ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੰਵਿਧਾਨ ਦਾ ਨਿਰਮਾਣ – ਈ–ਫੋਟੋ ਪ੍ਰਦਰਸ਼ਨੀ ਦੀ ਸ਼ੁਰੂਆਤ

Posted On: 27 AUG 2021 5:59PM by PIB Chandigarh

ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ’ਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਅਧੀਨ ਸੂਚਨਾ ਤੇ ਪ੍ਰਸਾਰਣ ਮੰਤਰਾਲਾ (ਐੰਮਆਈਬੀ) ਸੁਤੰਤਰਤਾ ਸੰਗ੍ਰਾਮ ਦੇ ਵੱਖੋ–ਵੱਖਰੇ ਪੱਖਾਂ ’ਤੇ ਪੂਰੇ ਸਾਲ ਲਈ ਈ–ਫੋਟੋ ਪ੍ਰਦਰਸ਼ਨੀਆਂ ਦੀ ਇੱਕ ਲੜੀ ਸ਼ੁਰੂ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਪਹਿਲੀ ਈ–ਫੋਟੋ ਪ੍ਰਦਰਸ਼ਨੀ ‘ਸੰਵਿਧਾਨ ਦਾ ਨਿਰਮਾਣ’ ’ਤੇ ਹੈ। ਇਸ ਵਰਚੁਅਲ ਪ੍ਰਦਰਸ਼ਨੀ ਦਾ ਉਦਘਾਟਲ ਅੱਜ ਨਵੀਂ ਦਿੱਲੀ ’ਚ ਕੀਤਾ ਗਿਆ।

ਇਸ ਈ–ਫੋਟੋ ਪ੍ਰਦਰਸ਼ਨੀ ’ਚ ਸੰਵਿਧਾਨ ਦੇ ਨਿਰਮਾਣ ਨੂੰ ਦਰਸਾਇਆ ਗਿਆ ਹੈ, ਜਿਸ ਦੇ ਨਾਲ–ਨਾਲ ਲਗਭਗ 30 ਦੁਰਲੱਭ ਚਿੱਤਰ ਵੀ ਪੇਸ਼ ਕੀਤੇ ਗਏ ਹਨ। ਇਸ ਵਿੱਚ ਅਨੇਕ ਵੀਡੀਓ ਤੇ ਭਾਸ਼ਣਾਂ ਦੇ ਲਿੰਕ ਵੀ ਹਨ, ਜੋ ਆਕਾਸ਼ਵਾਣੀ ਦੇ ਪੁਰਾਣੇ ਰਿਕਾਰਡ (ਆਰਕਾਈਵਜ਼) ਅਤੇ ਫ਼ਿਲਮਸ ਡਿਵੀਜ਼ਨ ਤੋਂ ਲਏ ਗਏ ਹਨ। ਇਸ ਈ–ਫੋਟੋ ਪ੍ਰਦਰਸ਼ਨੀ ’ਚ ਸੰਵਿਧਾਨ ਸਭਾ ਦੇ ਗਠਨ ਤੋਂ ਲੈ ਕੇ ਸੰਵਿਧਾਨ ਨੂੰ ਅਪਣਾਉਣ ਤੇ ਆਖ਼ਰ ’ਚ ਭਾਰਤ ਦੇ ਪਹਿਲੇ ਗਣਤੰਤਰ ਦਿਵਸ ਦਾ ਜਸ਼ਨ ਮਨਾਉਣ ਤੱਕ ਦੀ ਪੂਰੀ ਯਾਤਰਾ ਨੂੰ ਬਾਖੂਬੀ ਦਰਸਾਇਆ ਗਿਆ ਹੈ।

ਇਹ ਪ੍ਰਦਰਸ਼ਨੀ https://constitution-of-india.in/ ਉੱਤੇ ਉਪਲਬਧ ਹੈ।

 

ਈ–ਫੋਟੋ ਪ੍ਰਦਰਸ਼ਨੀ ਦੀਆਂ ਮੁੱਖ ਵਿਸ਼ੇਸ਼ਤਾਵਾਂ

ਈ-ਫੋਟੋ ਪ੍ਰਦਰਸ਼ਨੀ ਦੀ ਸ਼ੁਰੂਆਤ ਭਾਰਤ ਦੀ ਸੰਸਦ, ਜੋ ਦੇਸ਼ ਦੇ ਸੰਵਿਧਾਨ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਡਾ. ਬੀ.ਆਰ. ਅੰਬੇਡਕਰ, ਜਿਨ੍ਹਾਂ ਨੂੰ ਸੰਵਿਧਾਨ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਅਥਾਹ ਯੋਗਦਾਨ ਕਾਰਨ 'ਸੰਵਿਧਾਨ ਦੇ ਪਿਤਾਮਾ' ਵਜੋਂ ਜਾਣਿਆ ਜਾਂਦਾ ਹੈ, ਦੀ ਤਸਵੀਰ ਤੋਂ ਹੁੰਦੀ ਹੈ।

ਸੰਵਿਧਾਨ ਸਭਾ ਦਾ ਗਠਨ (6 ਦਸੰਬਰ, 1946) ਅਤੇ ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ (9 ਦਸੰਬਰ, 1946) - ਸੰਵਿਧਾਨ ਸਭਾ, ਜੋ ਆਮ ਜਨਤਾ ਦੁਆਰਾ ਚੁਣੇ ਗਏ ਪ੍ਰਤੀਨਿਧੀਆਂ ਦੀ ਇੱਕ ਸੰਸਥਾ ਹੈ ਅਤੇ ਜੋ ਸੰਵਿਧਾਨ ਦਾ ਖਰੜਾ ਤਿਆਰ ਕਰਨ ਜਾਂ ਅਪਣਾਉਣ ਦੇ ਉਦੇਸ਼ ਨਾਲ ਇਕੱਠੇ ਹੋਏ, ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ ਸੀ।

ਡਾ: ਰਾਜੇਂਦਰ ਪ੍ਰਸਾਦ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ (11 ਦਸੰਬਰ, 1946)- ਡਾ. ਰਾਜੇਂਦਰ ਪ੍ਰਸਾਦ, ਜੋ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਇੱਕ ਮਹਾਨ ਸੈਨਾਨੀ, ਵਕੀਲ, ਵਿਦਵਾਨ ਸਨ ਅਤੇ ਜੋ ਸਾਲ 1950 ’ਚ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣੇ, ਸੰਵਿਧਾਨ ਸਭਾ ਦੇ ਪਹਿਲੇ ਚੇਅਰਮੈਨ ਚੁਣੇ ਗਏ।

'ਉਦੇਸ਼ ਪ੍ਰਸਤਾਵ' ਨੂੰ ਪੇਸ਼ ਕਰਨਾ ਤੇ ਪ੍ਰਵਾਨਗੀ (13 ਦਸੰਬਰ, 1946) ‘ਉਦੇਸ਼ ਪ੍ਰਸਤਾਵ’ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ 13 ਦਸੰਬਰ, 1946 ਨੂੰ ਪੇਸ਼ ਕੀਤਾ ਗਿਆ ਸੀ, ਜਿਸ ਨੇ ਸੰਵਿਧਾਨ ਦੇ ਨਿਰਮਾਣ ਲਈ ਸਹੀ ਫ਼ਲਸਫ਼ੇ ਅਤੇ ਮਾਰਗ-ਦਰਸ਼ਕ ਸਿਧਾਂਤ ਪ੍ਰਦਾਨ ਕੀਤੇ ਸਨ ਅਤੇ ਬਾਅਦ ’ਚ 'ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ' ਦਾ ਰੂਪ ਧਾਰਨ ਕੀਤਾ।

ਰਾਸ਼ਟਰੀ ਝੰਡਾ ਅਪਣਾਇਆ ਗਿਆ (22 ਜੁਲਾਈ, 1947)- ਭਾਰਤ ਦਾ ਰਾਸ਼ਟਰੀ ਝੰਡਾ ਸੰਵਿਧਾਨ ਸਭਾ ਦੀ ਮੀਟਿੰਗ ਦੌਰਾਨ 22 ਜੁਲਾਈ 1947 ਨੂੰ ਅਪਣਾਇਆ ਗਿਆ ਸੀ, ਅਤੇ ਇਹ 15 ਅਗਸਤ 1947 ਨੂੰ ਭਾਰਤ ਦੀ ਪ੍ਰਭੂਸੱਤਾ ਦਾ ਅਧਿਕਾਰਤ ਝੰਡਾ ਬਣ ਗਿਆ। ਭਾਰਤੀ ਝੰਡੇ ਵਿੱਚ ਇਹ ਸ਼ਾਮਲ ਹਨ- ਤਿਰੰਗਾ ਭਾਵ ਕੇਸਰ, ਚਿੱਟਾ ਅਤੇ ਹਰਾ ਰੰਗ, ਅਸ਼ੋਕ ਚੱਕਰ, ਜੋ 24 ਅਰਾਂ ਵਾਲਾ ਪਹੀਆ ਹੈ; ਅਤੇ ਜਿਸ ਦੇ ਕੇਂਦਰ ਵਿੱਚ ਗੂੜਾ ਨੀਲਾ ਰੰਗ ਹੈ।

