ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸਾਡੇ ਤਕਨੀਸ਼ੀਅਨਾਂ ਦੀ ਸਿਰਜਣਾਤਮਕਤਾ ਦਾ ਲਾਭ ਲੈਣ; ਸਾਰੇ ਬ੍ਰਿਕਸ ਦੇਸ਼ਾਂ ਦੇ ਹਰੇਕ ਨਾਗਰਿਕ ’ਚ ਰਾਸ਼ਟਰ ਨਿਰਮਾਣ ਦੀ ਭਾਵਨਾ ਸੰਗਠਿਤ ਕਰਨ ਦੀ ਲੋੜ: ਸ਼੍ਰੀ ਅਨੁਰਾਗ ਸਿੰਘ ਠਾਕੁਰ


‘ਬ੍ਰਿਕਸ ਫ਼ਿਲਮ ਟੈਕਨੋਲੋਜੀ ਗੋਸ਼ਟੀ’ ਫ਼ਿਲਮੀ ਕਾਰੋਬਾਰ ’ਚ ਸਹਿਯੋਗ ਤੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ

Posted On: 01 SEP 2021 6:10PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਕਿਹਾ ਹੈ ਕਿ ਏਸ਼ੀਆ ’ਚ ਭਾਰਤ ਇੱਕ ਪ੍ਰਮੁੱਖ ਸ਼ਕਤੀ ਹੈ ਅਤੇ ਅਤੇ ਬ੍ਰਿਕਸ (BRICS) ਸਮੂਹ ਦੇ ਮੈਂਬਰ ਵਜੋਂ ਅਸੀਂ ਇਸ ਦੇ ਮੈਂਬਰ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ਕਰਨ ’ਚ ਪ੍ਰਮੁੱਖ ਭੂਮਿਕਾ ਨਿਭਾਉਦੀ ਚਾਹੇਗਾ। ਉਨ੍ਹਾਂ ਇਹ ਵੀ ਕਿਹਾ,‘ਆਪਣੀ ਕਿਸਮ ਦਾ ਪਹਿਲਾ ‘ਬ੍ਰਿਕਸ ਫ਼ਿਲਮ ਟੈਕਨੋਲੋਜੀ ਗੋਸ਼ਟੀ’ ਸਾਰੇ ਮੈਂਬਰ ਦੇਸ਼ਾਂ ਦੇ ਲੋਕਾਂ ਨੂੰ ਇਕਜੁੱਟ ਕਰਨ ਦੀ ਦਿਸ਼ਾ ’ਚ ਇੱਕ ਕਦਮ ਹੈ। ਫ਼ਿਲਮਾਂ, ਕਲਾ ਤੇ ਸੱਭਿਆਚਾਰ ਦੇ ਜ਼ਰੀਏ ਅਸੀਂ ਸਹਿਯੋਗ ਦੇ ਰਾਹ ਵੀ ਖੋਲ੍ਹੇ ਹਨ, ਜੋ ਫ਼ਿਲਮੀ ਕਾਰੋਬਾਰ ਦੇ ਵਿਕਾਸ ਤੇ ਵਾਧੇ ’ਚ ਸਹਿਯੋਗ ਦੇਵੇਗੀ।’

 

ਫਿੱਕੀ (FIICI), ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ FTII ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ‘ਬ੍ਰਿਕਸ ਫ਼ਿਲਮ ਟੈਕਨੋਲੋਜੀ ਗੋਸ਼ਟੀ’ ਦੇ ਵਰਚੁਅਲ ਉਦਘਾਟਨ ਨੂੰ ਸੰਬੋਧਨ ਕਰਦੇ ਹੋਏ, ਮੰਤਰੀ ਨੇ ਕਿਹਾ,‘ਭਾਰਤ ’ਚ ਹੋਣ ਵਾਲੇ ਬ੍ਰਿਕਸ ਸਿਖ਼ਰ ਸੰਮੇਲਨ ਲਈ ਵਿਸ਼ੇਸ਼ ਤੌਰ ’ਤੇ ਯੋਜਨਾਬੱਧ ਕੀਤੇ ਗਏ ਆਪਣੀ ਕਿਸਮ ਦੇ ਪਹਿਲੇ ‘ਬ੍ਰਿਕਸ ਫ਼ਿਲਮ ਟੈਕਨੋਲੋਜੀ ਸਿੰਪੋਜ਼ੀਅਮ’ ਦਾ ਆਯੋਜਨ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ।’

 

