ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ, ਕੇ, ਸਿੰਘ ਨੇ ਕੇਂਦਰੀ ਮੰਤਰੀਆਂ ਅਤੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ


ਸ਼੍ਰੀ ਸਿੰਘ ਨੇ ਉਨ੍ਹਾਂ ਵਿੱਚ ਪਰਿਵਰਤਨਕਾਰੀ ਗਤੀਸ਼ੀਲਤਾ ਦੀ ਪਹਿਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ

ਊਰਜਾ ਮੰਤਰੀ ਨੇ ਸਾਰੇ ਆਧਿਕਾਰੀ ਕਾਰਜਾਂ ਲਈ ਇਲੈਕਟ੍ਰਿਕ ਵਾਹਨਾਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ

Posted On: 27 AUG 2021 10:50AM by PIB Chandigarh

ਕੇਂਦਰੀ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ.ਸਿੰਘ ਨੇ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਹੁਲਾਰਾ ਦੇਣ ਦੇ ਆਪਣੇ ਯਤਨਾਂ ਦੇ ਤਹਿਤ, ਕੇਂਦਰੀ ਮੰਤਰੀਆਂ, ਰਾਜ ਮੰਤਰੀਆਂ (ਸੁਤੰਤਰ ਚਾਰਜ) ਅਤੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ ਹੈ।

ਇਸ ਪੱਤਰ ਵਿੱਚ ਉਨ੍ਹਾਂ ਨੇ ਪਰਿਵਤਰਨਕਾਰੀ ਗਤੀਸ਼ੀਲਤਾ ‘ਤੇ ਕੇਂਦਰ ਸਰਕਾਰ ਦੀ ਪਹਿਲ ਅਤੇ ਸਾਰੇ ਅਧਿਕਾਰਿਕ ਕਾਰਜਾਂ ਲਈ ਸੰਬੰਧਿਤ ਮੰਤਰਾਲੇ/ਵਿਭਾਗਾਂ ਨੂੰ ਆਪਣੇ ਅਧਿਕਾਰਿਕ ਵਾਹਨਾਂ ਦੀ ਖੇਪ ਨੂੰ ਵਰਤਮਾਨ ਪੈਰਟੋਲ/ਡੀਜਲ ਵਾਹਨਾਂ ਨਾਲ ਇਲੈਕਟ੍ਰਿਕ ਵਾਹਨਾਂ ਵਿੱਚ ਪਰਿਵਰਤਿਤ ਕਰਨ ਦੀ ਸਲਾਹ ਦਿੱਤੀ ਹੈ।

ਇਸ ਤਰ੍ਹਾਂ ਦੇ ਯਤਨ ਨਾਲ ਆਮ ਜਨਤਾ ਦੇ ਸਹਮਣੇ ਇੱਕ ਬਿਹਤਰ ਉਦਾਹਰਣ ਕਾਇਮ ਕੀਤੇ ਜਾਣ ਦੀ ਉਮੀਦ ਹੈ, ਤਾਕਿ ਉਨ੍ਹਾਂ ਨੂੰ ਵੀ ਈ-ਮੋਬਿਲਿਟੀ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਇਹ ਪਹਿਲ ਕੇਂਦਰ ਸਰਕਾਰ ਦੇ ‘ਗੋ ਇਲੈਕਟ੍ਰਿਕ’ ਅਭਿਆਨ ਦਾ ਹਿੱਸਾ ਹੈ ਜਿਸ ਤੋਂ ਵੱਖ-ਵੱਖ ਉਦੇਸ਼ਾਂ-ਨਿਕਾਸੀ ਦੇ ਪੱਧਰ ਵਿੱਚ ਕਮੀ ਦਾ ਟੀਚਾ ਹਾਸਿਲ ਕਰਨਾ, ਊਰਜਾ ਸੁਰੱਖਿਆ, ਊਰਜਾ ਕੁਸ਼ਲਤਾ ਆਦਿ ਦੇ ਲਈ ਇਲੈਕਟ੍ਰਿਕ ਵਾਹਨਾਂ ਦੇ ਉਪਯੋਗ ਨੂੰ ਹੁਲਾਰਾ ਦੇਣਾ ਹੈ।  

*******


ਐੱਮਵਾਈ/ਆਈਜੀ
 



(Release ID: 1749712) Visitor Counter : 178