੍ਰਭਾਵਸ਼ਾਲੀ ਢੰਗ ਅਪਣਾਇਆ। ਸਾਡੀਆਂ ਤਿਆਰੀਆਂ ਅਤੇ ਪ੍ਰਤੀਕਿਰਿਆਤਮਕ ਰਣਨੀਤੀਆਂ ਨੇ ਜਨਤਕ ਸਿਹਤ ਲਈ ਸੰਕਟ ਵਾਲੀਆਂ ਸਥਿਤੀਆਂ ਦੇ ਪ੍ਰਬੰਧਨ ਦੇ ਸਾਡੇ ਪਿਛਲੇ ਤਜ਼ਰਬਿਆਂ ਅਤੇ ਰੋਗ ਦੀ ਉੱਭਰ ਰਹੀ ਪ੍ਰਕਿਰਤੀ ਬਾਰੇ ਸਮਕਾਲੀ ਵਿਗਿਆਨਕ ਗਿਆਨ ਦੀ ਵਰਤੋਂ, ਜਨਤਕ ਸਿਹਤ ਦੀ ਲੋੜੀਂਦੀ ਦਖਲਅੰਦਾਜ਼ੀ ਲਈ ਕਰਨ ਦਾ ਫੈਸਲਾ ਕੀਤਾ। ਮਹਾਮਾਰੀ ਨਾਲ ਲੜਨ ਲਈ ਭਾਰਤ ਦੀ ਰਣਨੀਤੀ ਪੰਜ ਥੰਮਾਂ - ਟੈਸਟਟ੍ਰੈਕਟ੍ਰੀਟਮੈਂਟਟੀਕਾਕਰਣ ਅਤੇ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ 'ਤੇ ਬਣੀ ਹੈ। ਇੱਕ ਵਿਕੇਂਦਰੀਕ੍ਰਿਤ ਪਰ ਸਾਂਝੀਸਮੁੱਚੀ ਸਰਕਾਰੀ ਪਹੁੰਚ ਦੇ ਨਾਲਅਸੀਂ ਤੇਜ਼ੀ ਨਾਲ ਕੋਵਿਡ ਸਮਰਪਿਤ ਬੁਨਿਆਦੀ ਢਾਂਚਾ ਸਥਾਪਤ ਕਰਨ ਅਤੇ ਆਪਣੇ ਸਿਹਤ ਸੰਭਾਲ ਕਰਮਚਾਰੀਆਂ ਦੇ ਕੌਸ਼ਲ ਨੂੰ ਹੋਰ ਉੱਚਾ ਚੁੱਕਣ 'ਤੇ ਧਿਆਨ ਕੇਂਦਰਤ ਕੀਤਾ। "

ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਦੀ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਵੱਲੋਂ ਸਰਗਰਮੀ ਨਾਲ ਲਏ ਗਏ ਸਾਹਸੀ ਫੈਸਲਿਆਂ, ਜਿਵੇਂ ਕਿ ਪ੍ਰਵੇਸ਼ ਸਥਾਨਾਂ 'ਤੇ ਨਿਗਰਾਨੀ ਨੇ ਕੋਵਿਡ - 19 ਦੇ ਦਾਖਲੇ ਅਤੇ ਫੈਲਾਅ ਨੂੰ ਹੌਲਿਆਂ ਕਰ ਦਿੱਤਾ ਅਤੇ ਦੇਸ਼ ਨੂੰ ਮਹਾਮਾਰੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਜਨਤਕ ਸਿਹਤ ਸਮਰੱਥਾਵਾਂ ਅਤੇ ਬੁਨਿਆਦੀ ਢਾਂਚੇ  ਦੇ ਨਿਰਮਾਣ ਲਈ ਕਾਫ਼ੀ ਸਮਾਂ ਦਿੱਤਾ ਹੈ। ਅੰਤਰ-ਖੇਤਰੀ ਤਾਲਮੇਲ ਉੱਚ ਪੱਧਰੀ ਅੰਤਰ-ਮੰਤਰਾਲੇ ਸਮੂਹਾਂ ਦੀ ਸਥਾਪਨਾ ਅਤੇ ਰਾਜਾਂਹੋਰ ਹਿੱਸੇਦਾਰਾਂ ਅਤੇ ਭਾਈਚਾਰਿਆਂ ਨਾਲ ਸੰਚਾਰ ਰਾਹੀਂ ਮਹਾਮਾਰੀ ਦੇ ਪ੍ਰਬੰਧਨ ਲਈ ਜਨ ਅੰਦੋਲਨ (ਲੋਕਾਂ ਦੇ ਅੰਦੋਲਨ) ਖੜਾ ਕਰਨ ਦੀ ਸਹੂਲਤ ਪ੍ਰਦਾਨ ਕੀਤੀ। ਮਹਾਮਾਰੀ ਰੋਗ (ਸੋਧ) ਐਕਟ, 2020 ਵਰਗੇ ਕਾਨੂੰਨੀ ਅਤੇ ਨੀਤੀਗਤ ਪ੍ਰਬੰਧਆਪਦਾ ਪ੍ਰਬੰਧਨ ਐਕਟ, 2005 ਜੋ ਪਹਿਲਾਂ ਹੀ ਯੂਨੀਅਨ ਅਤੇ ਉਪ-ਰਾਸ਼ਟਰੀ ਅਧਿਕਾਰ ਖੇਤਰਾਂ ਲਈ ਉਪਲਬਧ ਹੈਨੇ ਰਾਸ਼ਟਰੀ ਤੋਂ ਸਥਾਨਕ ਪੱਧਰਾਂ ਤੱਕ ਸ਼ਾਸਨ ਦੇ ਰੂਪ ਵਿੱਚ ਅੰਤਰ-ਖੇਤਰੀ ਤਾਲਮੇਲ ਦੀ ਸਹੂਲਤ ਦਿੰਦੇ ਹੋਏਭੂਮਿਕਾਵਾਂਜ਼ਿੰਮੇਵਾਰੀਆਂ ਨੂੰ ਸਪੱਸ਼ਟ ਕਰਕੇ ਮਹਾਮਾਰੀ ਪ੍ਰਬੰਧਨ ਦੇ ਸਾਰੇ ਪਹਿਲੂਆਂ ਨੂੰ ਚਲਾਉਣ ਦੇ ਯੋਗ ਢਾਂਚਾ ਪ੍ਰਦਾਨ ਕੀਤਾ ਹੈ। ਇਸ ਤੋਂ ਇਲਾਵਾਕੇਂਦਰ ਸਰਕਾਰ ਵੱਲੋਂ ਰੋਕਥਾਮਇਲਾਜ ਪ੍ਰੋਟੋਕੋਲ ਅਤੇ ਕੋਵਿਡ ਪ੍ਰਬੰਧਨ ਦੇ ਸਾਰੇ ਪਹਿਲੂਆਂ  'ਤੇ ਤਕਨੀਕੀ ਸਹਾਇਤਾ ਨੇ ਇਕਸਾਰ ਜਵਾਬ ਨੂੰ ਯਕੀਨੀ ਬਣਾਇਆ ਹੈ।

ਭਾਰਤ ਸਰਕਾਰ ਨਿਯਮਤ ਰੂਪ ਨਾਲ ਬਿਮਾਰੀ ਦੀ ਉੱਭਰ ਰਹੀ ਪ੍ਰਕਿਰਤੀ ਦੀ ਨਿਗਰਾਨੀ ਕਰਦੀ ਹੈ ਅਤੇ ਇਹ ਦੇਸ਼ ਭਰ ਅਤੇ ਵਿਸ਼ਵ ਦੇ ਵੱਖੋ -ਵੱਖਰੇ ਭੂਗੋਲਿਕ ਖੇਤਰਾਂ ਵਿੱਚ ਮਹਾਮਾਰੀ ਦੇ ਵੱਖੋ ਵੱਖਰੇ ਮਾਰਗਾਂ ਦੇ ਅਧਾਰ ਤੇਖੇਤਰ ਵਿੱਚ ਕਾਰਵਾਈ ਕਰਨ ਵਿੱਚ ਸਹਾਇਤਾ ਕਰਦੀ ਹੈ। 

