ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਭਾਰਤ ਦੇ ਉਪ ਰਾਸ਼ਟਰਪਤੀ ਭਲਕੇ ਖਾਦੀ ਇੰਡੀਆ ਕੁਇਜ਼ ਮੁਕਾਬਲੇ ਦੀ ਸ਼ੁਰੂਆਤ ਕਰਨਗੇ
प्रविष्टि तिथि:
30 AUG 2021 3:54PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਭਲਕੇ ਨਵੀਂ ਦਿੱਲੀ ਵਿੱਚ ਖਾਦੀ ਨਾਲ ਅਮ੍ਰਿਤ ਮਹੋਤਸਵ ਨਾਮਕ ਡਿਜੀਟਲ ਕੁਇਜ਼ ਮੁਕਾਬਲੇ ਦੀ ਸ਼ੁਰੂਆਤ ਕਰਨਗੇ। ਕੁਇਜ਼ ਮੁਕਾਬਲਾ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਵੱਲੋਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਤਿਆਰ ਕੀਤਾ ਗਿਆ ਹੈ।
ਕੁਇਜ਼ ਮੁਕਾਬਲਾ ਲੋਕਾਂ ਨੂੰ ਭਾਰਤ ਦੇ ਸੁਤੰਤਰਤਾ ਸੰਗਰਾਮ, ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਖਾਦੀ ਦੀ ਵਿਰਾਸਤ ਨਾਲ ਜੋੜਨ ਦੀ ਕੋਸ਼ਿਸ਼ ਕਰੇਗਾ। ਇਹ ਕੁਇਜ਼ ਮੁਕਾਬਲਾ ਭਾਰਤ ਦੇ ਸੁਤੰਤਰਤਾ ਸੰਗਰਾਮ, ਸਵਦੇਸ਼ੀ ਅੰਦੋਲਨ ਵਿੱਚ ਖਾਦੀ ਦੀ ਭੂਮਿਕਾ ਅਤੇ ਭਾਰਤੀ ਰਾਜਨੀਤੀ ਨਾਲ ਜੁੜੇ ਸਵਾਲਾਂ ਨਾਲ ਤਿਆਰ ਕੀਤਾ ਗਿਆ ਹੈ।
ਕੇਵੀਆਈਸੀ ਦੇ ਸਾਰੇ ਡਿਜੀਟਲ ਪਲੇਟਫਾਰਮਾਂ ਤੇ ਰੋਜ਼ਾਨਾ 5 ਪ੍ਰਸ਼ਨ ਰੱਖੇ ਜਾਣਗੇ ਅਤੇ ਕੁਇਜ਼ ਮੁਕਾਬਲਾ 15 ਦਿਨਾਂ ਅਰਥਾਤ 31 ਅਗਸਤ 2021 ਤੋਂ 14 ਸਤੰਬਰ 2021 ਤੱਕ ਚੱਲੇਗਾ। ਕੁਇਜ਼ ਵਿੱਚ ਹਿੱਸਾ ਲੈਣ ਲਈ, ਕਿਸੇ ਨੂੰ ਵੀ https://www.kviconline.gov.in/kvicquiz/ 'ਤੇ ਜਾਣਾ ਹੋਵੇਗਾ। ਭਾਗੀਦਾਰਾਂ ਨੂੰ 100 ਸਕਿੰਟਾਂ ਦੇ ਅੰਦਰ ਸਾਰੇ ਪੰਜ ਸਵਾਲਾਂ ਦੇ ਉੱਤਰ ਦੇਣ ਦੀ ਜ਼ਰੂਰਤ ਹੋਵੇਗੀ। ਇਹ ਕੁਇਜ਼ ਹਰ ਰੋਜ਼ ਸਵੇਰੇ 11 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ 12 ਘੰਟਿਆਂ ਲਈ ਅਰਥਾਤ ਰਾਤ 11 ਵਜੇ ਤੱਕ ਪਹੁੰਚਯੋਗ ਹੋਵੇਗੀ।
ਘੱਟੋ ਘੱਟ ਸਮੇਂ ਸੀਮਾ ਵਿੱਚ ਵੱਧ ਤੋਂ ਵੱਧ ਸਹੀ ਉੱਤਰ ਦੇਣ ਵਾਲੇ ਭਾਗੀਦਾਰਾਂ ਨੂੰ ਦਿਨ ਲਈ ਜੇਤੂ ਐਲਾਨਿਆ ਜਾਵੇਗਾ। ਹਰ ਰੋਜ਼ ਕੁੱਲ 21 ਜੇਤੂਆਂ ਦਾ ਐਲਾਨ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਇੱਕ ਪਹਿਲਾ ਇਨਾਮ, 10 ਦੂਜੇ ਅਤੇ 10 ਤੀਜੇ ਇਨਾਮ ਸ਼ਾਮਲ ਹਨ। ਕੁੱਲ ਮਿਲਾ ਕੇ, ਖਾਦੀ ਇੰਡੀਆ ਦੇ 80,000 ਰੁਪਏ ਮੁੱਲ ਦੇ ਈ-ਕੂਪਨ ਹਰ ਦਿਨ ਜੇਤੂਆਂ ਨੂੰ ਦਿੱਤੇ ਜਾਣਗੇ ਜੋ ਕੇਵੀਆਈਸੀ ਦੇ ਆਨਲਾਈਨ ਪੋਰਟਲ www.khadiindia.gov.in 'ਤੇ ਰੀਡੀਮ ਕੀਤੇ ਜਾ ਸਕਦੇ ਹਨ।
-------------------
ਐੱਮਜੇਪੀਐੱਸ/ਐੱਮਐੱਸ
(रिलीज़ आईडी: 1750608)
आगंतुक पटल : 310