ਆਯੂਸ਼

ਦੇਸ਼ ਵਿੱਚ 75 ਹਜ਼ਾਰ ਹੈਕਟੇਅਰ ਜ਼ਮੀਨ ਤੇ ਮੈਡੀਸਨਲ ਪਲਾਂਟ ਦੀ ਕਾਸ਼ਤ ਕੀਤੀ ਜਾਏਗੀ


ਆਯੁਸ਼ ਮੰਤਰਾਲੇ ਨੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਨੈਸ਼ਨਲ ਮੈਡੀਸਨਲ ਪਲਾਂਟ ਬੋਰਡ (ਐਨਐਮਪੀਬੀ) ਦੀ ਮੁਹਿੰਮ ਸ਼ੁਰੂ ਕੀਤੀ


ਮਹਾਰਾਸ਼ਟਰ ਦੇ ਕਿਸਾਨਾਂ ਨੂੰ 7500 ਮੈਡੀਸਨਲ ਪਲਾਂਟ, ਉੱਤਰ ਪ੍ਰਦੇਸ਼ ਵਿੱਚ 750 ਮੈਡੀਸਨਲ ਪਲਾਂਟ ਵੰਡੇ ਗਏ

Posted On: 02 SEP 2021 1:00PM by PIB Chandigarh

ਰਾਸ਼ਟਰੀ ਮੈਡੀਸਨਲ ਪਲਾਂਟ ਬੋਰਡ (ਐਨਐਮਪੀਬੀ)ਆਯੁਸ਼ ਮੰਤਰਾਲੇ ਨੇ ਦੇਸ਼ ਵਿੱਚ ਮੈਡੀਸਨਲ ਪਲਾਂਟ ਦੀ ਕਾਸ਼ਤ ਨੂੰ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਉਤਸ਼ਾਹਤ ਕਰਨ ਲਈ ਇੱਕ  ਰਾਸ਼ਟਰੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਗ੍ਰੀਨ ਇੰਡੀਆ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ। ਇਸ ਮੁਹਿੰਮ ਦੇ ਤਹਿਤ ਅਗਲੇ ਇੱਕ ਸਾਲ ਵਿੱਚ ਦੇਸ਼ ਭਰ ਵਿੱਚ 75,000 ਹੈਕਟੇਅਰ ਜ਼ਮੀਨ ਉੱਤੇ ਮੈਡੀਸਨਲ ਪਲਾਂਟ ਦੀ ਕਾਸ਼ਤ ਕੀਤੀ ਜਾਵੇਗੀ। ਪ੍ਰੋਗਰਾਮ  ਦੀ ਸ਼ੁਰੂਆਤ ਯੂਪੀ ਦੇ ਸਹਾਰਨਪੁਰ ਅਤੇ ਮਹਾਰਾਸ਼ਟਰ ਦੇ ਪੁਣੇ ਤੋਂ ਕੀਤੀ ਗਈ ਹੈ। ਆਯੂਸ਼ ਮੰਤਰਾਲੇ ਦੁਆਰਾ 'ਆਜਾਦੀ ਕਾ ਅੰਮ੍ਰਿਤ ਮਹੋਤਸਵਦੇ ਤਹਿਤ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿੱਚ ਇਹ ਪ੍ਰੋਗਰਾਮ ਦੂਜਾ ਹੈ।