ਪ੍ਰਯੋਗਸ਼ਾਲਾਹਸਪਤਾਲ ਦੇ ਬੁਨਿਆਦੀ ਢਾਂਚੇ ਡਾਇਗਨੋਸਟਿਕਸ (ਜਾਂਚ) ਤੇ ਖੋਜ ਤੇ ਵਿਕਾਸ,  ਟੀਕੇਮਨੁੱਖੀ ਸਰੋਤਾਂ ਦੇ ਲੋੜੀਂਦੇ ਲੌਜਿਸਟਿਕਸ ਅਤੇ ਮਨੁੱਖੀ ਸਰੋਤਾਂ ਦੀ ਅਪਗ੍ਰੇਡੇਸ਼ਨ ਦੇ ਅਧਾਰ ਤੇ ਮੁਢਲੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਨਾਲ -ਨਾਲ ਨਿੱਜੀ ਸੁਰੱਖਿਆ ਉਪਕਰਣਾਂਜਾਂਚਾਂ ਸਮੇਤ ਜ਼ਰੂਰੀ ਲੌਜਿਸਟਿਕਸ ਦੇ ਰੂਪ ਵਿੱਚ ਸਵਦੇਸ਼ੀ ਸਮਰੱਥਾਵਾਂ ਦੇ ਵਿਕਾਸ ਦੇ ਨਾਲ -ਨਾਲ ਵੇੰਟਿਲੇਟਰਾਂ ਅਤੇ ਟੀਕਾ ਨਿਰਮਾਣ ਸਮਰੱਥਾਵਾਂ ਵਧਾਉਣ ਲਈ ਵਿਸ਼ੇਸ਼ ਯਤਨ ਕੀਤੇ ਗਏ ਸਨ। ਇਸੇ ਤਰ੍ਹਾਂ ਡਿਜੀਟਲ ਨਵੀਨਤਾਵਾਂ ਜਿਵੇਂ ਕਿ ਆਈਸੀਐਮਆਰ ਟੈਸਟਿੰਗ ਪੋਰਟਲ ਨੇ ਦੇਸ਼ ਭਰ ਵਿੱਚ ਇੰਫੈਕਸ਼ਨ ਦੇ ਰਸਤੇ ਦੀ ਨਿਗਰਾਨੀ ਵਿੱਚ ਸਹਾਇਤਾ ਕੀਤੀਆਈਟੀ ਐਪਲੀਕੇਸ਼ਨਾਂ ਜਿਵੇਂ "ਆਰੋਗਿਆਸੇਤੂ" ਨੇ ਸੰਪਰਕ ਟਰੇਸਿੰਗ ਵਿੱਚ ਸਹਾਇਤਾ ਕੀਤੀ ਅਤੇ ਕੋਵਿਨ ਨੇ ਟੀਕਾਕਰਣ ਦੇ ਵਿਸ਼ਾਲ ਯਤਨਾਂ ਦੀ ਨਿਗਰਾਨੀ ਕੀਤੀਟੈਲੀ-ਮੈਡੀਸਨ ਅਤੇ ਈ-ਆਈਸੀਯੂ ਨੇ ਮਰੀਜ਼ਾਂ ਨੂੰ ਕੋਵਿਡ ਅਤੇ ਗੈਰ-ਕੋਵਿਡ ਦੋਵਾਂ ਜ਼ਰੂਰੀ ਸਿਹਤ ਸੇਵਾਵਾਂ ਤਕ ਪਹੁੰਚ ਵਿੱਚ ਸੁਧਾਰ ਕੀਤਾ ਹੈ। 

