ਰੱਖਿਆ ਮੰਤਰਾਲਾ
ਨੇਵਲ ਏਵੀਏਸ਼ਨ ਨੂੰ ਰਾਸ਼ਟਰਪਤੀ ਦਾ ਕਲਰ ਪ੍ਰਦਾਨ ਕੀਤਾ ਗਿਆ
Posted On:
06 SEP 2021 2:33PM by PIB Chandigarh
- ਨੇਵਲ ਏਵੀਏਸ਼ਨ ਨੇ ਪਿਛਲੇ ਸੱਤ ਦਹਾਕਿਆਂ ਵਿੱਚ ਰਾਸ਼ਟਰ ਦੀ ਬੇਮਿਸਾਲ ਸੇਵਾ ਨਾਲ ਆਪਣੇ ਆਪ ਨੂੰ ਵਿਲੱਖਣ ਬਣਾਇਆ ਹੈ
- ਨੇਵਲ ਏਵੀਏਸ਼ਨ ਆਰਮ 1951 ਵਿੱਚ ਹੋਂਦ ਵਿੱਚ ਆਈ ਸੀ ਅਤੇ ਹੁਣ ਇਸਦੇ ਕੋਲ 250 ਤੋਂ ਵੱਧ ਹਵਾਈ ਜਹਾਜ਼ ਹਨ
- ਰਾਸ਼ਟਰਪਤੀ ਨੇ ਬੰਗਲਾਦੇਸ਼ ਦੀ ਆਜ਼ਾਦੀ ਦੌਰਾਨ ਆਈਐਨਐਸ ਵਿਕਰਾਂਤ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕੀਤਾ
- ਰਾਸ਼ਟਰਪਤੀ ਨੇ ਸਰਕਾਰ ਦੇ ਆਤਮਨਿਰਭਰ ਭਾਰਤ ਵਿਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਲ ਸੈਨਾ ਦੇ ਸਵਦੇਸ਼ੀਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ
ਭਾਰਤ ਦੇ ਮਾਣਯੋਗ ਰਾਸ਼ਟਰਪਤੀ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਸੁਪਰੀਮ ਕਮਾਂਡਰ ਸ਼੍ਰੀ ਰਾਮ ਨਾਥ ਕੋਵਿੰਦ ਨੇ 06 ਸਤੰਬਰ 2021 ਨੂੰ ਗੋਆ ਵਿਖੇ ਆਈਐਨਐਸ ਹੰਸ ਤੇ ਨੇਵਲ ਏਵੀਏਸ਼ਨ ਨੂੰ ਰਾਸ਼ਟਰਪਤੀ ਦਾ ਕੱਲਰ ਭੇਟ ਕੀਤਾ। ਰਾਸ਼ਟਰਪਤੀ ਨੂੰ 150 ਜਵਾਨਾਂ ਵੱਲੋਂ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਸ਼੍ਰੀ ਪੀਐਸ ਸ਼੍ਰੀਧਰਨ ਪਿੱਲਈ, ਗੋਆ ਦੇ ਰਾਜਪਾਲ; ਡਾ: ਪ੍ਰਮੋਦ ਸਾਵੰਤ, ਗੋਆ ਦੇ ਮੁੱਖ ਮੰਤਰੀ; ਸ਼੍ਰੀ ਸ਼੍ਰੀਪਦ ਯੈਸੋ ਨਾਇਕ, ਸੈਰ ਸਪਾਟਾ, ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਰਾਜ ਮੰਤਰੀ; ਐਡਮਿਰਲ ਕਰਮਬੀਰ ਸਿੰਘ, ਜਲ ਸੈਨਾ ਮੁਖੀ; ਵਾਈਸ ਐਡਮਿਰਲ ਆਰ ਹਰੀ ਕੁਮਾਰ, ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵੈਸਟਰਨ ਨੇਵਲ ਕਮਾਂਡ ਅਤੇ ਰੀਅਰ ਐਡਮਿਰਲ ਫਿਲਿਪੋਜ਼ ਜੀ ਪਾਇਨਮੂਟਿਲ, ਫਲੈਗ ਅਫਸਰ ਨੇਵਲ ਏਵੀਏਸ਼ਨ ਸਮੇਤ ਹੋਰ ਸਿਵਲ ਅਤੇ ਫੌਜੀ ਹਸਤੀਆਂ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਸ਼ਾਂਤੀ ਅਤੇ ਯੁੱਧ ਦੋਵਾਂ ਵਿੱਚ, ਰਾਸ਼ਟਰ ਦੀ ਕੀਤੀ ਗਈ ਬੇਮਿਸਾਲ ਸੇਵਾ ਦੀ ਮਾਨਤਾ ਵਿੱਚ, ਇੱਕ ਫੌਜੀ ਇਕਾਈ ਨੂੰ ਰਾਸ਼ਟਰਪਤੀ ਦਾ ਕੱਲਰ ਪ੍ਰਦਾਨ ਕੀਤਾ ਜਾਂਦਾ ਹੈ। ਨੇਵਲ ਏਵੀਏਸ਼ਨ ਨੇ ਪਿਛਲੇ ਸੱਤ ਦਹਾਕਿਆਂ ਦੌਰਾਨ ਸਾਡੇ ਰਾਸ਼ਟਰ ਦੀ ਸ਼ਾਨਦਾਰ ਅਤੇ ਬਹਾਦਰੀ ਵਾਲੀ ਸੇਵਾ ਨਾਲ ਆਪਣੇ ਆਪ ਨੂੰ ਵਿਲੱਖਣ ਬਣਾਇਆ ਹੈ। ਭਾਰਤੀ ਜਲ ਸੈਨਾ ਪਹਿਲੀ ਭਾਰਤੀ ਆਰਮਡ ਫੋਰਸ ਸੀ, ਜਿਸਨੂੰ 27 ਮਈ 1951 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ ਰਾਜੇਂਦਰ ਪ੍ਰਸਾਦ ਤੋਂ ਰਾਸ਼ਟਰਪਤੀ ਦਾ ਕੱਲਰ ਪ੍ਰਾਪਤ ਹੋਇਆ ਸੀ। ਭਾਰਤੀ ਜਲ ਸੈਨਾ ਵਿੱਚ ਰਾਸ਼ਟਰਪਤੀ ਦਾ ਕੱਲਰ ਪ੍ਰਾਪਤ ਕਰਨ ਵਾਲਿਆਂ ਵਿੱਚ ਦੱਖਣੀ ਜਲ ਸੈਨਾ ਕਮਾਂਡ, ਪੂਰਬੀ ਜਲ ਸੈਨਾ ਕਮਾਂਡ, ਪੱਛਮੀ ਜਲ ਸੈਨਾ ਕਮਾਂਡ, ਈਸਟਰਨ ਫਲੀਟ, ਵੈਸਟਰਨ ਫਲੀਟ, ਪਣਡੁੱਬੀ ਆਰਮ, ਆਈਐਨਐਸ ਸ਼ਿਵਾਜੀ ਅਤੇ ਇੰਡੀਅਨ ਨੇਵਲ ਅਕੈਡਮੀ ਸ਼ਾਮਲ ਹਨ।
ਨੇਵਲ ਏਵੀਏਸ਼ਨ ਨੂੰ ਰਾਸ਼ਟਰਪਤੀ ਕੱਲਰ ਦਾ ਪੁਰਸਕਾਰ, ਸ਼ਾਂਤੀ ਅਤੇ ਲੜਾਈ ਦੋਵਾਂ ਦੌਰਾਨ ਕੀਤੀ ਗਈ ਯਿਓਮੈਨ ਸੇਵਾ ਦੀ ਮਾਨਤਾ ਵਿੱਚ ਹੈ। ਇਹ ਆਰਮ 13 ਜਨਵਰੀ 1951 ਨੂੰ ਪਹਿਲੇ ਸੀਲੈਂਡ ਜਹਾਜ਼ਾਂ ਦੀ ਪ੍ਰਾਪਤੀ ਅਤੇ 11 ਮਈ 1953 ਨੂੰ ਕੋਚੀ ਵਿਖੇ ਆਈਐਨਐਸ ਗਰੁੜ ਦੇ ਚਾਲੂ ਹੋਣ ਨਾਲ ਹੋਂਦ ਵਿੱਚ ਆਈ ਸੀ। ਅੱਜ, ਨੇਵਲ ਏਵੀਏਸ਼ਨ ਨੂੰ ਭਾਰਤੀ ਤੱਟਵਰਤੀ ਰੇਖਾ ਦੇ ਨਾਲ ਨੌਂ ਹਵਾਈ ਅੱਡਿਆਂ ਅਤੇ ਤਿੰਨ ਨੇਵਲ ਏਅਰ ਐਨਕਲੇਵਜ਼ ਅਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਆਪਣੇ ਨਾਲ ਹੋਣ ਦਾ ਮਾਣ ਹਾਸਲ ਹੈ। ਪਿਛਲੇ ਸੱਤ ਦਹਾਕਿਆਂ ਦੌਰਾਨ, ਇਹ ਇੱਕ ਆਧੁਨਿਕ, ਟੈਕਨਿਕਲ ਤੌਰ ਤੇ ਉੱਨਤ ਅਤੇ ਬਹੁਤ ਸ਼ਕਤੀਸ਼ਾਲੀ ਫੋਰਸ ਵਿੱਚ ਬਦਲ ਗਈ ਹੈ, ਜਿਸ ਵਿੱਚ ਲੜਾਕੂ, ਸਮੁਦਰੀ ਰੀਕੋਨੇਸੈਂਸ ਏਅਰਕ੍ਰਾਫਟ, ਹੈਲੀਕਾਪਟਰ ਅਤੇ ਰਿਮੋਟਲੀ ਪਾਇਲਟਡ ਏਅਰਕ੍ਰਾਫਟ (ਆਰਪੀਏ) ਸਮੇਤ 250 ਤੋਂ ਵੱਧ ਹਵਾਈ ਜਹਾਜ਼ ਸ਼ਾਮਲ ਹਨ। ਅੱਜ, ਨੇਵਲ ਏਵੀਏਸ਼ਨ ਦੀਆਂ ਸੰਪਤੀਆਂ ਸੈਨਿਕ ਕਾਰਵਾਈਆਂ ਦੇ ਸਮੁੱਚੇ ਰੂਪ ਵਿੱਚ ਮਿਸ਼ਨ ਸੰਚਾਲਤ ਕਰਨ ਦੇ ਸਮਰੱਥ ਹਨ। ਨੇਵਲ ਏਵੀਏਸ਼ਨ, ਭਾਰਤੀ ਜਲ ਸੈਨਾ,- ਮਿਲਿਟਰੀ, ਕੂਟਨੀਤਕ, ਕਾਂਸਟੇਬੁਲਰੀ ਅਤੇ ਬੀਨਾਈਨ ਦੀਆਂ ਮੁੱਖ ਭੂਮਿਕਾਵਾਂ ਦਾ ਇੱਕ ਮਹੱਤਵਪੂਰਣ ਹਿੱਸਾ ਹੈ।
ਇਸ ਮੌਕੇ ਬੋਲਦਿਆਂ, ਰਾਸ਼ਟਰਪਤੀ ਨੇ ਇਸਦੇ ਏਕੀਕ੍ਰਿਤ ਹਵਾਈ ਜਹਾਜ਼ ਨਾਲ ਆਈਐਨਐਸ ਵਿਕਰਾਂਤ ਦੇ ਸ਼ਾਨਦਾਰ ਯੋਗਦਾਨ ਨੂੰ ਯਾਦ ਕੀਤਾ, ਜਿਸਨੇ 1971 ਵਿੱਚ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਮਾਨਵਤਾਵਾਦੀ ਸਹਾਇਤਾ ਅਤੇ ਆਫ਼ਤ ਰਾਹਤ ਕਾਰਜ, ਨਾ ਸਿਰਫ ਸਾਡੇ ਦੇਸ਼ ਵਾਸੀਆਂ ਨੂੰ, ਬਲਕਿ ਮਿੱਤਰ ਵਿਦੇਸ਼ੀ ਦੇਸ਼ਾਂ ਨੂੰ ਵੀ ਰਾਹਤ ਪ੍ਰਦਾਨ ਕਰਦੇ ਹਨ। ਰਾਸ਼ਟਰਪਤੀ ਨੇ ਸਰਕਾਰ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਜਲ ਸੈਨਾ ਦੇ ਸਵਦੇਸ਼ੀਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਨੇ ਏਵੀਏਸ਼ਨ ਟੈਕਨੋਲੋਜੀ, ਅਤਿ ਆਧੁਨਿਕ ਸਵਦੇਸ਼ੀ ਹਥਿਆਰਾਂ ਦੀ ਸਹੂਲਤ, ਜਲ ਸੈਨਾ ਦੇ ਹਵਾਈ ਜਹਾਜ਼ ਲਈ ਸੈਂਸਰਾਂ ਅਤੇ ਡਾਟਾ ਸੂਟਸ ਵਿੱਚ ਕੀਤੀ ਮਹੱਤਵਪੂਰਨ ਪ੍ਰਗਤੀ ਦਾ ਵੀ ਜ਼ਿਕਰ ਕੀਤਾ।
ਰਾਸ਼ਟਰਪਤੀ ਨੇ ਇਸ ਮਹੱਤਵਪੂਰਨ ਮੌਕੇ 'ਤੇ ਅਧਿਕਾਰੀਆਂ ਅਤੇ ਮਲਾਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨੇਵਲ ਏਵੀਏਸ਼ਨ ਰਾਸ਼ਟਰੀ ਲੀਡਰਸ਼ਿਪ ਦੀ ਲਗਨ ਤੇ ਮਿਹਨਤ ਨਾਲ ਅੱਗੇ ਵਧੀ ਹੈ। ਉਨ੍ਹਾਂ ਨੇ ਸਾਰੇ ਵੈਟਰਨਜ ਅਤੇ ਸੇਵਾ ਨਿਭਾ ਰਹੇ ਜਲ ਸੈਨਾ ਏਵੀਏਟਰਾਂ ਨੂੰ ਰਾਸ਼ਟਰ ਦੀ ਨਿਰਸਵਾਰਥ ਸੇਵਾ ਲਈ ਵਧਾਈ ਵੀ ਦਿੱਤੀ।
***********
ਐੱਮ ਕੇ/ਵੀ ਐੱਮ/ਪੀ ਐੱਸ
(Release ID: 1752575)
Visitor Counter : 190