ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲਾ ਦੇ ਇਨੋਵੇਸ਼ਨ ਸੈੱਲ, ਏਆਈਸੀਟੀਈ ਅਤੇ ਬੀਪੀਆਰ ਐਂਡ ਡੀ ਨੇ ਮੰਥਨ -2021 ਹੈਕਾਥੌਨ ਲਾਂਚ ਕੀਤਾ
ਨੌਜਵਾਨ ਨਵੀਨਤਾਕਾਰੀ ਦਿਮਾਗ ਅਤੇ ਸਟਾਰਟ-ਅਪਸ ਰਾਸ਼ਟਰੀ ਸੁਰੱਖਿਆ ਲਈ ਸਵਦੇਸ਼ੀ ਹੱਲ ਲੱਭਣਗੇ
Posted On:
26 AUG 2021 4:04PM by PIB Chandigarh
ਸ੍ਰੀ ਨੀਰਜ ਸਿਨਹਾ, ਵਧੀਕ ਡਾਇਰੈਕਟਰ ਜਨਰਲ, ਪੁਲਿਸ ਖੋਜ ਅਤੇ ਵਿਕਾਸ ਬਿਊਰੋ (ਬੀਪੀਆਰ ਐਂਡ ਡੀ) ਅਤੇ ਪ੍ਰੋ. ਅਨਿਲ ਡੀ. ਸਹਸ੍ਰਬੁਧੇ, ਚੇਅਰਮੈਨ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੇ ਅੱਜ ਇੱਥੇ ਸਾਂਝੇ ਤੌਰ ਤੇ ਮੰਥਨ- 2021 ਲਾਂਚ ਕੀਤਾ। ਮੰਥਨ-2021, ਪੁਲਿਸ ਖੋਜ ਅਤੇ ਵਿਕਾਸ ਬਿਊਰੋ (ਬੀਪੀਆਰ ਐਂਡ ਡੀ) ਵੱਲੋਂ ਸਿੱਖਿਆ ਮੰਤਰਾਲਾ ਦੇ ਨਵੀਨਤਾਕਾਰੀ ਸੈੱਲ ਅਤੇ ਏਆਈਸੀਟੀਈ ਦੇ ਤਾਲਮੇਲ ਨਾਲ ਆਯੋਜਿਤ ਕੀਤਾ ਗਿਆ ਹੈ।
ਲਾਂਚ ਪ੍ਰੋਗਰਾਮ ਦੌਰਾਨ ਸ਼੍ਰੀ ਨੀਰਜ ਸਿਨਹਾ ਨੇ ਕਿਹਾ ਕਿ ਮੰਥਨ 2021 ਲਈ, ਬੀਪੀਆਰ ਐਂਡ ਡੀ ਨੇ 20 ਚੁਣੌਤੀ ਬਿਆਨ ਜਾਰੀ ਕੀਤੇ ਹਨ ਜੋ ਸਾਡੇ ਸਾਰੇ ਨੌਜਵਾਨਾਂ ਨੂੰ ਆਊਟ- ਆਫ ਦੀ- ਬਾਕਸ ਸੋਚਣ ਅਤੇ ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਦਰਪੇਸ਼ ਕੁਝ ਮੁਸ਼ਕਲ ਸਮੱਸਿਆਵਾਂ ਦੇ ਹੱਲ ਲਈ ਨਵੀਨਤਾਕਾਰੀ ਸੰਕਲਪ ਵਿਕਸਤ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਅਸੀਂ ਕੁਝ ਵਿਚਾਰਾਂ ਨੂੰ ਪਸੰਦ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਟੀਮਾਂ ਦੇ ਨਾਲ ਬਹੁਤ ਨੇੜਿਓਂ ਕੰਮ ਕਰਾਂਗੇ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਾਂਗੇ।
ਪ੍ਰੋ. ਅਨਿਲ ਡੀ. ਸਹਸ੍ਰਬੁਧੇ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ, ਅਸੀਂ ਵੱਖ -ਵੱਖ ਏਜੰਸੀਆਂ ਨਾਲ ਮਿਲ ਕੇ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹੈਕਾਥੌਨ ਆਯੋਜਿਤ ਕੀਤੇ ਹਨ ਕਿਉਂਕਿ ਅਸੀਂ ਵਿਦਿਆਰਥੀਆਂ ਨੂੰ ਕੰਮ ਕਰਨ ਲਈ ਵਾਸਤਵਿਕ ਜੀਵਨ ਦੀਆਂ ਚੁਣੌਤੀਆਂ ਜਾਂ ਸਮੱਸਿਆਵਾਂ ਪੇਸ਼ ਕਰਨ ਦੇ ਚਾਹਵਾਨ ਹਾਂ। ਅਸੀਂ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਸਮੱਸਿਆਵਾਂ ਨੂੰ ਸੁਲਝਾਉਣ ਜੋ ਸਾਡੇ ਦੇਸ਼ ਲਈ ਗੰਭੀਰ ਹਨ ਅਤੇ ਇਸ ਦ੍ਰਿਸ਼ਟੀਕੋਣ ਤੋਂ ਸਾਡਾ ਮੰਨਣਾ ਹੈ ਕਿ ਇਹ ਮੰਥਨ ਹੈਕਾਥੌਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸਦਾ ਸਾਡੀ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਸਿੱਧਾ ਉਪਯੋਗ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਪਹਿਲਕਦਮੀ ਵਿੱਚ ਹਿੱਸਾ ਲੈਣਗੇ ਅਤੇ ਸਾਡੇ ਦੇਸ਼ ਦੇ ਸਰਬੋਤਮ ਦਿਮਾਗਾਂ ਅਤੇ ਵਿਚਾਰਾਂ ਦੀ ਪਛਾਣ ਕਰਨ ਵਿੱਚ ਬੀਪੀਆਰ ਐਂਡ ਡੀ ਦੀ ਸਹਾਇਤਾ ਕਰਨਗੇ।
ਮੰਥਨ 2021 ਦੇ ਦੋ ਪੜਾਅ ਹੋਣਗੇ। ਪਹਿਲੇ ਪੜਾਅ ਵਿੱਚ, ਭਾਗੀਦਾਰਾਂ ਤੋਂ ਸਮੱਸਿਆ ਸੰਬੰਧੀ ਬਿਆਨਾਂ ਦੇ ਵਿਰੁੱਧ ਆਪਣੇ ਸੰਕਲਪ ਪੇਸ਼ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਉਹ ਪੋਰਟਲ 'ਤੇ ਹੱਲ ਕਰਨਾ ਚਾਹੁੰਦੇ ਹਨ I ਇਨ੍ਹਾਂ ਪੇਸ਼ ਕੀਤੇ ਵਿਚਾਰਾਂ ਦਾ ਮੁਲਾਂਕਣ ਖੇਤਰ ਦੇ ਮਾਹਰਾਂ ਦੇ ਸਮੂਹ ਵੱਲੋਂ ਕੀਤਾ ਜਾਵੇਗਾ ਅਤੇ ਸਿਰਫ ਨਵੀਨਤਾਕਾਰੀ ਵਿਚਾਰਾਂ ਦੀ ਚੋਣ 28 ਨਵੰਬਰ 2021 ਤੋਂ ਹੋਣ ਵਾਲੇ ਗ੍ਰੈਂਡ ਫਿਨਾਲੇ ਜਾਂ ਦੂਜੇ ਗੇੜ ਲਈ ਕੀਤੀ ਜਾਏਗੀ। ਗ੍ਰੈਂਡ ਫਿਨਾਲੇ ਦੇ ਦੌਰਾਨ, ਚੁਣੇ ਗਏ ਭਾਗੀਦਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਧਾਰਨਾਵਾਂ ਦੇ ਪ੍ਰਦਰਸ਼ਨ ਲਈ ਹਲ ਦਾ ਨਿਰਮਾਣ ਕਰਨਗੇ ਅਤੇ ਜਜਾਂ ਸਾਹਮਣੇ ਸਾਬਿਤ ਕਰਨਗੇ ਕਿ ਉਨ੍ਹਾਂ ਦੇ ਵਿਚਾਰ ਤਕਨੀਕੀ ਤੌਰ ਤੇ ਸੰਭਵ ਹਨ ਅਤੇ ਵਧੇਰੇ ਮਹੱਤਵਪੂਰਨ ਤੌਰ' ਤੇ ਲਾਗੂ ਕਰਨ ਯੋਗ ਹਨ। ਸਰਬੋਤਮ ਵਿਚਾਰਾਂ ਨੂੰ ਜੇਤੂ ਐਲਾਨਿਆ ਜਾਵੇਗਾ।
