ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਅਤੇ ਜਲਵਾਯੂ ਲਈ ਅਮਰੀਕੀ ਰਾਸ਼ਟਰਪਤੀ ਦੇ ਖਾਸ ਦੂਤ ਸ਼੍ਰੀ ਜੌਨ ਕੇਰੀ ਦਰਮਿਆਨ ਟੈਲੀਫੋਨ ‘ਤੇ ਗੱਲਬਾਤ


ਭਾਰਤ ਖਾਦ ਅਤੇ ਸੁਧਾਈ ਵਿੱਚ ਹਰਿਤ ਹਾਈਡ੍ਰੋਜਨ ਦੇ ਉਪਯੋਗ ਲਈ ਅਨੁਮਤੀ ਨੂੰ ਪੇਸ਼ ਕਰ ਰਿਹਾ ਹੈ

Posted On: 27 AUG 2021 1:16PM by PIB Chandigarh

ਭਾਰਤ 4000 ਮੈਗਾਵਾਟ ਸਮਰੱਥਾ ਦੇ ਇਲੈਕਟ੍ਰੋਲਾਇਜ਼ਰ ਅਤੇ 4000 ਮੈਗਾਵਾਟ ਘੰਟਾ ਸਮਰੱਥਾ ਦੀ ਬੈਟਰੀ ਊਰਜਾ ਭੰਡਾਰਣ ਪ੍ਰਣਾਲੀ ਲਈ ਬੋਲੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ

ਸ਼੍ਰੀ ਜੌਨ ਕੇਰੀ ਨੇ ਨਿਰਮਾਣਅਧੀਨ 63 ਗੀਗਾਵਾਟ ਅਤੇ ਬੋਲੀਆਂ ਦੇ ਅਧੀਨ 25 ਗੀਗਾਵਾਟ ਨਾਲ 146 ਗੀਗਾਵਾਟ ਨਵਿਆਉਣਯੋਗ ਊਰਜਾ ਦੇ ਉਤਪਾਦਨ ਦੀਆਂ ਉਪਲਬੱਧੀਆਂ ਨੂੰ ਪ੍ਰਾਪਤ ਕਰਨ ‘ਤੇ ਭਾਰਤ ਨੂੰ ਵਧਾਈ ਦਿੱਤੀ ਹੈ। ਕੇਂਦਰੀ ਮੰਤਰੀ ਆਰ ਕੇ ਸਿੰਘ ਨੇ ਸ਼੍ਰੀ ਕੇਰੀ ਨੂੰ ਹਰਿਤ ਹਾਈਡ੍ਰੋਜਨ ਵਿੱਚ ਇੱਕ ਗਲੋਬਲ ਨੇਤਾ ਦੇ ਰੂਪ ਵਿੱਚ ਉਭਰਣ ਦੀ ਭਾਰਤ ਦੀ ਯੋਜਨਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।

ਭਾਰਤ ਖਾਦ ਅਤੇ ਸੁਧਾਈ ਵਿੱਚ ਹਰਿਤ ਹਾਈਡ੍ਰੋਜਨ ਦੇ ਉਪਯੋਗ ਲਈ ਅਨੁਮਤੀ ਦੇ ਪ੍ਰਸਤਾਵ ਨੂੰ ਪੇਸ਼ ਕਰ ਰਿਹਾ ਹੈ। ਇਹ ਧੂਸਰ (ਗ੍ਰੇ) ਹਾਈਡ੍ਰੋਜਨ ਨੂੰ ਹਰਿਤ ਹਾਈਡ੍ਰੋਜਨ ਨਾਲ ਬਦਲਣ ਦੀ ਦਿਸ਼ਾ ਵਿੱਚ ਸਰਕਾਰ ਦੀ ਪ੍ਰਤੀਬੱਧਤਾ ਦਾ ਹਿੱਸਾ ਹੈ। ਇਹ ਗੱਲ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ (ਐੱਮਐੱਨਆਰਈ) ਸ਼੍ਰੀ ਆਰ ਕੇ ਸਿੰਘ ਨੇ ਕੱਲ੍ਹ ਸ਼ਾਮ ਇੱਥੇ ਜਲਵਾਯੂ (ਐੱਸਪੀਈਸੀ) ‘ਤੇ ਅਮਰੀਕੀ ਰਾਸ਼ਟਰਪਤੀ ਦੇ ਖਾਸ ਦੂਤ ਸ਼੍ਰੀ ਜੌਨ ਕੇਰੀ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਵਿੱਚ ਕਹੀ।