ਉਨ੍ਹਾਂ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਹੇਠ, ਅਸੀਂ ਬ੍ਰਿਕਸ ਸਹਿਯੋਗ ਨੂੰ ਹੋਰ ਡੂੰਘਾ, ਸਥਿਰ ਅਤੇ ਸੰਸਥਾਗਤ ਬਣਾਉਣ ਲਈ ਸੰਸਥਾਨ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਸ਼੍ਰੀ ਠਾਕੁਰ ਨੇ ਕਿਹਾ, "ਸਾਰੇ ਬ੍ਰਿਕਸ ਦੇਸ਼ਾਂ ਦੇ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਜਿੱਤਣਾ ਮਹੱਤਵਪੂਰਨ ਹੈ ਅਤੇ ਫ਼ਿਲਮ ਗੋਸ਼ਟੀ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਸਿਨੇਮਾ ਟੈਕਨੋਲੋਜੀ ਦੁਆਰਾ ਸਾਰਿਆਂ ਨੂੰ ਇਕੱਠਾ ਕਰਦਾ ਹੈ। ਭਾਰਤ ਵਿੱਚ ਬ੍ਰਿਕਸ ਦੇਸ਼ਾਂ ਦੁਆਰਾ ਫ਼ਿਲਮ ਟੈਕਨੋਲੋਜੀ ਵਿੱਚ ਉੱਤਮਤਾ ਦੇ ਜਸ਼ਨ ਦਾ ਵਿਚਾਰ ਬ੍ਰਾਜ਼ੀਲ ਵਿੱਚ ਆਯੋਜਿਤ 11 ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਮਨਾਏ ਜਾਣ ਦਾ ਵਿਚਾਰ ਰੱਖਿਆ ਗਿਆ ਸੀ।’’

 

ਮਾਣਯੋਗ ਮੰਤਰੀ ਨੇ ਕਿਹਾ,"ਬ੍ਰਿਕਸ ਫ਼ਿਲਮ ਟੈਕਨੋਲੋਜੀ ਸਿੰਪੋਜ਼ੀਅਮ’ ਦਾ ਉਦੇਸ਼ ਸੇਵਾ ਖੇਤਰ ਅਤੇ ਫ਼ਿਲਮ ਉਦਯੋਗ ਲਈ ਕੰਮ ਕਰਨ ਵਾਲੇ ਤਕਨੀਸ਼ੀਅਨ ਦੀ ਮਹੱਤਤਾ ਨੂੰ  ਪ੍ਰਵਾਨ ਕਰਨਾ ਹੈ ਅਤੇ ਦੋ ਦਿਨਾਂ ਦੀ ਸਮਾਪਤੀ 'ਤੇ, ਮੈਨੂੰ ਯਕੀਨ ਹੈ ਕਿ ਸੈਮੀਨਾਰ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਕੰਮਕਾਜੀ ਪੇਸ਼ੇਵਰਾਂ ਲਈ ਇੰਕ ਨਵੇਂ ਦ੍ਰਿਸ਼ਟੀਕੋਣ ਤੇ ਦ੍ਰਿਸ਼ਟੀ ਨਾਲ ਸਿਨੇਮਾ ਦੀ ਦੁਨੀਆ ਨੂੰ ਜਾਣਨ ਦੇ ਅਨੇਕ ਮੌਕੇ ਪੈਦਾ ਕਰੇਗੀ।’’

 

 

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਪੂਰਵ ਚੰਦਰ ਨੇ ਕਿਹਾ ਕਿ ਇਹ ਸੈਮੀਨਾਰ ਵਿਸ਼ਵ ਭਰ ਦੇ ਲੋਕਾਂ ਦੀ ਬਹੁ-ਸੱਭਿਆਚਾਰਕ ਵਿਭਿੰਨਤਾ ਨੂੰ ਮਨਾਉਣ ਲਈ ਇੱਕ ਆਦਰਸ਼ ਮੰਚ ਹੈ। ਗੋਸ਼ਟੀ ਦਾ ਉਦੇਸ਼ ਭਾਈਵਾਲੀ ਕਾਇਮ ਕਰਨਾ ਅਤੇ ਟੈਕਨੋਲੋਜੀ ਕੰਪਨੀਆਂ ਅਤੇ ਸੰਗਠਨਾਂ ਨੂੰ ਫਿਲਮਾਂ ਨੂੰ ਉਤਸ਼ਾਹਿਤ ਕਰਨ ਅਤੇ ਬਿਹਤਰ ਸੰਚਾਰ, ਸਹਿਯੋਗ ਅਤੇ ਭਾਈਵਾਲੀ ਲਈ ਫ਼ਿਲਮ ਭਾਈਚਾਰੇ ਨੂੰ ਇਕੱਠੇ ਲਿਆਉਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਹੈ।

 