ਮਹਾਮਾਰੀ ਦੀ ਮਨੁੱਖੀ ਕੀਮਤ 'ਤੇ ਬੋਲਦਿਆਂਉਨ੍ਹਾਂ ਕਿਹਾ, "ਕੋਵਿਡ -19 ਦੇ ਅਸਿੱਧੇ ਪ੍ਰਭਾਵ ਨੂੰ ਮਹਿਸੂਸ ਕਰਦਿਆਂਖਾਸ ਕਰਕੇ ਸਮਾਜ ਦੇ ਗਰੀਬ ਅਤੇ ਹਾਸ਼ੀਏਤੇ ਵਰਗ ਦੇ ਲੋਕਾਂ ਦੀ ਸਮਾਜਕ ਸੁਰੱਖਿਆ ਦੇ ਕਈ ਉਪਾਅ ਕੀਤੇ ਗਏ ਜਿਨ੍ਹਾਂ ਵਿੱਚ ਅਨਾਜ ਦੀ ਸਪਲਾਈਘੱਟੋ ਘੱਟ ਆਮਦਨੀ ਸਹਾਇਤਾ ਯੋਜਨਾਵਾਂਲਘੁ ਉਦਯੋਗਾਂ ਦੀ ਸਹਾਇਤਾ ਅਤੇ ਉਨ੍ਹਾਂ ਬੱਚਿਆਂ ਦੀ ਸਹਾਇਤਾ ਦੇ ਉਪਰਾਲੇ ਸ਼ਾਮਲ ਹਨ ਜੋ  ਕੋਵਿਡ-19 ਕਾਰਨ ਆਪਣੇ ਮਾਪਿਆਂ ਨੂੰ ਗੁਆ ਚੁਕੇ ਸਨ ਅਤੇ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਲਈ ਹੋਰ ਆਰਥਿਕ ਉਪਾਅ ਕੀਤੇ ਗਏ ਹਨ। 

ਗਲੋਬਲ ਸਿਹਤ 'ਤੇ ਉਤਪਾਦਨ ਸਮਰੱਥਾ ਵਧਾਉਣ ਦੇ ਨਾਲ ਨਾਲ ਭਾਰਤ ਦੇ ਵਿਕਾਸ ਅਤੇ ਟੀਕਿਆਂ ਦੀ ਤਾਇਨਾਤੀ ਦੇ ਵਿਆਪਕ ਪ੍ਰਭਾਵਤੇਉਨ੍ਹਾਂ ਨੇ ਭਾਰਤ ਦੀ ਟੀਕਾਕਰਨ ਰਣਨੀਤੀ ਦੇ ਬੁਨਿਆਦੀ ਸਿਧਾਂਤਾਂ ਨੂੰ ਸਾਂਝਾ ਕੀਤਾ, ਜਿਨ੍ਹਾਂ ਵਿੱਚ  ਟੀਕਿਆਂ ਦੇ ਉਤਪਾਦਨ ਨੂੰ ਵਧਾਉਣਾਟੀਕੇ ਲਈ ਕਮਜ਼ੋਰ ਸਮੂਹਾਂ ਨੂੰ ਤਰਜੀਹ ਦੇਣਾਹੋਰ ਦੇਸ਼ਾਂ ਤੋਂ ਟੀਕੇ ਖਰੀਦਣ ਦੇ ਯਤਨ ਕਰਨਾ, ਟੀਕੇ ਦੀ ਦੂਜੀ ਖੁਰਾਕ ਲਈ ਪਹਿਲਾਂ ਟੀਕਾ ਲਗਵਾ ਚੁਕੇ ਲੋਕਾਂ ਦੀ ਨਿਗਰਾਨੀ ਕਰਨ ਦੇ ਨਾਲ ਨਾਲ ਲੋੜੀਂਦਾ ਡਿਜੀਟਲ ਟੀਕਾਕਰਣ ਸਰਟੀਫਿਕੇਟ ਪ੍ਰਦਾਨ ਕਰਨਾ ਸ਼ਾਮਲ ਹੈ। 

