ਰੱਖਿਆ ਮੰਤਰਾਲਾ
azadi ka amrit mahotsav

ਭਾਰਤ ਅਤੇ ਅਮਰੀਕਾ ਨੇ ਏਅਰ ਲਾਂਚਡ ਮਨੁੱਖ ਰਹਿਤ ਹਵਾਈ ਵਾਹਨ ਲਈ ਪ੍ਰੋਜੈਕਟ ਸਮਝੌਤੇ 'ਤੇ ਹਸਤਾਖਰ ਕੀਤੇ

Posted On: 03 SEP 2021 12:41PM by PIB Chandigarh

ਮੁੱਖ ਝਲਕੀਆਂ:

 

ਰੱਖਿਆ ਮੰਤਰਾਲਾ ਅਤੇ ਅਮਰੀਕੀ ਰੱਖਿਆ ਵਿਭਾਗ ਵਿਚਕਾਰ ਰੱਖਿਆ ਟੈਕਨੋਲੋਜੀ ਅਤੇ ਵਪਾਰਕ ਪਹਿਲ ਦੇ ਤਹਿਤ ਪ੍ਰੋਜੈਕਟ ਸਮਝੌਤੇ 'ਤੇ ਹਸਤਾਖਰ ਕੀਤੇ ਗਏ

ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਟੈਕਨੋਲੋਜੀ ਸਹਿਯੋਗ ਨੂੰ ਮਜ਼ਬੂਤ ਕਰਨ ਵੱਲ ਮਹੱਤਵਪੂਰਨ ਕਦਮ

ਏਐਲਯੂਏਵੀ ਪ੍ਰੋਟੋਟਾਈਪ ਦੇ ਸਹਿ-ਵਿਕਾਸ ਲਈ ਪ੍ਰਣਾਲੀਆਂ ਦੇ ਡਿਜ਼ਾਈਨ, ਵਿਕਾਸ, ਪ੍ਰਦਰਸ਼ਨ, ਟੈਸਟਿੰਗ ਅਤੇ ਮੁਲਾਂਕਣ ਵੱਲ ਭਾਰਤੀ ਹਵਾਈ ਸੈਨਾ ਅਤੇ ਡੀਆਰਡੀਓ ਵਿਚਕਾਰ ਸਹਿਯੋਗ ਦੀ ਰੂਪ ਰੇਖਾ

ਰੱਖਿਆ ਮੰਤਰਾਲੇ ਅਤੇ ਅਮਰੀਕੀ ਰੱਖਿਆ ਵਿਭਾਗ ਨੇ 30 ਜੁਲਾਈ, 2021 ਨੂੰ ਡਿਫੈਂਸ ਟੈਕਨਾਲੌਜੀ ਐਂਡ ਟਰੇਡ ਇਨੀਸ਼ਿਏਟਿਵ (ਡੀਟੀਟੀਆਈ) ਵਿੱਚ ਜੁਆਇੰਟ ਵਰਕਿੰਗ ਗਰੁੱਪ ਏਅਰ ਸਿਸਟਮਸ ਦੇ ਅਧੀਨ ਏਅਰ-ਲਾਂਚਡ ਮਨੁੱਖ ਰਹਿਤ ਏਰੀਅਲ ਵਹੀਕਲ (ਏਐਲਯੂਏਵੀ) ਲਈ ਇੱਕ ਪ੍ਰੋਜੈਕਟ ਸਮਝੌਤੇ (ਪੀਏ) ਤੇ ਹਸਤਾਖਰ ਕੀਤੇ। ਏਐਲਯੂਏਵੀ ਲਈ ਪੀਏ ਰੱਖਿਆ, ਵਿਕਾਸ, ਟੈਸਟਿੰਗ ਅਤੇ ਮੁਲਾਂਕਣ (ਆਰਡੀਟੀ ਐਂਡ ਈ) ਰੱਖਿਆ ਮੰਤਰਾਲੇ ਅਤੇ ਅਮਰੀਕੀ ਰੱਖਿਆ ਵਿਭਾਗ ਦੇ ਵਿਚਕਾਰ ਕੀਤੇ ਗਏ ਸਮਝੌਤੇ ਦੇ ਅਧੀਨ ਆਉਂਦਾ ਹੈ, ਜਿਸ 'ਤੇ ਪਹਿਲੀ ਵਾਰ ਜਨਵਰੀ 2006 ਵਿੱਚ ਹਸਤਾਖਰ ਕੀਤੇ ਗਏ ਸਨ ਅਤੇ ਜਨਵਰੀ 2015 ਵਿੱਚ ਇਸ ਸਮਝੌਤੇ ਦਾ ਨਵੀਨੀਕਰਨ ਕੀਤਾ ਗਿਆ ਸੀ। ਸਮਝੌਤਾ ਰੱਖਿਆ ਉਪਕਰਣਾਂ ਦੇ ਸਹਿ-ਵਿਕਾਸ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਟੈਕਨੋਲੋਜੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇਕ ਮਹੱਤਵਪੂਰਨ ਕਦਮ ਹੈ।