ਪੁਣੇ ਵਿੱਚ ਕਿਸਾਨਾਂ ਨੂੰ ਮੈਡੀਸਨਲ ਪਲਾਂਟ ਵੰਡੇ ਗਏ। ਜਿਹੜੇ ਲੋਕ ਪਹਿਲਾਂ ਹੀ ਮੈਡੀਸਨਲ ਪਲਾਂਟ ਦੀ ਕਾਸ਼ਤ ਕਰ ਰਹੇ ਸਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਅਹਿਮਦਨਗਰ ਜ਼ਿਲੇ ਦੇ ਪਾਰਨੇਰ ਤੋਂ  ਵਿਧਾਇਕ ਨੀਲੇਸ਼ ਲੰਕੇਡਾ. ਅਸੀਮ ਅਲੀ ਖਾਨਡੀਜੀਸੈਂਟਰਲ ਕੌਂਸਲ ਫਾਰ ਰਿਸਰਚ ਇਨ ਯੂਨਾਨੀ ਮੈਡੀਸਨ (ਸੀਸੀਆਰਯੂਐਮ)ਅਤੇ ਡਾ: ਚੰਦਰ ਸ਼ੇਖਰ ਸੈਨਵਾਲਉਪ ਮੁੱਖ ਕਾਰਜਕਾਰੀ ਅਧਿਕਾਰੀ,  ਐਨਐਮਪੀਬੀਨੇ ਵੱਖ -ਵੱਖ ਥਾਵਾਂ ਤੋਂ ਸਮਾਗਮਾਂ ਦੀ ਅਗਵਾਈ ਕੀਤੀ।

ਡਾ. ਸਾਂਵਲ ਨੇ ਕਿਹਾ ਕਿ 'ਇਹ ਕੋਸ਼ਿਸ਼ ਦੇਸ਼ ਵਿੱਚ ਮੈਡੀਸਨਲ ਪਲਾਂਟ ਦੀ ਸਪਲਾਈ ਨੂੰ ਹੁਲਾਰਾ ਦੇਵੇਗੀ। " ਇਸ ਮੌਕੇ 75 ਕਿਸਾਨਾਂ ਨੂੰ ਕੁੱਲ 7500 ਚਿਕਿਤਸਕ ਪੌਦੇ ਵੰਡੇ ਗਏ। 75 ਹਜ਼ਾਰ ਬੂਟੇ ਵੰਡਣ ਦਾ ਟੀਚਾ ਮਿਥਿਆ ਗਿਆ ਹੈ।

ਸਹਾਰਨਪੁਰ ਵਿੱਚਉੱਤਰ ਪ੍ਰਦੇਸ਼ ਸਰਕਾਰ ਦੇ ਆਯੁਸ਼ ਰਾਜ ਮੰਤਰੀਸ਼੍ਰੀ ਧਰਮ ਸਿੰਘ ਸੈਣੀ ਦੇ ਨਾਲ ਰਾਸ਼ਟਰੀ ਮੈਡੀਸਨਲ ਪਲਾਂਟ ਬੋਰਡ (ਐਨਐਮਪੀਬੀ) ਦੇ ਖੋਜ ਅਧਿਕਾਰੀਸੁਨੀਲ ਦੱਤ ਅਤੇ ਆਯੂਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਮੈਡੀਸਨਲ ਪਲਾਂਟ ਦੀ ਕਾਸ਼ਤ ਕਰਨ ਵਾਲੇ  ਕਿਸਾਨਾਂ ਦਾ ਉੱਤਰ ਪ੍ਰਦੇਸ਼ ਦੇ ਆਯੂਸ਼ ਰਾਜ ਮੰਤਰੀ ਧਰਮ ਸਿੰਘ ਸੈਣੀ ਨੇ ਸਨਮਾਨ ਕੀਤਾ। ਬਹੁਤ ਸਾਰੇ ਨੇੜਲੇ ਜ਼ਿਲ੍ਹਿਆਂ ਤੋਂ ਆਏ 150 ਕਿਸਾਨਾਂ ਨੂੰ ਮੈਡੀਸਨਲ ਪਲਾਂਟ ਮੁਫਤ ਵੰਡੇ ਗਏ। ਇਨ੍ਹਾਂ ਵਿੱਚ ਮੁੱਖ ਤੌਰ ਤੇ ਪੌਦਿਆਂ ਦੀਆਂ ਪ੍ਰਜਾਤੀਆਂ ਸ਼ਾਮਲ ਹਨ - ਰਾਤ ਦੇ ਫੁੱਲਾਂ ਵਾਲੀ ਜੈਸਮੀਨ (ਪਾਰਿਜਾਤ) ਗੋਲਡਨ ਐਪਲ (ਬੇਲ)ਮਾਰਗੋਸਾ ਟ੍ਰੀ (ਨੀਮ)ਇੰਡੀਅਨ ਜਿਨਸੈਂਗ (ਅਸ਼ਵਗੰਧਾ) ਅਤੇ ਇੰਡੀਅਨ ਬਲੈਕਬੇਰੀ (ਜਾਮੁਨ), 750 ਜਾਮੁਨ ਦੇ ਬੂਟੇ ਵੱਖਰੇ ਤੌਰ 'ਤੇ ਕਿਸਾਨਾਂ ਨੂੰ ਮੁਫਤ ਵੰਡੇ ਗਏ।

