ਨੀਤੀ ਆਯੋਗ
ਨੀਤੀ ਆਯੋਗ ਨੇ ਭਾਰਤ ਵਿੱਚ ਮਹਿਲਾ ਉੱਦਮਤਾ ਨੂੰ ਉਤਸ਼ਾਹਤ ਕਰਨ ਲਈ ਸਿਸਕੋ ਨਾਲ ਭਾਈਵਾਲੀ ਕੀਤੀ
Posted On:
26 AUG 2021 1:55PM by PIB Chandigarh
ਨੀਤੀ ਆਯੋਗ ਦੇ ਮਹਿਲਾ ਉੱਦਮੀ ਪਲੇਟਫਾਰਮ (ਡਬਲਯੂਈਪੀ) ਦਾ ਅਗਲਾ ਪੜਾਅ ਸਿਸਕੋ ਦੀ ਟੈਕਨੋਲੋਜੀ ਅਤੇ ਭਾਰਤ ਦੇ ਸਟਾਰਟਅਪ ਈਕੋਸਿਸਟਮ ਨਾਲ ਕੰਮ ਕਰਨ ਦੇ ਤਜ਼ਰਬੇ ਦਾ ਲਾਭ ਉਠਾਏਗਾ ਤਾਂ ਜੋ ਦੇਸ਼ ਵਿੱਚ ਮਹਿਲਾਵਾਂ ਦੀ ਮਾਲਕੀਅਤ ਵਾਲੇ ਹੋਰ ਜ਼ਿਆਦਾ ਕਾਰੋਬਾਰਾਂ ਨੂੰ ਸਮਰੱਥ ਬਣਾਇਆ ਜਾ ਸਕੇ
ਭਾਰਤ ਭਰ ਵਿੱਚ ਮਹਿਲਾ ਉੱਦਮੀਆਂ ਨੂੰ ਸਸ਼ਕਤ ਬਣਾਉਣ ਲਈ ਆਪਣੀ ਸਾਂਝੀ ਪ੍ਰਤੀਬੱਧਤਾ ਦੇ ਅਧਾਰ ‘ਤੇ, ਸਰਕਾਰ ਦੀ ਪਬਲਿਕ ਪਾਲਿਸੀ ਥਿੰਕ ਟੈਂਕ - ਨੀਤੀ ਆਯੋਗ, ਅਤੇ ਸਿਸਕੋ ਨੇ ਅੱਜ ਮਹਿਲਾ ਉੱਦਮਤਾ ਪਲੇਟਫਾਰਮ (ਡਬਲਯੂਈਪੀ) ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। "WEP Nxt" ਸਿਰਲੇਖ ਵਾਲਾ, ਨੀਤੀ ਆਯੋਗ ਦੇ ਫਲੈਗਸ਼ਿਪ ਪਲੇਟਫਾਰਮ ਦਾ ਇਹ ਅਗਲਾ ਪੜਾਅ, ਸਿਸਕੋ ਦੀ ਟੈਕਨੋਲੋਜੀ ਅਤੇ ਭਾਰਤ ਦੇ ਸਟਾਰਟਅਪ ਈਕੋਸਿਸਟਮ ਨਾਲ ਕੰਮ ਕਰਨ ਦੇ ਤਜ਼ਰਬੇ ਦਾ ਲਾਭ ਉਠਾਏਗਾ ਤਾਂ ਜੋ ਦੇਸ਼ ਭਰ ਵਿੱਚ ਮਹਿਲਾਵਾਂ ਦੀ ਮਾਲਕੀਅਤ ਵਾਲੇ ਹੋਰ ਜ਼ਿਆਦਾ ਕਾਰੋਬਾਰਾਂ ਨੂੰ ਸਮਰੱਥ ਬਣਾਇਆ ਜਾ ਸਕੇ।
ਲਾਂਚ ਸਮੇਂ, ਅਮਿਤਾਭ ਕਾਂਤ (ਸੀਈਓ ਨੀਤੀ ਆਯੋਗ), ਅੰਨਾ ਰਾਏ (ਸੀਨੀਅਰ ਸਲਾਹਕਾਰ ਨੀਤੀ ਆਯੋਗ), ਮਾਰੀਆ ਮਾਰਟੀਨੇਜ਼ (ਈਵੀਪੀ ਅਤੇ ਸੀਓਓ, ਸਿਸਕੋ), ਡੇਜ਼ੀ ਚਿੱਟੀਲਾਪਿੱਲੀ (ਪ੍ਰਧਾਨ, ਸਿਸਕੋ ਇੰਡੀਆ ਅਤੇ ਸਾਰਕ) ਅਤੇ ਹਰੀਸ਼ ਕ੍ਰਿਸ਼ਨਨ (ਪ੍ਰਬੰਧ ਨਿਰਦੇਸ਼ਕ, ਜਨਤਕ ਮਾਮਲੇ ਅਤੇ ਰਣਨੀਤਕ ਰੁਝੇਵੇਂ, ਸਿਸਕੋ ਇੰਡੀਆ ਅਤੇ ਸਾਰਕ), ਮੌਜੂਦ ਸਨ।
ਡਬਲਯੂਈਪੀ (WEP), ਸ਼ੁਰੂ ਵਿੱਚ ਨੀਤੀ ਆਯੋਗ ਦੁਆਰਾ 2017 ਵਿੱਚ ਲਾਂਚ ਕੀਤਾ ਗਿਆ ਸੀ, ਇਹ ਆਪਣੀ ਕਿਸਮ ਦਾ ਪਹਿਲਾ, ਏਕੀਕ੍ਰਿਤ ਪੋਰਟਲ ਹੈ ਜੋ ਵਿਭਿੰਨ ਪਿਛੋਕੜਾਂ ਦੀਆਂ ਮਹਿਲਾਵਾਂ ਨੂੰ ਇਕੱਠਿਆਂ ਕਰਦਾ ਹੈ ਅਤੇ ਉਹਨਾਂ ਨੂੰ ਬਹੁਤ ਸਾਰੇ ਸੰਸਾਧਨਾਂ, ਸਹਾਇਤਾ ਅਤੇ ਸਿੱਖਣ ਦੀ ਪਹੁੰਚ ਪ੍ਰਦਾਨ ਕਰਦਾ ਹੈ। WEP Nxt ਇਹਨਾਂ ਪ੍ਰਯਤਨਾਂ ਨੂੰ ਹੁਲਾਰਾ ਦੇਣ ਲਈ ਇੱਕ ਮਹੱਤਵਪੂਰਣ ਕਦਮ ਹੈ। ਭਾਰਤੀ ਮਹਿਲਾ ਉੱਦਮੀਆਂ ਦੇ ਕੇਂਦਰਿਤ ਅਧਿਐਨ ਅਤੇ ਉਹਨਾਂ ਦੀਆਂ ਛੇ ਜ਼ਰੂਰੀ ਲੋੜਾਂ - ਕਮਿਊਨਿਟੀ ਅਤੇ ਨੈੱਟਵਰਕਿੰਗ, ਸਕਿਲਿੰਗ ਅਤੇ ਮੈਂਟਰਸ਼ਿਪ, ਇਨਕਿਊਬੇਸ਼ਨ ਅਤੇ ਐਕਸੇਲਰੇਸ਼ਨ ਪ੍ਰੋਗਰਾਮਾਂ, ਅਤੇ ਵਿੱਤੀ, ਪਾਲਣਾ ਅਤੇ ਮਾਰਕੀਟਿੰਗ ਸਹਾਇਤਾ - ਦੇ ਅਧਾਰ ‘ਤੇ WEPNxt ਨੂੰ ਸਬੂਤ ਅਧਾਰਤ ਫੈਸਲੇ ਦੁਆਰਾ ਚਲਾਇਆ ਜਾਵੇਗਾ। ਇਸ ਪਰਿਵਰਤਨ ਨੂੰ ਹੁਲਾਰਾ ਦਿੰਦੇ ਹੋਏ, ਇਹ ਕੇਂਦਰਿਤ ਅਧਿਐਨ, ਵਾਤਾਵਰਣ ਪ੍ਰਣਾਲੀ ਦੇ ਲਾਭ ਲਈ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ, ਇਸ ਪਹਿਲ ਦੇ ਹਿੱਸੇ ਵਜੋਂ, ਸਿਸਕੋ, ਨੈਸਕੌਮ ਫਾਊਂਡੇਸ਼ਨ, ਸੱਤਵਾ (Sattva) ਕੰਸਲਟਿੰਗ ਅਤੇ ਦੇਆਸਰਾ (DeAsra) ਫਾਊਂਡੇਸ਼ਨ ਦੇ ਸਹਿਯੋਗ ਨਾਲ, ਵਿਅਕਤੀਗਤ ਅਤੇ ਐਂਟਰਪ੍ਰਾਈਜ਼ ਪੱਧਰਾਂ 'ਤੇ ਮਹਿਲਾ ਉਦਮੀਆਂ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਟੈਕਨੋਲੋਜੀ ਦੀ ਅਗਵਾਈ ਵਾਲੇ ਤਜ਼ਰਬਿਆਂ ਅਤੇ ਰੁਝੇਵਿਆਂ ਨੂੰ ਸਮਰੱਥ ਬਣਾਏਗੀ ਅਤੇ ਵਿਕਾਸ ਦੇ ਨਵੇਂ ਅਵਸਰਾਂ ਦੀ ਸਿਰਜਣਾ ਕਰੇਗੀ।
ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਕਿਹਾ, “ਛੇਵੀਂ ਆਰਥਿਕ ਮਰਦਮਸ਼ੁਮਾਰੀ ਦੇ ਅਨੁਸਾਰ, ਮਹਿਲਾਵਾਂ ਕੁੱਲ ਉਦਮੀਆਂ ਦਾ ਸਿਰਫ 13.76% ਬਣਦੀਆਂ ਹਨ, ਅਰਥਾਤ ਦੇਸ਼ ਦੇ 58.5 ਮਿਲੀਅਨ ਉੱਦਮੀਆਂ ਵਿੱਚੋਂ 8.05 ਮਿਲੀਅਨ। ਹੋ ਸਕਦਾ ਹੈ ਕਿ ਇਹ ਅਤੀਤ ਵਿੱਚ ਇੱਕ ਖੁੰਝਿਆ ਹੋਇਆ ਮੌਕਾ ਰਿਹਾ ਹੋਵੇ, ਪਰ ਮੈਨੂੰ ਵਿਸ਼ਵਾਸ ਹੈ ਕਿ ਭਾਰਤ ਸਰਕਾਰ ਅਤੇ ਪ੍ਰਾਈਵੇਟ ਸੈਕਟਰ WEP ਵਰਗੀਆਂ ਪਹਿਲਕਦਮੀਆਂ ਦੁਆਰਾ ਹੱਥ ਮਿਲਾਉਂਦੇ ਹਨ, ਅਸੀਂ ਨਵੇਂ ਭਾਰਤ ਦੇ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਾਂਗੇ - ਜਿੱਥੇ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਪ੍ਰਾਪਤੀ ਦੀ ਮਹਿਮਾ ਵਿੱਚ ਨਿਰਮਾਣ ਕਰਨ ਅਤੇ ਸਾਂਝੇ ਕਰਨ ਦਾ ਬਰਾਬਰ ਮੌਕਾ ਮੁਹੱਈਆ ਹੈ।" ਉਨ੍ਹਾਂ ਕਿਹਾ “ਡਬਲਯੂਈਪੀ ਐੱਨਐਕਸਟੀ (WEP Nxt) ਇਸ ਮੁਹਿੰਮ ਨੂੰ ਹੋਰ ਉਤਸ਼ਾਹਤ ਕਰੇਗਾ ਅਤੇ ਮੈਨੂੰ ਸਾਡੇ ਸਹਿਭਾਗੀ ਵਜੋਂ ਸਿਸਕੋ ‘ਤੇ ਭਰੋਸਾ ਹੈ, ਇਹ ਟੈਕਨੋਲੋਜੀ ਪਲੇਟਫਾਰਮ ਛੇਤੀ ਹੀ ਦੇਸ਼ ਦੀ ਹਰੇਕ ਮਹਿਲਾ ਉੱਦਮੀ ਲਈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਅਕਤੀਗਤ ਮਾਰਗਦਰਸ਼ਕ ਬਣੇਗਾ।”
