ਮੰਤਰੀ ਮੰਡਲ
ਕੈਬਨਿਟ ਵੱਲੋਂ ‘ਇੰਸਟੀਟਿਊਟ ਆੱਵ੍ ਚਾਰਟਰਡ ਅਕਾਊਂਟੈਂਟਸ ਆੱਵ੍ ਇੰਡੀਆ’ (ICAI) ਅਤੇ ‘ਇੰਸਟੀਟਿਊਟ ਆੱਵ੍ ਪ੍ਰੋਫ਼ੈਸ਼ਨਲ ਅਕਾਊਂਟੈਂਟਸ ਆੱਵ੍ ਰਸ਼ੀਆ’ ਵਿਚਾਲੇ ਸਹਿਮਤੀ–ਪੱਤਰ ਨੂੰ ਪ੍ਰਵਾਨਗੀ
Posted On:
25 AUG 2021 2:06PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਲਗੀ ਹੇਠ ਕੇਂਦਰੀ ਕੈਬਨਿਟ ਨੇ ‘ਇੰਸਟੀਟਿਊਟ ਆੱਵ੍ ਚਾਰਟਰਡ ਅਕਾਊਂਟੈਂਟਸ ਆੱਵ੍ ਇੰਡੀਆ’ (ICAI) ਅਤੇ ‘ਇੰਸਟੀਟਿਊਟ ਆੱਵ੍ ਪ੍ਰੋਫ਼ੈਸ਼ਨਲ ਅਕਾਊਂਟੈਂਟਸ ਆੱਵ੍ ਰਸ਼ੀਆ’ (IPAR) ਵੱਲੋਂ ਸਹਿਮਤੀ–ਪੱਤਰ ‘ਤੇ ਕੀਤੇ ਗਏ ਹਸਤਾਖਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵੇਰਵੇ:
‘ਇੰਸਟੀਟਿਊਟ ਆੱਵ੍ ਚਾਰਟਰਡ ਅਕਾਊਂਟੈਂਟਸ ਆੱਵ੍ ਇੰਡੀਆ’ (ICAI) ਅਤੇ ‘ਇੰਸਟੀਟਿਊਟ ਆੱਵ੍ ਪ੍ਰੋਫ਼ੈਸ਼ਨਲ ਅਕਾਊਂਟੈਂਟਸ ਆੱਵ੍ ਰਸ਼ੀਆ’ (IPAR) ਵੱਲੋਂ ਸਹਿਮਤੀ–ਪੱਤਰ ਉੱਤੇ ਕੀਤੇ ਗਏ ਹਸਤਾਖਰਾਂ ਇਸ ਪ੍ਰਵਾਨਗੀ ਨਾਲ ਪ੍ਰੋਫ਼ੈਸ਼ਨਲ ਅਕਾਊਂਟੈਂਸੀ ਟ੍ਰੇਨਿੰਗ, ਪੇਸ਼ੇਵਰਾਨਾ ਨੈਤਿਕਤਾਵਾਂ, ਤਕਨੀਕੀ ਖੋਜ, ਅਕਾਊਂਟਿੰਗ ਦੇ ਗਿਆਨ ਦੀ ਤਰੱਕੀ, ਪੇਸ਼ੇਵਰਾਨਾ ਤੇ ਬੌਧਿਕ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਨੂੰ ਸਥਾਪਤ ਕਰਨ ’ਚ ਮਦਦ ਮਿਲੇਗੀ।
ਲਾਗੂਕਰਣ ਰਣਨੀਤੀ ਤੇ ਟੀਚੇ:
