ਪ੍ਰਧਾਨ ਮੰਤਰੀ ਦਫਤਰ
ਸ੍ਰੀਲ ਭਕਤੀਵੇਦਾਂਤ ਸਵਾਮੀ ਪ੍ਰਭੂਪਾਦ ਜੀ ਦੀ 125ਵੀਂ ਜਯੰਤੀ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
प्रविष्टि तिथि:
01 SEP 2021 6:47PM by PIB Chandigarh
ਹਰੇ ਕ੍ਰਿਸ਼ਨ! ਅੱਜ ਦੇ ਇਸ ਪਾਵਨ ਅਵਸਰ ’ਤੇ ਸਾਡੇ ਨਾਲ ਜੁੜ ਰਹੇ ਦੇਸ਼ ਦੇ ਸੱਭਿਆਚਾਰ ਮੰਤਰੀ ਸ਼੍ਰੀਮਾਨ ਜੀ ਕਿਸ਼ਨ ਰੈੱਡੀ, ਇਸਕੌਨ ਬਿਊਰੋ ਦੇ ਪ੍ਰੈਜ਼ੀਡੈਂਟ ਸ਼੍ਰੀ ਗੋਪਾਲ ਕ੍ਰਿਸ਼ਨ ਗੋਸਵਾਮੀ ਜੀ, ਅਤੇ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਸਾਡੇ ਨਾਲ ਜੁੜੇ ਹੋਏ ਸਾਰੇ ਸਾਥੀ, ਕ੍ਰਿਸ਼ਨ ਭਗਤਗਣ!
ਪਰਸੋਂ ਸ਼੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਸੀ ਅਤੇ ਅੱਜ ਅਸੀਂ ਸ੍ਰੀਲ ਪ੍ਰਭੂਪਾਦ ਜੀ ਦੀ 125ਵੀਂ ਜਨਮ ਜਯੰਤੀ ਮਨਾ ਰਹੇ ਹਾਂ। ਇਹ ਅਜਿਹਾ ਹੈ ਜਿਵੇਂ ਸਾਧਨਾ ਦਾ ਸੁਖ ਅਤੇ ਸੰਤੋਸ਼ ਦੋਵੇਂ ਇਕੱਠੇ ਮਿਲ ਜਾਣ। ਇਸੇ ਭਾਵ ਨੂੰ ਅੱਜ ਪੂਰੀ ਦੁਨੀਆ ਵਿੱਚ ਸ੍ਰੀਲ ਪ੍ਰਭੂਪਾਦ ਸਵਾਮੀ ਨੇ ਲੱਖਾਂ ਕਰੋੜਾਂ ਅਨੁਯਾਈ, ਅਤੇ ਲੱਖਾਂ ਕਰੋੜਾਂ ਕ੍ਰਿਸ਼ਨ ਭਗਤ ਅਨੁਭਵ ਕਰ ਰਹੇ ਹਨ। ਮੈਂ ਸਾਹਮਣੇ ਸਕ੍ਰੀਨ ’ਤੇ ਅਲੱਗ-ਅਲੱਗ ਦੇਸ਼ਾਂ ਤੋਂ ਆਪ ਸਭ ਸਾਧਕਾਂ ਨੂੰ ਦੇਖ ਰਿਹਾ ਹਾਂ! ਅਜਿਹਾ ਲਗ ਰਿਹਾ ਹੈ ਜਿਵੇਂ ਲੱਖਾਂ ਮਨ ਇੱਕ ਭਾਵਨਾ ਨਾਲ ਬੰਨ੍ਹੇ ਹੋਣ, ਲੱਖਾਂ ਸਰੀਰ ਇੱਕ common consciousness ਨਾਲ ਜੁੜੇ ਹੋਏ ਹੋਣ! ਇਹ ਉਹ ਕ੍ਰਿਸ਼ਨ consciousness ਹੈ ਜਿਸ ਦੀ ਅਲਖ ਪ੍ਰਭੂਪਾਦ ਸਵਾਮੀ ਜੀ ਨੇ ਪੂਰੀ ਦੁਨੀਆ ਤੱਕ ਪਹੁੰਚਾਈ ਹੈ।
ਸਾਥੀਓ,