ਸ਼੍ਰੀ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਦੇ ਦੂਤ ਦਾ ਧਿਆਨ ਇਸ ਗੱਲ ਵੱਲ ਦਿਲਾਇਆ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਾਤਾਵਰਣ ਨੂੰ ਸਭ ਤੋਂ ਅਧਿਕ ਮਹੱਤਵ ਦਿੰਦੇ ਹਨ। ਉਨ੍ਹਾਂ ਨੇ ਸ਼੍ਰੀ ਜੌਨ ਕੇਰੀ ਨੂੰ ਸੁਝਾਅ ਦਿੱਤਾ ਕਿ ਭਾਰਤ ਅਤੇ ਅਮਰੀਕਾ ਬਿਜਲੀ ਅਤੇ ਟੈਕਨੋਲੋਜੀ ਲਈ ਇਨੋਵੇਸ਼ਨ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਸਕਦੇ ਹਨ. ਇਸ ਦੇ ਇਲਾਵਾ ਉਨ੍ਹਾਂ ਨੇ ਨਵਿਆਉਣਯੋਗ ਊਰਜਾ ਦੇ ਭੰਡਾਰਣ ਦੀ ਲਾਗਤ ਘੱਟ ਕਰਨ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕੀਤਾ। ਭਾਰਤ 4000 ਮੈਗਾਵਾਟ ਘੰਟਾ ਦੀ ਬੈਟਰੀ ਭੰਡਾਰਣ ਦੇ ਲਈ ਬੋਲੀਆਂ ਸੱਦਣ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਮੰਤਰੀ ਨੇ ਸ਼੍ਰੀ ਕੇਰੀ ਨੂੰ ਹਾਲ ਹੀ ਵਿੱਚ ਸਥਾਪਿਤ ਸੌਰ ਅਤੇ ਪਵਨ ਵਿੱਚ ਭਾਰਤ ਦੇ 100 ਗੀਗਾਵਾਟ ਦੀ ਸਮਰੱਥਾ ਪਾਰ ਕਰਨ ਦੀ ਉਪਲੱਬਧੀ ਦੇ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਗਰ ਅਸੀਂ ਜਲ ਬਿਜਲੀ ਸਮਰੱਥਾ ਨੂੰ ਵੀ ਇਸ ਨਾਲ ਜੋੜ ਦਿੱਤਾ ਤਾਂ ਕੁੱਲ ਸਥਾਪਿਤ ਨਵਿਆਉਣਯੋਗ ਸਮਰੱਥਾ 147 ਮੈਗਾਵਾਟ ਹੈ। ਇਸ ਦੇ ਇਲਾਵਾ 63 ਗੀਗਾਵਾਟ ਨਵਿਆਉਣਯੋਗ ਸਮਰੱਥਾ ਨਿਰਮਾਣਧੀਨ ਹੈ ਜੋ ਭਾਰਤ ਨੂੰ ਨਵਿਆਉਣਯੋਗ ਸਮਰੱਥਾ ਵਾਧੇ ਦੇ ਮਾਮਲੇ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਦੇਸ਼ਾਂ ਵਿੱਚੋਂ ਇੱਕ ਬਣਾਉਂਦੀ ਹੈ।

ਸ਼੍ਰੀ ਸਿੰਘ ਨੇ ਸ਼੍ਰੀ ਕੇਰੀ ਨੂੰ ਇਹ ਵੀ ਦੱਸਿਆ ਕਿ ਲਾਗਤ ਪ੍ਰਤਿਯੋਗੀ ਹਰਿਤ ਹਾਈਡ੍ਰੋਜਨ ਉਤਪਾਦਨ ਨੂੰ ਸਮਰੱਥ ਬਣਾਉਣ ਲਈ ਰਾਸ਼ਟਰੀ ਹਾਈਡ੍ਰੋਜਨ ਊਰਜਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਈਂਧਨ ਦੇ ਰੂਪ ਵਿੱਚ ਹਾਈਡ੍ਰੋਜਨ ਦੇ ਵਿਹਾਰਕ ਉਪਯੋਗ ਨੂੰ ਲੈ ਕੇ ਰਾਹ ਬਣਾਉਣ ਲਈ ਅਗਲੇ 3-4 ਮਹੀਨਿਆਂ ਵਿੱਚ ਹਰਿਤ ਹਾਈਡ੍ਰੋਜਨ ਲਈ ਪ੍ਰਤੀਯੋਗੀ ਬੋਲੀ ਆਯੋਜਿਤ ਕਰੇਗਾ। ਭਾਰਤ 4000 ਮੈਗਾਵਾਟ ਇਲੈਕਟ੍ਰੋਲਾਈਜ਼ਰ ਸਮਰੱਥਾ ਲਈ ਬੋਲੀ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਹੋਰ ਦੇਸ਼ਾਂ ਨੂੰ ਲਾਗਤ ਘੱਟ ਕਰਨ ਲਈ ਅਧਿਕ ਇਲੈਕਟ੍ਰੋਲਾਈਜਰ ਪਲਾਂਟਾਂ ਦੇ ਨਾਲ ਅੱਗੇ ਆਉਣ ਦੀ ਜ਼ਰੂਰਤ ਹੈ।  

ਇਹ ਸੁਝਾਅ ਦਿੱਤਾ ਗਿਆ ਕਿ ਭਾਰਤ ਤੇ ਅਮਰੀਕਾ ਨੂੰ ਬੈਟਰੀ ਊਰਜਾ ਭੰਡਾਰਣ ਲਈ ਸਹਿਯੋਗ (ਇਨਪੁਟ) ਸਮੱਗਰੀ ਨੂੰ ਸੁਰੱਖਿਅਤ ਕਰਨ ਤੋਂ ਲੈ ਕੇ ਲਿਥਿਅਮ ਲਈ ਇੱਕ ਵੈਕਲਿਪਕ ਸਪਲਾਈ ਚੇਨ ਸਥਾਪਿਤ ਕਰਨ ‘ਤੇ ਕੰਮ ਕਰਨਾ ਚਾਹੀਦਾ। ਊਰਜਾ ਪਰਿਵਰਤਨ ‘ਤੇ ਚਰਚਾ ਨੂੰ ਅੱਗੇ ਵਧਾਉਣ ਲਈ ਸ਼੍ਰੀ ਸਿੰਘ ਅਤੇ ਸ਼੍ਰੀ ਕੇਰੀ ਦੇ ਜਲਦ ਹੀ ਮਿਲਣ ਦੀ ਸੰਭਾਵਨਾ ਹੈ।

*****

ਐੱਮਵਾਈ/ਆਈਜੀ



(Release ID: 1749710) Visitor Counter : 171