ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਦੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਐੱਫਐੱਸਐੱਸਏਆਈ ਦੁਆਰਾ 5-ਸਟਾਰ ‘ਈਟ ਰਾਈਟ ਸਟੇਸ਼ਨ’ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ


‘ਈਟ ਰਾਈਟ ਸਟੇਸ਼ਨ’ ਸਰਟੀਫਿਕੇਟ ਐੱਫਐੱਸਐੱਸਏਆਈ ਦੁਆਰਾ ਉਨ੍ਹਾਂ ਰੇਲਵੇ ਸਟੇਸ਼ਨਾਂ ਨੂੰ ਦਿੱਤਾ ਜਾਂਦਾ ਹੈ ਜੋ ਯਾਤਰੀਆਂ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਬੈਂਚਮਾਰਕ ਨਿਰਧਾਰਤ ਕਰਦੇ ਹਨ

ਇਹ ਮਾਨਤਾ ਪ੍ਰਾਪਤ ਕਰਨ ਵਾਲਾ ਚੰਡੀਗੜ੍ਹ ਰੇਲਵੇ ਸਟੇਸ਼ਨ ਭਾਰਤ ਦਾ ਪੰਜਵਾਂ ਰੇਲਵੇ ਸਟੇਸ਼ਨ ਬਣ ਗਿਆ ਹੈ

Posted On: 02 SEP 2021 1:22PM by PIB Chandigarh

ਭਾਰਤੀ ਰੇਲਵੇ ਦੇ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਯਾਤਰੀਆਂ ਨੂੰ ਉੱਚ ਗੁਣਵੱਤਾ, ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ 5-ਸਟਾਰ ‘ਈਟ ਰਾਈਟ ਸਟੇਸ਼ਨ’ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ। ਇਹ ਸਰਟੀਫਿਕੇਸ਼ਨ ਐੱਫਐੱਸਐੱਸਏਆਈ ਦੁਆਰਾ ਰੇਲਵੇ ਸਟੇਸ਼ਨਾਂ ਨੂੰ ਮਿਆਰੀ ਭੋਜਨ ਭੰਡਾਰਨ ਅਤੇ ਸਫਾਈ ਅਭਿਆਸਾਂ ਦੀ ਪਾਲਣਾ ਕਰਨ ’ਤੇ ਦਿੱਤਾ ਜਾਂਦਾ ਹੈ। ਐੱਫਐੱਸਐੱਸਏਆਈ ਦੁਆਰਾ ਰੇਲਵੇ ਸਟੇਸ਼ਨਾਂ ਨੂੰ ‘ਈਟ ਰਾਈਟ ਸਟੇਸ਼ਨ’ ਸਰਟੀਫਿਕੇਟ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ ਜੋ ਯਾਤਰੀਆਂ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਬੈਂਚਮਾਰਕ ਨਿਰਧਾਰਤ ਕਰਦੇ ਹਨ।

ਐੱਫਐੱਸਐੱਸਏਆਈ- ਸੂਚੀਬੱਧ ਤੀਜੀ ਧਿਰ ਦੀ ਆਡਿਟ ਏਜੰਸੀ ਦੇ 1 ਤੋਂ 5 ਤੱਕ ਰੇਟਿੰਗ ਨਾਲ ਸਟੇਸ਼ਨ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ। 5-ਸਟਾਰ ਰੇਟਿੰਗ ਯਾਤਰੀਆਂ ਨੂੰ ਸੁਰੱਖਿਅਤ ਅਤੇ ਸਵੱਛ ਭੋਜਨ ਉਪਲੱਬਧ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਟੇਸ਼ਨਾਂ ਦੁਆਰਾ ਮਿਸਾਲੀ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ।

ਇਹ ਸਰਟੀਫਿਕੇਸ਼ਨ - ਸਾਰੇ ਭਾਰਤੀਆਂ ਲਈ ਸੁਰੱਖਿਅਤ, ਸਿਹਤਮੰਦ ਅਤੇ ਟਿਕਾਊ ਭੋਜਨ ਯਕੀਨੀ ਬਣਾਉਣ ਲਈ ਐੱਫਐੱਸਐੱਸਏਆਈ ਦੁਆਰਾ ਦੇਸ਼ ਦੀ ਭੋਜਨ ਪ੍ਰਣਾਲੀ ਨੂੰ ਬਦਲਣ ਦੇ ਵੱਡੇ ਪੱਧਰ 'ਤੇ ਯਤਨ ਵਜੋਂ ‘ਈਟ ਰਾਈਟ ਇੰਡੀਆ’ ਅੰਦੋਲਨ ਦਾ ਹਿੱਸਾ ਹੈ। ਈਟ ਰਾਈਟ ਇੰਡੀਆ ਰੈਗੂਲੇਟਰੀ, ਸਮਰੱਥਾ ਨਿਰਮਾਣ, ਸਹਿਯੋਗੀ ਅਤੇ ਸਸ਼ਕਤੀਕਰਨ ਦੇ ਤਰੀਕਿਆਂ ਦਾ ਇੱਕ ਸੁਚੱਜਾ ਮਿਸ਼ਰਣ ਅਪਣਾਉਂਦਾ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਡਾ ਭੋਜਨ ਲੋਕਾਂ ਅਤੇ ਧਰਤੀ ਦੋਵਾਂ ਲਈ ਉਚਿਤ ਹੋਵੇ।