ਇਸ ਪ੍ਰਸਤਾਵਿਤ ਸਹਿਮਤੀ ਪੱਤਰ ਦਾ ਉਦੇਸ਼ ਅਕਾਊਂਟੈਂਸੀ (ਲੇਖਾ) ਦੇ ਕਿੱਤੇ ਦੇ ਮਾਮਲਿਆਂ ਵਿੱਚ ਵਿਚਾਰਾਂ ਦੇ ਆਦਾਨ-ਪ੍ਰਦਾਨ, ਪੇਸ਼ੇਵਰ ਲੇਖਾ ਸਿਖਲਾਈ, ਪੇਸ਼ੇਵਰ ਨੈਤਿਕਤਾ, ਤਕਨੀਕੀ ਖੋਜ, ਅਕਾਊਂਟੈਂਟਸ ਦੇ ਪੇਸ਼ੇਵਰ ਵਿਕਾਸ ਦੇ ਸੰਬੰਧ ਵਿੱਚ ਜਾਣਕਾਰੀ ਨੂੰ ਮਜ਼ਬੂਤ ਕਰਨਾ ਹੈ। ਇਸ ਦਾ ਉਦੇਸ਼ ਸੈਮੀਨਾਰਾਂ, ਕਾਨਫਰੰਸਾਂ ਅਤੇ ਸਾਂਝੀਆਂ ਗਤੀਵਿਧੀਆਂ ਰਾਹੀਂ ਆਪਸੀ ਸਹਿਯੋਗ ਨੂੰ ਉਤਸ਼ਾਹਤ ਕਰਨਾ ਹੈ ਜੋ ਦੋਵਾਂ ਧਿਰਾਂ ਲਈ ਆਪਸੀ ਲਾਹੇਵੰਦ ਹੈ ਅਤੇ ਵਿਸ਼ਵ ਅਤੇ ਭਾਰਤ ਵਿੱਚ ਰੂਸ ਵਿੱਚ ਅਕਾਊਂਟੈਂਸੀ ਦੇ ਕਿੱਤੇ ਦੇ ਵਿਕਾਸ ਬਾਰੇ ਅਪਡੇਟਸ ਪ੍ਰਦਾਨ ਕਰਦਾ ਹੈ, ਤਾਂ ਜੋ ਵਿਸ਼ਵ ਵਿੱਚ ਇਸ ਕਿੱਤੇ ਨੂੰ ਉਤਸ਼ਾਹਤ ਕੀਤਾ ਜਾ ਸਕੇ। ਸਬੰਧਤ ਧਿਰਾਂ ਸੂਚਨਾ ਸਹਾਇਤਾ ਦੇ ਸਾਧਨ ਵਜੋਂ ਇੱਕ ਦੂਜੇ ਦੀਆਂ ਵੈਬਸਾਈਟਾਂ ਦੀ ਆਪਸ ਵਿੱਚ ਲਿੰਕੇਜ ਵੀ ਬਣਾਉਣਗੀਆਂ।
ਮੁੱਖ ਪ੍ਰਭਾਵ:
ਆਈਸੀਏਆਈ (ICAI) ਅਤੇ ਆਈਪੀਏਆਰ (IPAR), ਰੂਸ ਦਰਮਿਆਨ ਹੋਏ ਇਸ ਸਹਿਮਤੀ–ਪੱਤਰ ਤੋਂ ਆਸ ਕੀਤੀ ਜਾਂਦੀ ਹੈ ਕਿ ਆਈਸੀਏਆਈ (ICAI) ਦੇ ਮੈਂਬਰਾਂ ਦੀਆਂ ਸੰਭਾਵਨਾਵਾਂ ਨੂੰ ਥੋੜ੍ਹੇ ਤੋਂ ਲੰਮੇ ਸਮੇਂ ਤੱਕ ਦੇ ਭਵਿੱਖ ਵਿੱਚ ਰੂਸ ਵਿੱਚ ਪੇਸ਼ੇਵਰਾਨਾ ਮੌਕੇ ਹਾਸਲ ਕਰਨ ਦੀ ਸੰਭਾਵਨਾ ਨੂੰ ਇੱਕ ਹੋਰ ਬਲ ਮਿਲੇਗਾ। ਇਸ ਸਹਿਮਤੀ–ਪੱਤਰ (MoU) ਦਾ ਉਦੇਸ਼ ਆਈਸੀਏਆਈ (ICAI) ਦੇ ਮੈਂਬਰਾਂ ਅਤੇ ਦੋਵੇਂ ਸਬੰਧਤ ਸੰਗਠਨਾਂ ਦੇ ਸਰਬੋਤਮ ਹਿੱਤਾਂ ਲਈ ਆਪਸੀ ਲਾਭਦਾਇਕ ਸੰਬੰਧ ਵਿਕਸਤ ਕਰਨ ਹਿਤ ਮਿਲ ਕੇ ਕੰਮ ਕਰਨਾ ਹੈ। ਇਸ ਸਹਿਮਤੀ–ਪੱਤਰ (MoU) ਦੇ ਨਾਲ, ਆਈਸੀਏਆਈ (ICAI) ਅਕਾਊਂਟੈਂਸੀ ਦੇ ਕਿੱਤੇ ਵਿੱਚ ਸੇਵਾਵਾਂ ਦੀ ਬਰਾਮਦ ਮੁਹੱਈਆ ਕਰਵਾ ਕੇ ਰੂਸ ਨਾਲ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰ ਸਕੇਗਾ।
ਲਾਭ:
ਆਈਸੀਏਆਈ (ICAI) ਦੇ ਮੈਂਬਰ ਦੇਸ਼ ਭਰ ਦੇ ਵੱਖ -ਵੱਖ ਸੰਗਠਨਾਂ ਵਿੱਚ ਮੱਧ ਤੋਂ ਉੱਚ ਪੱਧਰੀ ਅਹੁਦਿਆਂ 'ਤੇ ਕਾਬਜ਼ ਹਨ ਅਤੇ ਕਿਸੇ ਦੇਸ਼ ਦੇ ਸੰਬੰਧਤ ਸੰਗਠਨਾਂ ਦੇ ਫੈਸਲੇ/ਨੀਤੀ ਨਿਰਮਾਣ ਰਣਨੀਤੀਆਂ ਨੂੰ ਪ੍ਰਭਾਵਤ ਕਰ ਸਕਦੇ ਹਨ। ਆਈਸੀਏਆਈ (ICAI) ਵਿਸ਼ਵ ਦੇ 45 ਦੇਸ਼ਾਂ ਦੇ 68 ਸ਼ਹਿਰਾਂ ਵਿੱਚ ਆਪਣੀਆਂ ਸ਼ਾਖਾਵਾਂ ਅਤੇ ਪ੍ਰਤੀਨਿਧੀ ਦਫਤਰਾਂ ਦੇ ਵਿਸ਼ਾਲ ਨੈਟਵਰਕ ਦੁਆਰਾ ਆਪੋ-ਆਪਣੇ ਦੇਸ਼ਾਂ ਵਿੱਚ ਪ੍ਰਚਲਤ ਰੀਤਾਂ ਨੂੰ ਸਾਂਝਾ ਕਰਕੇ ਇੱਕ ਅਹਿਮ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ, ਤਾਂ ਜੋ ਭਾਰਤ ਸਰਕਾਰ ਉਨ੍ਹਾਂ ਦੁਆਰਾ ਅਪਣਾਏ ਜਾ ਰਹੇ ਉੱਤਮ ਅਭਿਆਸਾਂ ਨੂੰ ਅਪਣਾ ਸਕੇ। ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਆਪਣਾ ਢਾਂਚਾ ਸਥਾਪਤ ਕਰਨ ਲਈ ਉਤਸ਼ਾਹਿਤ ਕਰਨ ਲਈ, ਇਸ ਸਹਿਮਤੀ–ਪੱਤਰ (MoU) ਨਾਲ ‘ਇੰਸਟੀਟਿਊਟ ਆੱਵ੍ ਚਾਰਟਰਡ ਅਕਾਊਂਟੈਂਟਸ ਆੱਵ੍ ਇੰਡੀਆ’ (ICAI) ਅਤੇ ‘ਇੰਸਟੀਟਿਊਟ ਆੱਵ੍ ਪ੍ਰੋਫ਼ੈਸ਼ਨਲ ਅਕਾਊਂਟੈਂਟਸ ਆੱਵ੍ ਰਸ਼ੀਆ’ (IPAR) ਨੂੰ ਲਾਭ ਪੁੱਜੇਗਾ।
******
ਡੀਐੱਸ
(Release ID: 1748962)
Visitor Counter : 133
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam