ਰੱਖਿਆ ਮੰਤਰਾਲਾ
ਭਾਰਤ-ਕਜ਼ਾਕਿਸਤਾਨ ਸਾਂਝਾ ਸਿਖਲਾਈ ਅਭਿਆਸ 30 ਅਗਸਤ 2021 ਨੂੰ ਸ਼ੁਰੂ ਹੋਵੇਗਾ
Posted On:
25 AUG 2021 10:16AM by PIB Chandigarh
ਸੈਨਿਕ ਕੂਟਨੀਤੀ ਦੇ ਹਿੱਸੇ ਵਜੋਂ ਅਤੇ ਕਜ਼ਾਕਿਸਤਾਨ ਨਾਲ ਵਧ ਰਹੇ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ, ਭਾਰਤ-ਕਜ਼ਾਕਿਸਤਾਨ ਸਾਂਝਾ ਸਿਖਲਾਈ ਅਭਿਆਸ, "ਕਾਜ਼ਿੰਦ -21" ਦਾ 5 ਵਾਂ ਸੰਸਕਰਣ 30 ਅਗਸਤ ਤੋਂ 11 ਸਤੰਬਰ 2021 ਤੱਕ ਕਜ਼ਾਕਿਸਤਾਨ ਦੇ ਟ੍ਰੇਨਿੰਗ ਨੋਡ, ਆਇਸ਼ਾ ਬੀਬੀ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਅਭਿਆਸ ਦੋਵਾਂ ਸੇਨਾਵਾਂ ਵਿਚਾਲੇ ਸਾਂਝੀ ਸਿਖਲਾਈ ਹੈ, ਜੋ ਭਾਰਤ ਅਤੇ ਕਜ਼ਾਕਿਸਤਾਨ ਦੇ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਵੇਗੀ।
ਬਿਹਾਰ ਰੈਜੀਮੈਂਟ ਦੀ ਇੱਕ ਬਟਾਲੀਅਨ ਦੀ ਨੁਮਾਇੰਦਗੀ ਵਾਲੇ ਭਾਰਤੀ ਫੌਜ ਦੇ ਦਲ, ਜਿਸ ਵਿੱਚ ਕੁੱਲ 90 ਕਰਮਚਾਰੀ ਸ਼ਾਮਲ ਹਨ, ਦੀ ਅਗਵਾਈ ਦਲ ਦਾ ਕਮਾਂਡਰ ਕਰੇਗਾ। ਕਜ਼ਾਕਿਸਤਾਨ ਫੌਜ ਦੀ ਨੁਮਾਇੰਦਗੀ ਇੱਕ ਕੰਪਨੀ ਸਮੂਹ ਵੱਲੋਂ ਕੀਤੀ ਜਾਵੇਗੀ।
ਇਹ ਅਭਿਆਸ ਸੰਯੁਕਤ ਰਾਸ਼ਟਰ ਦੇ ਆਦੇਸ਼ ਅਧੀਨ ਪਹਾੜੀ, ਪੇਂਡੂ ਦ੍ਰਿਸ਼ਾਂ ਵਿੱਚ ਉਗਰਵਾਦ ਵਿਰੋਧੀ/ ਅੱਤਵਾਦ ਵਿਰੋਧੀ ਕਾਰਵਾਈ ਲਈ ਸਿਖਲਾਈ ਦੇਣ ਲਈ ਭਾਰਤ ਅਤੇ ਕਜ਼ਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਨੂੰ ਇੱਕ ਮੌਕਾ ਪ੍ਰਦਾਨ ਕਰੇਗਾ। ਸਾਂਝੇ ਅਭਿਆਸ ਦੇ ਦਾਇਰੇ ਵਿੱਚ ਸੱਬ ਯੂਨਿਟ ਪੱਧਰ ਤੇ ਅੱਤਵਾਦ ਵਿਰੋਧੀ ਵਾਤਾਵਰਨ ਵਿੱਚ ਪੇਸ਼ੇਵਰਾਨਾ ਆਦਾਨ-ਪ੍ਰਦਾਨ, ਯੋਜਨਾਬੰਦੀ ਅਤੇ ਅਪਰੇਸ਼ਨਾਂ ਦਾ ਸੰਚਾਲਨ ਅਤੇ ਹਥਿਆਰਾਂ ਦੇ ਹੁਨਰਾਂ ਦੇ ਤਜਰਬਿਆਂ, ਉਗਰਵਾਦ ਵਿਰੋਧੀ/ ਅੱਤਵਾਦ ਵਿਰੋਧੀ ਕਾਰਵਾਈਆਂ ਦੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਹੈ। ਇਹ ਅਭਿਆਸ 48 ਘੰਟਿਆਂ ਦੇ ਲੰਬੇ ਪ੍ਰਮਾਣਿਤ ਅਭਿਆਸ ਦੇ ਬਾਅਦ ਸਮਾਪਤ ਹੋਵੇਗਾ ਜਿਸ ਵਿੱਚ ਇੱਕ ਅਰਧ-ਪੇਂਡੂ ਲੁਕਣ-ਠਿਕਾਣੇ ਵਿੱਚ ਅੱਤਵਾਦੀਆਂ ਨੂੰ ਖਤਮ ਕਰਨ ਦਾ ਦ੍ਰਿਸ਼ ਸ਼ਾਮਲ ਹੋਵੇਗਾ।
ਇਹ ਅਭਿਆਸ ਆਪਸੀ ਵਿਸ਼ਵਾਸ, ਅੰਤਰ-ਕਾਰਜਸ਼ੀਲਤਾ ਨੂੰ ਮਜ਼ਬੂਤ ਕਰੇਗਾ ਅਤੇ ਭਾਰਤ ਅਤੇ ਕਜ਼ਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਵਿਚਾਲੇ ਸਰਬੋਤਮ ਅਭਿਆਸਾਂ ਦੀ ਸਾਂਝ ਨੂੰ ਸਮਰੱਥ ਬਣਾਏਗਾ।
---------------------
ਐਸਸੀ/ ਬੀਐਸਸੀ/ ਵੀਬੀਵਾਈ
(Release ID: 1748951)
Visitor Counter : 231