ਸਿਸਕੋ ਦੀ ਮੁੱਖ ਸੰਚਾਲਨ ਅਧਿਕਾਰੀ ਮਾਰੀਆ ਮਾਰਟੀਨੇਜ਼ ਨੇ ਕਿਹਾ, “ਜਿਵੇਂ ਕਿ ਅਸੀਂ ਰਿਕਵਰੀ ਦੇ ਨਵੇਂ ਪੜਾਅ ਵਿੱਚ ਦਾਖਲ ਹੁੰਦੇ ਹਾਂ, ਅਸੀਂ ਇੱਕ ਸਮੂਹਿਕ ਸਮਝੌਤੇ ਨੂੰ ਵੇਖਦੇ ਹਾਂ ਕਿ ਇੱਕ ਵਿਭਿੰਨ, ਸੰਮਿਲਤ ਅਤੇ ਡਿਜੀਟਲ ਰੂਪ ਵਿੱਚ ਸਮਰੱਥ ਵਿਸ਼ਵ ਬਹੁਤ ਜ਼ਿਆਦਾ ਖੁਸ਼ਹਾਲ ਹੈ।” ਉਨ੍ਹਾਂ ਕਿਹਾ, "ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸਮਾਨਤਾ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਰੀਏ ਅਤੇ ਆਰਥਿਕ ਖੁਸ਼ਹਾਲੀ ਦੇ ਨਵੇਂ ਰਾਹ ਤਿਆਰ ਕਰੀਏ ਜੋ ਲੋਕਾਂ ਅਤੇ ਭਾਈਚਾਰਿਆਂ ਖਾਸ ਕਰਕੇ ਮਹਿਲਾਵਾਂ ਨੂੰ ਰੁਕਾਵਟਾਂ ਨੂੰ ਪਾਰ ਕਰਨ, ਨਵੇਂ ਵਿਚਾਰਾਂ ਨੂੰ ਉਭਾਰਨ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਦੇ ਯੋਗ ਬਣਾਉਂਦੇ ਹਨ। ਅਸੀਂ ਨੀਤੀ ਆਯੋਗ ਨਾਲ ਆਪਣੀ ਸਾਂਝੇਦਾਰੀ ਨੂੰ ਲੈ ਕੇ ਉਤਸ਼ਾਹਿਤ ਹਾਂ ਅਤੇ ਉਮੀਦ ਕਰਦੇ ਹਾਂ ਕਿ ਮਹਿਲਾਵਾਂ ਦੀ ਮਲਕੀਅਤ ਵਾਲੇ ਹੋਰ ਜ਼ਿਆਦਾ ਉੱਦਮਾਂ ਨੂੰ ਡਿਜੀਟਲ ਟੈਕਨੋਲੋਜੀ ਦਾ ਲਾਭ ਮਿਲੇਗਾ।”
ਸਿਸਕੋ ਇੰਡੀਆ ਅਤੇ ਸਾਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਨੀਤੀ ਅਧਿਕਾਰੀ, ਹਰੀਸ਼ ਕ੍ਰਿਸ਼ਨਨ ਨੇ ਕਿਹਾ, “ਡਬਲਯੂਈਪੀ ਫੋਕਸਡ ਅਧਿਐਨ ਦੇ ਅਨੁਸਾਰ, ਵਧੇਰੇ ਨਵੀਨਤਾ ਤੋਂ ਇਲਾਵਾ, 2030 ਤੱਕ 170 ਮਿਲੀਅਨ ਨੌਕਰੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ, ਅਤੇ ਜੇ ਸਾਡੀਆਂ ਮਹਿਲਾਵਾਂ ਉੱਦਮਤਾ ਨੂੰ ਅਪਣਾਉਂਦੀਆਂ ਹਨ ਤਾਂ ਸਾਡੀ ਸਾਲਾਨਾ ਜੀਡੀਪੀ 1.5% ਵੱਧ ਸਕਦੀ ਹੈ - ਜੇ ਅਸੀਂ ਮਹਿਲਾਵਾਂ ਦੀ ਮਾਲਕੀ ਵਾਲੇ ਕਾਰੋਬਾਰਾਂ ਨੂੰ ਉੱਚਾ ਚੁੱਕਣ ਦੀ ਕਾਰਵਾਈ ਵਿੱਚ ਦੇਰੀ ਕਰਦੇ ਹਾਂ ਤਾਂ ਇੱਕ ਵੱਡਾ ਮੌਕਾ ਗੁਆਚ ਜਾਂਦਾ ਹੈ।" ਉਨ੍ਹਾਂ ਅੱਗੇ ਕਿਹਾ, "WEP Nxt ਦਾ ਉਦੇਸ਼ ਮੌਜੂਦਾ ਅੰਤਰਾਂ ਨੂੰ ਦੂਰ ਕਰਨਾ ਅਤੇ ਭਾਰਤ ਵਿੱਚ ਮਹਿਲਾਵਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਨਾ ਹੈ। ਸਾਨੂੰ ਸਾਰਿਆਂ ਲਈ ਵਧੇਰੇ ਸਮਾਵੇਸ਼ੀ ਅਤੇ ਬਰਾਬਰੀ ਵਾਲੇ ਭਵਿੱਖ ਦੇ ਸਾਡੇ ਸਾਂਝੇ ਵਿਜ਼ਨ ਨੂੰ ਗਤੀ ਪ੍ਰਦਾਨ ਕਰਨ ਲਈ ਨੀਤੀ ਆਯੋਗ ਨਾਲ ਸਾਂਝੇਦਾਰੀ ਕਰਨ 'ਤੇ ਮਾਣ ਹੈ।”
ਸਿਸਕੋ ਬਾਰੇ
ਸਿਸਕੋ (ਨੈਸਡੈਕ: ਸੀਐੱਸਸੀਓ- NASDAQ: CSCO) ਇੰਟਰਨੈਟ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੀ ਟੈਕਨੋਲੋਜੀ ਵਿੱਚ ਆਲਮੀ ਲੀਡਰ ਹੈ।
ਸਿਸਕੋ ਤੁਹਾਡੀਆਂ ਐਪਲੀਕੇਸ਼ਨਾਂ ਦੀ ਦੁਬਾਰਾ ਕਲਪਨਾ ਕਰਕੇ, ਤੁਹਾਡੇ ਡੇਟਾ ਨੂੰ ਸੁਰੱਖਿਅਤ ਕਰਨ, ਤੁਹਾਡੇ ਬੁਨਿਆਦੀ ਢਾਂਚੇ ਨੂੰ ਬਦਲਣ ਅਤੇ ਇੱਕ ਆਲਮੀ ਅਤੇ ਸੰਮਿਲਤ ਭਵਿੱਖ ਲਈ ਤੁਹਾਡੀਆਂ ਟੀਮਾਂ ਨੂੰ ਸ਼ਕਤੀਸ਼ਾਲੀ ਬਣਾ ਕੇ ਨਵੀਆਂ ਸੰਭਾਵਨਾਵਾਂ ਨੂੰ ਪ੍ਰੇਰਿਤ ਕਰਦਾ ਹੈ।
Cisco.com 'ਤੇ ਹੋਰ ਖੋਜ ਕਰੋ ਅਤੇ ਟਵਿੱਟਰ @Cisco ‘ਤੇ ਸਾਨੂੰ ਫੋਲੋ ਕਰੋ।
