ਜਲ ਸ਼ਕਤੀ ਮੰਤਰਾਲਾ
100 ਦਿਨਾ "ਸੁਜਲਮ" ਮੁਹਿੰਮ ਹੋਈ ਸ਼ੁਰੂ
ਮੁਹਿੰਮ ਪੇਂਡੂ ਪੱਧਰ ਤੇ ਜ਼ਾਇਆ ਪਾਣੀ ਪ੍ਰਬੰਧਨ ਕਰਨ ਦੁਆਰਾ ਹੋਰ ਓ ਡੀ ਐੱਫ ਪਲੱਸ ਪਿੰਡ ਕਰਨ ਲਈ ਹੈ
"ਸੁਜਲਮ" ਮੁਹਿੰਮ ਓ ਡੀ ਐੱਫ ਲਾਭਾਂ ਦੀ ਟਿਕਾਉਣ ਯੋਗਤਾ ਨੂੰ ਯਕੀਨੀ ਬਣਾਉਣ ਅਤੇ ਇੱਕ ਮਿਲੀਅਨ ਸੁੱਕੇ ਟੋਏ ਕਾਇਮ ਕਰਨ ਲਈ ਹੈ
"ਸੁਜਲਮ" ਮੁਹਿੰਮ ਦਾ ਮਕਸਦ ਤੇਜ਼ ਢੰਗ ਨਾਲ ਦੇਸ਼ ਭਰ ਵਿੱਚ ਪਿੰਡਾਂ ਲਈ ਓ ਡੀ ਐੱਫ ਪਲੱਸ ਸਥਿਤੀ ਪ੍ਰਾਪਤ ਕਰਨਾ ਹੈ
Posted On:
25 AUG 2021 4:20PM by PIB Chandigarh
ਜਲ ਸ਼ਕਤੀ ਮੰਤਰਾਲਾ ਨੇ ਇੱਕ "100 ਦਿਨਾ ਮੁਹਿੰਮ" "ਸੁਜਲਮ" "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਮਨਾਉਣ ਦੇ ਇੱਕ ਹਿੱਸੇ ਵਜੋਂ ਸ਼ੁਰੂ ਕੀਤੀ ਹੈ । ਇਸ ਮੁਹਿੰਮ ਦੁਆਰਾ ਪੇਂਡੂ ਪੱਧਰ ਤੇ ਜ਼ਾਇਆ ਪਾਣੀ ਪ੍ਰਬੰਧਨ ਦੁਆਰਾ ਕਈ ਹੋਰ ਓ ਡੀ ਐੱਫ ਪਲੱਸ ਪਿੰਡ ਸਥਾਪਿਤ ਕੀਤੇ ਜਾਣਗੇ , ਵਿਸ਼ੇਸ਼ ਕਰਕੇ ਇੱਕ ਮਿਲੀਅਨ ਸੁੱਕੇ ਟੋਏ ਸਥਾਪਿਤ ਕਰਕੇ ਅਤੇ ਗੰਦੇ ਪਾਣੀ ਪ੍ਰਬੰਧਨ ਦੀਆਂ ਗਤੀਵਿਧੀਆਂ ਨਾਲ ਵੀ ਮੁਹਿੰਮ ਦਾ ਯਤਨ ਹੋਵੇਗਾ ਕਿ ਥੋੜੇ ਸਮੇਂ ਵਿੱਚ ਤੇਜ਼ ਢੰਗ ਨਾਲ ਦੇਸ਼ ਭਰ ਵਿੱਚ ਪਿੰਡਾਂ ਲਈ ਓ ਡੀ ਐੱਫ ਪਲੱਸ ਸਥਿਤੀ ਪ੍ਰਾਪਤ ਕੀਤੀ ਜਾਵੇ । ਇਹ ਮੁਹਿੰਮ ਅੱਜ 25 ਅਗਸਤ 2021 ਨੂੰ ਸ਼ੁਰੂ ਹੋ ਗਈ ਹੈ ਅਤੇ ਆਉਂਦੇ 100 ਦਿਨਾ ਤੱਕ ਜਾਰੀ ਰਹੇਗੀ ।
ਮੁਹਿੰਮ ਨਾ ਕੇਵਲ ਲੋੜੀਂਦਾ ਬੁਨਿਆਦੀ ਢਾਂਚਾ ਹੀ ਉਸਾਰੇਗੀ । ਉਦਾਹਰਣ ਦੇ ਤੌਰ ਤੇ ਪਿੰਡਾਂ ਵਿੱਚ ਗੰਦੇ ਪਾਣੀ ਦੇ ਪ੍ਰਬੰਧਨ ਲਈ ਸੁੱਕੇ ਟੋਏ ਬਲਕਿ ਜਲਗਾਹਾਂ ਦੇ ਟਿਕਾਉਣਯੋਗ ਪ੍ਰਬੰਧਨ ਵਿੱਚ ਵੀ ਸਹਾਇਤਾ ਕਰੇਗੀ । ਜ਼ਾਇਆ ਪਾਣੀ ਦੇ ਨਿਕਾਸ ਅਤੇ ਪਿੰਡਾਂ ਵਿੱਚ ਜਲਗਾਹਾਂ ਦੀ ਕਲੌਗਿੰਗ ਜਾਂ ਪਿੰਡਾਂ ਦੇ ਆਲੇ ਦੁਆਲੇ ਜਾਂ ਪਿੰਡਾਂ ਵਿੱਚ ਜਲਗਾਹਾਂ ਦੀ ਕਲੌਗਿੰਗ ਮੁੱਖ ਮੁਸ਼ਕਲਾਂ ਵਿੱਚੋਂ ਅਜੇ ਵੀ ਇੱਕ ਹੈ । ਮੁਹਿੰਮ ਜ਼ਾਇਆ ਪਾਣੀ ਦੇ ਪ੍ਰਬੰਧਨ ਵਿੱਚ ਮਦਦ ਕਰੇਗੀ । ਉਸ ਦੇ ਸਿੱਟੈ ਵਜੋਂ ਜਲਗਾਹਾਂ ਨੂੰ ਮੁੜ ਸੁਰਜੀਤ ਕਰਨ ਲਈ ਸਹਾਇਤਾ ਕਰੇਗੀ ।
ਇਸ ਤੋਂ ਅੱਗੇ ਮੁਹਿੰਮ ਭਾਈਚਾਰੇ ਦੀ ਸਿ਼ਰਕਤ ਰਾਹੀਂ ਐੱਸ ਬੀ ਐੱਮ ਜੀ ਪੜਾਅ 2 ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਉਤਸ਼ਾਹਿਤ ਕਰੇਗੀ ਅਤੇ ਇਹ ਓ ਡੀ ਐੱਫ ਗਤੀਵਿਧੀਆਂ ਬਾਰੇ ਜਾਗਰੂਕਤਾ ਵਿੱਚ ਵਾਧਾ ਕਰੇਗੀ । ਇਸ ਤਰ੍ਹਾਂ ਇਹ ਉਸਾਰੇ ਗਏ ਬੁਨਿਆਦੀ ਢਾਂਚੇ ਦੀ ਟਿਕਾਉਣਯੋਗਤਾ ਅਤੇ ਲੰਮੇ ਸਮੇਂ ਦੇ ਰੱਖ ਰਖਾਵ ਨੂੰ ਯਕੀਨੀ ਬਣਾਏਗੀ ।
ਮੁਹਿੰਮ ਐੱਸ ਬੀ ਐੱਮ ਜੀ ਦੇ ਪਹਿਲੇ ਪੜਾਅ ਦੌਰਾਨ ਪ੍ਰਾਪਤ ਕੀਤੇ ਜਾਗਰੂਕਤਾ ਵਿਹਾਰ ਪਰਿਵਰਤਨ ਦੇ ਪਲੇਟ ਦੀ ਵਰਤੋਂ ਕਰੇਗੀ ਅਤੇ ਐੱਸ ਐੱਲ ਡਬਲਯੁ ਪ੍ਰਬੰਧਨ ਦੇ ਰਸਤੇ ਦੁਆਰਾ ਨਜ਼ਰ ਆਉਂਦੀ ਸਫਾਈ ਪ੍ਰਾਪਤ ਕਰਨ ਦੇ ਨਾਲ ਇਸ ਨੂੰ ਟਿਕਾਉਣਯੋਗ ਬਣਾਉਣ ਲੲ. ਧਿਆਨ ਕੇਂਦਰਿਤ ਕਰੇਗੀ ।
ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਆਯੋਜਿਤ ਕੀਤੀਆਂ ਜਾਣ ਵਾਲੀਆਂ ਮੁੱਖ ਗਤੀਵਿਧੀਆਂ ਵਿੱਚ ਹੇਠ ਲਿਖੀਆਂ ਹੋਣਗੀਆਂ ।
1. ਭਾਈਚਾਰਾ ਸਲਾਹ ਮਸ਼ਵਰੇ ਆਯੋਜਿਤ ਕਰਨੇ , ਮੌਜੂਦਾ ਸਥਿਤੀ ਦੇ ਮੁਲਾਂਕਣ ਲਈ ਗਰਾਮ ਸਭਾ ਮੀਟਿੰਗਾਂ ਅਤੇ ਖੁੱਲੀਆਂ ਬੈਠਕਾਂ ।
2. ਓ ਡੀ ਐੱਫ ਟਿਕਾਉਣਯੋਗਤਾ ਨੂੰ ਕਾਇਮ ਰੱਖਣ ਲਈ ਮਤਾ ਪਾਸ ਕਰਨਾ ਅਤੇ ਗੰਦੇ ਪਾਣੀ ਦੇ ਪ੍ਰਬੰਧ ਲਈ ਲੋੜੀਂਦੇ ਸੁੱਕੇ ਟੋਇਆਂ ਦੀ ਗਿਣਤੀ ਪ੍ਰਾਪਤ ਕਰਨਾ ।
3. ਟਿਕਾਉਣਯੋਗਤਾ ਅਤੇ ਸੁੱਕੇ ਟੋਏ ਨਿਰਮਾਣ ਸੰਬੰਧੀ ਗਤੀਵਿਧੀਆਂ ਲਈ 100 ਦਿਨਾ ਯੋਜਨਾ ਦਾ ਵਿਕਾਸ ।
4. ਲੋੜੀਂਦੇ ਸੁੱਕੇ ਟੋਇਆਂ ਦਾ ਨਿਰਮਾਣ ।
5. ਜਿੱਥੇ ਕਿਤੇ ਲੋੜ ਹੋਵੇ ਉੱਥੇ ਆਈ ਈ ਸੀ ਅਤੇ ਭਾਈਚਾਰਾ ਲਾਮਬੰਦੀ ਰਾਹੀਂ ਸ਼ੌਚਾਲਿਆਂ ਦੀ ਰਿਟਰੋਫਿੱਟ ਅਤੇ ਯਕੀਨੀ ਬਣਾਉਣਾ ਕਿ ਪਿੰਡਾਂ ਵਿੱਚ ਸਾਰੇ ਨਵੇਂ ਉੱਭਰਦੇ ਘਰਾਂ ਨੂੰ ਸੌ਼ਚਾਲਿਆ ਦੀ ਪਹੁੰਚ ਹੋਵੇ ।
*********************
ਬੀ ਵਾਈ / ਏ ਐੱਸ
(Release ID: 1749098)
Visitor Counter : 307