ਅਸੀਂ ਸਭ ਜਾਣਦੇ ਹਾਂ ਕਿ ਪ੍ਰਭੂਪਾਦ ਸਵਾਮੀ ਇੱਕ ਅਲੌਕਿਕ ਕ੍ਰਿਸ਼ਨ ਭਗਤ ਤਾਂ ਸਨ ਹੀ, ਨਾਲ ਹੀ ਉਹ ਇੱਕ ਮਹਾਨ ਭਾਰਤ ਭਗਤ ਵੀ ਸਨ। ਉਨ੍ਹਾਂ ਨੇ ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਸੰਘਰਸ਼ ਕੀਤਾ ਸੀ। ਉਨ੍ਹਾਂ ਨੇ ਅਸਹਿਯੋਗ ਅੰਦੋਲਨ ਦੇ ਸਮਰਥਨ ਵਿੱਚ ਸਕਾਟਿਸ਼ ਕਾਲਜ ਤੋਂ ਆਪਣਾ ਡਿਪਲੋਮਾ ਤੱਕ ਲੈਣ ਤੋਂ ਮਨਾ ਕਰ ਦਿੱਤਾ ਸੀ। ਅੱਜ ਇਹ ਸੁਖਦ ਸੰਜੋਗ ਹੈ ਕਿ ਦੇਸ਼ ਅਜਿਹੇ ਮਹਾਨ ਦੇਸ਼ਭਗਤ ਦਾ 125ਵਾਂ ਜਨਮ ਦਿਨ ਇੱਕ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਦਾ ਪੁਰਬ- ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਸ੍ਰੀਲ ਪ੍ਰਭੂਪਾਦ ਸਵਾਮੀ ਹਮੇਸ਼ਾ ਕਹਿੰਦੇ ਸਨ ਕਿ ਉਹ ਦੁਨੀਆ ਦੇ ਦੇਸ਼ਾਂ ਵਿੱਚ ਇਸ ਲਈ ਘੁੰਮ ਰਹੇ ਹਨ ਕਿਉਂਕਿ ਉਹ ਭਾਰਤ ਦੀ ਸਭ ਤੋਂ ਅਮੁੱਲ ਨਿਧੀ ਦੁਨੀਆ ਨੂੰ ਦੇਣਾ ਚਾਹੁੰਦੇ ਹਨ। ਭਾਰਤ ਦਾ ਜੋ ਗਿਆਨ-ਵਿਗਿਆਨ ਹੈ, ਸਾਡਾ ਜੋ ਜੀਵਨ ਸੱਭਿਆਚਾਰ ਅਤੇ ਪਰੰਪਰਾਵਾਂ ਹਨ, ਉਸ ਦੀ ਭਾਵਨਾ ਰਹੀ ਹੈ-ਅਥ-ਭੂਤ ਦਯਾਮ੍ ਪ੍ਰਤਿ (अथ-भूत दयाम् प्रति) ਅਰਥਾਤ, ਜੀਵ ਮਾਤ੍ਰ ਦੇ ਲਈ, ਜੀਵ ਮਾਤ੍ਰ ਦੇ ਕਲਿਆਣ ਦੇ ਲਈ! ਸਾਡੇ ਅਨੁਸ਼ਠਾਨਾਂ ਦਾ ਵੀ ਅੰਤਿਮ ਮੰਤਰ ਇਹੀ ਹੁੰਦਾ ਹੈ- ਇਦਮ੍ ਨ ਮਮਮ੍(इदम् न ममम्) ਯਾਨੀ, ਇਹ ਮੇਰਾ ਨਹੀਂ ਹੈ। ਇਹ ਅਖਿਲ ਬ੍ਰਹਿਮੰਡ ਦੇ ਲਈ ਹੈ, ਸੰਪੂਰਨ ਸ੍ਰਿਸ਼ਟੀ ਦੇ ਹਿਤ ਦੇ ਲਈ ਹੈ ਅਤੇ ਇਸੇ ਲਈ, ਸਵਾਮੀ ਜੀ ਦੇ ਪੂਜਨੀਕ ਗੁਰੂ ਜੀ ਸ੍ਰੀਲ ਭਗਤੀ ਸਿਧਾਂਤ ਸਰਸਵਤੀ ਜੀ ਨੇ ਉਨ੍ਹਾਂ ਦੇ ਅੰਦਰ ਉਹ ਸਮਰੱਥਾ ਦੇਖੀ, ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਭਾਰਤ ਦੇ ਚਿੰਤਨ ਅਤੇ ਦਰਸ਼ਨ ਨੂੰ ਦੁਨੀਆ ਤੱਕ ਲੈ ਕੇ ਜਾਣ। ਸ੍ਰੀਲ ਪ੍ਰਭੂਪਾਦ ਜੀ ਨੇ ਆਪਣੇ ਗੁਰੂ ਦੇ ਇਸ ਆਦੇਸ਼ ਨੂੰ ਆਪਣਾ ਮਿਸ਼ਨ ਬਣਾ ਲਿਆ, ਅਤੇ ਉਨ੍ਹਾਂ ਦੀ ਤਪੱਸਿਆ ਦਾ ਪਰਿਣਾਮ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਨਜ਼ਰ ਆਉਂਦਾ ਹੈ।