ਆਜ਼ਾਦ ਭਾਰਤ (15 ਅਗਸਤ, 1947) - ਇਸ ਦਿਨ ਬ੍ਰਿਟਿਸ਼ ਸਾਮਰਾਜ ਦੀ ਸੱਤਾ ਭਾਰਤ ਨੂੰ ਸੌਂਪੀ ਗਈ, ਇਹ ਅਣਗਿਣਤ ਆਜ਼ਾਦੀ ਘੁਲਾਟੀਆਂ ਦੇ ਵਿਆਪਕ ਸਹਿਯੋਗ ਨਾਲ ਸੰਭਵ ਹੋ ਸਕਿਆ, ਜਿਨ੍ਹਾਂ ਦੇ ਯਤਨਾਂ ਨੇ ਭਾਰਤ ਦੀ ਆਜ਼ਾਦੀ ਨੂੰ ਹਕੀਕਤ ਬਣਾ ਦਿੱਤਾ।

ਖਰੜਾ ਕਮੇਟੀ (29 ਅਗਸਤ, 1947) - ਸੰਵਿਧਾਨ ਦਾ ਖਰੜਾ ਵੱਖ-ਵੱਖ ਜਾਤਾਂ, ਖੇਤਰਾਂ, ਧਰਮਾਂ ਆਦਿ ਦੇ 299 ਨੁਮਾਇੰਦਿਆਂ ਵੱਲੋਂ ਤਿਆਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਾਮਲ ਸਨ। ਖਰੜਾ ਕਮੇਟੀ ਅਤੇ ਉਸ ਦੇ ਮੈਂਬਰਾਂ ਦਾ ਵੱਖ -ਵੱਖ ਪੜਾਵਾਂ ਅਤੇ ਸੰਵਿਧਾਨ ਸਭਾ ਦੇ ਵਿਚਾਰ -ਵਟਾਂਦਰੇ ਦੌਰਾਨ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਬਹੁਤ ਪ੍ਰਭਾਵ ਸੀ।

ਭਾਰਤ ਦਾ ਸੰਵਿਧਾਨ ਪਾਸ ਕੀਤਾ ਅਤੇ ਅਪਣਾਇਆ ਗਿਆ (26 ਨਵੰਬਰ, 1949)- ਇਹ ਦਿਨ ਸੰਵਿਧਾਨ ਦਿਵਸ ਜਾਂ ਰਾਸ਼ਟਰੀ ਕਾਨੂੰਨ ਦਿਵਸ ਵਜੋਂ ਜਾਣਿਆ ਜਾਂਦਾ ਹੈ। ਇਹ ਦਿਨ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਹ ਸੰਵਿਧਾਨ ਸਭਾ 26 ਜਨਵਰੀ 1950 ਨੂੰ ਲਾਗੂ ਹੋਈ।

ਸੰਵਿਧਾਨ ਸਭਾ ਦੀ ਅੰਤਿਮ ਮੀਟਿੰਗ (24 ਜਨਵਰੀ, 1950) - ਸੰਵਿਧਾਨ ਸਭਾ ਦੀ ਅੰਤਿਮ ਮੀਟਿੰਗ। 'ਭਾਰਤ ਦਾ ਸੰਵਿਧਾਨ' (395 ਆਰਟੀਕਲ, 8 ਅਨੁਸੂਚੀਆਂ, 22 ਭਾਗਾਂ ਦੇ ਨਾਲ) ਉੱਤੇ ਹਸਤਾਖਰ ਕੀਤੇ ਗਏ ਅਤੇ ਇਸ ਨੂੰ ਪ੍ਰਵਾਨ ਕੀਤਾ ਗਿਆ।

ਜਦੋਂ ਸੰਵਿਧਾਨ ਲਾਗੂ ਹੋਇਆ (26 ਜਨਵਰੀ, 1950) - ਸੰਵਿਧਾਨ ਨੇ ਦੇਸ਼ ਦੇ ਮੌਲਿਕ ਸ਼ਾਸੀ ਦਸਤਾਵੇਜ਼ ਦੇ ਰੂਪ ਵਿੱਚ ਭਾਰਤ ਸਰਕਾਰ ਦੇ ਐਕਟ 1935 ਦਾ ਸਥਾਨ ਲਿਆ ਤੇ ਭਾਰਤ ਦੀ ਪ੍ਰਭੂਸੱਤਾ ਭਾਰਤੀ ਗਣਤੰਤਰ ਬਣ ਗਈ।

