ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਜਨਮ-ਅਸ਼ਟਮੀ ਦੇ ਅਵਸਰ ‘ਤੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 30 AUG 2021 8:05AM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਜਨਮ-ਅਸ਼ਟਮੀ ਦੇ ਪਾਵਨ ਅਵਸਰ ‘ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ–ਪਾਠ ਇਸ ਤਰ੍ਹਾਂ ਹੈ:

 

“ਜਨਮ-ਅਸ਼ਟਮੀ ਦੇ ਪਾਵਨ ਅਵਸਰ ’ਤੇ ਮੈਂ ਆਪਣੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਜਨਮ-ਅਸ਼ਟਮੀ ਭਗਵਾਨ ਕ੍ਰਿਸ਼ਨ, ਜੋ ਭਗਵਾਨ ਵਿਸ਼ਨੂੰ ਦੇ ਅੱਠਵੇਂ ਅਵਤਾਰ ਦੇ ਰੂਪ ਵਿੱਚ ਪੂਜਨੀਕ ਹਨ, ਦੇ ਜਨਮ ਦਿਵਸ ’ਤੇ ਮਨਾਇਆ ਜਾਂਦਾ ਹੈ। ਸ੍ਰੀਮਦ ਭਗਵਦ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਦੁਆਰਾ ਵਿਸਤਾਰ ਨਾਲ ਇਮਾਨਦਾਰੀ ਅਤੇ ਨਤੀਜਿਆਂ ਨਾਲ ਲਗਾਅ ਤੋਂ ਬਿਨਾ ਦੇ ਭਾਵ ਨਾਲ ਆਸਥਾਪੂਰਵਕ ਕਰਮ ਕਰਨ ਦਾ ਸਦੀਵੀ ਸੰਦੇਸ਼ ਸੰਪੂਰਨ ਮਾਨਵਤਾ ਦੇ ਲਈ ਪ੍ਰੇਰਣਾ ਰਿਹਾ ਹੈ।

 

ਇਸ ਪਾਵਨ ਦਿਵਸ ’ਤੇ ਅਸੀਂ ਸਾਰੇ ਪੂਰੀ ਨਿਸ਼ਠਾ ਦੇ ਨਾਲ ਆਪਣੇ ਕਰਤੱਵਾਂ ਨੂੰ ਨਿਭਾਉਣ ਅਤੇ ਸਚਾਈ ਦੇ ਮਾਰਗ ’ਤੇ ਚਲਣ ਦਾ ਸੰਕਲਪ ਲਈਏ।

 

ਜਨਮ-ਅਸ਼ਟਮੀ ਨੂੰ ਆਮ ਤੌਰ ’ਤੇ ਪੂਰੇ ਦੇਸ਼ ਵਿੱਚ ਪਰੰਪਰਾਗਤ ਹਰਸ਼-ਉਲਾਸ ਨਾਲ ਮਨਾਇਆ ਜਾਂਦਾ ਹੈ, ਇਸ ਸਾਲ ਆਲਮੀ ਮਹਾਮਾਰੀ ਨੂੰ ਦੇਖਦੇ ਹੋਏ, ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਤਿਉਹਾਰ ਨੂੰ ਪਰੰਪਰਾਗਤ ਸ਼ਰਧਾ ਅਤੇ ਸਾਦਗੀ ਨਾਲ ਮਨਾਉਂਦੇ ਹੋਏ ਕੋਵਿਡ ਸਬੰਧੀ ਹਰ ਸਾਵਧਾਨੀ ਦਾ ਸਖ਼ਤੀ ਨਾਲ ਪਾਲਨ ਕਰੀਏ। ਜਨਮ-ਅਸ਼ਟਮੀ ਦਾ ਇਹ ਪੁਰਬ ਸਾਡੇ ਦੇਸ਼ ਵਿੱਚ ਸ਼ਾਂਤੀ, ਸਦਭਾਵਨਾ ਅਤੇ ਸਮ੍ਰਿੱਧੀ ਲੈ ਕੇ ਆਵੇ।”

 

*****

 

ਐੱਮਐੱਸ/ਆਰਕੇ/ਡੀਪੀ



(Release ID: 1750432) Visitor Counter : 166