ਉਪ ਰਾਸ਼ਟਰਪਤੀ ਸਕੱਤਰੇਤ

ਕੋਵਿਡ -19 ਟੀਕਾਕਰਣ ਮੁਹਿੰਮ ਇੱਕ ਲੋਕ ਲਹਿਰ ਬਣਨੀ ਚਾਹੀਦੀ ਹੈ: ਉਪ ਰਾਸ਼ਟਰਪਤੀ

Posted On: 07 SEP 2021 12:59PM by PIB Chandigarh

ਉਪ ਰਾਸ਼ਟਰਪਤੀ ਨੇ ਲੋਕਾਂ ਦੇ ਨੁਮਾਇੰਦਿਆਂਫਿਲਮ ਅਤੇ ਖੇਡ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਟੀਕਾਕਰਣ ਲਈ ਉਤਸ਼ਾਹਿਤ ਕਰਨ ਵਿੱਚ ਅਗਵਾਈ ਕਰਨ

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਕੋਵਿਡ ਵਿਰੁੱਧ ਆਪਣੀ ਜ਼ੋਰਦਾਰ ਅਤੇ ਸਮੂਹਿਕ ਲੜਾਈ ਵਿੱਚ ਗਤੀ ਨਹੀਂ ਗੁਆਉਣੀ ਚਾਹੀਦੀ

 

ਟੀਕਾਕਰਣ ਤੋਂ ਬਾਅਦ ਵੀ ਕੋਵਿਡ ਦੇ ਉਚਿਤ ਵਿਵਹਾਰ ਦੀ ਪਾਲਣਾ ਕਰੋ: ਉਪ ਰਾਸ਼ਟਰਪਤੀ

 

ਉਨ੍ਹਾਂ ਤਾਕੀਦ ਕੀਤੀ ਕਿ ਹਰੇਕ ਵਿਅਕਤੀ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨਾ ਚਾਹੀਦਾ ਹੈ

 

ਉਪ ਰਾਸ਼ਟਰਪਤੀ ਨੇ ਹੈਦਰਾਬਾਦਵਿਜੈਵਾੜਾ ਅਤੇ ਨੇਲੌਰ ਵਿੱਚ ਸਵਰਣ ਭਾਰਤ ਟਰੱਸਟ ਦਾ ਮੁਫ਼ਤ ਟੀਕਾਕਰਣ ਪ੍ਰੋਗਰਾਮ ਸ਼ੁਰੂ ਕੀਤਾ

 

 ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਕੋਵਿਡ -19 ਟੀਕਾਕਰਣ ਮੁਹਿੰਮ ਇੱਕ ਲੋਕ ਲਹਿਰ ਬਣਨੀ ਚਾਹੀਦੀ ਹੈ ਅਤੇ ਉਨ੍ਹਾਂ ਹਰੇਕ ਪਾਤਰ ਵਿਅਕਤੀ ਨੂੰ ਬਿਨਾ ਕਿਸੇ ਡਰ ਜਾਂ ਝਿਜਕ ਦੇ ਲੋੜੀਂਦੀ ਖੁਰਾਕ ਲੈਣ ਦੀ ਅਪੀਲ ਕੀਤੀ।

 

 ਹੈਦਰਾਬਾਦ ਵਿੱਚ ਸਵਰਣ ਭਾਰਤ ਟਰੱਸਟ ਵੱਲੋਂ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਿਟਿਡ ਅਤੇ ਮੈਡੀਸਿਟੀ ਹਸਪਤਾਲਾਂ ਦੇ ਸਹਿਯੋਗ ਨਾਲ ਆਯੋਜਿਤ ਇੱਕ ਮੁਫ਼ਤ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵੈਕਸੀਨ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ।

 

