ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮਰੀਅੱਪਨ, ਸ਼ਰਦ, ਸਿੰਹਰਾਜ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਦੇ ਮੈਡਲਾਂ ਦੀ ਸੰਖਿਆ ਨੂੰ ਦਸ ਤੱਕ ਪਹੁੰਚਾਇਆ
Posted On:
31 AUG 2021 6:52PM by PIB Chandigarh
ਮੁੱਖ ਬਿੰਦੂ
· ਪੈਰਾਲੰਪਿਕ ਖੇਡਾਂ ਵਿੱਚ ਮਰੀਅੱਪਨ ਦਾ ਇਹ ਦੂਜਾ ਮੈਡਲ ਹੈ; 2016 ਵਿੱਚ ਰਿਓ ਪੈਰਾਲਿੰਪਿਕ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਸੀ ।
ਟੋਕੀਓ ਪੈਰਾਲਿੰਪਿਕ ਖੇਡਾਂ ਵਿੱਚ ਮੰਗਲਵਾਰ ਨੂੰ ਪੁਰਸ਼ਾਂ ਦੀ ਹਾਈ ਜੰਪ ਟੀ-63 ਸ਼੍ਰੇਣੀ ਦੇ ਫਾਈਨਲ ਵਿੱਚ ਮਰੀਅੱਪਨ, ਥੰਗਾਵੇਲੁ ਨੇ ਸਿਲਵਰ ਮੈਡਲ ਅਤੇ ਸ਼ਰਦ ਕੁਮਾਰ ਨੇ ਕਾਂਸੀ ਮੈਡਲ ਜਿੱਤ ਕੇ ਦੇਸ਼ ਨੂੰ ਗੌਰਵਾਂਵਿਤ ਕੀਤਾ ਹੈ। ਇਹ ਦੋਨ੍ਹੋਂ ਪੈਰਾ ਐਥਲੀਟ, ਭਾਰਤੀ ਖੇਡ ਅਥਾਰਿਟੀ ਵਿੱਚ ਕੋਚ ਦੇ ਰੂਪ ਵਿੱਚ ਕਾਰਜਸ਼ੀਲ ਹਨ। ਪੈਰਾਲੰਪਿਕ ਖੇਡਾਂ ਵਿੱਚ ਮਰੀਅੱਪਨ ਦਾ ਇਹ ਦੂਜਾ ਮੈਡਲ ਹੈ । 2016 ਵਿੱਚ ਰਿਓ ਪੈਰਾਲਿੰਪਿਕ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਸੀ ।
ਭਾਰਤੀ ਪੈਰਾ ਐਥਲੀਟਾਂ ਦੇ ਅੱਜ ਦੇ ਪ੍ਰਦਰਸ਼ਨ ਦੇ ਬਾਅਦ ਮੈਡਲ ਤਾਲਿਕਾ ਭਾਰਤ ਦੇ ਮੈਡਲਾਂ ਦੀ ਸੰਖਿਆ 10 ‘ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਸਿੰਹਰਾਜ ਅਧਾਨਾ ਨੇ 10 ਮੀਟਰ ਏਅਰ ਪਿਸਟਲ ਐੱਸਐੱਚ-1 ਮੁਕਾਬਲੇ ਵਿੱਚ ਕਾਂਸੀ ਮੈਡਲ ਜਿੱਤਿਆ ਸੀ ।
ਫਾਈਨਲ ਵਿੱਚ ਮਰੀਅੱਪਨ ਦੀ 1.86 ਮੀਟਰ ਦੀ ਸਭ ਤੋਂ ਹਾਈ ਜੰਪ ਸੈਸ਼ਨ ਦੀ ਸਰਬਸ਼੍ਰੇਸ਼ਠ ਛਲਾਂਗ ਰਹੀ ਹੈ। ਸ਼ਰਦ ਨੇ 1.83 ਮੀਟਰ ਦੀ ਛਲਾਂਗ ਲਗਾਕੇ ਸੈਸ਼ਨ ਦੀ ਆਪਣੀ ਸਰਬਸ਼੍ਰੇਸ਼ਠ ਛਲਾਂਗ ਦੇ ਨਾਲ ਕਾਂਸੀ ਮੈਡਲ ਹਾਸਲ ਕੀਤਾ। ਦੋਨੋਂ ਪੈਰਾ ਐਥਲੀਟ ਨੂੰ ਟੀ-42 ਸ਼੍ਰੇਣੀ ਦੇ ਤਹਿਤ ਵਰਗੀਕ੍ਰਿਤ ਕੀਤਾ ਗਿਆ ਹੈ, ਅਰਥਾਤ ਐਥਲੀਟਾਂ ਵਿੱਚ ਇੱਕ ਜਾਂ ਇੱਕ ਤੋਂ ਅਧਿਕ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਜਿਸ ਵਿੱਚ ਇੱਕ ਜਾਂ ਦੋਨਾਂ ਅੰਗਾਂ ਵਿੱਚ ਕੂਲਹੇ ਅਤੇ/ਜਾਂ ਗੋਢੇ ਦੀ ਗਤੀਵਿਧੀ ਸੀਮਿਤ ਅਵਸਥਾ ਦੇ ਨਾਲ ਕਾਰਜ ਨੂੰ ਪ੍ਰਭਾਵਿਤ ਕਰਦੀ ਹੈ।
