ਆਯੂਸ਼

ਆਯੁਸ਼ ਮੰਤਰਾਲੇ ਨੇ ਪ੍ਰੋਫਾਈਲੈਕਟਿਕ ਦਵਾਈਆਂ ਵੰਡਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ


ਨੋਵਲ ਕੋਰੋਨਾ ਵਾਇਰਸ ਦੇ ਵਿਰੁੱਧ ਪ੍ਰਤੀਰੋਧਕਤਾ ਵਧਾਉਣ ਲਈ ਦਵਾਈਆਂ


60 ਸਾਲ ਤੋਂ ਵੱਧ ਉਮਰ ਦੇ ਲੋਕਾਂ 'ਤੇ ਵਿਸ਼ੇਸ਼ ਧਿਆਨ

Posted On: 02 SEP 2021 5:38PM by PIB Chandigarh

'ਆਜਾਦੀ ਕਾ ਅੰਮ੍ਰਿਤ ਮਹੋਤਸਵਦੇ ਅਧੀਨ ਆਪਣੀਆਂ ਗਤੀਵਿਧੀਆਂ ਦੀ ਲੜੀ ਨੂੰ ਜਾਰੀ ਰੱਖਦੇ ਹੋਏਆਯੁਸ਼ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿਖੇ ਆਯੁਸ਼ ਪ੍ਰੋਫਾਈਲੈਕਟਿਕ ਦਵਾਈਆਂ ਦੀ ਵੰਡ ਅਤੇ ਖੁਰਾਕ ਅਤੇ ਜੀਵਨ ਸ਼ੈਲੀ ਬਾਰੇ ਲਿਖਤੀ ਦਿਸ਼ਾ ਨਿਰਦੇਸ਼ਾਂ ਬਾਰੇ ਮੁਹਿੰਮ ਸ਼ੁਰੂ ਕੀਤੀ। ਆਯੁਸ਼ ਅਤੇ ਬੰਦਰਗਾਹਜਹਾਜਰਾਨੀ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਆਯੁਸ਼ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ. ਮੁੰਜਾਪਾਰਾ ਮਹੇਂਦਰਭਾਈ ਨੇ ਸਾਂਝੇ ਤੌਰ 'ਤੇ ਮੁਹਿੰਮ ਨੂੰ ਹਰੀ ਝੰਡੀ ਦਿਖਾਈ।

ਅਗਲੇ ਇੱਕ ਸਾਲ ਵਿੱਚਇਮਿਊਨਿਟੀ ਬੂਸਟਰ ਦਵਾਈਆਂ ਅਤੇ ਕੋਵਿਡ -19 ਦਾ ਮੁਕਾਬਲਾ ਕਰਨ ਲਈ ਦਿਸ਼ਾ-ਨਿਰਦੇਸ਼ ਦੇਸ਼ ਭਰ ਦੇ 75 ਲੱਖ ਲੋਕਾਂ ਨੂੰ ਵੰਡੇ ਜਾਣਗੇਜਿਸ ਵਿੱਚ ਜੈਰਿਆਟ੍ਰਿਕ (60 ਸਾਲ ਜਾਂ ਇਸ ਤੋਂ ਵੱਧ ਉਮਰ ਦੇ) ਆਬਾਦੀ ਅਤੇ ਫਰੰਟ ਲਾਈਨ ਵਰਕਰਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਕੋਵਿਡ -19 ਲਈ ਆਯੁਰਵੇਦ ਰੋਕਥਾਮ ਦਵਾਈਆਂ ਦੀ ਕਿੱਟ ਵਿੱਚ ਸੰਸ਼ਮਨੀ ਵਟੀ ਸ਼ਾਮਲ ਹੈਜਿਸਨੂੰ ਗੁੱਡੂਚੀ ਜਾਂ ਗਿਲੋਏ ਘਨ ਵਟੀ ਅਤੇ ਅਸ਼ਵਗੰਧਾ ਘਨ ਵਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿੱਟ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਆਯੁਰਵੇਦਿਕ ਦਵਾਈਆਂ 'ਤੇ ਖੋਜ ਲਈ ਕੇਂਦਰੀ ਪ੍ਰੀਸ਼ਦ (ਸੀਸੀਆਰਏਐੱਸ) ਦੁਆਰਾ ਤਿਆਰ ਕੀਤਾ ਗਿਆ ਹੈ।

ਪ੍ਰੋਫਾਈਲੈਕਟਿਕ ਦਵਾਈਆਂ ਅਤੇ ਖੁਰਾਕ ਅਤੇ ਜੀਵਨ ਸ਼ੈਲੀ ਸਬੰਧੀ ਦਿਸ਼ਾ ਨਿਰਦੇਸ਼ਾਂ ਨੂੰ ਵੰਡਣ ਦੀ ਮੁਹਿੰਮ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ 'ਆਜਾਦੀ ਕਾ ਅੰਮ੍ਰਿਤ ਮਹੋਤਸਵਮੁਹਿੰਮ ਦਾ ਇੱਕ ਹਿੱਸਾ ਹੈ। ਸਾਲ ਭਰ ਚੱਲੀ ਇਹ ਮੁਹਿੰਮ ਅਗਸਤ 2022 ਤੱਕ ਜਾਰੀ ਰਹੇਗੀਜਦੋਂ ਭਾਰਤ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾ ਰਿਹਾ ਹੈ।

ਆਪਣੇ ਵਰਚੁਅਲ ਭਾਸ਼ਣ ਵਿੱਚਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਾਰਿਆਂ ਲਈ ਸਿਹਤ” ਨੂੰ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਅਤੇ ਮਿਸ਼ਨ ਵਿੱਚ ਯੋਗਦਾਨ ਪਾਉਣਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਹਾਮਾਰੀ ਨਾਲ ਲੜਨ ਲਈ ਸੱਤ ਕਾਰਜਾਂ ਨੂੰ ਸੂਚੀਬੱਧ ਕੀਤਾ ਹੈ ਅਤੇ ਉਨ੍ਹਾਂ ਵਿੱਚੋਂ ਪਹਿਲੇ ਨੰਬਰ 'ਤੇ ਬਜ਼ੁਰਗਾਂ ਦੀ ਦੇਖਭਾਲ ਹੈ।

 “ਆਯੁਸ਼ ਪ੍ਰੋਫਾਈਲੈਕਟਿਕ ਦਵਾਈਆਂ ਦੀ ਵੰਡ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਸਹਾਇਤਾ ਕਰੇਗੀ। ਮਹਾਮਾਰੀ ਦੀਆਂ ਦੋ ਲਹਿਰਾਂ ਦੇ ਦੌਰਾਨਇਸ ਦੇਸ਼ ਦੇ ਲੋਕਾਂ ਨੇ ਸਾਡੀ ਰਵਾਇਤੀ ਦਵਾਈ ਪ੍ਰਣਾਲੀ ਵਿੱਚ ਬਹੁਤ ਵਿਸ਼ਵਾਸ ਦਿਖਾਇਆ। ਉਨ੍ਹਾਂ ਦੇ ਵਿਸ਼ਵਾਸ ਨੇ ਸਾਨੂੰ ਇਸ ਦੇਸ਼ ਵਿਆਪੀ ਵੰਡ ਮੁਹਿੰਮ ਦੇ ਨਾਲ ਆਉਣ ਲਈ ਉਤਸ਼ਾਹਤ ਕੀਤਾ ਹੈ। ਇਹ ਮੁਹਿੰਮ ਦੇਸ਼ ਭਰ ਦੀਆਂ 86 ਤੋਂ ਵੱਧ ਆਯੁਸ਼ ਸੰਸਥਾਵਾਂ ਦੇ ਮਜ਼ਬੂਤ ਨੈਟਵਰਕ ਰਾਹੀਂ ਚਲਾਈ ਜਾ ਰਹੀ ਹੈ। 

ਮੁਹਿੰਮ ਦੀ ਸਫਲਤਾਪੂਰਵਕ ਯੋਜਨਾਬੰਦੀ ਅਤੇ ਲਾਗੂ ਕਰਨ ਲਈ ਸੀਸੀਆਰਏਐੱਸ ਦੇ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏਸ਼੍ਰੀ ਸੋਨੋਵਾਲ ਨੇ ਅੱਗੇ ਕਿਹਾ ਕਿ ਪ੍ਰੋਫਾਈਲੈਕਟਿਕ ਆਯੁਸ਼ ਦਵਾਈਆਂ ਦੀ ਇਸ ਵੰਡ ਮੁਹਿੰਮ ਦੇ ਨਾਲਪ੍ਰੀਸ਼ਦ ਬਿਰਧ ਆਬਾਦੀ ਦੀ ਸਿਹਤ 'ਤੇ ਧਿਆਨ ਕੇਂਦਰਤ ਕਰ ਰਹੀ ਹੈ।

ਇਸ ਮੌਕੇ ਬੋਲਦਿਆਂ ਡਾ: ਮੁੰਜਾਪਾਰਾ ਮਹੇਂਦਰਭਾਈ ਨੇ ਕਿਹਾ ਕਿ ਮੌਜੂਦਾ ਮੁਹਿੰਮ ਵਿਸ਼ੇਸ਼ ਤੌਰ 'ਤੇ 60 ਸਾਲ ਤੋਂ ਵੱਧ ਉਮਰ ਸਮੂਹ 'ਤੇ ਕੇਂਦਰਤ ਸੀ। ਰਾਜ ਮੰਤਰੀ ਨੇ ਕਿਹਾ, “ਇਹ ਇਸ ਉਮਰ ਸਮੂਹ ਵਿੱਚ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ ਕਿਉਂਕਿ ਉਨ੍ਹਾਂ ਨੂੰ ਇਸ ਮਹਾਮਾਰੀ ਦੀ ਸਥਿਤੀ ਵਿੱਚ ਵਧੇਰੇ ਕਮਜ਼ੋਰ ਮੰਨਿਆ ਜਾਂਦਾ ਹੈ।

ਲਾਂਚ ਮੌਕੇ ਮੌਜੂਦ ਹੋਰ ਪਤਵੰਤੇ ਸੱਜਣਾਂ ਵਿੱਚ ਸੀਸੀਆਰਏਐੱਸ ਦੇ ਡਾਇਰੈਕਟਰ ਜਨਰਲ ਡਾ ਐੱਨ ਸ਼੍ਰੀਕਾਂਤਸ਼੍ਰੀ ਪ੍ਰਮੋਦ ਕੁਮਾਰ ਪਾਠਕਆਯੁਸ਼ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਅਤੇ ਸ਼੍ਰੀ ਡੀ ਸੈਂਥਿਲ ਪਾਂਡਿਅਨਸੰਯੁਕਤ ਸਕੱਤਰਆਯੁਸ਼ ਮੰਤਰਾਲਾਡਾ. ਅਨਿਲ ਖੁਰਾਣਾਚੇਅਰਮੈਨਨੈਸ਼ਨਲ ਕਮਿਸ਼ਨ ਫਾਰ ਹੋਮਿਓਪੈਥੀ ਅਤੇ ਵੈਦਯ ਜਯੰਤ ਦੇਵਪੁਜਾਰੀਚੇਅਰਪਰਸਨਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮ ਆਫ਼ ਮੈਡੀਸਨ ਸਮੇਤ ਹੋਰ ਵੀ ਸ਼ਾਮਲ ਸਨ।

ਆਯੁਸ਼ ਮੰਤਰਾਲੇ ਨੂੰ ਵਾਈ-ਬ੍ਰੇਕ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤਕਿਸਾਨਾਂ ਅਤੇ ਲੋਕਾਂ ਲਈ ਮੇਡਿਸਨਲ ਪਲਾਂਟ ਦੀ ਵੰਡ ਅਤੇ ਕਈ ਵੈਬਿਨਾਰਾਂ ਸਮੇਤ ਕਈ ਗਤੀਵਿਧੀਆਂ ਦੇ ਪ੍ਰਚਾਰ ਲਈ 30 ਅਗਸਤ ਤੋਂ 5 ਸਤੰਬਰ, 2021 ਤੱਕ ਇੱਕ ਹਫ਼ਤਾ ਅਲਾਟ ਕੀਤਾ ਗਿਆ ਹੈ।

****

ਐੱਮਵੀ/ਐੱਸਕੇ



(Release ID: 1751551) Visitor Counter : 164