ਉਨ੍ਹਾਂ ਕਿਹਾ, “ਕੋਵਿਡ -19 ਲਈ ਟੀਕਾ ਪ੍ਰਬੰਧਨ ਬਾਰੇ ਸਾਡਾ ਰਾਸ਼ਟਰੀ ਮਾਹਰ ਸਮੂਹ ਟੀਕੇ ਦੀ  ਅਜ਼ਮਾਇਸ਼ਾਂਟੀਕੇ ਦੀ ਬਰਾਬਰ ਵੰਡਖਰੀਦਵਿੱਤਸਪੁਰਦਗੀ ਵਿਧੀਆਂਜਨਸੰਖਿਆ ਸਮੂਹਾਂ ਦੀ ਤਰਜੀਹ ਆਦਿ ਬਾਰੇ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਅਤੇ ਟੀਕਾ ਵਿਕਾਸ ਬਾਰੇ ਰਾਸ਼ਟਰੀ ਟਾਸਕ ਫੋਰਸ ਖੋਜ ਅਤੇ ਸਹਾਇਤਾ ਦਾ ਸਮਰਥਨ ਕਰਦੀ ਹੈ। ਕੋਰੋਨਾਵਾਇਰਸ ਲਈ ਡਰੱਗ,  ਡਾਇਗਨੋਸਟਿਕਸ ਅਤੇ ਟੀਕਿਆਂ ਦਾ ਵਿਕਾਸ. ” ਨਿਸ਼ਨਾਬੱਧ ਹਿੱਸਿਆਂ ਲਈ ਟੀਕਾਕਰਨ ਦੇ ਪੜਾਅਵਾਰ ਉਦਘਾਟਨ ਦਾ ਵੇਰਵਾ ਦਿੰਦਿਆਂਉਨ੍ਹਾਂ ਦੱਸਿਆ ਕਿ ਭਾਰਤ ਨੇ ਭਾਰਤ ਦੀ ਆਬਾਦੀ ਨੂੰ ਟੀਕਾ ਲਗਾਉਣ ਵਿੱਚ 680 ਮਿਲੀਅਨ ਦਾ ਅੰਕੜਾ ਪਾਰ ਕਰ ਲਿਆ ਹੈ।

ਭਾਰਤ ਨੇ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਦੇ ਮੌਜੂਦਾ ਬੁਨਿਆਦੀ ਢਾਚੇ ਦੀ ਵਰਤੋਂ ਕੀਤੀ ਜਿਸ ਨੂੰ ਕੋਲਡ ਚੇਨ ਮੇਨਟੇਨੈਂਸ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਟੀਕਿਆਂ ਅਤੇ ਸਰਿੰਜਾਂ ਦੀ ਲੋੜੀਂਦੀ ਲੌਜਿਸਟਿਕਸ ਦੇ ਪ੍ਰਬੰਧਨ ਨੂੰ ਵਧਾਇਆ ਗਿਆ ਸੀ।  ਲੱਖ ਤੋਂ ਵੱਧ ਟੀਕਾਕਰਤਾਵਾਂ ਅਤੇ 3.9 ਲੱਖ ਹੋਰ ਟੀਕਾਕਰਣ ਟੀਮ ਮੈਂਬਰਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਰਾਜ ਪੱਧਰ 'ਤੇ 7,600 ਤੋਂ ਵੱਧ ਅਤੇ ਜ਼ਿਲ੍ਹਾ ਪੱਧਰਤੇ ਲਗਭਗ 61,500 ਤੋਂ ਵੱਧ ਪ੍ਰਤੀਭਾਗੀਆਂ ਨੂੰ ਸਿਖਲਾਈ ਦੇ ਕੇ ਹਰ ਪੱਧਰ 'ਤੇ ਸਮਰੱਥਾ ਨਿਰਮਾਣ ਦਾ ਕੰਮ ਲਿਆ ਗਿਆ। ਟੀਕੇ ਦੇ ਉਤਪਾਦਨ ਨੂੰ ਵਧਾਉਣ ਲਈਵੈਕਸੀਨ ਨਿਰਮਾਤਾਵਾਂ ਨੂੰ ਗ੍ਰਾਂਟ ਦੇ ਰੂਪ ਵਿੱਚ ਵਿੱਤੀ ਸਹਾਇਤਾਦਿੱਤੇ ਗਏ ਆਰਡਰਾਂ ਲਈ ਅਗਾਂਊਂ ਭੁਗਤਾਨਮੌਕੇ ਤੇ ਨਿਰਮਾਣ ਜੋਖਮ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਸਹਾਇਤਾ ਉਤਪਾਦਨ ਵਿੱਚ ਟੈਕਨੋਲੋਜੀ ਦੀ ਟਰਾਂਸਫਰ 'ਤੇ ਧਿਆਨ ਕੇਂਦਰਤ ਕੀਤਾ ਗਿਆ ਸੀ। ਕੋ-ਵਿਨ ਡਿਜੀਟਲ ਪਲੇਟਫਾਰਮ ਨੇ ਪਾਰਦਰਸ਼ੀ ਰਜਿਸਟਰੇਸ਼ਨ ਅਤੇ ਕੋਵਿਡ -19 ਟੀਕਾਕਰਣ ਲਈ ਹਰੇਕ ਲਾਭਪਾਤਰੀ ਦੀ ਟਰੈਕਿੰਗ ਦੇ ਨਾਲ-ਨਾਲ ਟੀਕੇ ਦੇ ਉਪਲਬਧ ਸਟਾਕਾਂਉਨ੍ਹਾਂ ਦੇ ਸਟੋਰੇਜ ਤਾਪਮਾਨਡਿਜੀਟਲ ਸਰਟੀਫਿਕੇਟ ਬਾਰੇ ਰੀਅਲ ਟਾਈਮ ਜਾਣਕਾਰੀ ਹਾਸਲ ਕਰਨ ਵਿੱਚ ਸਹਾਇਤਾ ਕੀਤੀ।  

 

 

 

ਉਨ੍ਹਾਂ ਆਪਣਾ ਭਾਸ਼ਣ ਸਮਾਪਤ ਕਰਦਿਆਂ ਕਿਹਾ ਕਿ ਭਾਰਤ ਦਾ ਕੋਵਿਡ -19 ਟੀਕਾਕਰਣ ਪ੍ਰੋਗਰਾਮ ਦਰਸਾਉਂਦਾ ਹੈ ਕਿ ਕਿਵੇਂ ਸਾਰੇ ਹਿੱਸੇਦਾਰਾਂ ਨੂੰ ਸ਼ਾਮਲ ਕਰਨ, ਕਾਰਜਸ਼ੀਲ ਯੋਜਨਾਬੰਦੀ ਦੀ ਪ੍ਰਭਾਵਸ਼ਾਲੀ ਕਮਿਊਨੀਕੇਸ਼ਨ, ਮਜ਼ਬੂਤ ਸਪਲਾਈ ਚੇਨ ਮੈਨਜਮੈਂਟ, ਟੈਕਨੋਲੋਜੀ ਦੀ ਵਰਤੋਂ ਅਤੇ ਅਨੁਕੂਲ ਪ੍ਰੋਗਰਾਮ ਲਾਗੂ ਕਰਨ ਦੇ ਵਿਸਥਾਰਤ ਪ੍ਰੋਗਰਾਮ ਨਾਲ ਅਜਿਹੇ ਇੱਕ ਔਖੇ ਕਾਰਜ ਨੂੰ ਢੁਕਵੇਂ ਢੰਗ ਨਾਲ ਹਾਸਲ ਕੀਤਾ ਜਾ ਸਕਦਾ ਹੈ।    

-----------------------------

ਐਮਵੀ/ਏਐਲ(Release ID: 1753007) Visitor Counter : 166