ਤਮਿਲਨਾਡੂ ਦੇ ਪੈਰਾ ਐਥਲੀਟ ਮਰੀਅੱਪਨ ਟੋਕੀਓ ਪੈਰਾਲਿੰਪਿਕ ਤੋਂ ਪਹਿਲਾਂ ਕੋਚ ਸਤਨਾਰਾਇਣ ਦੇ ਸਾਂਨੀਧੀਅ ਵਿੱਚ ਬੇਂਗਲੁਰੂ ਦੇ ਐੱਸਏਆਈ ਕੇਂਦਰ ਵਿੱਚ ਟ੍ਰੇਨਿੰਗ ਲੈ ਰਹੇ ਸਨ। ਉਨ੍ਹਾਂ ਨੇ 2017 ਵਿੱਚ ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਅਤੇ ਨਾਲ ਹੀ 2021 ਵਿੱਚ ਖੇਡ ਰਤਨ ਪੁਰਸਕਾਰ ਪ੍ਰਾਪਤ ਕੀਤਾ ਸੀ। ਮਰੀਅੱਪਨ ਨੇ ਭਾਰਤ ਸਰਕਾਰ ਦੁਆਰਾ ਟਾਰਗੇਟ ਓਲੰਪਿਕ ਪੋਡੀਅਮ ਯੋਜਨਾ (ਟੀਓਪੀਐੱਸ) ਤੋਂ 13.04 ਲੱਖ ਰੁਪਏ ਅਤੇ ਟ੍ਰੇਨਿੰਗ ਅਤੇ ਮੁਕਾਬਲੇ (ਏਸੀਟੀਸੀ) ਦੇ ਸਲਾਨਾ ਕੈਲੰਡਰ ਤੋਂ 27.79 ਲੱਖ ਰੁਪਏ ਦੀ ਸਹਾਇਤਾ ਨਾਲ ਪੰਜ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।
ਸ਼ਰਦ ਕੁਮਾਰ ਟੋਕੀਓ ਪੈਰਾਲਿੰਪਿਕ ਤੋਂ ਪਹਿਲੇ ਦੋ ਸਾਲ ਤੋਂ ਅਧਿਕ ਸਮੇਂ ਤੋਂ ਯੂਕਰੇਨ ਵਿੱਚ ਵਿਦੇਸ਼ੀ ਕੋਚ ਨਿਕਿਤਿਨ ਯੇਵੇਨ ਦੇ ਸਾਨੀਧੀਅ ਵਿੱਚ ਟ੍ਰੇਨਿੰਗ ਲੈ ਰਹੇ ਸਨ, ਜਿਸ ਦਾ ਪੂਰਾ ਖਰਚ ਭਾਰਤ ਸਰਕਾਰ ਨੇ ਕੀਤਾ ਹੈ । ਇਸ ਦੇ ਤਹਿਤ, ਸਰਕਾਰ ਨੇ 80.75 ਲੱਖ ਰੁਪਏ ਟੌਪਸ ਯੋਜਨ ਦੇ ਤਹਿਤ ਅਤੇ 21.72 ਲੱਖ ਰੁਪਏ ਏਸੀਟੀਸੀ ਯੋਜਨਾ ਦੇ ਤਹਿਤ ਪ੍ਰਦਾਨ ਕੀਤੇ। ਸਰਕਾਰ ਨੇ ਕੋਵਿਡ-19 ਦੇ ਚਰਮ ਦੇ ਦੌਰਾਨ ਯੂਕਰੇਨ ਤੋਂ ਭਾਰਤ ਵਾਪਸ ਆਉਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਅਤੇ ਇੱਕ ਸੁਚਾਰੂ ਵੀਜਾ ਪ੍ਰਕਿਰਿਆ ਨੂੰ ਆਯੋਜਿਤ ਕਰਨ ਵਿੱਚ ਵੀ ਮਦਦ ਕੀਤੀ। ਸ਼ਰਦ ਨੇ ਏਸ਼ੀਅਨ ਪੈਰਾ ਗੇਮਸ 2018 ਵਿੱਚ ਗੋਲਡ ਮੈਡਲ ਅਤੇ ਵਿਸ਼ਵ ਪੈਰਾ ਐਥਲੇਟਿਕਸ ਚੈਂਪੀਅਨਸ਼ਿਪ 2019 ਵਿੱਚ ਸਿਲਵਰ ਮੈਡਲ ਜਿੱਤਿਆ ।
ਹਰਿਆਣਾ ਦੇ ਨਿਸ਼ਾਨੇਬਾਜ ਸਿੰਹਰਾਜ, ਨੇ ਕੁੱਲ 216.8 ਅੰਕਾਂ ਦੇ ਨਾਲ ਕਾਂਸੀ ਮੈਡਲ ਜਿੱਤਿਆ ਹੈ। ਉਨ੍ਹਾਂ ਨੂੰ ਵੀ ਸਰਕਾਰ ਦੁਆਰਾ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲੇ ਦੇ ਨਾਲ - ਨਾਲ ਏਅਰ ਪਿਸਟਲ ਦੀ ਖਰੀਦ ਅਤੇ ਵਿਅਕਤੀਗਤ ਕੋਚ ਦੀ ਨਿਯੁਕਤੀ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੇ ਲਈ ਟੌਪਸ ਯੋਜਨਾ ਤਹਿਤ 18.65 ਲੱਖ ਰੁਪਏ ਅਤੇ ਏਸੀਟੀਸੀ ਦੇ ਤਹਿਤ 36.65 ਲੱਖ ਰੁਪਏ ਦੀ ਰਾਸ਼ੀ ਉਪਲੱਬਧ ਕਰਾਈ ਗਈ ਹੈ ।
*******
ਐੱਨਬੀ/ਓਏ
(Release ID: 1751128)
Visitor Counter : 161