ਅੰਮ੍ਰਿਤ ਮਹੋਤਸਵ ਵਿੱਚ ਭਾਰਤ ਨੇ ਵੀ ਸਬਕਾ ਸਾਥ, ਸਬਕਾ ਵਿਕਾਸ ਅਤੇ ਸਬਕਾ ਵਿਸ਼ਵਾਸ ਦੇ ਮੰਤਰ ਦੇ ਨਾਲ ਅਜਿਹੇ ਹੀ ਸੰਕਲਪਾਂ ਨੂੰ ਆਪਣੀ ਅੱਗੇ ਦੀ ਯਾਤਰਾ ਦਾ ਅਧਾਰ ਬਣਾਇਆ ਹੈ। ਸਾਡੇ ਇਨਾਂ ਸੰਕਲਪਾਂ ਦੇ ਕੇਂਦਰ ਵਿੱਚ, ਸਾਡੇ ਇਨ੍ਹਾਂ ਲਕਸ਼ਾਂ ਦੇ ਮੂਲ ਵਿੱਚ ਵੀ ਆਲਮੀ ਕਲਿਆਣ ਦੀ ਹੀ ਭਾਵਨਾ ਹੈ। ਅਤੇ ਆਪ ਸਭ ਇਸ ਦੇ ਸਾਖੀ ਹੋ ਕਿ ਇਨ੍ਹਾਂ ਸੰਕਲਪਾਂ ਦੀ ਪੂਰਤੀ ਦੇ ਲਈ ਸਬਕਾ ਪ੍ਰਯਾਸ ਕਿਤਨਾ ਜ਼ਰੂਰੀ ਹੈ। ਆਪ ਕਲਪਨਾ ਕਰ ਸਕਦੇ ਹੋ, ਅਗਰ ਪ੍ਰਭੂਪਾਦ ਜੀ ਨੇ ਇਕੱਲੇ ਵਿਸ਼ਵ ਨੂੰ ਇਤਨਾ ਕੁਝ ਦਿੱਤਾ ਹੈ, ਤਾਂ ਜਦੋਂ ਅਸੀਂ ਸਭ ਉਨ੍ਹਾਂ ਦੇ ਅਸ਼ੀਰਵਾਦ ਨਾਲ ਇਕੱਠੇ ਪ੍ਰਯਾਸ ਕਰਾਂਗੇ, ਤਾਂ ਕੈਸੇ ਪਰਿਣਾਮ ਆਉਣਗੇ ? ਅਸੀਂ ਜ਼ਰੂਰ ਮਾਨਵੀ ਚੇਤਨਾ ਦੇ ਉਸ ਸਿਖਰ ਤੱਕ ਪਹੁੰਚਾਂਗੇ ਜਿੱਥੋਂ ਅਸੀਂ ਵਿਸ਼ਵ ਵਿੱਚ ਹੋਰ ਬੜੀ ਭੂਮਿਕਾ ਨਿਭਾ ਸਕੀਏ, ਪ੍ਰੇਮ ਦੇ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾ ਸਕੀਏ।
ਸਾਥੀਓ,
ਮਾਨਵਤਾ ਦੇ ਹਿਤ ਵਿੱਚ ਭਾਰਤ ਦੁਨੀਆ ਨੂੰ ਕਿਤਨਾ ਕੁਝ ਦੇ ਸਕਦਾ ਹੈ, ਅੱਜ ਇਸ ਦੀ ਇੱਕ ਬਹੁਤ ਬੜੀ ਉਦਾਹਰਣ ਹੈ ਵਿਸ਼ਵ ਭਰ ਵਿੱਚ ਫੈਲਿਆ ਹੋਇਆ ਸਾਡਾ ਯੋਗ ਦਾ ਗਿਆਨ! ਸਾਡੀ ਯੋਗ ਦੀ ਪਰੰਪਰਾ! ਭਾਰਤ ਦੀ ਜੋ sustainable lifestyle ਹੈ, ਆਯੁਰਵੇਦ ਜਿਹੇ ਜੋ ਵਿਗਿਆਨ ਹਨ, ਸਾਡਾ ਸੰਕਲਪ ਹੈ ਕਿ ਇਸ ਦਾ ਲਾਭ ਪੂਰੀ ਦੁਨੀਆ ਨੂੰ ਮਿਲੇ। ਆਤਮਨਿਰਭਰਤਾ ਦੇ ਵੀ ਜਿਸ ਮੰਤਰ ਦੀ ਸ੍ਰੀਲ ਪ੍ਰਭੂਪਾਦ ਅਕਸਰ ਚਰਚਾ ਕਰਦੇ ਸਨ, ਉਸ ਨੂੰ ਭਾਰਤ ਨੇ ਆਪਣਾ ਉਦੇਸ਼ ਬਣਾਇਆ ਹੈ, ਅਤੇ ਉਸ ਦਿਸ਼ਾ ਵਿੱਚ ਦੇਸ਼ ਅੱਗੇ ਵਧ ਰਿਹਾ ਹੈ। ਮੈਂ ਕਈ ਵਾਰ ਜਦੋਂ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਲਕਸ਼ਾਂ ਦੀ ਗੱਲ ਕਰਦਾ ਹਾਂ, ਤਾਂ ਮੈਂ ਆਪਣੇ ਅਧਿਕਾਰੀਆਂ ਨੂੰ, ਬਿਜ਼ਨਸਮੈਨ ਨੂੰ ਇਸਕੌਨ ਦੇ ਹਰੇ ਕ੍ਰਿਸ਼ਨਾ ਮੂਵਮੈਂਟ ਦੀ ਸਫ਼ਲਤਾ ਦੀ ਉਦਾਹਰਣ ਦਿੰਦਾ ਹਾਂ। ਅਸੀਂ ਜਦੋਂ ਵੀ ਕਿਸੇ ਦੂਸਰੇ ਦੇਸ਼ ਵਿੱਚ ਜਾਂਦੇ ਹਾਂ, ਅਤੇ ਉੱਥੇ ਜਦੋਂ ਲੋਕ ‘ਹਰੇ ਕ੍ਰਿਸ਼ਨ’ ਬੋਲ ਕੇ ਮਿਲਦੇ ਹਨ ਤਾਂ ਸਾਨੂੰ ਕਿਤਨਾ ਆਪਣਾਪਣ ਲਗਦਾ ਹੈ, ਕਿਤਨਾ ਗੌਰਵ ਵੀ ਹੁੰਦਾ ਹੈ। ਕਲਪਨਾ ਕਰੋ, ਇਹੀ ਆਪਣਾਪਣ ਜਦੋਂ ਸਾਨੂੰ ਮੇਕ ਇਨ ਇੰਡੀਆ products ਲਈ ਮਿਲੇਗਾ, ਤਾਂ ਸਾਨੂੰ ਕੈਸਾ ਲਗੇਗਾ! ਇਸਕੌਨ ਤੋਂ ਸਿੱਖ ਕੇ ਅਸੀਂ ਇਨਾਂ ਲਕਸ਼ਾਂ ਨੂੰ ਵੀ ਹਾਸਲ ਕਰ ਸਕਦੇ ਹਾਂ।
ਸਾਥੀਓ,
ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ-ਨ ਹਿ ਗਯਾਨੇਨ ਸਦ੍ਰਿਸ਼ਮ੍ ਪਵਿੱਤ੍ਰ-ਮਿਹ ਵਿਦਯਤੇ
(न हि ज्ञानेन सदृशम् पवित्र-मिह विद्यते )
ਅਰਥਾਤ, ਗਿਆਨ ਦੇ ਸਮਾਨ ਪਵਿੱਤਰ ਕੁਝ ਵੀ ਨਹੀਂ ਹੈ। ਗਿਆਨ ਨੂੰ ਇਹ ਸਰਬਉੱਚਤਾ ਦੇਣ ਦੇ ਬਾਅਦ ਉਨ੍ਹਾਂ ਨੇ ਇੱਕ ਹੋਰ ਗੱਲ ਕਹੀ ਸੀ। ਮੱਯੇਵ ਮਨ ਆਧਤਸਵ ਮਯਿ ਬੁੱਧਿਮ ਨਿਵੇਸ਼ਯ(मय्येव मन आधत्स्व मयि बुद्धिम निवेशय) ਯਾਨੀ, ਗਿਆਨ ਵਿਗਿਆਨ ਨੂੰ ਹਾਸਲ ਕਰਨ ਦੇ ਬਾਅਦ ਆਪਣੇ ਮਨ ਨੂੰ, ਬੁੱਧੀ ਨੂੰ ਕ੍ਰਿਸ਼ਨ ਵਿੱਚ ਲਗਾ ਦਿਓ, ਉਨ੍ਹਾਂ ਦੀ ਭਗਤੀ ਵਿੱਚ ਸਮਰਪਿਤ ਕਰ ਦਿਓ। ਇਹ ਵਿਸ਼ਵਾਸ, ਇਹ ਬਲ ਵੀ ਇੱਕ ਯੋਗ ਹੈ, ਜਿਸ ਨੂੰ ਗੀਤਾ ਦੇ 12ਵੇਂ ਅਧਿਆਇ ਵਿੱਚ ਭਗਤੀਯੋਗ ਕਿਹਾ ਗਿਆ ਹੈ। ਅਤੇ ਇਸ ਭਗਤੀਯੋਗ ਦੀ ਸਮਰੱਥਾ ਬਹੁਤ ਬੜੀ ਹੁੰਦੀ ਹੈ। ਭਾਰਤ ਦਾ ਇਤਿਹਾਸ ਵੀ ਇਸ ਦਾ ਸਾਖੀ ਹੈ। ਜਦੋਂ ਭਾਰਤ ਗ਼ੁਲਾਮੀ ਦੇ ਗਹਿਰੇ ਖੱਡੇ ਵਿੱਚ ਫਸ ਗਿਆ ਸੀ, ਅਨਿਆਂ-ਅੱਤਿਆਚਾਰ ਅਤੇ ਸ਼ੋਸ਼ਣ ਤੋਂ ਪੀੜਤ ਭਾਰਤ ਆਪਣੇ ਗਿਆਨ ਅਤੇ ਸ਼ਕਤੀ ’ਤੇ ਧਿਆਨ ਨਹੀਂ ਲਗਾ ਪਾ ਰਿਹਾ ਸੀ, ਤਦ ਇਹ ਭਗਤੀ ਹੀ ਸੀ ਜਿਸ ਨੇ ਭਾਰਤ ਦੀ ਚੇਤਨਾ ਨੂੰ ਜੀਵੰਤ ਰੱਖਿਆ, ਭਾਰਤ ਦੀ ਪਹਿਚਾਣ ਨੂੰ ਅਖੰਡ ਰੱਖਿਆ। ਅੱਜ ਵਿਦਵਾਨ ਇਸ ਗੱਲ ਦਾ ਆਕਲਨ ਕਰਦੇ ਹਨ ਕਿ ਅਗਰ ਭਗਤੀਕਾਲ ਦੀ ਸਮਾਜਿਕ ਕ੍ਰਾਂਤੀ ਨਾ ਹੁੰਦੀ ਤਾਂ ਭਾਰਤ ਨਾ ਜਾਣੇ ਕਿੱਥੇ ਹੁੰਦਾ, ਕਿਸ ਸਰੂਪ ਵਿੱਚ ਹੁੰਦਾ! ਲੇਕਿਨ, ਉਸ ਕਠਿਨ ਸਮੇਂ ਵਿੱਚ ਚੈਤਨਯ ਮਹਾਪ੍ਰਭੂ ਜਿਹੇ ਸੰਤਾਂ ਨੇ ਸਾਡੇ ਸਮਾਜ ਨੂੰ ਭਗਤੀ ਦੀ ਭਾਵਨਾ ਨਾਲ ਬੰਨ੍ਹਿਆ, ਉਨ੍ਹਾਂ ਨੇ ‘ਵਿਸ਼ਵਾਸ ਸੇ ਆਤਮਵਿਸ਼ਵਾਸ’ ਦਾ ਮੰਤਰ ਦਿੱਤਾ। ਆਸਥਾ ਦੇ ਭੇਦਭਾਵ, ਸਮਾਜਿਕ ਊਚ-ਨੀਚ, ਅਧਿਕਾਰ-ਅਣਅਧਿਕਾਰ, ਭਗਤੀ ਨੇ ਇਨ੍ਹਾਂ ਸਭ ਨੂੰ ਖ਼ਤਮ ਕਰ ਕੇ ਸ਼ਿਵ ਅਤੇ ਜੀਵ ਦੇ ਦਰਮਿਆਨ ਇੱਕ ਸਿੱਧਾ ਸਬੰਧ ਬਣਾ ਦਿੱਤਾ।
ਸਾਥੀਓ,
ਭਾਰਤ ਦੇ ਇਤਿਹਾਸ ਦਾ ਅਧਿਐਨ ਕਰੀਏ ਤਾਂ ਤੁਸੀਂ ਇਹ ਵੀ ਪਾਓਗੇ ਕਿ ਭਗਤੀ ਦੀ ਇਸ ਡੋਰ ਨੂੰ ਥੰਮ੍ਹੀ ਰੱਖਣ ਲਈ ਅਲੱਗ-ਅਲੱਗ ਕਾਲਖੰਡ ਵਿੱਚ ਰਿਸ਼ੀ ਮਹਾਰਿਸ਼ੀ ਅਤੇ ਮਨੀਸ਼ੀ ਸਮਾਜ ਵਿੱਚ ਆਉਂਦੇ ਰਹੇ, ਅਵਤਾਰ ਧਾਰਦੇ ਰਹੇ। ਇੱਕ ਸਮੇਂ ਅਗਰ ਸਵਾਮੀ ਵਿਵੇਕਾਨੰਦ ਜਿਹੇ ਮਨੀਸ਼ੀ ਆਏ ਜਿਨ੍ਹਾਂ ਨੇ ਵੇਦ-ਵੇਦਾਂਤ ਨੂੰ ਪੱਛਮ ਤੱਕ ਪਹੁੰਚਾਇਆ, ਤਾਂ ਉੱਥੇ ਹੀ ਵਿਸ਼ਵ ਨੂੰ ਜਦੋਂ ਭਗਤੀਯੋਗ ਨੂੰ ਦੇਣ ਦੀ ਜ਼ਿੰਮੇਦਾਰੀ ਆਈ ਤਾਂ ਸ੍ਰੀਲ ਪ੍ਰਭੂਪਾਦ ਜੀ ਅਤੇ ਇਸਕੌਨ ਨੇ ਇਸ ਮਹਾਨ ਕਾਰਜ ਦਾ ਬੀੜਾ ਉਠਾਇਆ। ਉਨ੍ਹਾਂ ਨੇ ਭਗਤੀ ਵੇਦਾਂਤ ਨੂੰ ਦੁਨੀਆ ਦੀ ਚੇਤਨਾ ਨਾਲ ਜੋੜਨ ਦਾ ਕੰਮ ਕੀਤਾ। ਇਹ ਕੋਈ ਸਾਧਾਰਣ ਕੰਮ ਨਹੀਂ ਸੀ। ਉਨ੍ਹਾਂ ਨੇ ਕਰੀਬ 70 ਸਾਲ ਦੀ ਉਸ ਉਮਰ ਵਿੱਚ ਇਸਕੌਨ ਜੈਸਾ ਆਲਮੀ ਮਿਸ਼ਨ ਸ਼ੁਰੂ ਕੀਤਾ, ਜਦੋਂ ਲੋਕ ਆਪਣੇ ਜੀਵਨ ਦਾ ਦਾਇਰਾ ਅਤੇ ਸਰਗਰਮੀ ਘੱਟ ਕਰਨ ਲਗਦੇ ਹਨ। ਇਹ ਸਾਡੇ ਸਮਾਜ ਦੇ ਲਈ ਅਤੇ ਹਰ ਵਿਅਕਤੀ ਦੇ ਲਈ ਇੱਕ ਬੜੀ ਪ੍ਰੇਰਣਾ ਹੈ। ਕਈ ਵਾਰ ਅਸੀਂ ਦੇਖਦੇ ਹਾਂ, ਲੋਕ ਕਹਿਣ ਲਗਦੇ ਹਨ ਕਿ ਉਮਰ ਹੋ ਗਈ ਨਹੀਂ ਤਾਂ ਬਹੁਤ ਕੁਝ ਕਰਦੇ! ਜਾਂ ਫਿਰ ਹਾਲੇ ਤਾਂ ਸਹੀ ਉਮਰ ਨਹੀਂ ਹੈ ਇਹ ਸਭ ਕੰਮ ਕਰਨ ਦੀ! ਲੇਕਿਨ ਪ੍ਰਭੂਪਾਦ ਸਵਾਮੀ ਆਪਣੇ ਬਚਪਨ ਤੋਂ ਲੈ ਕੇ ਪੂਰੇ ਜੀਵਨ ਤੱਕ ਆਪਣੇ ਸੰਕਲਪਾਂ ਲਈ ਸਰਗਰਮ ਰਹੇ। ਪ੍ਰਭੂਪਾਦ ਜੀ ਸਮੁੰਦਰੀ ਜਹਾਜ਼ ‘ਤੇ ਜਦੋਂ ਅਮਰੀਕਾ ਗਏ, ਤਾਂ ਉਹ ਲਗਭਗ ਖਾਲੀ-ਜੇਬ ਸਨ, ਉਨ੍ਹਾਂ ਦੇ ਪਾਸ ਕੇਵਲ ਗੀਤਾ ਅਤੇ ਸ਼੍ਰੀਮਦ ਭਾਗਵਤ ਦੀ ਪੂੰਜੀ ਸੀ! ਰਸਤੇ ਵਿੱਚ ਉਨ੍ਹਾਂ ਨੂੰ ਦੋ-ਦੋ ਵਾਰ ਹਾਰਟ-ਅਟੈਕ ਆਇਆ! ਯਾਤਰਾ ਦੇ ਦਰਮਿਆਨ! ਜਦੋਂ ਉਹ ਨਿਊਯਾਰਕ ਪਹੁੰਚੇ ਤਾਂ ਉਨ੍ਹਾਂ ਦੇ ਪਾਸ ਖਾਣ ਦੀ ਵਿਵਸਥਾ ਨਹੀਂ ਸੀ, ਰਹਿਣ ਦਾ ਤਾਂ ਠਿਕਾਣਾ ਹੀ ਨਹੀਂ ਸੀ। ਲੇਕਿਨ ਉਸ ਦੇ ਅਗਲੇ 11 ਸਾਲਾਂ ਵਿੱਚ ਦੁਨੀਆ ਨੇ ਜੋ ਕੁਝ ਦੇਖਿਆ, ਸਤਿਕਾਰਯੋਗ ਅਟਲ ਜੀ ਦੇ ਸ਼ਬਦਾਂ ਵਿੱਚ ਕਹੋ ਤਾਂ ਅਟਲ ਜੀ ਨੇ ਇਨ੍ਹਾਂ ਦੇ ਵਿਸ਼ੇ ਵਿੱਚ ਕਿਹਾ ਸੀ-ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।
ਅੱਜ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਸੈਂਕੜੇ ਇਸਕੌਨ ਮੰਦਿਰ ਹਨ, ਕਿਤਨੇ ਹੀ ਗੁਰੂਕੁਲ ਭਾਰਤੀ ਸੱਭਿਆਚਾਰ ਨੂੰ ਜੀਵੰਤ ਬਣਾ ਰਹੇ ਹਨ। ਇਸਕੌਨ ਨੇ ਦੁਨੀਆ ਨੂੰ ਦੱਸਿਆ ਹੈ ਕਿ ਭਾਰਤ ਦੇ ਲਈ ਆਸਥਾ ਦਾ ਮਤਲਬ ਹੈ-ਉਮੰਗ, ਉਤਸ਼ਾਹ, ਅਤੇ ਉਲਾਸ (ਖੁਸ਼ੀ) ਅਤੇ ਮਾਨਵਤਾ ’ਤੇ ਵਿਸ਼ਵਾਸ। ਅੱਜ ਅਕਸਰ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਲੋਕ ਭਾਰਤੀ ਵੇਸ਼-ਭੂਸ਼ਾ ਵਿੱਚ ਕੀਰਤਨ ਕਰਦੇ ਦਿਖ ਜਾਂਦੇ ਹਨ। ਕੱਪੜੇ ਸਾਦੇ ਹੁੰਦੇ ਹੋਣ, ਹੱਥ ਵਿੱਚ ਢੋਲਕ-ਮੰਜੀਰਾ ਜਿਹੇ ਸਾਜ ਹੁੰਦੇ ਹਨ, ਹਰੇ ਕ੍ਰਿਸ਼ਨ ਦਾ ਸੰਗੀਤਮਈ ਕੀਰਤਨ ਹੁੰਦਾ ਹੈ, ਅਤੇ ਸਭ ਇੱਕ ਆਤਮਿਕ ਸ਼ਾਂਤੀ ਵਿੱਚ ਝੂਮ ਰਹੇ ਹੁੰਦੇ ਹਨ। ਲੋਕ ਦੇਖਦੇ ਹਨ ਤਾਂ ਉਨ੍ਹਾਂ ਨੂੰ ਇਹੀ ਲਗਦਾ ਹੈ ਕਿ ਸ਼ਾਇਦ ਕੋਈ ਉਤਸਵ ਜਾਂ ਆਯੋਜਨ ਹੈ! ਲੇਕਿਨ ਸਾਡੇ ਇੱਥੇ ਤਾਂ ਇਹ ਕੀਰਤਨ, ਇਹ ਆਯੋਜਨ ਜੀਵਨ ਦਾ ਸਹਿਜ ਹਿੱਸਾ ਹੈ। ਆਸਥਾ ਦਾ ਇਹ ਉਲਾਸਮਈ ਸਰੂਪ ਲਗਾਤਾਰ ਪੂਰੀ ਦੁਨੀਆ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ, ਇਹ ਆਨੰਦ ਅੱਜ stress ਨਾਲ ਦਬੇ ਸੰਸਾਰ ਨੂੰ ਨਵੀਂ ਆਸ਼ਾ ਦੇ ਰਿਹਾ ਹੈ।
ਸਾਥੀਓ,
ਗੀਤਾ ਵਿੱਚ ਭਗਵਾਨ ਕ੍ਰਿਸ਼ਨ ਦਾ ਕਥਨ ਹੈ-
ਅਦਵੇਸ਼ਟਾ ਸਰਵ-ਭੂਤਾਨਾਂਮੈਤ੍ਰ: ਕਰੁਣ ਏਵ ਚ।
ਨਿਰਮਮੋਨਿਰ-ਹੰਕਾਰ: ਸਮ ਦੁਖ ਸੁਖ ਕਸ਼ਮੀ ॥
(अद्वेष्टा सर्व-भूतानांमैत्रः करुण एव च।
निर्ममोनिर-हंकारः सम दु:ख सुखः क्षमी॥)
ਅਰਥਾਤ, ਜੋ ਜੀਵ ਮਾਤਰ ਨਾਲ ਪ੍ਰੇਮ ਕਰਦਾ ਹੈ, ਉਨ੍ਹਾਂ ਦੇ ਲਈ ਕਰੁਣਾ ਅਤੇ ਪ੍ਰੇਮ ਰੱਖਦਾ ਹੈ, ਕਿਸੇ ਨਾਲ ਦਵੇਸ਼ ਨਹੀਂ ਕਰਦਾ, ਉਹੀ ਭਗਵਾਨ ਨੂੰ ਪ੍ਰਿਯ ਹੈ। ਇਹੀ ਮੰਤਰ ਹਜ਼ਾਰਾਂ ਵਰ੍ਹਿਆਂ ਤੋਂ ਭਾਰਤ ਦੇ ਚਿੰਤਨ ਦਾ ਅਧਾਰ ਰਿਹਾ ਹੈ। ਅਤੇ ਇਸ ਚਿੰਤਨ ਨੂੰ ਸਮਾਜਿਕ ਅਧਾਰ ਦੇਣ ਦਾ ਕੰਮ ਸਾਡੇ ਮੰਦਿਰਾਂ ਨੇ ਕੀਤਾ ਹੈ। ਇਸਕੌਨ ਮੰਦਿਰ ਅੱਜ ਇਸੇ ਸੇਵਾ ਪਰੰਪਰਾ ਦੇ ਆਧੁਨਿਕ ਕੇਂਦਰ ਬਣ ਕੇ ਉੱਭਰੇ ਹਨ। ਮੈਨੂੰ ਯਾਦ ਹੈ ਜਦੋਂ ਕੱਛ ਵਿੱਚ ਭੁਚਾਲ ਆਇਆ ਸੀ, ਤਾਂ ਕਿਸ ਤਰ੍ਹਾਂ ਇਸਕੌਨ ਨੇ ਲੋਕਾਂ ਦੀ ਸੇਵਾ ਦੇ ਲਈ ਅੱਗੇ ਵਧ ਕੇ ਕੰਮ ਕੀਤਾ ਸੀ। ਜਦੋਂ ਵੀ ਦੇਸ਼ ਵਿੱਚ ਕੋਈ ਆਪਦਾ ਆਈ ਹੈ, ਚਾਹੇ ਉਹ ਉੱਤਰਾਖੰਡ ਦੀ ਤ੍ਰਾਸਦੀ ਹੋਵੇ ਜਾਂ ਓਡੀਸ਼ਾ ਅਤੇ ਬੰਗਾਲ ਵਿੱਚ cyclone ਦੀ ਤਬਾਹੀ, ਇਸਕੌਨ ਨੇ ਸਮਾਜ ਦਾ ਸੰਬਲ ਬਣਨ ਦਾ ਕੰਮ ਕੀਤਾ ਹੈ। ਕੋਰੋਨਾ ਮਹਾਮਾਰੀ ਵਿੱਚ ਵੀ ਆਪ ਕਰੋੜਾਂ ਮਰੀਜ਼ਾਂ, ਉਨ੍ਹਾਂ ਦੇ ਪਰਿਜਨਾਂ ਅਤੇ ਪ੍ਰਵਾਸੀਆਂ ਦੇ ਲਈ ਲਗਾਤਾਰ ਭੋਜਨ ਅਤੇ ਦੂਸਰੀਆਂ ਜ਼ਰੂਰਤਾਂ ਦੀ ਵਿਵਸਥਾ ਕਰਦੇ ਆ ਰਹੇ ਹੋ। ਮਹਾਮਾਰੀ ਦੇ ਇਲਾਵਾ ਵੀ, ਲੱਖਾਂ ਗ਼ਰੀਬਾਂ ਦੇ ਭੋਜਨ ਅਤੇ ਸੇਵਾ ਦਾ ਅਨਵਰਤ ਅਭਿਯਾਨ ਤੁਹਾਡੇ ਮਾਧਿਅਮ ਤੋਂ ਚਲਦਾ ਰਹਿੰਦਾ ਹੈ। ਜਿਸ ਤਰ੍ਹਾਂ ਨਾਲ ਇਸਕੌਨ ਨੇ ਕੋਵਿਡ ਮਰੀਜ਼ਾਂ ਦੇ ਲਈ ਹਸਪਤਾਲ ਬਣਾਏ, ਅਤੇ ਹੁਣ ਵੈਕਸੀਨ ਅਭਿਯਾਨ ਵਿੱਚ ਵੀ ਸਹਿਭਾਗਿਤਾ ਨਿਭਾ ਰਹੇ ਹਨ, ਉਸ ਦੀ ਵੀ ਜਾਣਕਾਰੀ ਮੈਨੂੰ ਲਗਾਤਾਰ ਮਿਲਦੀ ਰਹਿੰਦੀ ਹੈ। ਮੈਂ ਇਸਕੌਨ ਨੂੰ, ਇਸ ਨਾਲ ਜੁੜੇ ਸਾਰੇ ਭਗਤਾਂ ਨੂੰ ਤੁਹਾਡੇ ਇਸ ਸੇਵਾਯੱਗ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਤੁਸੀਂ ਸੱਚ, ਸੇਵਾ ਅਤੇ ਸਾਧਨਾ ਦੇ ਮੰਤਰ ਦੇ ਨਾਲ ਨਾ ਕੇਵਲ ਕ੍ਰਿਸ਼ਨ ਸੇਵਾ ਕਰ ਰਹੇ ਹੋ, ਬਲਕਿ ਪੂਰੀ ਦੁਨੀਆ ਵਿੱਚ ਭਾਰਤੀ ਆਦਰਸ਼ਾਂ ਅਤੇ ਸੰਸਕਾਰਾਂ ਦੇ ਬ੍ਰੈਂਡ ਅੰਬੈਸਡਰ ਦੀ ਵੀ ਭੂਮਿਕਾ ਨਿਭਾ ਰਹੇ ਹੋ। ਭਾਰਤ ਦਾ ਸਦੀਵੀ ਸੰਸਕਾਰ ਹੈ: ਸਰਵੇ ਭਵੰਤੁ ਸੁਖਿਨ:, ਸਰਵੇ ਸੰਤੁ ਨਿਰਾਮਯ:।( सर्वे भवन्तु सुखिनः, सर्वे संतु निरामयः।) ਇਹੀ ਵਿਚਾਰ ਇਸਕੌਨ ਦੇ ਜ਼ਰੀਏ ਅੱਜ ਆਪ ਸਭ ਦਾ, ਲੱਖਾਂ ਕਰੋੜਾਂ ਲੋਕਾਂ ਦਾ ਸੰਕਲਪ ਬਣ ਚੁੱਕਿਆ ਹੈ। ਈਸ਼ਵਰ ਪ੍ਰਤੀ ਪ੍ਰੇਮ, ਅਤੇ ਜੀਵ ਮਾਤ੍ਰ ਵਿੱਚ ਈਸ਼ਵਰ ਦੇ ਦਰਸ਼ਨ, ਇਹੀ ਇਸ ਸੰਕਲਪ ਦੀ ਸਿੱਧੀ ਦਾ ਮਾਰਗ ਹੈ। ਇਹੀ ਮਾਰਗ ਸਾਨੂੰ ਵਿਭੂਤੀਯੋਗ ਅਧਿਆਇ ਵਿੱਚ ਭਗਵਾਨ ਨੇ ਦੱਸਿਆ ਹੈ। ਸਾਨੂੰ ਵਿਸ਼ਵਾਸ ਹੈ ਕਿ, ‘ਵਾਸੁਦੇਵ: ਸਰਵਮ੍’('वासुदेवः सर्वम्') ਦਾ ਇਹ ਮੰਤਰ ਅਸੀਂ ਆਪਣੇ ਜੀਵਨ ਵਿੱਚ ਵੀ ਉਤਾਰਾਂਗੇ ਅਤੇ ਮਾਨਵ ਮਾਤਰ ਨੂੰ ਵੀ ਇਸ ਏਕਤਾ ਦੀ ਅਨੁਭੂਤੀ ਕਰਾਵਾਂਗੇ। ਇਸੇ ਭਾਵਨਾ ਦੇ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ!
ਹਰੇ ਕ੍ਰਿਸ਼ਨ!
***
ਡੀਐੱਸ/ਵੀਜੇ/ਏਵੀ/ਏਕੇ
(रिलीज़ आईडी: 1751266)
आगंतुक पटल : 267
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam