ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਦੇਸ਼ ਦੇ ਨੌਜਵਾਨਾਂ ਨੂੰ ਸਖਤ ਮਿਹਨਤ ਕਰਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਓਲੰਪਿਅਨਾਂ ਤੋਂ ਪ੍ਰੇਰਣਾ ਲੈਣ ਦੀ ਤਾਕੀਦ ਕੀਤੀ
ਸਖਤ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਅਤੇ ਇਹ ਹਮੇਸ਼ਾ ਸਕਾਰਾਤਮਕ ਨਤੀਜੇ ਦਿੰਦੀ ਹੈ:ਉਪ ਰਾਸ਼ਟਰਪਤੀ
ਸੰਕਟ ਦੇ ਸਮੇਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨਾ ਹੀ ਸਾਡੇ ਸੱਭਿਆਚਾਰ ਦਾ ਮੂਲ ਤੱਤ ਹੈ : ਉਪ ਰਾਸ਼ਟਰਪਤੀ
ਸਿੱਖਣਾ ਇੱਕ ਅੰਤਹੀਣ ਲੇਕਿਨ ਲਾਭਦਾਇਕ ਪ੍ਰਕਿਰਿਆ ਹੈ, ਜਿਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਦੋਵੇਂ ਹੀ ਨਾਲ-ਨਾਲ ਵੱਧਦੇ ਹਨ : ਉਪ ਰਾਸ਼ਟਰਪਤੀ
ਸਿੱਖਿਅਕ ਸੰਸਥਾਨਾਂ ਨੂੰ ਵਿਦਿਅਰਥੀਆਂ ਵਿੱਚ ਆਉਣ ਵਾਲੇ ਭਾਵਨਾਤਮਕ ਤਨਾਅ ਦੇ ਪ੍ਰਬੰਧਨ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ : ਉਪ ਰਾਸ਼ਟਰਪਤੀ
ਸਾਨੂੰ ਪੁਸਤਕਾਂ ਤੋਂ ਪਰ੍ਹੇ ਜਾ ਕੇ ਸਿੱਖਣ ਦੀ ਪ੍ਰਯੋਗਾਤਮਕ ਪੱਦਤੀ ਦਾ ਪਤਾ ਲਗਾਉਣ ਦੀ ਜ਼ਰੂਰਤ ਹੈ : ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਸ਼ਿਵਾਜੀ ਕਾਲਜ ਦੇ ਡਾਇਮੰਡ ਜਯੰਤੀ ਸਮਾਰੋਹ ਦੇ ਸਮਾਪਨ ਸੈਸ਼ਨ ਨੂੰ ਸੰਬੋਧਿਤ ਕੀਤਾ
Posted On:
25 AUG 2021 3:11PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਦੇਸ਼ ਦੇ ਨੌਜਵਾਨਾਂ ਤੋਂ ਉਨ੍ਹਾਂ ਓਲੰਪਿਕ ਖਿਡਾਰੀਆਂ ਤੋਂ ਪ੍ਰੇਰਨਾ ਲੈਣ ਦੀ ਤਾਕੀਦ ਕੀਤੀ, ਜਿਨ੍ਹਾਂ ਨੇ ਨਾ ਕੇਵਲ ਆਪਣੀਆਂ ਉਪਲੱਬਧੀਆਂ ਨਾਲ ਦੇਸ਼ ਨੂੰ ਮਾਣ ਦਿਵਾਇਆ ਸਗੋਂ ਵੱਖ-ਵੱਖ ਖੇਡਾਂ ਵਿੱਚ ਲੋਕਾਂ ਦੀ ਵਿਆਪਕ ਰੁਚੀ ਵੀ ਪੈਦਾ ਕੀਤੀ ਹੈ।
ਨੌਜਵਾਨਾਂ ਤੋਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਤਾਕੀਦ ਕਰਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਸਖ਼ਤ/ਕੜੀ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ ਅਤੇ ਇਸ ਦਾ ਹਮੇਸ਼ਾ ਸਕਾਰਾਤਮਕ ਨਤੀਜਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ “ਕਦੇ ਹਾਰ ਮਨਾ ਮੰਨੋ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰੋ ਅਤੇ ਦੁਨੀਆ ਦੇ ਸਾਹਮਣੇ ਆਦਰਸ਼ ਬਣੋ ।”
ਸ਼ਿਵਾਜੀ ਕਾਲਜ ਦੇ ਡਾਇਮੰਡ ਜਯੰਤੀ ਸਮਾਰੋਹ ਦੇ ਸਮਾਪਤੀ ਸੈਸ਼ਨ ਨੂੰ ਵਰਚੁਅਲੀ ਸੰਬੋਧਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵਿੱਦਿਅਕ ਜਮਾਤਾਂ ਅਤੇ ਮਨੋਰੰਜਨ ਅਤੇ ਖੇਡ ਲਈ ਇੱਕ ਸਮਾਨ ਸਮਾਂ ਗੁਜ਼ਾਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਵਾਲ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਵੱਧਦਾ ਹੈ, ਟੀਮ ਭਾਵਨਾ ਦਾ ਨਿਰਮਾਣ ਹੁੰਦਾ ਹੈ ਅਤੇ ਸਰੀਰਕ ਫਿਟਨੈੱਸ ਵਿੱਚ ਵੀ ਸੁਧਾਰ ਹੁੰਦਾ ਹੈ, ਜੋ ਕਿ ਸਾਡੀ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਦੀਆਂ ਵੱਧਦੀਆਂ ਸਮੱਸਿਆਵਾਂ ਨਾਲ ਨਿਪਟਨ ਲਈ ਕਾਫ਼ੀ ਮਹੱਤਵਪੂਰਨ ਹੈ। ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕਿਹਾ ਕਿ “ਖੇਡ ਨੂੰ ਕੋਰਸ ਦਾ ਜ਼ਰੂਰੀ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਹੋਰ ਪ੍ਰਕਾਰ ਦੀਆਂ ਸਰੀਰਕ ਗਤੀਵਿਧੀਆਂ ’ਤੇ ਸਮਾਨ ਰੂਪ ਨਾਲ ਮਿਹਨਤ ਕਰਨ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ।
ਇੱਕ ਵਿਦਿਆਰਥੀ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਵਾਲੇ ਸਿੱਖਿਅਕਾਂ ਦੀ ਭੂਮਿਕਾ ’ਤੇ ਪ੍ਰਕਾਸ਼ ਪਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੋਈ ਵੀ ਵਿਅਕਤੀ ਕਿੰਨਾ ਵੀ ਸਫ਼ਲ ਹੋ ਜਾਵੇ, ਉਸ ਨੂੰ ਆਪਣੇ ਜੀਵਨ ਨੂੰ ਆਕਾਰ ਦੇਣ ਵਿੱਚ ਆਪਣੇ ਸਿੱਖਿਅਕਾਂ ਦੀ ਮੁੱਖ ਭੂਮਿਕਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਅਕ ਵਿਦਿਆਰਥੀਆਂ ਨੂੰ ਜੋ ਮਾਨਤਾਵਾਂ ਅਤੇ ਸਿੱਖਿਆ ਦਿੰਦੇ ਹਨ, ਉਹ ਇੱਕ ਵਿਅਕਤੀ ਦੇ ਜੀਵਨ ਅਤੇ ਸਮਾਜ ਨੂੰ ਵੱਡੇ ਪੈਮਾਨੇ ’ਤੇ ਸਰੂਪ ਦੇਣ ਵਿੱਚ ਮਦਦ ਕਰਦੀਆਂ ਹਨ । ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਣਾ ਇੱਕ ਅੰਤਹੀਨ, ਲੇਕਿਨ ਲਾਭਦਾਇਕ ਪ੍ਰਕਿਰਿਆ ਹੈ, ਜਿਸ ਵਿੱਚ ਵਿਦਿਆਰਥੀ ਅਤੇ ਸਿੱਖਿਅਕ ਦੋਨੋਂ ਹੀ ਇਕੱਠੇ ਅੱਗੇ ਵੱਧਦੇ ਹੈ।
ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਸਿੱਖਿਅਕਾਂ ਨੂੰ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਵਿੱਚ ਕਠਿਨ ਪਰਿਸਥਿਤੀਆਂ ਦਾ ਸਾਹਸ ਅਤੇ ਸਬਰ ਦੇ ਨਾਲ ਸਾਹਮਣਾ ਕਰਨ ਦੀ ਸਮਰੱਥਾ ਵੀ ਵਿਕਸਿਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਅਕ ਸੰਸਥਾਨਾਂ ਨੂੰ ਵਿਦਿਆਰਥੀਆਂ ਦੁਆਰਾ ਸਾਹਮਣਾ ਕੀਤੇ ਜਾਣ ਵਾਲੇ ਭਾਵਨਾਤਮਕ ਤਨਾਅ ਦੇ ਪ੍ਰਬੰਧਨ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਇਸ ਬਿੰਦੂ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਕਿ ਜਨਸੰਖਿਆ ਸਬੰਧੀ ਲਾਭ ਅਤੇ ਅਧਿਕ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਹਾਜ਼ਰੀ ਨੂੰ ਦੇਖਦੇ ਹੋਏ ਭਾਰਤ ਲਈ ਵੱਖ-ਵੱਖ ਟੈਕਨੀਕਲ ਖੇਤਰਾਂ ਵਿੱਚ ਵਿਸ਼ਵ ਨੇਤਾ ਬਨਣ ਦੀ ਬੇਹੱਦ ਸੰਭਾਵਨਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ “ਸਾਨੂੰ ਪੁਸਤਕਾਂ ਤੋਂ ਪਰੇ ਜਾ ਕੇ ਸਿੱਖਣ ਦੀ ਅਨੁਭਵਾਤਮਕ ਪ੍ਰਣਾਲੀ ਦਾ ਪਤਾ ਲਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਯੋਗਤਮਕ ਅਧਿਗਮ ਦ੍ਰਿਸ਼ਟੀਕੋਣ ਦਾ ਪਾਲਣ ‘ਗੁਰੂਕੁਲਾਂ’ ਵਿੱਚ ਕੀਤਾ ਜਾਂਦਾ ਸੀ, ਜਿੱਥੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗੁਰੁਆਂ ਦੁਆਰਾ ਖੁੱਲ੍ਹੇ ਵਾਤਾਵਰਣ ਵਿੱਚ ਵਿਵਹਾਰਕ ਅਨੁਭਵ ਪ੍ਰਦਾਨ ਕਰਨ ਲਈ ਵਿਵਹਾਰਕ ਤਰੀਕੇ ਨਾਲ ਪੜ੍ਹਾਇਆ ਅਤੇ ਸਿਖਾਇਆ ਜਾਂਦਾ ਸੀ । ਉਨ੍ਹਾਂ ਨੇ ਕਿਹਾ ਕਿ ਸਿੱਖਣ ਦਾ ਅਨੁਭਵਾਤਮਕ ਤਰੀਕਾ, ਜੋ ਵਿਦਿਆਰਥੀਆਂ ਨੂੰ ਗੰਭੀਰ ਅਤੇ ਰਚਨਾਤਮਕ ਰੂਪ ਨਾਲ ਸੋਚਣ ਵਿੱਚ ਮਦਦ ਕਰਦਾ ਹੈ, ਅੱਗੇ ਦਾ ਰਸਤਾ ਹੈ ਅਤੇ ਇਸ ਨੂੰ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਜ਼ਰੂਰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਕੋਵਿਡ-19 ਮਹਾਮਾਰੀ ਦੇ ਦੌਰਾਨ ਲੋਕਾਂ ਦੁਆਰਾ ਦਿਖਾਈ ਗਈ ਏਕਤਾ ਦੀ ਸ਼ਲਾਘਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ “ਮਾਨਵ ਜਾਤੀ ਦੇ ਸਾਹਮਣੇ ਆਈਆਂ ਸਭ ਤੋਂ ਗੰਭੀਰ ਚੁਣੌਤੀਆਂ ਵਿੱਚੋਂ ਇੱਕ ਨੂੰ ਸਾਮੂਹਿਕ ਰੂਪ ਨਾਲ ਦੂਰ ਕਰਨ ਲਈ, ਵਿਅਕਤੀਆਂ ਤੋਂ ਲੈ ਕੇ ਭਾਈਚਾਰਿਆਂ ਤੱਕ ਅਤੇ ਸਵੈੱਛਿਕ ਸੰਗਠਨਾਂ ਤੋਂ ਲੈ ਕੇ ਰਾਜ ਏਜੰਸੀਆਂ ਤੱਕ ਭਾਰਤ ਵਿੱਚ ਹਰ ਕੋਈ ਸਾਮੂਹਿਕ ਰੂਪ ਨਾਲ ਅੱਗੇ ਆਇਆ ।” ਉਪ ਰਾਸ਼ਟਰਪਤੀ ਨੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਪ੍ਰਭਾਵਿਤ ਹੋਏ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੱਕ ਸਿਹਤ ਐਮਰਜੈਂਸੀ ਸਹਾਇਤਾ ਪ੍ਰਦਾਤਾਵਾਂ ਨੂੰ ਪਹੁੰਚਾਉਣ ਦੀ ਪਹਿਲ ਕਰਨ ਲਈ ਸ਼ਿਵਾਜੀ ਕਾਲਜ ਅਤੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਸੰਕਟ ਦੇ ਸਮੇਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨਾ ਹੀ ਸਾਡੇ ਸੱਭਿਆਚਾਰ ਦਾ ਮੂਲਤੱਤ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ “ਮੈਨੂੰ ਖੁਸ਼ੀ ਹੈ ਕਿ ਅਸੀਂ ਇੱਕ ਸਮੁਦਾਏ ਦੇ ਰੂਪ ਵਿੱਚ ਸਹਿਯੋਗ ਅਤੇ ਦੇਖਭਾਲ ਦੇ ਆਪਣੇ ਪ੍ਰਾਚੀਨ ਦਰਸ਼ਨ ’ਤੇ ਖਰੇ ਉਤਰੇ ਹਾਂ ।
ਉਪ ਰਾਸ਼ਟਰਪਤੀ ਨੇ ਸ਼ਿਵਾਜੀ ਕਾਲਜ ਦੇ ਵਿਦਿਆਰਥੀਆਂ ਦੀ ਸਮੁਦਾਇਕ ਸੇਵਾ ਅਤੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਪਹਿਲ ਵਿੱਚ ਸ਼ਾਮਲ ਹੋਣ ’ਤੇ ਵੀ ਪ੍ਰਸੰਨਤਾ ਵਿਅਕਤ ਕੀਤੀ । ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਵਿੱਚ ਸ਼ਾਮਲ ਹੋਣਾ ਮਹੱਤਵਪੂਰਨ ਹੈ ਕਿਉਂਕਿ ਅਜਿਹੇ ਮੌਕੇ ਵਿਦਿਆਰਥੀਆਂ ਦੀਆਂ ਨਾਗਰਿਕ ਸੰਵੇਦਨਾਵਾਂ ਨੂੰ ਢਾਲਣ ਵਿੱਚ ਮਦਦ ਕਰਦੇ ਹਨ ਅਤੇ ਉਨ੍ਹਾਂ ਵਿੱਚ ਦਇਆ ਦੀ ਭਾਵਨਾ ਵੀ ਪੈਦਾ ਕਰਦੇ ਹਨ । ਉਨ੍ਹਾਂ ਨੇ ਕਿਹਾ, “ਉਤਸ਼ਾਹ ਅਤੇ ਦਇਆ ਨੂੰ ਨਾਲ-ਨਾਲ ਚੱਲਣਾ ਚਾਹੀਦਾ ਹੈ।”
ਇਸ ਮੌਕੇ ’ਤੇ ਦਿੱਲੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਪੀਸੀ ਜੋਸ਼ੀ, ਦਿੱਲੀ ਯੂਨੀਵਰਸਿਟੀ ਦੇ ਡੀਨ ਆਵ੍ ਕਾਲਜ ਪ੍ਰੋਫੈਸਰ ਬਲਰਾਮ ਪਾਣਿ, ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਦੇ ਡਾਇਰੈਕਟਰ ਪ੍ਰੋਫੈਸਰ ਸੁਮਨ ਕੁੰਡੂ ਅਤੇ ਸ਼ਿਵਾਜੀ ਕਾਲਜ ਦੇ ਪ੍ਰਿੰਸੀਪਲ ਪ੍ਰੋ. ਸ਼ਿਵ ਕੁਮਾਰ ਸਹਿਦੇਵ ਅਤੇ ਹੋਰ ਲੋਕ ਵਰਚੁਅਲੀ ਮੌਜੂਦ ਸਨ ।
************
ਐੱਮਐੱਸ/ਆਰਕੇ/ਡੀਪੀ
(Release ID: 1749335)
Visitor Counter : 154