ਇਹ ਮਾਨਤਾ ਪ੍ਰਾਪਤ ਕਰਨ ਵਾਲਾ ਚੰਡੀਗੜ੍ਹ ਰੇਲਵੇ ਸਟੇਸ਼ਨ ਭਾਰਤ ਦਾ ਪੰਜਵਾਂ ਸਟੇਸ਼ਨ ਬਣ ਗਿਆ ਹੈ। ਇਸ ਪ੍ਰਮਾਣੀਕਰਣ ਵਾਲੇ ਹੋਰ ਰੇਲਵੇ ਸਟੇਸ਼ਨਾਂ ਵਿੱਚ ਆਨੰਦ ਵਿਹਾਰ ਟਰਮੀਨਲ ਰੇਲਵੇ ਸਟੇਸ਼ਨ (ਦਿੱਲੀ), ਛਤਰਪਤੀ ਸ਼ਿਵਾਜੀ ਟਰਮੀਨਲ; (ਮੁੰਬਈ), ਮੁੰਬਈ ਸੈਂਟਰਲ ਰੇਲਵੇ ਸਟੇਸ਼ਨ; (ਮੁੰਬਈ) ਅਤੇ ਵਡੋਦਰਾ ਰੇਲਵੇ ਸਟੇਸ਼ਨ ਸ਼ਾਮਲ ਹਨ।

ਭਾਰਤੀ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਆਈਆਰਐੱਸਡੀਸੀ) ਨੇ ਯਾਤਰੀਆਂ ਦੀ ਯਾਤਰਾ ਨੂੰ ਸੁਰੱਖਿਅਤ ਅਤੇ ਰੁਕਾਵਟ ਮੁਕਤ ਬਣਾਉਣ ਦੇ ਤਜ਼ਰਬੇ ਨੂੰ ਵਧਾਉਣ ਲਈ ਪੰਜ ਰੇਲਵੇ ਸਟੇਸ਼ਨਾਂ ਜਿਵੇਂ ਕੇਐੱਸਆਰ ਬੰਗਲੁਰੂ, ਪੁਣੇ, ਅਨੰਦ ਵਿਹਾਰ, ਚੰਡੀਗੜ੍ਹ ਅਤੇ ਸਿਕੰਦਰਾਬਾਦ ਵਿਖੇ ਸੁਵਿਧਾ ਪ੍ਰਬੰਧਨ ਬਣਾਉਣ ਦਾ ਕਾਰਜ ਸੌਂਪਿਆ ਹੈ। ਆਈਆਰਐੱਸਡੀਸੀ ਯਾਤਰੀ ਅਨੁਭਵ ਨੂੰ ਮੁੜ ਪਰਿਭਾਸ਼ਤ ਕਰਨ ਅਤੇ ਭਾਰਤ ਦੇ ਰੇਲਵੇ ਸਟੇਸ਼ਨਾਂ ਦੇ ਵਿਕਾਸ, ਪੁਨਰ ਵਿਕਾਸ, ਸੰਚਾਲਨ ਅਤੇ ਸਾਂਭ ਸੰਭਾਲ ਵਿੱਚ ਇੱਕ ਮਾਪਦੰਡ ਨਿਰਧਾਰਤ ਕਰਨ ਲਈ ਵਚਨਬੱਧ ਹੈ।

ਸੁਵਿਧਾ ਪ੍ਰਬੰਧਨ ਵਿੱਚ ਆਈਆਰਐੱਸਡੀਸੀ ਦੇ ਬਹੁਤ ਸਾਰੇ ਸਿਹਰੇ ਹਨ, ਜਿਸ ਵਿੱਚ ‘ਵਾਟਰ ਫਰੌਮ ਏਅਰ’, ਵਾਟਰ ਵੈਂਡਿੰਗ ਮਸ਼ੀਨ, ਫਿਟ ਇੰਡੀਆ ਸਕਵਾਟ ਕਿਓਸਕ, ਉੱਚਤਮ ਰੇਟਿੰਗ ਵਾਲਾ ਈਟ ਰਾਈਟ ਸਟੇਸ਼ਨ, ਡਿਜੀਟਲ ਲਾਕਰ, ਜੈਨਰਿਕ ਦਵਾਈਆਂ ਦੀ ਦੁਕਾਨ, ਮੋਬਾਈਲ ਚਾਰਜਿੰਗ ਕਿਓਸਕ, ਰਿਟੇਲ ਸਟੋਰ, ਸਟਾਰਟ-ਅਪ ਅਤੇ ਫੂਡ ਟਰੱਕ ਸ਼ਾਮਲ ਹਨ। ਛੇਤੀ ਹੀ ਆਈਆਰਐੱਸਡੀਸੀ ਪੜਾਅਵਾਰ ਢੰਗ ਨਾਲ 90 ਹੋਰ ਸਟੇਸ਼ਨਾਂ ਦੀ ਸੁਵਿਧਾ ਪ੍ਰਬੰਧਨ ਦਾ ਕੰਮ ਕਰੇਗਾ।

***

ਆਰਜੇ/ਡੀਐੱਸ


(Release ID: 1751700) Visitor Counter : 219