ਡੀਟੀਟੀਆਈ ਦਾ ਮੁੱਖ ਉਦੇਸ਼ ਸਹਿਯੋਗੀ ਟੈਕਨੋਲੋਜੀ ਦੇ ਵਟਾਂਦਰੇ ਨੂੰ ਉਤਸ਼ਾਹਤ ਕਰਨ ਲਈ ਨਿਰੰਤਰ ਅਗਵਾਈ ਤੇ ਧਿਆਨ ਕੇਂਦਰਤ ਕਰਨਾ ਅਤੇ ਭਾਰਤੀ ਅਤੇ ਅਮਰੀਕੀ ਸੈਨਿਕ ਬਲਾਂ ਲਈ ਭਵਿੱਖ ਦੀਆਂ ਟੈਕਨੋਲੋਜੀਆਂ ਦੇ ਸਹਿ-ਉਤਪਾਦਨ ਅਤੇ ਸਹਿ-ਵਿਕਾਸ ਦੇ ਮੌਕੇ ਪੈਦਾ ਕਰਨਾ ਹੈ। ਡੀਟੀਟੀਆਈ ਦੇ ਅਧੀਨ, ਸੰਬੰਧਤ ਖੇਤਰਾਂ ਵਿੱਚ ਆਪਸੀ ਸਹਿਮਤੀ ਵਾਲੇ ਪ੍ਰੋਜੈਕਟਾਂ 'ਤੇ ਧਿਆਨ ਕੇਂਦਰਤ ਕਰਨ ਲਈ ਥੱਲ ਸੈਨਾ, ਜਲ ਸੈਨਾ,ਹਵਾਈ ਸੈਨਾ ਅਤੇ ਹਵਾਈ ਜਹਾਜ਼ਾਂ ਨੂੰ ਲਿਜਾਣ ਵਾਲੀਆਂ ਕੈਰੀਅਰ ਟੈਕਨੋਲੋਜੀਆਂ ਤੇ ਸਾਂਝੇ ਕਾਰਜ ਸਮੂਹ ਸਥਾਪਤ ਕੀਤੇ ਗਏ ਹਨ। ਏਐਲਯੂਏਵੀ ਦੇ ਸਹਿ-ਵਿਕਾਸ ਲਈ ਪੀਏ ਦੀ ਨਿਗਰਾਨੀ ਏਅਰ ਸਿਸਟਮਜ਼ ਤੇ ਸਾਂਝੇ ਵਰਕਿੰਗ ਗਰੁੱਪ ਵੱਲੋਂ ਕੀਤੀ ਗਈ ਹੈ ਅਤੇ ਇਹ ਡੀਟੀਟੀਆਈ ਲਈ ਇੱਕ ਵੱਡੀ ਪ੍ਰਾਪਤੀ ਹੈ।

ਪੀਏ, ਹਵਾਈ ਸੈਨਾ ਖੋਜ ਪ੍ਰਯੋਗਸ਼ਾਲਾ, ਭਾਰਤੀ ਹਵਾਈ ਸੈਨਾ, ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੇ ਵਿਚਕਾਰ ਏਐਲਯੂਏਵੀ ਪ੍ਰੋਟੋਟਾਈਪ ਦੇ ਸਹਿ-ਵਿਕਾਸ ਲਈ ਪ੍ਰਣਾਲੀਆਂ ਦੇ ਡਿਜ਼ਾਈਨ, ਵਿਕਾਸ, ਪ੍ਰਦਰਸ਼ਨ, ਟੈਸਟਿੰਗ ਅਤੇ ਮੁਲਾਂਕਣ ਦੇ ਵਿਚਕਾਰ ਸਹਿਯੋਗ ਦੀ ਰੂਪ ਰੇਖਾ ਤਿਆਰ ਕਰਦਾ ਹੈ। ਡੀਆਰਡੀਓ ਵਿਖੇ ਏਅਰੋਨਾਟਿਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ (ਏਡੀਈ) ਅਤੇ ਹਵਾਈ ਸੈਨਾ ਖੋਜ ਪ੍ਰਯੋਗਸ਼ਾਲਾ (ਏਐਫਆਰਐਲ) ਤੇ ਏਅਰੋਸਪੇਸ ਸਿਸਟਮਸ ਡਾਇਰੈਕਟੋਰੇਟ ਦੇ ਨਾਲ ਭਾਰਤੀ ਅਤੇ ਅਮਰੀਕੀ ਹਵਾਈ ਸੇਨਾਵਾਂ ਪੀਏ ਨੂੰ ਲਾਗੂ ਕਰਨ ਲਈ ਪ੍ਰਮੁੱਖ ਸੰਸਥਾਵਾਂ ਹਨ।

ਇਸ ਸਮਝੌਤੇ 'ਤੇ ਡੀਟੀਟੀਆਈ ਅਧੀਨ ਜਾਇੰਟ ਵਰਕਿੰਗ ਗਰੁੱਪ ਏਅਰ ਪ੍ਰਣਾਲੀਆਂ ਦੇ ਪ੍ਰਧਾਨਾਂ ਭਾਰਤੀ ਹਵਾਈ ਸੈਨਾ ਦੀਆਂ ਯੋਜਨਾਵਾਂ ਲਈ ਸਹਾਇਕ ਹਵਾਈ ਸੈਨਾ ਮੁਖੀ ਏਅਰ ਵਾਈਸ ਮਾਰਸ਼ਲ ਨਰਮਦੇਸ਼ਵਰ ਤਿਵਾੜੀ ਅਤੇ ਅਮਰੀਕੀ ਹਵਾਈ ਸੈਨਾ ਵੱਲੋਂ ਨਿਰਦੇਸ਼ਕ, ਹਵਾਈ ਸੈਨਾ ਸੁਰੱਖਿਆ ਸਹਾਇਤਾ ਅਤੇ ਕੋਆਪ੍ਰੇਸ਼ਨ ਨਿਰਦੇਸ਼ਕ ਬ੍ਰਿਗੇਡੀਅਰ ਜਨਰਲ ਬ੍ਰਾਇਨ ਆਰ. ਬਰੁਕਬਾਉਅਰ ਨੇ ਹਸਤਾਖਰ ਕੀਤੇ।

*******

ਏਬੀਬੀ/ਨੈਂਪੀ/ਡੀਕੇ/ਆਰਪੀ/ਸੈਵੀ/ਏਡੀਏ(Release ID: 1751760) Visitor Counter : 135