 ਵੈਕਸੀਨ ਟੀਕਿਆਂ ਬਾਰੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਦਾ ਸੱਦਾ ਦਿੰਦਿਆਂਉਨ੍ਹਾਂ ਨੇ ਲੋਕਾਂ ਦੇ ਨੁਮਾਇੰਦਿਆਂਫਿਲਮ ਅਤੇ ਖੇਡ ਸ਼ਖਸ਼ੀਅਤਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ -19 ਟੀਕਾਕਰਣ ਬਾਰੇ ਮਿੱਥਾਂ ਅਤੇ ਡਰ ਨੂੰ ਦੂਰ ਕਰਨ ਵਿੱਚ ਅਗਵਾਈ ਕਰਨ।

 

 ਮੀਡੀਆ ਦੀ ਜਾਗਰੂਕਤਾ ਪੈਦਾ ਕਰਨ ਅਤੇ ਕੋਵਿਡ ਉਚਿਤ ਵਿਵਹਾਰ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਹਰ ਨਾਗਰਿਕਜੋ ਟੀਕਾਕਰਣ ਦਾ ਪਾਤਰ ਹੈਨੂੰ ਵੈਕਸੀਨ ਦੀ ਲੋੜੀਂਦੀ ਖੁਰਾਕ ਲੈਣਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ।

 

ਇਸ ਗੱਲ ਦਾ ਜ਼ਿਕਰ ਕਰਦਿਆਂ ਕਿ 6 ਸਤੰਬਰ2021 ਤੱਕ ਦੇਸ਼ ਵਿੱਚ 71 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਸਨਉਨ੍ਹਾਂ ਖੁਸ਼ੀ ਪ੍ਰਗਟਾਈ ਕਿ 50 ਪ੍ਰਤੀਸ਼ਤ ਤੋਂ ਵੱਧ ਪਾਤਰ ਲੋਕਾਂ ਨੂੰ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਦਿੱਤੀ ਜਾ ਚੁੱਕੀ ਹੈ।

 

 ਇਸ ਨੂੰ ਟੀਮ ਇੰਡੀਆ ਦੀ ਭਾਵਨਾ ਨਾਲ ਕੇਂਦਰ ਅਤੇ ਰਾਜਾਂ ਦਾ ਸਮੂਹਿਕ ਅਤੇ ਜ਼ੋਰਦਾਰ ਪ੍ਰਯਤਨ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਟੀਕਾਕਰਣ ਦੇ ਮਿਸ਼ਨ ਨੂੰ ਤਦ ਤਕ ਮੱਠਾ ਨਹੀਂ ਪੈਣ ਦੇਣਾ ਚਾਹੀਦਾ ਜਦੋਂ ਤੱਕ ਹਰ ਨਾਗਰਿਕ ਦਾ ਟੀਕਾਕਰਣ ਨਹੀਂ ਹੋ ਜਾਂਦਾ।

 

 

 ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਕਿ ਵਿਕਸਿਤ ਦੇਸ਼ ਵੀ ਮਹਾਮਾਰੀ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨਭਾਰਤ ਨੇ ਨਾ ਸਿਰਫ ਸਵਦੇਸ਼ੀ ਤੌਰ ਤੇ ਸਫਲਤਾਪੂਰਵਕ ਟੀਕੇ ਤਿਆਰ ਕੀਤੇ ਹਨਬਲਕਿ ਵਿਸ਼ਵ ਦਾ ਸਭ ਤੋਂ ਵੱਡਾ ਮੁਫ਼ਤ ਟੀਕਾਕਰਣ ਪ੍ਰੋਗਰਾਮ ਵੀ ਚਲਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, 'ਵਸੁਧੈਵ ਕੁਟੁੰਬਕਮਦੀ ਭਾਵਨਾ ਨਾਲ ਭਾਰਤ ਨੇ ਦੁਨੀਆ ਭਰ ਵਿੱਚ ਟੀਕੇ ਨਿਰਯਾਤ ਕੀਤੇ ਹਨ।

 