ਪਹਿਲੀਆਂ ਆਮ ਚੋਣਾਂ (1951-52) - ਭਾਰਤ ਵਿੱਚ ਆਮ ਚੋਣਾਂ 25 ਅਕਤੂਬਰ 1951 ਤੋਂ 21 ਫਰਵਰੀ 1952 ਤੱਕ ਹੋਈਆਂ। ਇਹ ਅਗਸਤ 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਲੋਕ ਸਭਾ ਦੀਆਂ ਇਹ ਪਹਿਲੀਆਂ ਚੋਣਾਂ ਸਨ। ਇਹ ਭਾਰਤੀ ਸੰਵਿਧਾਨ ਦੀਆਂ ਵਿਵਸਥਾਵਾਂ ਅਧੀਨ ਕਰਵਾਈਆਂ ਗਈਆਂ ਸਨ, ਜੋ 26 ਨਵੰਬਰ 1949 ਨੂੰ ਅਪਣਾਈਆਂ ਗਈਆਂ ਸਨ।।

ਈ-ਫੋਟੋ ਪ੍ਰਦਰਸ਼ਨੀ ਵਿੱਚ ਪਾਠਕਾਂ ਦੀ ਭਾਗੀਦਾਰੀ ਵਧਾਉਣ ਤੇ ਆਮ ਨਾਗਰਿਕਾਂ ਦੀ ਭਾਗੀਦਾਰੀ ਰਾਹੀਂ ਜਨ–ਅੰਦੋਲਨ ਯਕੀਨੀ ਬਣਾਉਦ ਲਈ ਇੱਕ ਵਾਧੂ ਪਰਸਪਰ ਸੰਵਾਦਾਤਮਕ/ਦਿਲਕਸ਼ ਪ੍ਰਸ਼ਨੋਤਰੀ ਵੀ ਹੈ, ਜਿਸ ਵਿੱਚ  10 ਪ੍ਰਸ਼ਨਾਂ ਦਾ ਇੱਕ ਸੈੱਟ ਹੈ।

ਇਹ ਈ-ਫੋਟੋ ਪ੍ਰਦਰਸ਼ਨੀ ਹਿੰਦੀ ਅਤੇ ਅੰਗਰੇਜ਼ੀ ਅਤੇ 11 ਹੋਰ ਭਾਸ਼ਾਵਾਂ (ਉੜੀਆ, ਗੁਜਰਾਤੀ, ਮਰਾਠੀ, ਅਸਾਮੀ, ਤੇਲੁਗੂ, ਕੰਨੜ, ਤਮਿਲ, ਮਲਿਆਲਮ, ਪੰਜਾਬੀ, ਬੰਗਾਲੀ, ਉਰਦੂ) ਵਿੱਚ ਉਪਲਬਧ ਹੈ।

ਇਸ ਲਈ ਲਿੰਕ ਐੱਮਆਈਬੀ, ਬੀਓਸੀ, ਪੀਆਈਬੀ, ਡੀਡੀ, ਏਆਈਆਰ ਅਤੇ ਐੱਮਆਈਬੀ ਦੇ ਖੇਤਰੀ ਦਫ਼ਤਰਾਂ ਅਤੇ ਵੱਖ–ਵੱਖਰੇ ਮੰਤਰਾਲਿਆਂ ਦੀਆਂ ਹੋਰ ਵੈੱਬਸਾਈਟਾਂ ’ਤੇ ਉਪਲਬਧ ਹੈ। ਇਹ ਲਿੰਕ ਪੀਆਈਬੀ/ਆਰਓਬੀ ਦੇ ਖੇਤਰੀ ਦਫ਼ਤਰਾਂ ਦੁਆਰਾ ਸਥਾਨਕ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਨੂੰ ਪ੍ਰਦਾਨ ਕਰਵਾਏ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਉਨ੍ਹਾਂ ਦੇ ਸਬੰਧਿਤ ਸੋਸ਼ਲ ਮੀਡੀਆ ਪਲੈਟਫਾਰਮਾਂ ਤੇ ਵੀ ਇਸ ਦਾ ਪ੍ਰਚਾਰ–ਪਸਾਰ ਕੀਤਾ ਜਾਵੇਗਾ।

ਇਨ੍ਹਾਂ ਦਾ ਪ੍ਰਚਾਰ ਵੱਖ -ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਫ਼ੇਸਬੁੱਕ/ਟਵਿੱਟਰ/ਯੂਟਿਊਬ ਚੈਨਲਾਂ ਰਾਹੀਂ ਵੀ ਕੀਤਾ ਜਾਵੇਗਾ। ਪਾਠਕ #AmritMahotsav ਦੀ ਵਰਤੋਂ ਕਰਦੇ ਹੋਏ ਇਸ ਵਿਸ਼ੇ ਨਾਲ ਸਬੰਧਿਤ ਕੋਈ ਵੀ ਵਧੀਆ ਸਮਗਰੀ ਨੂੰ ਪੋਸਟ ਜਾਂ ਸ਼ੇਅਰ ਕਰ ਸਕਦੇ ਹਨ।

 

****

ਸੌਰਭ ਸਿੰਘ


(Release ID: 1749818) Visitor Counter : 2169