ਉਨ੍ਹਾਂ ਕਿਹਾ, “ਬ੍ਰਿਕਸ ਦੇਸ਼ ਵੀਐਫਐਕਸ ਐਨੀਮੇਸ਼ਨ, ਕੰਪਿਊਟਰ ਰਾਹੀਂ ਤਿਆਰ ਚਿੱਤਰਕਾਰੀ ਅਤੇ ਮੀਡੀਆ ਆਊਟਸੋਰਸਿੰਗ ਦੇ ਖੇਤਰ ਵਿੱਚ ਅਹਿਮ ਸਥਾਨ ਰੱਖਦੇ ਹਨ। ਮਨੋਰੰਜਨ ਜਗਤ ਲਈ ਫ਼ਿਲਮ ਨਿਰਮਾਣ ਅਤੇ ਸਿਨੇਮਾ ਨਾਲ ਜੁੜੇ ਅਨੁਭਵਾਂ ਵਿੱਚ ਟੈਕਨੋਲੋਜੀ ਨੂੰ ਵਧਾਉਣ ਲਈ ਇੱਕ ਦੂਜੇ ਦੇ ਨਾਲ ਸਹਿਯੋਗ ਕਰਨ ਦੀ ਬਹੁਤ ਸੰਭਾਵਨਾ ਹੈ। 52ਵੇਂ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਵ੍ ਇੰਡੀਆ ਨਾਲ ਮਿਲ ਕੇ ਆਯੋਜਿਤ ਹੋਣ ਵਾਲਾ ਬ੍ਰਿਕਸ ਫ਼ਿਲਮ ਉਤਸਵ ਸਾਨੂੰ ਆਪਣੀਆਂ ਸਰਬੋਤਮ ਫਿਲਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਸਾਂਝਾ ਕਰਨ ਦਾ ਇੱਕ ਹੋਰ ਮੌਕਾ ਦੇਵੇਗਾ।

 

ਬ੍ਰਾਜ਼ੀਲ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਮਾਰੀਓ ਫ੍ਰਿਯਸ ਨੇ ਕਿਹਾ ਕਿ ਇਹ ਅਹਿਮ ਹੈ ਕਿ ਅਸੀਂ ਸੱਭਿਆਚਾਰਕ ਖੇਤਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਰਹੇ ਬ੍ਰਿਕਸ ਮੈਂਬਰਾਂ ਦੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦੇ ਰਹੀਏ। ਉਨ੍ਹਾਂ ਕਿਹਾ,"ਇਹ ਕਾਰਵਾਈਆਂ ਸੱਭਿਆਚਾਰਕ ਅਰਥਵਿਵਸਥਾ 'ਤੇ ਪਾਬੰਦੀਆਂ ਦੇ ਉਪਾਵਾਂ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਸਹਾਇਤਾ ਕਰਨਗੀਆਂ। ਬ੍ਰਿਕਸ ਦੇਸ਼ਾਂ ਵਿੱਚ ਆਡੀਓ-ਵਿਜ਼ੁਅਲ ਸਹਿਯੋਗ ਦੀ ਮਹੱਤਤਾ ਮਾਰਕੀਟ ਖੋਜ ਅਤੇ ਸੱਭਿਆਚਾਰਕ ਪਸਾਰ ਦੀ ਸੰਭਾਵਨਾ ਵਿੱਚ ਹੈ।"

 

ਸ਼੍ਰੀਮਤੀ ਨੀਰਜਾ ਸ਼ੇਖਰ, ਐਡੀਸ਼ਨਲ ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਨੇ ਪ੍ਰੋਗਰਾਮ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ, ਜਦੋਂ ਕਿ ਫਿੱਕੀ ਦੇ ਸਕੱਤਰ ਜਨਰਲ, ਦਿਲੀਪ ਚੇਨੋਏ ਨੇ ਸੈਸ਼ਨ ਦਾ ਸੰਚਾਲਨ ਕੀਤਾ।

 

ਇਸ ਦੋ ਰੋਜ਼ਾ ਸਮਾਗਮ ਵਿੱਚ ਸਾਰੇ ਬ੍ਰਿਕਸ ਦੇਸ਼ਾਂ ਦੇ ਉੱਘੇ ਬੁਲਾਰਿਆਂ ਦੁਆਰਾ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇੱਕ ਵਰਚੁਅਲ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ।

 

ਵਰਚੁਅਲ ਪ੍ਰਦਰਸ਼ਨੀ ਲਈ 10 ਸਟਾਲ ਵੀ ਲਗਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਦੱਖਣੀ ਅਫ਼ਰੀਕਾ, ਚੀਨ ਅਤੇ ਰੂਸ ਦੇ ਸਟਾਲ ਸ਼ਾਮਲ ਹਨ।

 

*****

 

ਸੌਰਭ ਸਿੰਘ



(Release ID: 1751267) Visitor Counter : 157