ਕੇਂਦਰੀ ਆਯੁਸ਼ ਮੰਤਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਹੈ ਕਿ ਦੇਸ਼ ਵਿੱਚ ਮੈਡੀਸਨਲ ਪਲਾਂਟ ਦੇ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ ਅਤੇ 75000 ਹੈਕਟੇਅਰ ਜ਼ਮੀਨ ਤੇ ਮੈਡੀਸਨਲ ਪਲਾਂਟ ਦੀ ਕਾਸ਼ਤ ਦੇਸ਼ ਵਿੱਚ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਏਗੀ ਅਤੇ ਇਹ ਕਿਸਾਨਾਂ ਦੀ ਆਮਦਨ ਦਾ ਇੱਕ ਵੱਡਾ ਸਰੋਤ ਹੋਵੇਗਾ। ਇਸ ਨਾਲ ਦੇਸ਼ ਦਵਾਈਆਂ ਦੇ ਖੇਤਰ ਵਿੱਚ ਆਤਮਨਿਰਭਰ ਹੋ ਜਾਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ 1.5 ਸਾਲਾਂ ਵਿੱਚਮੈਡੀਸਨਲ ਪਲਾਂਟ ਦਾ ਬਾਜ਼ਾਰ ਨਾ ਸਿਰਫ ਭਾਰਤ ਵਿੱਚ ਬਲਕਿ ਪੂਰੇ ਵਿਸ਼ਵ ਵਿੱਚ ਬਹੁਤ ਜ਼ਿਆਦਾ ਵਧਿਆ ਹੈ, ਇਹੀ ਕਾਰਨ ਹੈ ਕਿ ਅਸ਼ਵਗੰਧਾ ਅਮਰੀਕਾ ਵਿੱਚ ਤੀਜਾ ਸਭ ਤੋਂ ਵੱਧ ਵਿਕਣ ਵਾਲਾ ਉਤਪਾਦ ਰਿਹਾ ਹੈ।    

 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਅਧੀਨ ਆਯੋਜਿਤ ਕੀਤੇ ਜਾ ਰਹੇ ਹੋਰ ਪ੍ਰੋਗਰਾਮਾਂ ਵਿੱਚ ਵਾਈ ਬ੍ਰੇਕ ਐਪ ਦੀ ਸ਼ੁਰੂਆਤਪ੍ਰੋਫਾਈਲੈਕਟਿਕ ਆਯੁਸ਼ ਦਵਾਈਆਂ ਦੀ ਵੰਡ, 'ਆਯੁਸ਼ ਆਪਕੇ ਦੁਆਰਅਤੇ ਸਕੂਲ  ਅਤੇ ਕਾਲਜ ਦੇ ਵਿਦਿਆਰਥੀਆਂ ਲਈ ਭਾਸ਼ਣ ਲੜੀ ਸ਼ਾਮਲ ਹੈ। ਵਾਈ ਬ੍ਰੇਕ ਐਪ 'ਤੇ ਲੈਕਚਰ ਲੜੀ ਅਤੇ ਵੈਬਿਨਾਰ 5 ਸਤੰਬਰ ਨੂੰ ਆਯੋਜਿਤ ਕੀਤੇ ਜਾਣੇ ਹਨ। 

-------------- 

 ਐਮਵੀ/ਐਸਕੇ



(Release ID: 1751558) Visitor Counter : 177