ਮਹਿਲਾ ਉੱਦਮੀ ਪਲੇਟਫਾਰਮ, ਨੀਤੀ ਆਯੋਗ ਬਾਰੇ
ਮਹਿਲਾ ਉੱਦਮੀ ਪਲੇਟਫਾਰਮ (ਡਬਲਯੂਈਪੀ) ਨੀਤੀ ਆਯੋਗ ਦੀ ਪ੍ਰਮੁੱਖ ਪਹਿਲ ਹੈ - ਮਹਿਲਾ ਉਦਮੀਆਂ ਲਈ ਆਪਣੀ ਕਿਸਮ ਦਾ ਇਕਸਾਰ, ਏਕੀਕ੍ਰਿਤ ਜਾਣਕਾਰੀ ਪੋਰਟਲ। ਇਹ ਉਦਯੋਗਾਂ ਨਾਲ ਸਬੰਧਾਂ ਅਤੇ ਮੌਜੂਦਾ ਪ੍ਰੋਗਰਾਮਾਂ ਅਤੇ ਸੇਵਾਵਾਂ ਪ੍ਰਤੀ ਜਾਗਰੂਕਤਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਾਥੀਆਂ ਦੀ ਸਹਾਇਤਾ, ਸਿੱਖਣ ਦੇ ਸਰੋਤਾਂ, ਫੰਡ ਇਕੱਠੇ ਕਰਨ ਦੇ ਮੌਕਿਆਂ ਅਤੇ ਸਲਾਹਕਾਰ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਵਾਤਾਵਰਣ ਪ੍ਰਣਾਲੀ ਵਿੱਚ ਜਾਣਕਾਰੀ ਦੀ ਅਸਮਾਨਤਾ ਨੂੰ ਸੁਲਝਾਉਣ ਲਈ ਇੱਕ ਸਮੂਹਿਕ ਪਲੇਟਫਾਰਮ ਬਣਨ ਦੇ ਮੁੱਖ ਉਦੇਸ਼ ਨਾਲ, WEP ਮਹਿਲਾ ਉੱਦਮੀਆਂ ਲਈ ਸੰਬੰਧਤ ਜਾਣਕਾਰੀ ਅਤੇ ਸੇਵਾਵਾਂ ਲਈ ਵਨ ਸਟਾਪ ਸਮਾਧਾਨ ਵਜੋਂ ਕੰਮ ਕਰਦਾ ਹੈ। ਪਲੇਟਫਾਰਮ ਵਰਤਮਾਨ ਵਿੱਚ 16,000 ਤੋਂ ਵੱਧ ਰਜਿਸਟਰਡ ਉਪਭੋਗਤਾਵਾਂ ਅਤੇ 30 ਸਹਿਭਾਗੀਆਂ ਦੀ ਮੇਜ਼ਬਾਨੀ ਕਰਦਾ ਹੈ
ਅਤੇ ਛੇ ਫੋਕਸ ਖੇਤਰਾਂ ਨੂੰ ਪੂਰਾ ਕਰਦਾ ਹੈ: ਫੰਡਿੰਗ ਅਤੇ ਵਿੱਤੀ ਪ੍ਰਬੰਧਨ, ਇਨਕਿਊਬੇਸ਼ਨ ਕਨੈਕਟਸ, ਟੈਕਸੇਸ਼ਨ ਅਤੇ ਪਾਲਣਾ ਸਬੰਧੀ ਸਹਾਇਤਾ, ਉੱਦਮੀ ਕੌਸ਼ਲ ਅਤੇ ਸਲਾਹਕਾਰ, ਕਮਿਊਨਿਟੀ ਅਤੇ ਨੈਟਵਰਕਿੰਗ ਅਤੇ ਮਾਰਕੀਟਿੰਗ ਸਹਾਇਤਾ।
**********
ਡੀਐੱਸ/ਏਕੇਜੇ
(Release ID: 1749708)
Visitor Counter : 248