ਹੈਕਾਥਨ “ਮੰਥਨ 2021” ਸਾਡੀਆਂ ਖੁਫੀਆ ਏਜੰਸੀਆਂ ਨੂੰ ਦਰਪੇਸ਼ 21 ਵੀਂ ਸਦੀ ਦੀਆਂ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਨਤਾਕਾਰੀ ਸੰਕਲਪਾਂ ਅਤੇ ਟੈਕਨੋਲੋਜੀ ਸਮਾਧਾਨਾਂ ਦੀ ਪਛਾਣ ਕਰਨ ਲਈ ਇੱਕ ਵਿਲੱਖਣ ਰਾਸ਼ਟਰੀ ਪਹਿਲ ਹੈ। 28 ਨਵੰਬਰ ਤੋਂ 1 ਦਸੰਬਰ 2021 ਤੱਕ ਨਿਰਧਾਰਤ ਇਸ 36 ਘੰਟਿਆਂ ਦੇ ਆਨਲਾਈਨ ਹੈਕਾਥਨ ਦੌਰਾਨ, ਦੇਸ਼ ਭਰ ਦੀਆਂ ਸਿੱਖਿਆ ਸੰਸਥਾਵਾਂ ਅਤੇ ਰਜਿਸਟਰਡ ਸਟਾਰਟ-ਅਪਸ ਦੇ ਚੁਣੇ ਹੋਏ ਨੌਜਵਾਨ ਆਪਣੀ ਤਕਨੀਕੀ ਮਹਾਰਤ ਅਤੇ ਨਵੀਨਤਾਕਾਰੀ ਹੁਨਰਾਂ ਦੀ ਵਰਤੋਂ ਕਰਦਿਆਂ ਮਜ਼ਬੂਤ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੈਕਨੋਲੋਜੀ ਸਮਾਧਾਨਾਂ ਵਿੱਚ ਹਿੱਸਾ ਲੈਣਗੇ। ਜੇਤੂ ਟੀਮਾਂ ਲਈ ਕੁੱਲ 40 ਲੱਖ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ।
ਪ੍ਰਤੀਭਾਗੀਆਂ ਤੋਂ ਨਵੀਆਂ ਟੈਕਨੋਲਜੀਆਂ ਦੀ ਵਰਤੋਂ ਕਰਦਿਆਂ ਅੱਜ ਜਾਰੀ ਕੀਤੇ ਗਏ 6 ਵਿਸ਼ਿਆਂ ਅਧੀਨ 20 ਵੱਖ ਵੱਖ ਚੁਣੌਤੀ ਬਿਆਨਾਂ, ਜਿਵੇਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਡੀਪ ਲਰਨਿੰਗ, ਵਧੀ ਹੋਈ ਵਾਸਤਵਿਕਤਾ, ਮਸ਼ੀਨ ਲਰਨਿੰਗ ਆਦਿ ਨਾਲ ਜੁੜੀ ਸੁਰੱਖਿਆ, ਜਿਸ ਵਿੱਚ ਫੋਟੋ/ਵਿਡੀਓ ਵਿਸ਼ਲੇਸ਼ਣ ਵੀ ਸ਼ਾਮਲ ਹਨ, ਸਮੇਤ ਸਿਰਜਣਹਾਰ ਦੀ ਜਾਣਕਾਰੀ, ਭਵਿੱਖਬਾਣੀ ਕਰਨ ਵਾਲੇ ਸਾਈਬਰ ਕ੍ਰਾਈਮ ਡੇਟਾ ਵਿਸ਼ਲੇਸ਼ਣ, ਆਦਿ ਨਾਲ ਜਾਅਲੀ ਸਮਗਰੀ ਦੀ ਪਛਾਣ ਦੇ ਡਿਜੀਟਲ ਹੱਲ ਵਿਕਸਤ ਕਰਨ ਦੀ ਉਮੀਦ ਕੀਤੀ ਗਈ ਹੈ।
ਸਮਾਗਮ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ 26 ਅਗਸਤ, 2021 ਤੋਂ ਮੰਥਨ ਦੀ ਅਧਿਕਾਰਤ ਵੈਬਸਾਈਟ https://manthan.mic.gov.in 'ਤੇ ਸ਼ੁਰੂ ਹੋਵੇਗੀ।
-----------------
ਐਮਜੇਪੀਐਸ/ਏਕੇ
(Release ID: 1749470)
Visitor Counter : 193