 ਉਪ ਰਾਸ਼ਟਰਪਤੀ ਨੇ ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਲੜਨ ਲਈ ਟੀਕਾਕਰਣ ਤੋਂ ਬਾਅਦ ਵੀ ਕੋਵਿਡ ਉਚਿਤ ਵਿਵਹਾਰ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਜ਼ੋਰ ਦਿੱਤਾ ਕਿ ਲੋਕਾਂ ਨੂੰ ਨਿਜੀ ਸਫਾਈ ਦੀ ਪਾਲਣਾਮਾਸਕ ਪਹਿਨਣ ਅਤੇ ਸੁਰੱਖਿਅਤ ਦੂਰੀ ਬਣਾਈ ਰੱਖਣ ਵਿੱਚ ਨਿਜੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

 

 ਸ਼੍ਰੀ ਨਾਇਡੂ ਨੇ ਲੋਕਾਂ ਨੂੰ ਸਿਹਤ ਸਮੱਸਿਆਵਾਂ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਵਿਕਲਪ ਅਪਣਾਉਣ ਦਾ ਸੁਝਾਅ ਦਿੱਤਾਜਿਵੇਂ ਕਿ ਯੋਗਾ ਕਰਨਾਸਰੀਰਕ ਤੰਦਰੁਸਤੀ ਬਣਾਈ ਰੱਖਣਾ ਅਤੇ ਸਿਹਤਮੰਦ ਭੋਜਨ ਖਾਣਾ।

 

 ਉਨ੍ਹਾਂ ਨੇ ਮੁਫ਼ਤ ਟੀਕਾਕਰਣ ਪ੍ਰੋਗਰਾਮ ਦੇ ਪ੍ਰਬੰਧਕਾਂ - ਸਵਰਣ ਭਾਰਤ ਟਰੱਸਟਭਾਰਤ ਬਾਇਓਟੈੱਕਮੁਪਾਵਰਾਪੂ ਫਾਊਂਡੇਸ਼ਨਮੈਡੀਸਿਟੀ ਹਸਪਤਾਲ (ਹੈਦਰਾਬਾਦ)ਸਿੰਮਹਾਪੁਰੀ ਵੈਦਿਆ ਸੇਵਾ ਸਮਿਤੀ (ਨੇਲੌਰ)ਪਿੰਨਾਮਨੇਨੀ ਸਿਧਾਰਥ ਹਸਪਤਾਲ (ਵਿਜੈਵਾੜਾ) ਦੀਉਨ੍ਹਾਂ ਦੀ ਪਹਿਲ ਅਤੇ ਪ੍ਰਯਤਨ ਲਈ ਪ੍ਰਸ਼ੰਸਾ ਕੀਤੀ। ਮੁਫ਼ਤ ਟੀਕਾਕਰਣ ਪ੍ਰੋਗਰਾਮ ਤਿੰਨ ਕੇਂਦਰਾਂ - ਹੈਦਰਾਬਾਦਵਿਜੈਵਾੜਾ ਅਤੇ ਨੇਲੌਰ ਵਿੱਚ ਇੱਕੋ ਸਮੇਂ ਸ਼ੁਰੂ ਕੀਤਾ ਗਿਆ।

 

 ਉਪ ਰਾਸ਼ਟਰਪਤੀ ਦੀ ਪਤਨੀਸ਼੍ਰੀਮਤੀ ਊਸ਼ਾ ਨਾਇਡੂਭਾਰਤ ਬਾਇਓਟੈੱਕ ਲਿਮਿਟਿਡ ਦੀ ਸੰਯੁਕਤ ਪ੍ਰਬੰਧ ਨਿਰਦੇਸ਼ਕਸੁਸ਼੍ਰੀ ਸੁਚਿੱਤਰਾ ਏਲਾਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨਐੱਨ ਮੁਕੇਸ਼ ਕੁਮਾਰ ਅਤੇ ਚੇਅਰਮੈਨਸਵਰਣ ਭਾਰਤ ਟਰੱਸਟਡਾ. ਕਾਮਿਨੇਨੀ ਸ੍ਰੀਨਿਵਾਸ ਹੈਦਰਾਬਾਦ ਵਿਖੇ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

 

 ********

 

 

ਐੱਮਐੱਸ/ਆਰਕੇ



(Release ID: 1752846) Visitor Counter : 147